2019 ’ਚ ਸਭ ਤੋਂ ਵਧ ਕਮਾਈ ਕਰਨ ਵਾਲੀਆਂ 12 ਕੰਪਨੀਆਂ, ਐਪਲ ਤੇ ਐਮਾਜ਼ੋਨ ਟਾਪ 5 ’ਚੋਂ ਬਾਹਰ
Wednesday, Sep 16, 2020 - 12:34 PM (IST)
ਗੈਜੇਟ ਡੈਸਕ– ਫਰਚੂਨ ਗਲੋਬਲ 500 ਰੈਕਿੰਗ ਦੀ ਰਿਪੋਰਟ ਮੁਤਾਬਕ, 2019 ’ਚ ਦੁਨੀਆਂ ਦੀਆਂ 500 ਕੰਪਨੀਆਂ ਨੇ ਕੁਲ 33.3 ਟ੍ਰਿਲੀਅਨ ਡਾਲਰ ਦੀ ਕਮਾਈ ਕੀਤੀ ਹੈ। ਇਨ੍ਹਾਂ ’ਚੋਂ ਕੁਝ ਕੰਪਨੀਆਂ ਬੇਹੱਦ ਲੋਕਪ੍ਰਸਿੱਧ ਵੀ ਨਹੀਂ ਹੋ ਸਕੀਆਂ ਪਰ ਉਨ੍ਹਾਂ ਦੀ ਕਮਾਈ ਨੇ ਦੁਨੀਆ ਦੇ ਵੱਡੇ-ਵੱਡੇ ਬ੍ਰਾਂਡਾਂ ਨੂੰ ਪਛਾੜ ਦਿੱਤਾ ਹੈ। ਆਓ ਜਾਣਦੇ ਹਾਂ ਉਨ੍ਹਾਂ 12 ਕੰਪਨੀਆਂ ਬਾਰੇ ਜਿਨ੍ਹਾਂ ਨੇ ਵਿੱਤੀ ਸਾਲ 2019 ’ਚ ਸਭ ਤੋਂ ਜ਼ਿਆਦਾ ਕਮਾਈ ਕੀਤੀ।
1. Walmart – ਰੈਵੇਨਿਊ ਦੇ ਮਾਮਲੇ ’ਚ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਵਾਲਮਾਰਟ ਨੇ 2019 ’ਚ 524 ਬਿਲੀਅਨ ਡਾਲਰ ਦੀ ਕਮਾਈ ਕੀਤੀ।
2. Sinopec Group– ਇਸ ਸੂਚੀ ’ਚ ਇਕ ਹੋਰ ਚੀਨੀ ਕੰਪਨੀ ਦੇਸ਼ ਦੀ ਸਭ ਤੋਂ ਵੱਡੀ ਊਰਜਾ ਕੰਪਨੀ ਸਿਨੋਪੈਕ ਸਮੂਹ ਹੈ। ਸਰਕਾਰੀ ਮਲਕੀਅਤ ਵਾਲਾ ਉੱਦਮ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਖੋਜ, ਵਿਕਾਸ ਅਤੇ ਰਿਫਾਈਨਰੀ ’ਚ ਲੱਗਾ ਹੋਇਆ ਹੈ। ਇਸ ਨੇ ਵਿੱਤੀ ਸਾਲ 2019 ’ਚ 407 ਬਿਲੀਅਨ ਡਾਲਰ ਦੀ ਕਮਾਈ ਕੀਤੀ।
3. State Grid Corporation of China– ਪਿਛਲੇ 20 ਸਾਲਾਂ ਦੌਰਾਨ ਸਰਕਾਰੀ ਬਿਜਲੀ ਵਾਲੀ ਕੰਪਨੀ ਬਹੁਤ ਜ਼ਿਆਦਾ ਵਾਧਾ ਕਰਨ ’ਚ ਕਾਮਯਾਬ ਰਹੀ ਹੈ। ਪਿਛਲੇ ਸਾਲ ਇਸ ਨੇ 383.9 ਬਿਲੀਅਨ ਡਾਲਰ ਦੀ ਕਮਾਈ ਕੀਤੀ।
4. China National Petroleum– ਇਸ ਸੂਚੀ ’ਚ ਇਕ ਹੋਰ ਪੈਟਰੋਲੀਅਮ ਕੰਪਨੀ ਸੀ.ਐੱਨ.ਪੀ.ਸੀ. ਹੈ ਜੋ ਪੈਟਰੋਚਾਈਨਾ ਦੀ ਮੁੱਢਲੀ ਕੰਪਨੀ ਹੈ ਜੋ ਦੇਸ਼ ਦੀ ਦੂਜੀ ਸਭ ਤੋਂ ਵੱਡੀ ਤੇਲ ਉਤਪਾਦਕ ਹੈ। ਪਿਛਲੇ ਸਾਲ ਇਸ ਦਾ ਰੈਵੇਨਿਊ 379.1 ਬਿਲੀਅਨ ਡਾਲਰ ਰਿਹਾ।
5. Shell– 70 ਤੋਂ ਵਧ ਦੇਸ਼ਾਂ ’ਚ ਕੰਮ ਕਰਨ ਵਾਲੀ ਬ੍ਰਿਟਿਸ਼-ਡੱਚ ਤੇਲ ਅਤੇ ਗੈਸ ਕੰਪਨੀ ਆਪਣੀ ਕਮਾਈ ਕਾਰਨ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਫਰਮਾਂ ’ਚੋਂ ਇਕ ਹੈ। ਇਸ ਨੇ ਸਾਲ 2019 ’ਚ 352.1 ਬਿਲੀਅਨ ਡਾਲਰ ਦੀ ਕਮਾਈ ਕੀਤੀ।
6. Saudi Aramco– ਸਾਊਦੀ ਅਰਬ ਦੀ ਤੇਲ ਕੰਪਨੀ ਨੇ ਵਿੱਤੀ ਸਾਲ 2019 ’ਚ 329.8 ਬਿਲੀਅਨ ਡਾਲਰ ਦੀ ਕਮਾਈ ਕੀਤੀ ਪਰ ਇਸ ਸਾਲ ਇਸ ਦੀ ਕਮਾਈ ਘੱਟ ਹੋਈ ਹੈ। ਇਸ ਸਾਲ ਦੀ ਦੂਜੀ ਤਿਮਾਹੀ ’ਚ ਇਸ ਦਾ ਮੁਨਾਫਾ 73 ਫੀਸਦੀ ਘਟਿਆ ਹੈ।
7. Volkswagen– ਨਿਕਾਸ ਘੁਟਾਲੇ ’ਚ 34 ਬਿਲੀਅਨ ਡਾਲਰ ਤੋਂ ਵਧ ਦਾ ਜੁਰਮਾਨਾ ਅਦਾ ਕਰਨ ਦੇ ਬਾਵਜੂਦ ਜਰਮਨ ਦੀ ਵਾਹਨ ਨਿਰਮਾਤਾ ਕੰਪਨੀ ਫਾਕਸਵੈਗਨ ਸਾਲ 2019 ’ਚ 282.8 ਬਿਲੀਅਨ ਡਾਲਰ ਦੀ ਕਮਾਈ ਕਰਨ ’ਚ ਕਾਮਯਾਬ ਰਹੀ।
8. BP– ਸਾਲ 2019 ’ਚ ਕੁਲ 282.6 ਬਿਲੀਅਨ ਡਾਲਰ ਦੀ ਕਮਾਈ ਕਰਨ ਵਾਲੀ ਲੰਡਨ ਦੇ ਮੁੱਖ ਹੈੱਡਕੁਆਟਰ ਦੀ ਕੰਪਨੀ ਇਕ ਦਿਨ ’ਚ ਲਗਭਗ 3.8 ਮਿਲੀਅਨ ਬੈਰਨ ਤੇਲ ਕੱਢਦੀ ਹੈ।
9. Amazon– ਜੈੱਫ ਬੇਜੋਸ ਦੀ ਮਲਕੀਅਤ ਵਾਲੀ ਆਨਲਾਈਨ ਰਿਟੇਲ ਕੰਪਨੀ 100 ਤੋਂ ਜ਼ਿਆਦਾ ਦੇਸ਼ਾਂ ’ਚ ਕਾਰਜਸ਼ੀਲ ਹੈ ਅਤੇ ਕੰਪਨੀ ਦੇ ਸ਼ੇਅਰ ਦੀ ਕੀਮਤ ਵਧ ਗਈ ਹੈ। ਜਿਸ ਨਾਲ ਸੀ.ਈ.ਓ. ਦੁਨੀਆ ਦਾ ਸਭ ਤੋਂ ਅਮੀਰ ਆਦਮੀ ਬਣ ਗਿਆ। ਸੀਏਟਲ-ਹੈੱਡਕੁਆਟਰ ਵਾਲੀ ਫਰਮ ਨੇ ਪਿਛਲੇ ਸਾਲ 280.5 ਬਿਲੀਅਨ ਡਾਲਰ ਤੋਂ ਵਧ ਕਮਾਈ ਕੀਤੀ।
10. Toyota– ਜਪਾਨੀ ਮਲਟੀਨੈਸ਼ਨਲ ਆਟੋਮੋਬਾਇਲ ਨਿਰਮਾਤਾ ਕੰਪਨੀ ਨੇ ਵਿੱਤੀ ਸਾਲ 2019 ’ਚ 9 ਮਿਲੀਅਨ ਤੋਂ ਘੱਟ ਇਕੀਆਂ ਦੀ ਵਿਕਰੀ ਕੀਤੀ ਜਿਸ ਨਾਲ ਇਸ ਦੀ ਕੁਲ ਕਮਾਈ 275.3 ਬਿਲੀਅਨ ਡਾਲਰ ਰਹੀ।
11. ExxonMobil– ਪਿਛਲੇ ਸਾਲ ਤੇਲ ਦਿੱਗਜ ਦਾ ਕਾਰੋਬਾਰ 264.9 ਬਿਲੀਅਨ ਡਾਲਰ ਸੀ ਜੋ ਪਿਛਲੇ ਕੁਝ ਸਾਲਾਂ ਨਾਲੋਂ ਘੱਟ ਸੀ। ਇਹ ਊਰਜਾ ਕੰਪਨੀ ਫਿਰ ਵੀ ਰੈਂਕਿੰਗ ’ਚ 11ਵੇਂ ਸਥਾਨ ’ਤੇ ਹੈ।
12. Apple– 2 ਟ੍ਰਿਲੀਅਨ ਡਾਲਰ ਤੋਂ ਵਧ ਦੀ ਕੀਮਤ ਵਾਲੇ ਅਮਰੀਕਾ ਦੇ ਟੈੱਕ ਦਿੱਗਜ ਕੰਪਨੀ ਦੀ ਕਮਾਈ 2019 ’ਚ 260.2 ਬਿਲੀਅਨ ਡਾਲਰ ਤੋਂ ਜ਼ਿਆਦਾ ਹੋ ਗਈ।