JSW ਸਟੀਲ ਦੀ ਭੂਸ਼ਣ ਪਾਵਰ ਐਂਡ ਸਟੀਲ ਦੇ ਲਈ 19,700 ਕਰੋੜ ਰੁਪਏ ਦੀ ਪੇਸ਼ਕਸ਼

Friday, Aug 17, 2018 - 02:07 PM (IST)

ਨਵੀਂ ਦਿੱਲੀ—ਜੇ.ਐੱਸ.ਡਬਲਿਊ. ਸਟੀਲ ਨੇ ਕਰਜ਼ ਹੇਠ ਦਬੀ ਭੂਸ਼ਣ ਪਾਵਰ ਐਂਡ ਸਟੀਲ ਲਿਮਟਿਡ (ਬੀ.ਪੀ.ਐੱਸ.ਐੱਲ. ਦੇ ਕਰਜ਼ਦਾਤਾਵਾਂ ਦੀ ਕਮੇਟੀ ਦੇ ਸਾਹਮਣੇ 19,700 ਕਰੋੜ ਰੁਪਏ ਦੀ ਹੱਲ ਯੋਜਨਾ ਜਮ੍ਹਾ ਕੀਤੀ ਹੈ। ਇਸ ਮਾਮਲੇ ਨਾਲ ਜੁੜੇ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਜੇ.ਐੱਸ.ਡਬਲਿਊ. ਸਟੀਲ ਤੋਂ ਇਲਾਵਾ, ਟਾਟਾ ਸਟੀਲ ਲਿਬਰਟੀ ਹਾਊਸ ਨੇ ਵੀ ਭੂਸ਼ਣ ਸਟੀਲ ਐਂਡ ਪਾਵਰ ਲਿਮਟਿਡ ਦੀ ਪ੍ਰਾਪਤੀ ਲਈ ਆਪਣੀ-ਆਪਣੀ ਬੋਲੀ ਜਮ੍ਹਾ ਕੀਤੀ ਹੈ। ਭੂਸ਼ਣ ਸਟੀਲ ਦੇ ਲਈ ਦੂਜੀ ਵਾਰ ਕਰਜ਼ਦਾਤਾਵਾਂ ਦੀ ਸੀ.ਓ.ਸੀ. ਦੇ ਕੋਲ ਬੋਲੀ ਜਮ੍ਹਾ ਕੀਤੀ ਗਈ ਹੈ। ਕੱਲ੍ਹ ਸੀ.ਓ.ਸੀ. ਰਾਸ਼ਟਰੀ ਕੰਪਨੀ ਵਿਧੀ ਅਪੀਲੀ ਟ੍ਰਿਬਿਊਨਲ (ਐੱਨ.ਸੀ.ਐੱਲ.ਏ.ਟੀ.) ਨੂੰ ਸੰਬੰਧਤ ਪੱਖਾਂ ਤੋਂ ਪ੍ਰਾਪਤ ਬੋਲੀ ਦੀ ਜਾਣਕਾਰੀ ਦੇਵੇਗਾ। 
ਸੂਤਰ ਨੇ ਕਿਹਾ ਕਿ ਜੇ.ਐੱਸ.ਡਬਲਿਊ. ਸਟੀਲ ਨੇ ਸੀ.ਓ.ਸੀ. ਨੂੰ 19,700 ਕਰੋੜ ਰੁਪਏ ਦੀ ਹੱਲ ਯੋਜਨਾ ਜਮ੍ਹਾ ਕੀਤੀ ਹੈ। ਇਹ ਪੂਰੀ ਰਕਮ ਅਡਵਾਂਸ ਰਾਸ਼ੀ ਹੈ। ਪ੍ਰਾਪਤ ਰਿਪੋਰਟ ਮੁਤਾਬਕ ਟਾਟਾ ਸਟੀਲ ਨੇ 17,000 ਕਰੋੜ ਰੁਪਏ ਦੀ ਹੱਲ ਯੋਜਨਾ ਦੀ ਪੇਸ਼ਕਸ਼ ਕੀਤੀ ਹੈ ਅਤੇ ਲਿਬਰਟੀ ਹਾਊਸ ਦੀ ਹੱਲ ਯੋਜਨਾ ਕਰੀਬ 19,000 ਕਰੋੜ ਰੁਪਏ ਹੈ। ਤਿੰਨਾਂ ਕੰਪਨੀਆਂ ਤੋਂ ਪ੍ਰਤੀਕਿਰਿਆ ਪ੍ਰਾਪਤ ਕਰਨ ਲਈ ਈ-ਮੇਲ ਭੇਜੀ ਗਈ ਸੀ ਪਰ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਮਿਲਿਆ ਹੈ। 
ਭੂਸ਼ਣ ਪਾਵਰ ਐਂਡ ਸਟੀਲ ਲਿਮਟਿਡ ਦੀ ਪ੍ਰਾਪਤੀ ਨੂੰ ਲੈ ਕੇ ਜੇ.ਐੱਸ.ਡਬਲਿਊ. ਸਟੀਲ, ਟਾਟਾ ਗਰੁੱਪ ਦੀ ਕੰਪਨੀ ਟਾਟਾ ਸਟੀਲ ਅਤੇ ਬ੍ਰਿਟੇਨ ਸਥਿਤ ਲਿਬਰਟੀ ਹਾਊਸ ਇਕ ਦੂਜੇ ਦੇ ਨਾਲ ਮੁਕਾਬਲਾ ਕਰ ਰਹੇ ਹਨ।

 


Related News