...ਤਾਂ ਇਨ੍ਹਾਂ 12 ਕੰਪਨੀਆਂ ''ਚ ਫਸਿਆ ਹੈ ਬੈਂਕਾਂ ਦਾ 25 ਫੀਸਦੀ ਬਕਾਇਆ

Wednesday, Jun 14, 2017 - 10:08 PM (IST)

...ਤਾਂ ਇਨ੍ਹਾਂ 12 ਕੰਪਨੀਆਂ ''ਚ ਫਸਿਆ ਹੈ ਬੈਂਕਾਂ ਦਾ 25 ਫੀਸਦੀ ਬਕਾਇਆ

ਮੁੰਬਈ — ਭਾਰਤੀ ਰਿਜ਼ਰਵ ਬੈਂਕ ਨੇ ਐੱਨ.ਪੀ.ਏ ਵਾਲੇ 500 ਖਾਤਾਧਾਰਕਾਂ ਦੀ ਪਹਿਚਾਣ ਕੀਤੀ ਹੈ। ਜਿਨ੍ਹਾਂ ਕੋਲ ਸਭ ਤੋਂ ਜ਼ਿਆਦਾ ਰਾਸ਼ੀ ਫਸੀ ਹੋਈ ਹੈ। ਇਹੀ ਨਹੀਂ ਸਿਰਫ ਇਨਸਾਲਵੇਂਟ ਅਕਾਊਂਟ ਅਜਿਹੇ ਹਨ, ਜਿਨ੍ਹਾਂ ਕੋਲ ਤਕਰੀਬਨ 10 ਲੱਖ ਕਰੋੜ ਰੁਪਏ ਦੇ ਐੱਨ.ਪੀ.ਏ ਦਾ 25 ਫੀਸਦੀ ਹਿੱਸਾ ਫਸਿਆ ਹੋਇਆ ਹੈ। ਰਿਜ਼ਰਵ ਬੈਂਕ ਇਨ੍ਹਾਂ ਖਾਤਾਧਾਰਕਾਂ ਵਿਰੁੱਧ ਇਨਸਾਲਵੇਂਸੀ ਐਂਡ ਬੈਂਕਰਪਸੀ ਕੋਡ ਤਹਿਤ ਕਾਰਵਾਈ ਕਰਨ ਦੀ ਤਿਆਰੀ 'ਚ ਹੈ। ਹਾਲਾਂਕਿ ਰਿਜ਼ਰਵ ਬੈਂਕ ਨੇ ਇਨ੍ਹਾਂ 12 ਡਿਫਾਲਟਰਾਂ ਦੇ ਨਾਂ ਜਨਤਕ ਨਹੀਂ ਕੀਤੇ ਹਨ, ਪਰ ਬੈਂਕਰਸ ਦਾ ਕਹਿਣਾ ਹੈ ਕਿ ਇਨ੍ਹਾਂ 'ਚ ਭੂਸ਼ਣ ਸਟੀਲ, ਐੱਸਾਰ ਸਟੀਲ, ਲੈਂਕੋ ਇਨਫ੍ਰਾਟੈੱਕ ਅਤੇ ਆਲੋਕ ਟੈਕਸਟਾਈਲ ਵਰਗੀਆਂ ਕੰਪਨੀਆਂ ਦੇ ਨਾਂ ਸ਼ਾਮਿਲ ਹਨਸ਼ ਬੈਂਕਰਸ ਦਾ ਕਹਿਣਾ ਹੈ ਕਿ ਬੈਂਕਰਪਸੀ ਕੋਡ ਤਹਿਤ ਕਾਰਵਾਈ ਇਨ੍ਹਾਂ ਕੰਪਨੀਆਂ ਤੋਂ ਹੀ ਸ਼ੁਰੂਆਤਾ ਕੀਤੀ ਜਾ ਸਕਦੀ ਹੈ। 
ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ ਜਾਰੀ ਬਿਆਨ 'ਚ ਕਿਹਾ,'ਅੰਦਰੂਨੀ ਸਲਾਹਕਾਰ ਕਮੇਟੀ ਨੇ ਐÎਨ.ਪੀ.ਏ ਵਾਲੇ ਵੱਡੇ ਖਾਤਿਆਂ 'ਤੇ ਫਿਲਹਾਲ ਫੋਕਸ ਕਰਨ 'ਤੇ ਸਹਿਮਤੀ ਪ੍ਰਗਟ ਕੀਤੀ ਹੈ। ਬੈਂਕਿੰਗ ਸਿਸਟਮ 'ਚ ਕੁੱਲ 500 ਵੱਡੇ ਐੱਨ.ਪੀ.ਏ ਖਾਤਿਆਂ ਦੀ ਪੜਤਾਲ ਕੀਤੀ ਗਈ ਹੈ, ਇਨ੍ਹਾਂ 'ਤੇ ਬੈਂਕਰਪਸੀ ਕੋਡ ਤਹਿਤ ਕਾਰਵਾਈ ਦੀ ਸ਼ੁਰੂਆਤ ਕੀਤੀ ਜਾਵੇਗੀ।' ਸੋਮਵਾਰ ਨੂੰ ਰਿਜ਼ਰਵ ਬੈਂਕ ਦੀ ਕਮੇਟੀ ਨੇ ਅਜਿਹੇ ਖਾਤਿਆਂ ਵਿਰੁੱਧ ਇਨਸਾਲਵੇਂਸੀ ਐਂਡ ਬੈਂਕਰਪਸੀ ਕੋਡ ਤਹਿਤ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ, ਜਿਨ੍ਹਾਂ 'ਤੇ 5,000 ਕਰੋੜ ਰੁਪਏ ਤੋਂ ਵੱਧ ਦਾ ਐੱਨ.ਪੀ.ਏ ਬਕਾਇਆ ਹੈ। 
ਰਿਜ਼ਰਵ ਬੈਂਕ ਅਨੁਸਾਰ ਅੰਦਰੂਨੀ ਸਲਾਹਕਾਰ ਕਮੇਟੀ ਨੇ ਕੁੱਲ ਐੱਨ.ਪੀ.ਏ ਦੀ 25 ਫੀਸਦੀ ਰਾਸ਼ੀ ਦਬਾ ਕੇ ਰੱਖਣ ਵਾਲੇ 12 ਬੈਂਕ ਖਾਤਾਧਾਰਕਾਂ ਵਿਰੁੱਧ ਇਨਸਾਲਵੇਂਸੀ ਐਂਡ ਬੈਂਕਰਪਸੀ ਕੋਡ ਤਹਿਤ ਤਤਕਾਲ ਕਾਰਵਾਈ ਦੀ ਸਿਫਾਰਸ਼ ਕੀਤੀ ਹੈ। ਇਸ ਤੋਂ ਇਲਾਵਾ ਐੱਨ.ਪੀ.ਏ ਵਾਲੇ ਹੋਰ ਬੈਂਕ ਖਾਤਿਆਂ ਵਿਰੁੱਧ ਕਾਰਵਾਈ ਲਈ ਬੈਂਕਾਂ ਨੂੰ ਛੇ ਮਹੀਨੇ ਅੰਦਰ ਪਲਾਨ ਤਿਆਰ ਕਰਨ ਨੂੰ ਕਿਹਾ ਗਿਆ ਹੈ।  


Related News