ਕਮੇਟੀ ਦੇ ਰੂਪ ''ਚ 7.20 ਲੱਖ ਰੁਪਏ ਠੱਗਣ ਦਾ ਮਾਮਲਾ, ਇੱਕ ਖ਼ਿਲਾਫ਼ ਪਰਚਾ ਦਰਜ

Thursday, Jul 30, 2026 - 03:15 PM (IST)

ਕਮੇਟੀ ਦੇ ਰੂਪ ''ਚ 7.20 ਲੱਖ ਰੁਪਏ ਠੱਗਣ ਦਾ ਮਾਮਲਾ, ਇੱਕ ਖ਼ਿਲਾਫ਼ ਪਰਚਾ ਦਰਜ

ਫਿਰੋਜ਼ਪੁਰ (ਮਲਹੋਤਰਾ) : ਪ੍ਰਸ਼ਾਸਨ ਵੱਲੋਂ ਰੋਕ ਲੱਗੀ ਹੋਣ ਦੇ ਬਾਵਜੂਦ ਲੋਕ ਛੋਟੀਆਂ-ਛੋਟੀਆਂ ਕਮੇਟੀਆਂ ਦੇ ਚੱਕਰ ਵਿਚ ਫਸ ਕੇ ਆਪਣਾ ਆਰਥਕ ਨੁਕਸਾਨ ਕਰਵਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਗੁਰੂਹਰਸਹਾਏ ਵਿਚ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੇ ਆਪਣੇ ਨਾਲ ਕਮੇਟੀ ਦੇ ਨਾਂ 'ਤੇ 7.20 ਲੱਖ ਰੁਪਏ ਦੀ ਠੱਗੀ ਹੋਣ ਦੀ ਸ਼ਿਕਾਇਤ ਪੁਲਸ ਕੋਲ ਦਿੱਤੀ ਹੈ। ਏ. ਐੱਸ. ਆਈ. ਬਲਦੇਵ ਸਿੰਘ ਦੇ ਅਨੁਸਾਰ ਮਨੋਜ ਮੋਂਗਾ ਵਾਸੀ ਵਾਰਡ 11 ਨੇ ਸ਼ਿਕਾਇਤ ਦੇ ਦੱਸਿਆ ਸੀ ਕਿ ਉਸ ਨੇ ਵਿਕਰਮ ਮੋਂਗਾ ਵਾਸੀ ਨਜ਼ਦੀਕ ਸਟੇਟ ਬੈਂਕ ਦੇ ਕੋਲ ਕਮੇਟੀ ਪਾਈ ਅਤੇ 12 ਮਹੀਨੇ ਦੀ ਰਾਸ਼ੀ ਕਰੀਬ 7 ਲੱਖ 20 ਹਜ਼ਾਰ ਰੁਪਏ ਉਸ ਨੂੰ ਦਿੱਤੇ।

ਇੱਕ ਸਾਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਵਿਕਰਮ ਮੋਂਗਾ ਵੱਲੋਂ ਉਸ ਨੂੰ ਕੋਈ ਰਕਮ ਵਾਪਸ ਨਹੀਂ ਕੀਤੀ ਗਈ। ਏ. ਐੱਸ.ਆਈ. ਦੇ ਅਨੁਸਾਰ ਸ਼ਿਕਾਇਤ ਕਰਤਾ ਨੇ ਦੋਸ਼ ਲਗਾਏ ਕਿ ਦੋਸ਼ੀ ਨੇ ਉਸ ਦੇ ਨਾਲ ਠੱਗੀ ਕੀਤੀ ਹੈ, ਸ਼ਿਕਾਇਤ ਦੀ ਜਾਂਚ ਤੋਂ ਬਾਅਦ ਵਿਕਰਮ ਮੋਂਗਾ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਈ ਜਾ ਰਹੀ ਹੈ।


author

Babita

Content Editor

Related News