ਬੈਕਾਂ ''ਚ ਨਹੀਂ ਆਏ 2000 ਦੇ 10,000 ਕਰੋੜ ਰੁਪਏ ਦੇ ਨੋਟ, RBI ਗਵਰਨਰ ਨੇ ਕਿਹਾ- ਜਲਦੀ ਆਉਣਗੇ ਵਾਪਸ

Saturday, Oct 21, 2023 - 10:44 AM (IST)

ਬੈਕਾਂ ''ਚ ਨਹੀਂ ਆਏ 2000 ਦੇ 10,000 ਕਰੋੜ ਰੁਪਏ ਦੇ ਨੋਟ, RBI ਗਵਰਨਰ ਨੇ ਕਿਹਾ- ਜਲਦੀ ਆਉਣਗੇ ਵਾਪਸ

ਬਿਜ਼ਨੈੱਸ ਡੈਸਕ - ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ 2,000 ਰੁਪਏ ਦੇ ਨੋਟ ਵਾਪਸ ਆ ਰਹੇ ਹਨ ਅਤੇ ਹੁਣ ਸਿਰਫ਼ 10,000 ਕਰੋੜ ਰੁਪਏ ਦੇ ਨੋਟ ਹੀ ਲੋਕਾਂ ਕੋਲ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਹ ਨੋਟ ਵੀ ਵਾਪਸ ਜਾਂ ਜਮ੍ਹਾਂ ਕਰਵਾ ਦਿੱਤੇ ਜਾਣਗੇ। ਦਿੱਲੀ 'ਚ ਇਕ ਪ੍ਰੋਗਰਾਮ 'ਚ ਵੱਖਰੇ ਤੌਰ 'ਤੇ ਬੋਲਦਿਆਂ ਉਨ੍ਹਾਂ ਕਿਹਾ, ''2,000 ਰੁਪਏ ਦੇ ਨੋਟ ਵਾਪਸ ਆ ਰਹੇ ਹਨ ਅਤੇ ਹੁਣ ਬਾਜ਼ਾਰ 'ਚ ਸਿਰਫ਼ 10,000 ਕਰੋੜ ਰੁਪਏ ਦੇ ਨੋਟ ਬਾਕੀ ਰਹਿ ਗਏ ਹਨ। ਉਮੀਦ ਹੈ ਕਿ ਇਹ ਨੋਟ ਵੀ ਵਾਪਸ ਆ ਜਾਣਗੇ।

ਇਹ ਵੀ ਪੜ੍ਹੋ - ਵਿਵਾਦਾਂ 'ਚ ਘਿਰੇ Dabur Hair Products, ਅਮਰੀਕਾ ਤੇ ਕੈਨੇਡਾ 'ਚ ਦਰਜ ਹੋਏ 5400 ਮਾਮਲੇ, ਜਾਣੋ ਕਿਉਂ

87 ਫ਼ੀਸਦੀ ਬੈਂਕਾਂ ਵਿੱਚ ਜਮ੍ਹਾਂ ਹੋਏ ਨੋਟ
ਇਸ ਤੋਂ ਪਹਿਲਾਂ, ਦਾਸ ਨੇ ਕਿਹਾ ਸੀ ਕਿ ਪ੍ਰਚਲਨ ਤੋਂ ਵਾਪਸ ਲਏ ਗਏ 2,000 ਰੁਪਏ ਦੇ ਨੋਟਾਂ ਵਿੱਚੋਂ 87 ਫ਼ੀਸਦੀ ਬੈਂਕਾਂ ਵਿੱਚ ਜਮ੍ਹਾਂ ਵਜੋਂ ਵਾਪਸ ਆ ਗਏ ਹਨ। ਜਦੋਂ ਕਿ ਬਾਕੀ ਨੂੰ ਹੋਰ ਮੁੱਲਾਂ ਦੇ ਨੋਟਾਂ ਨਾਲ ਬਦਲ ਦਿੱਤਾ ਗਿਆ ਹੈ। ਆਰਬੀਆਈ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ 2,000 ਰੁਪਏ ਦੇ ਬੈਂਕ ਨੋਟਾਂ ਨੂੰ ਵਾਪਸ ਲੈਣ ਦੀ ਵਿਸ਼ੇਸ਼ ਮੁਹਿੰਮ ਨੂੰ 7 ਅਕਤੂਬਰ ਤੱਕ ਵਧਾ ਦਿੱਤਾ ਸੀ। 7 ਅਕਤੂਬਰ ਤੋਂ ਬੈਂਕਾਂ ਦੀਆਂ ਸ਼ਾਖਾਵਾਂ ਵਿੱਚ ਨੋਟ ਜਮ੍ਹਾ ਕਰਵਾਉਣ ਅਤੇ ਬਦਲੇ ਜਾਣ ਦੀ ਸਹੂਲਤ ਬੰਦ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ - ਸਿੰਗਾਪੁਰ ਤੋਂ ਬੈਂਗਲੁਰੂ ਲਈ ਉੱਡੀ ਇੰਡੀਗੋ ਫਲਾਈਟ ਨੂੰ ਆਸਮਾਨ ਤੋਂ ਮੁੜ ਪਰਤਣਾ ਪਿਆ ਵਾਪਸ, ਜਾਣੋ ਵਜ੍ਹਾ

19 ਮਈ ਨੂੰ ਚਲਨ ਤੋਂ ਬਾਹਰ ਹੋ ਗਏ ਸੀ ਨੋਟ
8 ਅਕਤੂਬਰ ਤੋਂ ਲੋਕਾਂ ਨੂੰ ਆਰਬੀਆਈ ਦੇ 19 ਦਫ਼ਤਰਾਂ ਵਿੱਚ ਨੋਟ ਬਦਲਾਉਣ ਜਾਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਬਰਾਬਰ ਦੀ ਰਕਮ ਜਮ੍ਹਾ ਕਰਨ ਦੀ ਆਗਿਆ ਦਿੱਤੀ ਗਈ ਸੀ। ਵਿਅਕਤੀ ਜਾਂ ਸੰਸਥਾਵਾਂ 19 ਆਰਬੀਆਈ ਦਫ਼ਤਰਾਂ ਵਿੱਚ ਇੱਕ ਵਾਰ ਵਿੱਚ 20,000 ਰੁਪਏ ਦੀ ਸੀਮਾ ਤੱਕ 2,000 ਰੁਪਏ ਦੇ ਬੈਂਕ ਨੋਟਾਂ ਨੂੰ ਬਦਲ ਸਕਦੇ ਹਨ। ਹਾਲਾਂਕਿ, ਆਰਬੀਆਈ ਦਫ਼ਤਰਾਂ ਰਾਹੀਂ ਬੈਂਕ ਖਾਤਿਆਂ ਵਿੱਚ 2,000 ਰੁਪਏ ਦੇ ਨੋਟ ਜਮ੍ਹਾ ਕਰਨ ਲਈ ਰਕਮ ਦੀ ਕੋਈ ਸੀਮਾ ਨਹੀਂ ਹੈ। ਆਰਬੀਆਈ ਨੇ ਇਸ ਸਾਲ 19 ਮਈ ਨੂੰ 2,000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News