ਪਿਛਲੇ ਕੁਝ ਮਹੀਨੇ 'ਚ 15000 ਤੋਂ ਜ਼ਿਆਦਾ ਕਰਮਚਾਰੀਆਂ ਨੇ ਛੱਡਿਆ ਐਕਸਿਸ ਬੈਂਕ

Wednesday, Jan 08, 2020 - 05:23 PM (IST)

ਪਿਛਲੇ ਕੁਝ ਮਹੀਨੇ 'ਚ 15000 ਤੋਂ ਜ਼ਿਆਦਾ ਕਰਮਚਾਰੀਆਂ ਨੇ ਛੱਡਿਆ ਐਕਸਿਸ ਬੈਂਕ

ਮੁੰਬਈ—ਪਿਛਲੇ ਕੁਝ ਮਹੀਨੇ 'ਚ ਐਕਸਿਸ ਬੈਂਕ 'ਚ ਕਰੀਬ 15 ਹਜ਼ਾਰ ਕਰਮਚਾਰੀਆਂ ਨੇ ਅਸਤੀਫਾ ਦਿੱਤਾ ਹੈ। ਜ਼ਿਆਦਾਤਰ ਕਰਮਚਾਰੀ ਮੀਡੀਅਮ ਅਤੇ ਬ੍ਰਾਂਚ ਲੈਵਲ ਦੇ ਸਨ। ਮਾਮਲੇ ਨਾਲ ਜੁੜੇ ਤਿੰਨ ਲੋਕਾਂ ਨੇ ਇਕੋਨਾਮਿਕ ਟਾਈਮਜ਼ ਨੂੰ ਦੱਸਿਆ ਕਿ ਐਕਸਿਸ ਬੈਂਕ ਨੇ ਮੈਨੇਜਮੈਂਟ 'ਚ ਅਮੂਲ-ਚੂਲ ਬਦਲਾਅ ਕੀਤਾ ਹੈ, ਜਿਸ ਦੀ ਵਜ੍ਹਾ ਨਾਲ ਜ਼ਿਆਦਾਤਰ ਕਰਮਚਾਰੀ ਇਥੇ ਕੰਮ ਕਰਨ 'ਚ ਹੁਣ ਆਰਾਮ ਨਹੀਂ ਮਹਿਸੂਸ ਕਰ ਰਹੇ ਹਨ। ਉਹ ਨਵੇਂ ਮਾਹੌਲ 'ਚ ਖੁਦ ਨੂੰ ਢਾਲ ਨਹੀਂ ਪਾ ਰਹੇ ਹਨ।
ਇਸ ਸਾਲ 28 ਹਜ਼ਾਰ ਲੋਕਾਂ ਦੀ ਹੋ ਚੁੱਕੀ ਹੈ ਹਾਈਰਿੰਗ
ਕਿਉਂਕਿ ਜ਼ਿਆਦਾ ਕਰਮਚਾਰੀ ਮੀਡੀਆ ਲੈਵਲ ਦੇ ਹਨ ਅਤੇ ਇਸ ਦਾ ਸਿੱਧਾ ਸੰਪਰਕ ਗਾਹਕਾਂ ਨਾਲ ਹੁੰਦਾ ਹੈ ਜਿਸ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਬੈਂਕ ਦੇ ਕੰਮਕਾਜ 'ਤੇ ਅਸਰ ਹੋਵੇਗਾ। ਹਾਲਾਂਕਿ ਇਸ ਨੂੰ ਲੈ ਕੇ ਬੈਂਕ ਦਾ ਕਹਿਣਾ ਹੈ ਕਿ ਉਹ ਇਸ ਸਾਲ ਹੁਣ ਤੱਕ 28000 ਲੋਕਾਂ ਨੂੰ ਹਾਇਰ ਕਰ ਚੁੱਕਾ ਹੈ। ਜਾਰੀ ਤਿਮਾਹੀ 'ਚ 4000 ਹੋਰ ਲੋਕਾਂ ਨੂੰ ਹਾਇਰ ਕੀਤਾ ਜਾਵੇਗਾ।
ਅਗਲੇ ਦੋ ਸਾਲਾਂ 'ਚ 30 ਹਜ਼ਾਰ ਨਿਊ ਹਾਈਰਿੰਗ
ਚਾਲੂ ਵਿੱਤੀ ਸਾਲ 'ਚ ਹੁਣ ਤੱਕ ਬੈਂਕ ਦੀ ਨੈੱਟ ਹਾਈਰਿੰਗ ਕਰੀਬ 12800 ਹੈ। ਬੈਂਕ ਦਾ ਕਹਿਣਾ ਹੈ ਕਿ ਉਹ ਅਗਲੇ ਦੋ ਸਾਲਾਂ 'ਚ ਕਰੀਬ 30 ਹਜ਼ਾਰ ਹੋਰ ਲੋਕਾਂ ਨੂੰ ਹਾਇਰ ਕਰੇਗਾ। ਐਕਸਿਸ ਬੈਂਕ 'ਚ ਫਿਲਹਾਲ ਛਾਂਟੀ ਦਰ 19 ਫੀਸਦੀ ਦੇ ਕਰੀਬ ਹੈ ਜੋ ਔਸਤਨ 15 ਫੀਸਦੀ ਹੋਣੀ ਚਾਹੀਦੀ। ਇਸ ਬੈਂਕ 'ਚ 72 ਹਜ਼ਾਰ ਕਰਮਚਾਰੀ ਕੰਮ ਕਰਦੇ ਹਨ। ਬੈਂਕ ਬਹੁਤ ਤੇਜ਼ੀ ਨਾਲ ਆਟੋਮੇਸ਼ਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਅਪਣਾ ਰਹੇ ਹਨ।


author

Aarti dhillon

Content Editor

Related News