ਅਕਤੂਬਰ ’ਚ ਪੈਦਾ ਹੋਈਆਂ 12.44 ਲੱਖ ਨਵੀਆਂ ਨੌਕਰੀਆਂ : ASIC

12/24/2019 7:25:32 PM

ਨਵੀਂ ਦਿੱਲੀ (ਭਾਸ਼ਾ)-ਕਰਮਚਾਰੀ ਰਾਜ ਬੀਮਾ ਨਿਗਮ (ਈ. ਐੱਸ. ਆਈ. ਸੀ.) ਦੇ ਅੰਕੜਿਆਂ ਅਨੁਸਾਰ ਅਕਤੂਬਰ ਮਹੀਨੇ ’ਚ 12.44 ਲੱਖ ਨੌਕਰੀਆਂ ਦੇ ਨਵੇਂ ਮੌਕੇ ਪੈਦਾ ਹੋਏ। ਇਸ ਤੋਂ ਪਿਛਲੇ ਮਹੀਨੇ 12.23 ਲੱਖ ਨਵੀਆਂ ਨੌਕਰੀਆਂ ਪੈਦਾ ਹੋਈਆਂ ਸਨ। ਰਾਸ਼ਟਰੀ ਅੰਕੜਾ ਦਫ਼ਤਰ (ਐੱਨ. ਐੱਸ. ਓ.) ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2018-19 ’ਚ ਈ. ਐੱਸ. ਆਈ. ਸੀ. ਕੋਲ ਕੁਲ 1.49 ਕਰੋਡ਼ ਨਵੀਆਂ ਨਾਮਜ਼ਦਗੀਆਂ ਹੋਈਆਂ ਸਨ।

ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਤੰਬਰ, 2017 ਤੋਂ ਅਕਤੂਬਰ, 2019 ਦੌਰਾਨ ਈ. ਐੱਸ. ਆਈ. ਸੀ. ਯੋਜਨਾ ਨਾਲ 3.22 ਕਰੋਡ਼ ਨਵੇਂ ਅੰਸ਼ਧਾਰਕ ਜੁਡ਼ੇ। ਐੱਨ. ਐੱਸ. ਓ. ਦੀ ਰਿਪੋਰਟ ਈ. ਐੱਸ. ਆਈ. ਸੀ., ਇੰਪਲਾਈਮੈਂਟ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈ. ਪੀ. ਐੱਫ. ਓ.) ਅਤੇ ਪੈਨਸ਼ਨ ਫੰਡ ਰੈਗੂਲੇਟਰ ਅਤੇ ਵਿਕਾਸ ਅਥਾਰਟੀ (ਪੀ. ਐੱਫ. ਆਰ. ਡੀ. ਏ.) ਵੱਲੋਂ ਸੰਚਾਲਿਤ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਨਾਲ ਜੁੜਨ ਵਾਲੇ ਨਵੇਂ ਅੰਸ਼ਧਾਰਕਾਂ ’ਤੇ ਆਧਾਰਿਤ ਹੈ। ਰਿਪੋਰਟ ਅਨੁਸਾਰ ਸਤੰਬਰ, 2017 ਤੋਂ ਮਾਰਚ, 2018 ਦੌਰਾਨ ਈ. ਐੱਸ. ਆਈ. ਸੀ. ਦੇ ਕੋਲ ਕੁਲ 83.35 ਲੱਖ ਨਵੀਆਂ ਨਾਮਜ਼ਦਗੀਆਂ ਹੋਈਆਂ। ਅਕਤੂਬਰ ’ਚ ਈ. ਪੀ. ਐੱਫ. ਓ. ਕੋਲ ਸ਼ੁੱਧ ਰੂਪ ਨਾਲ 7.39 ਲੱਖ ਨਵੀਆਂ ਨਾਮਜ਼ਦਗੀਆਂ ਹੋਈਆਂ। ਸਤੰਬਰ ’ਚ ਇਹ ਅੰਕੜਾ 9.48 ਲੱਖ ਦਾ ਸੀ। ਵਿੱਤੀ ਸਾਲ 2018-19 ਦੌਰਾਨ ਈ. ਪੀ. ਐੱਫ. ਓ. ਸੰਚਾਲਿਤ ਸਮਾਜਿਕ ਸੁਰੱਖਿਆ ਯੋਜਨਾਵਾਂ ਨਾਲ 61.12 ਲੱਖ ਨਵੇਂ ਅੰਸ਼ਧਾਰਕ ਜੁਡ਼ੇ। ਸਤੰਬਰ, 2017 ਤੋਂ ਮਾਰਚ, 2018 ਦੌਰਾਨ ਇਸ ਨਾਲ ਸ਼ੁੱਧ ਰੂਪ ’ਚ 15.52 ਲੱਖ ਨਵੇਂ ਅੰਸ਼ਧਾਰਕ ਜੁਡ਼ੇ। ਤਾਜ਼ਾ ਅੰਕੜਿਆਂ ਅਨੁਸਾਰ ਸਤੰਬਰ, 2017 ਤੋਂ ਅਕਤੂਬਰ, 2019 ਦੌਰਾਨ 2.93 ਕਰੋਡ਼ ਅੰਸ਼ਧਾਰਕ ਇੰਪਲਾਈਮੈਂਟ ਪ੍ਰਾਵੀਡੈਂਟ ਫੰਡ ਯੋਜਨਾ ਨਾਲ ਜੁਡ਼ੇ।


Karan Kumar

Content Editor

Related News