ਨਵੀਂ ਹੁੰਡਈ ਵਰਨਾ ਭਾਰਤ 'ਚ ਲਾਂਚ, ਕੀਮਤ 9.30 ਲੱਖ ਰੁਪਏ ਤੋਂ ਸ਼ੁਰੂ

05/20/2020 4:43:27 PM

ਨਵੀਂ ਦਿੱਲੀ— ਹੁੰਡਈ ਮੋਟਰ ਇੰਡੀਆ ਲਿਮਟਿਡ ਨੇ ਬੁੱਧਵਾਰ ਨੂੰ ਆਪਣੀ ਨਵੀਂ ਸੇਡਾਨ ਵਰਨਾ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਇਹ ਦੇਸ਼ ਦੀ ਪਹਿਲੀ ਫੁਲੀ ਕੁਨੈਕਟਿਡ ਮਿਡ-ਸਾਈਜ਼ ਸੇਡਾਨ ਹੈ। ਕੰਪਨੀ ਨੇ ਇਸ ਦੀ ਸ਼ੁਰੂਆਤੀ ਕੀਮਤ 9.30 ਲੱਖ ਰੁਪਏ ਰੱਖੀ ਹੈ ਜੋ ਕਿ 13.99 ਲੱਖ ਰੁਪਏ (ਐਕਸ-ਸ਼ੋਅਰੂਮ ਦਿੱਲੀ) ਤਕ ਜਾਂਦੀ ਹੈ। ਪੁਰਾਣੇ ਮਾਡਲ ਦੇ ਮੁਕਾਬਲੇ ਇਹ ਗੱਡੀ ਹੁਣ ਜ਼ਿਆਦਾ ਬੋਲਡ, ਆਕਰਸ਼ਕ ਡਿਜ਼ਾਈਨ, ਇੰਟੈਲੀਜੈਂਟ ਟੈਕਨਾਲੋਜੀ, ਐਡਵਾਂਸਡ ਪਰਫਾਰਮੈਂਸ ਅਤੇ ਬਿਹਤਰੀਨ ਫੀਚਰਜ਼ ਦੇ ਨਾਲ ਆਉਂਦੀ ਹੈ। 

ਨਵੀਂ ਵਰਨਾ ਦੇ ਲਾਂਚ ਦੌਰਾਨ ਹੁੰਡਈ ਮੋਟਰ ਇੰਡੀਆ ਲਿਮਟਿਡ ਦੇ ਐੱਮ.ਡੀ. ਅਤੇ ਸੀ.ਈ.ਓ., ਐੱਸ.ਐੱਸ. ਕਿਮ ਨੇ ਕਿਹਾ ਕਿ The Spirited New Verna ਇਕ ਆਲ-ਰਾਊਂਡ ਸੇਡਾਨ ਹੈ, ਜਿਸ ਵਿਚ ਫਿਊਚਰਿਸਟਿਕ ਡਿਜ਼ਾਈਨ, ਸਮਾਰਟ ਕੁਨੈਕਟ, ਇੰਜੀਨੀਅਸ ਡਿਟੇਲਿੰਗ ਅਤੇ ਨਵੀਂ ਜਨਰੇਸ਼ਨ ਦੇ ਗਾਹਕਾਂ ਲਈ ਸੁਪੀਰੀਅਰ ਡਾਇਨਾਮਿਕਸ ਦੇ ਨਾਲ ਇਕ ਹਿਊਮ ਟੈਕਨਾਲੋਜੀ ਕਨੈਕਟ ਦਾ ਇਸਤੇਮਾਲ ਕੀਤਾ ਗਿਆ ਹੈ। ਵਰਨਾ ਬ੍ਰਾਂਡ ਨੇ ਦੁਨੀਆ ਭਰ ਦੇ ਕਈ ਵੱਡੇ ਪੁਰਸਕਾਰ ਜਿੱਤ ਕੇ ਹੁੰਡਈ ਦੀ ਵਿਕਾਸਗਾਥਾ 'ਚ ਇਕ ਮੀਲ ਦਾ ਪੱਥਰ ਸਥਾਪਿਤ ਕੀਤਾ ਹੈ। The Spirited New Verna ਨੂੰ ਸੇਡਾਨ ਸੈਗਮੈਂਟ 'ਚ ਨਵੇਂ ਮਾਨਕ ਬਣਾਉਣ ਲਈ ਸਟਾਈਲਿੰਗ, ਪਰਫਾਰਮੈਂਸ, ਟੈਕਨਾਲੋਜੀ ਅਤੇ ਸੁਰੱਖਿਆ ਵਰਗੇ ਅਹਿਮ ਪਹਿਲੂਆਂ ਦੇ ਨਾਲ ਇਕ ਐਕਸੀਲੈਂਸ ਦੇ ਲਿਹਾਜ ਨਾਲ ਤਿਆਰ ਕੀਤਾ ਗਿਆ ਹੈ। 

PunjabKesari

ਸ਼ਾਨਦਾਰ ਡਿਜ਼ਾਈਨ
ਨਵੀਂ ਵਰਨਾ ਨੂੰ ਕਾਫੀ ਸਾਵਧਾਨੀ ਨਾਲ ਇਕ ਪਰਫੈਕਸ਼ਨ ਦੇ ਨਾਲ ਬਣਾਇਆ ਗਿਆ ਹੈ, ਜੋ ਅੱਜ ਦੇ ਸ਼ਹਿਰੀ ਗਾਹਕਾਂ ਦੀ ਬੋਲਡ ਸਟਾਈਲ ਦੇ ਅਨੁਰੂਪ ਲੱਗੇ। ਇਸ ਦਾ ਸ਼ਾਨਦਾਰ ਡਿਜ਼ਾਈਨ, ਲੁਭਾ ਲੈਣ ਵਾਲਾ ਇੰਟੀਰੀਅਰ ਅਤੇ ਐਕਸਟੀਰੀਅਰ ਬਿਹਤਰ ਕੰਫਰਟ ਅਤੇ ਲਗਜ਼ਰੀ ਦਾ ਅਹਿਸਾਸ ਕਰਾਉਂਦੇ ਹਨ। ਫਰੰਟ 'ਚ ਅਨੌਖੇ ਐੱਲ.ਈ.ਡੀ. ਹੈੱਡਲੈਂਪ ਅਤੇ ਡਾਰਕ ਕ੍ਰੋਮ ਰੇਡੀਏਟਰ ਗਰਿੱਲ ਦੇ ਨਾਲ ਸੜਕ 'ਤੇ ਇਸ ਦੀ ਮੌਜੂਦਗੀ ਚਾਰ ਚੰਦ ਲਗਾ ਦਿੰਦੀ ਹੈ। ਇਸ ਵਿਚ ਆਲ ਬਲੈਕ ਇੰਟੀਰੀਅਰ ਦੇ ਨਾਲ ਟਵਿਨ ਟਿਪ ਮਫਲਰ, ਗਲਾਸੀ ਵ੍ਹੀਲ ਗਰਿਲ ਵਰਗੇ ਅਨੌਖਾ ਡਿਜ਼ਾਈਨ ਇੰਟੀਗ੍ਰੇਸ਼ਨ ਦਿੱਤਾ ਗਿਆ ਹੈ। ਇਸ ਵਿਚ 16 ਇੰਚ ਦੇ ਡਿਊਲ ਟੋਨ ਸਟਾਈਲਡ ਸਟੀਲ ਵ੍ਹੀਲ ਦੇ ਨਾਲ ਨਵੇਂ ਡਾਇਮੰਡ ਕੱਟ ਅਲੌਏ ਵ੍ਹੀਲਜ਼ ਦਿੱਤੇ ਗਏ ਹਨ। 

PunjabKesari

ਇੰਟੀਰੀਅਰ
ਨਵੀਂ ਹੁੰਡਈ ਵਰਨਾ ਦੇ ਇੰਟੀਰੀਅਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਡਿਜੀਟਲ ਕਲੱਸਟਰ, ਫਰੰਟ ਵੈਂਟੀਲੇਟਰ ਸੀਟ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ, ਐੱਚ.ਡੀ. ਡਿਸਪਲੇਅ ਦੇ ਨਾਲ 8 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਡਰਾਈਵ ਰੀਅਰ ਵਿਊ ਮਾਨੀਟਰਿੰਗ, ਪੈਡਲ ਸ਼ਿਫਟਰ, ਵਾਇਰਲੈੱਸ ਚਾਰਜਰ ਅਤੇ ਇਲੈਕਟ੍ਰੋਨਿਕ ਸਨਰੂਫ ਵਰਗੇ ਫੀਚਰਜ਼ ਦਿੱਤੇ ਗਏ ਹਨ। 

PunjabKesari

ਐਡਵਾਂਸ ਟੈਕਨਾਲੋਜੀ
ਨਵੀਂ ਹੁੰਡਈ ਵਰਨਾ 'ਚ ਦੇਸ਼ ਦਾ ਸਭ ਤੋਂ ਐਡਵਾਂਸਡ ਕੁਨੈਕਟੀਵਿਟੀ ਸਲਿਊਸ਼ਨ ਹੁੰਡਈ ਬਲਿਊ ਲਿੰਗ ਹੈ, ਜੋ ਇਕ ਇਨਬਿਲਟ ਅਤੇ ਟੈਂਪਰ ਪਰੂਫ ਡਿਵਾਈਸ ਹੈ ਅਤੇ ਵੋਡਾਫੋਨ-ਆਈਡੀਆ ਦੇ ਈ-ਸਿਮ ਨਾਲ ਚਲਦਾ ਹੈ। ਇਹ ਕਲਾਊਡ ਬੇਸਡ ਵਾਇਸ ਰਿਕੋਗਨੀਸ਼ਨ ਪਲੇਟਫਾਰਮ ਹੈ। ਇਸ ਵਿਚ 45 ਬਲਿਊ ਲਿੰਕ ਫੀਚਰ ਦਿੱਤੇ ਗਏ ਹਨ ਜੋ ਸੇਫਟੀ, ਸਕਿਓਰਿਟੀ, ਰਿਮੋਟ ਆਪਰੇਸ਼ਨ, ਵ੍ਹੀਲ ਰਿਲੇਸ਼ਨਸ਼ਿਪ ਮੈਨੇਜਮੈਂਟ, ਜਿਓਗ੍ਰਾਫਿਕ ਇਨਫਾਰਮੇਸ਼ਨ ਸਰਵਿਸਿਜ਼, ਅਲਰਟ ਸਰਵਿਸਿਜ਼ ਅਤੇ ਵਾਇਸ ਰਿਕੋਗਨੀਸ਼ਨ ਤਹਿਤ ਵੱਖ-ਵੱਖ ਸਰਵਿਸ ਦੇ ਆਧਾਰ 'ਤੇ ਵੰਡਿਆ ਗਿਆ ਹੈ। 

ਸੇਫਟੀ ਫੀਚਰਜ਼
ਸੇਫਟੀ ਫੀਚਰਜ਼ ਦੇ ਤੌਰ 'ਤੇ ਨਵੀਂ ਵਰਨਾ 'ਚ ਇਲੈਕਟ੍ਰੋਨਿਕ ਸਟੇਬਿਲਟੀ ਕੰਟਰੋਲ, ਵ੍ਹੀਕਲ ਸਟੇਬਿਲਟੀ ਮੈਨੇਜਮੈਂਟ, ਐਮਰਜੈਂਸੀ ਸਟਾਪ ਸਿਗਨਲ, ਹਿੱਲ ਸਟਾਰਟ ਅਸਿਸਟ ਕੰਟਰੋਲ, ਰੀਅਰ ਡਿਸਕ ਬ੍ਰੇਕ ਅਤੇ ਤਣਾਅ ਰਹਿਤ ਡਰਾਈਵਿੰਗ ਲਈ ਫਰੰਟ ਪਾਰਕ ਅਸਿਸਟ ਸੈਂਸਰ ਦਿੱਤਾ ਗਿਆ ਹੈ। 

ਪਰਫਾਰਮੈਂਸ 
ਨਵੀਂ ਵਰਨਾ 'ਚ ਬੀ.ਐੱਸ.-6 ਮਾਨਕ ਵਾਲਾ ਡੀਜ਼ਲ ਅਤੇ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਸ ਵਿਚ 7-ਸਪੀਡ ਡਿਊਲ ਕਲੱਚ ਟ੍ਰਾਂਸਮਿਸ਼ਨ ਦੇ ਨਾਲ 1.0 ਲੀਟਰ ਟਰਬੋ ਜੀ.ਡੀ.ਆਈ., 6-ਸਪੀਡ ਮੈਨੁਅਲ ਟ੍ਰਾਂਸਮਿਸ਼ਨ ਅਤੇ ਇੰਟੈਲੀਜੈਂਟ ਵੇਰੀਏਬਲ ਟ੍ਰਾਂਸਮਿਸ਼ਨ ਦੇ ਨਾਲ 1.5 ਲੀਟਰ ਬੀ.ਐੱਸ.-6 ਪੈਟਰੋਲ ਅਤੇ 6-ਸਪੀਡ ਮੈਨੁਅਲ ਟ੍ਰਾਂਸਮਿਸ਼ਨ ਅਤੇ 6-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ 1.5 ਲੀਟਰ ਬੀ.ਐੱਸ.-6 ਡੀਜ਼ਲ ਇੰਜਣ ਦਿੱਤਾ ਗਿਆ ਹੈ।


Rakesh

Content Editor

Related News