ਗੁਜਰਾਤ ''ਚ ਸ਼ਖ਼ਸ ਦੇ ਖਾਤੇ ''ਚ ਗਲਤੀ ਨਾਲ ਜਮ੍ਹਾ ਹੋਏ 11,677 ਕਰੋੜ ਰੁਪਏ ਪਰ ਮਿਲੀ ਸਿਰਫ ਪਲ ਭਰ ਦੀ ਖੁਸ਼ੀ
Thursday, Sep 15, 2022 - 09:52 PM (IST)

ਨਵੀਂ ਦਿੱਲੀ- ਬੈਂਕਿੰਗ ਗੜਬੜੀ ਕਾਰਨ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਕਿ ਲੋਕਾਂ ਦੇ ਖਾਤਿਆਂ ਵਿੱਚ ਵੱਡੀ ਰਕਮ ਜਮ੍ਹਾ ਹੋ ਜਾਂਦੀ ਹੈ। ਹੁਣ ਅਜਿਹਾ ਹੀ ਇੱਕ ਮਾਮਲਾ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਵਿੱਚ ਸਾਹਮਣੇ ਆਇਆ ਹੈ।
ਉੱਥੇ ਹੀ ਤਕਨੀਕੀ ਖ਼ਰਾਬੀ ਕਾਰਨ ਇਕ ਵਿਅਕਤੀ ਦੇ ਡੀਮੈਟ ਖਾਤੇ 'ਚ 11,677 ਕਰੋੜ ਰੁਪਏ ਜਮ੍ਹਾ ਹੋ ਗਏ। ਇਸ ਨਾਲ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਹਾਲਾਂਕਿ, ਉਸ ਦੀ ਇਹ ਖੁਸ਼ੀ ਥੋੜ੍ਹੇ ਸਮੇਂ ਲਈ ਰਹੀ ਅਤੇ ਬੈਂਕ ਨੇ ਆਪਣੀ ਗਲਤੀ ਨੂੰ ਸੁਧਾਰਦੇ ਹੋਏ ਇਹ ਵੱਡੀ ਰਕਮ ਵਾਪਸ ਲੈ ਲਈ।
ਇਹ ਵੀ ਪੜ੍ਹੋ : ਦੱਖਣੀ ਕੋਰੀਆ ਨੇ Google ਅਤੇ Meta 'ਤੇ ਲਗਾਇਆ 7.2 ਕਰੋੜ ਡਾਲਰ ਦਾ ਜੁਰਮਾਨਾ
ਇਹ ਮਾਮਲਾ ਰਮੇਸ਼ ਸਾਗਰ ਨਾਂ ਦੇ ਵਿਅਕਤੀ ਨਾਲ ਸਬੰਧਤ ਹੈ, ਜੋ ਪਿਛਲੇ ਪੰਜ-ਛੇ ਸਾਲਾਂ ਤੋਂ ਸਟਾਕ ਮਾਰਕਿਟ ਵਿੱਚ ਨਿਵੇਸ਼ ਕਰ ਰਿਹਾ ਹੈ ਅਤੇ ਇੱਕ ਸਾਲ ਪਹਿਲਾਂ ਉਸ ਨੇ ਕੋਟਕ ਸਕਿਓਰਿਟੀਜ਼ ਵਿੱਚ ਆਪਣਾ ਡੀਮੈਟ ਖਾਤਾ ਖੋਲ੍ਹਿਆ ਸੀ। ਸਾਗਰ ਨੇ ਕਿਹਾ, "26 ਜੁਲਾਈ, 2022 ਨੂੰ ਮੇਰੇ ਖਾਤੇ ਵਿੱਚ 116,77,24,43,277.10 ਰੁਪਏ ਸਨ। ਇਸ ਵਿੱਚੋਂ ਮੈਂ ਸਟਾਕ ਮਾਰਕਿਟ ਵਿੱਚ 2 ਕਰੋੜ ਰੁਪਏ ਦਾ ਨਿਵੇਸ਼ ਕੀਤੇ ਸੀ ਅਤੇ 5 ਲੱਖ ਰੁਪਏ ਦਾ ਮੁਨਾਫਾ ਕਮਾਇਆ ਸੀ, ਪਰ ਉੇਸੇ ਰਾਤ 8 ਵਜੇ ਉਸ ਸਮੇਂ ਬੈਂਕ ਨੇ ਰਕਮ ਵਾਪਸ ਲੈ ਲਈ।"
ਸਾਗਰ ਨੇ ਇਹ ਵੀ ਕਿਹਾ ਕਿ ਉਸਨੂੰ ਬੈਂਕ ਤੋਂ ਸੂਚਨਾ ਮਿਲੀ ਸੀ ਕਿ ਉਸਦੇ ਬੈਂਕ ਦੇ ਐਪ ਵਿੱਚ ਮਾਰਜਿਨ ਅਪਡੇਟ ਦਾ ਮੁੱਦਾ ਹੈ। ਉਪਭੋਗਤਾ ਆਰਡਰ ਦੇਣਾ ਜਾਰੀ ਰੱਖ ਸਕਦੇ ਹਨ, ਪਰ ਦਿਖਾਇਆ ਗਿਆ ਮਾਰਜਿਨ ਅਪਡੇਟ ਨਹੀਂ ਕੀਤਾ ਜਾਵੇਗਾ। ਅਸੁਵਿਧਾ ਲਈ ਖੇਦ ਹੈ ਅਤੇ ਅਸੀਂ ਇਸਨੂੰ ਹੱਲ ਕਰਨ 'ਤੇ ਕੰਮ ਕਰ ਰਹੇ ਹਾਂ। ਉਸਨੇ ਖੁਲਾਸਾ ਕੀਤਾ ਕਿ ਉਸ ਦਿਨ ਜੈਕਪਾਟ ਪ੍ਰਾਪਤ ਕਰਨ ਲਈ ਸਿਰਫ ਉਹ ਹੀ ਨਹੀਂ ਸਗੋਂ ਕਈ ਹੋਰ ਡੀਮੈਟ ਖਾਤਾ ਧਾਰਕ ਵੀ ਸਨ।
IANS ਦੀ ਰਿਪੋਰਟ ਮੁਤਾਬਕ ਜਦੋਂ ਪੱਛਮੀ ਖੇਤਰੀ ਦਫਤਰ (ਮੁੰਬਈ) ਨੇ ਇਸ ਮੁੱਦੇ 'ਤੇ ਕੋਟਕ ਸਕਿਓਰਿਟੀਜ਼ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਕੋਟਕ ਸਕਿਓਰਿਟੀਜ਼ ਦੇ ਇਕ ਅਧਿਕਾਰੀ ਨੇ ਫੋਨ 'ਤੇ ਕਿਹਾ ਕਿ ਨਿਵੇਸ਼ਕਾਂ ਦੇ ਪੈਨ ਕਾਰਡ ਜਾਂ ਉਨ੍ਹਾਂ ਦੇ ਡੀਮੈਟ ਖਾਤਾ ਨੰਬਰਾਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਅਤੇ ਬੈਂਕ ਇਸ ਮੁੱਦੇ 'ਤੇ ਟਿੱਪਣੀ ਨਹੀਂ ਕਰ ਸਕਦਾ।
ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਗੁਜਰਾਤ ਦੀ ਤਰ੍ਹਾਂ ਚਿੱਲੀ 'ਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ 'ਕੰਸੋਰਸੀਓ ਇੰਡਸਟ੍ਰੀਅਲ ਦੇ ਅਲੀਮੈਂਟੋਸ' (Cial) ਨਾਂ ਦੀ ਫੂਡ ਬਿਜ਼ਨੈੱਸ ਕੰਪਨੀ ਨੇ ਗਲਤੀ ਨਾਲ ਇਕ ਕਰਮਚਾਰੀ ਦੇ ਖਾਤੇ 'ਚ ਤਨਖਾਹ ਦਾ 286 ਗੁਣਾ ਜਮ੍ਹਾ ਕਰ ਦਿੱਤਾ ਸੀ। ਉਸ ਕਰਮਚਾਰੀ ਦੀ ਤਨਖਾਹ ਪੰਜ ਲੱਖ ਪੇਸੋ (ਕਰੀਬ 43,000 ਰੁਪਏ) ਸੀ, ਪਰ ਕੰਪਨੀ ਨੇ ਗਲਤੀ ਨਾਲ 286 ਗੁਣਾ ਤਨਖਾਹ ਭੇਜ ਦਿੱਤੀ ਸੀ ਭਾਵ ਕਰੀਬ 1.4 ਕਰੋੜ ਰੁਪਏ ਭੇਜ ਦਿੱਤੇ ਸਨ। ਹਾਲਾਂਕਿ ਬਾਅਦ ਵਿੱਚ ਵਾਧੂ ਰਕਮ ਵਾਪਸ ਲੈ ਲਈ ਗਈ ਸੀ।
ਇਹ ਵੀ ਪੜ੍ਹੋ : ਚੀਨ ’ਚ ਆ ਸਕਦੀ ਹੈ 2020 ਤੋਂ ਵੀ ਵੱਡੀ ਮੰਦੀ, ਅਰਥਸ਼ਾਸਤਰੀਆਂ ਦੇ ਸਰਵੇਖਣ ’ਚ ਹੋਇਆ ਖੁਲਾਸਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।