ਭਾਰਤੀ ਉਦਯੋਗ ਜਗਤ ਦੇ ਪ੍ਰਮੋਟਰਾਂ ਨੂੰ 1.7 ਲੱਖ ਕਰੋੜ ਰੁਪਏ ਦਾ ਨੁਕਸਾਨ

Saturday, Dec 22, 2018 - 04:18 PM (IST)

ਭਾਰਤੀ ਉਦਯੋਗ ਜਗਤ ਦੇ ਪ੍ਰਮੋਟਰਾਂ ਨੂੰ 1.7 ਲੱਖ ਕਰੋੜ ਰੁਪਏ ਦਾ ਨੁਕਸਾਨ

ਨਵੀਂ ਦਿੱਲੀ — ਸਾਲ 2018 ਭਾਰਤੀ ਉਦਯੋਗ ਜਗਤ ਦੇ ਪ੍ਰਮੋਟਰਾਂ ਲਈ ਜ਼ਿਆਦਾ ਵਧੀਆ ਨਹੀਂ ਰਿਹਾ ਕਿਉਂਕਿ ਉਨ੍ਹਾਂ ਦੀ ਕੁੱਲ ਜਾਇਦਾਦ ਵਿਚ 6 ਫੀਸਦੀ ਦੀ ਕਮੀ ਆਈ ਜਦੋਂਕਿ ਇਸ ਤੋਂ ਪਹਿਲਾਂ ਦੋ ਸਾਲ ਤੱਕ ਉਨ੍ਹਾਂ ਦੀ ਕੁੱਲ ਹੈਸੀਅਤ(ਨੈਟਵਰਥ) ਦੋ ਅਕ ਵਧੀ ਸੀ। ਕੁੱਲ ਜਾਇਦਾਦ ਦਾ ਮੁੱਲ (ਸੂਚੀਬੱਧ ਕੰਪਨੀਆਂ 'ਚ ਉਨ੍ਹਾਂ ਦੇ ਸ਼ੇਅਰ ਦਾ ਬਜ਼ਾਰ ਮੁੱਲ) ਘੱਟ ਕੇ 27.4 ਲੱਖ ਕਰੋੜ ਰੁਪਏ ਰਿਹਾ, ਜਿਹੜਾ ਕਿ ਦਸੰਬਰ 2017 'ਚ 29.1 ਲੱਖ ਕਰੋੜ ਰੁਪਏ ਸੀ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਸਾਲ ਸਾਰੇ ਪ੍ਰਮੋਟਰਾਂ ਲਈ ਖਰਾਬ ਹੀ ਰਿਹਾ ਹੈ। ਦੇਸ਼ ਦੇ ਕੁੱਲ ਅਮੀਰ ਲੋਕਾਂ ਨੇ ਇਸ ਦੌਰਾਨ ਆਪਣੀ ਹੈਸੀਅਤ ਵਿਚ ਵਾਧਾ ਕੀਤਾ ਹੈ। 

ਇਨ੍ਹਾਂ ਪ੍ਰਮੋਟਰਾਂ ਦੀ ਵਧੀ ਸਭ ਤੋਂ ਜ਼ਿਆਦਾ ਹੈਸੀਅਤ

ਹੈਸੀਅਤ 'ਚ ਸਭ ਤੋਂ ਜ਼ਿਆਦਾ ਵਾਧੇ ਵਾਲੇ ਪ੍ਰਮੋਟਰਾਂ ਦੀ ਸੂਚੀ ਵਿਚ ਐਵਨਿਊ ਸੂਪਰਮਾਰਟਸ ਦੇ ਰਾਧਾਕ੍ਰਿਸ਼ਣ ਦਮਾਨੀ ਸਿਖਰ 'ਤੇ ਹਨ। ਉਨ੍ਹਾਂ ਦੀ ਹੈਸੀਅਤ ਇਸ ਸਾਲ 33.3 ਫੀਸਦੀ ਵਧੀ ਅਤੇ ਕੁੱਲ ਹੈਸੀਅਤ ਵਿਚ 200 ਅਰਬ ਰੁਪਏ ਦਾ ਵਾਧਾ ਹੋਇਆ। ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਹੈਸੀਅਤ 20 ਫੀਸਦੀ ਵਧ ਕੇ 3.25 ਲੱਖ ਕਰੋੜ ਰੁਪਏ ਰਹੀ।

ਸ਼ੇਅਰ ਮਾਰਕਿਟ ਦਾ ਪ੍ਰਮੋਟਰਾਂ ਦੀ ਹੈਸੀਅਤ 'ਤੇ ਅਸਰ

ਦੇਸ਼ ਦੀਆਂ ਚੋਟੀ ਦੀਆਂ 500 ਕੰਪਨੀਆਂ ਦੇ ਪ੍ਰਮੋਟਰਾਂ ਦੇ ਮੁਕਾਬਲੇ ਬੀ.ਐੱਸ.ਈ. ਸੈਂਸੈਕਸ ਦਾ ਪ੍ਰਦਰਸ਼ਨ ਵਧੀਆ ਰਿਹਾ ਅਤੇ 2018 'ਚ ਇਸਨੇ ਹੁਣ ਤੱਕ 5 ਫੀਸਦੀ ਦਾ ਰਿਟਰਨ ਦਿੱਤਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਦੇ ਕਮਜ਼ੋਰ ਪ੍ਰਦਰਸ਼ਨ ਕਾਰਨ ਪ੍ਰਮੋਟਰਾਂ ਦੀ ਹੈਸੀਅਤ 'ਚ ਕਮੀ ਆਈ ਹੈ। ਇਕਨਾਮਿਕਸ ਰਿਸਰਚ ਐਂਡ ਐਡਵਾਇਜ਼ਰੀ ਦੇ ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਕ ਜੀ ਚੋਕਾਲਿੰਗਮ ਨੇ ਕਿਹਾ,'ਸਿਰਫ 15 ਲਾਰਜ-ਕੈਪ ਸ਼ੇਅਰਾਂ ਵਿਚ ਵੀ 2018 ਦੌਰਾਨ ਤੇਜ਼ੀ ਆਈ ਜਦੋਂਕਿ ਬਾਕੀ ਸ਼ੇਅਰਾਂ ਦੇ ਕੁੱਲ ਬਜ਼ਾਰ ਪੂੰਜੀਕਰਣ 'ਚ ਕਰੀਬ 15 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।'

ਸਿਰਫ 20 ਫੀਸਦੀ ਪ੍ਰਮੋਟਰਾਂ ਦੀ ਵਧੀ ਹੈਸੀਅਤ

ਸੂਚੀਬੱਧ ਕੰਪਨੀਆਂ 'ਚ ਪ੍ਰਮੋਟਰਾਂ ਦੀ ਹਿੱਸੇਦਾਰੀ ਕਰੀਬ 46 ਫੀਸਦੀ ਹੈ, ਅਜਿਹੇ 'ਚ ਉਨ੍ਹਾਂ ਦੀ ਹੈਸੀਅਤ 'ਚ ਕਾਫੀ ਕਮੀ ਆਈ ਹੈ। ਬੀ.ਐੱਸ.ਈ. ਮਿਡਕੈਪ ਇੰਜੈਕਸ ਇਸ ਸਾਲ ਹੁਣ ਤੱਕ 14 ਫੀਸਦੀ ਡਿੱਗਾ ਹੈ ਜਦੋਂਕਿ ਸਮਾਲਕੈਪ 'ਚ 24 ਫੀਸਦੀ ਦੀ ਗਿਰਾਵਟ ਆਈ ਹੈ। ਕੁੱਲ ਮਿਲਾ ਕੇ ਦੇਖਿਆ ਜਾਏ ਤਾਂ ਸਿਰਫ 20 ਫੀਸਦੀ ਪ੍ਰਮੋਟਰਾਂ ਦੀ ਹੈਸੀਅਤ ਹੀ ਇਸ ਦੌਰਾਨ ਵਧੀ ਹੈ ਜਦੋਂਕਿ ਬਾਕੀਆਂ ਨੂੰ ਨੁਕਸਾਨ ਹੋਇਆ ਹੈ। 

ਇਨ੍ਹਾਂ ਪ੍ਰਮੋਟਰਾਂ ਦੇ ਸ਼ੇਅਰਾਂ ਨੇ ਕੀਤਾ ਵਾਧਾ ਦਰਜ

ਅੰਕੜਿਆਂ ਦੀ ਗੱੱਲ ਕਰੀਏ ਤਾਂ ਕੁੱਲ ਪ੍ਰਮੋਟਰਾਂ ਵਿਚੋਂ ਇਸ ਸਾਲ ਸਿਰਫ 56 ਪ੍ਰਮੋਟਰਾਂ ਦੇ ਸ਼ੇਅਰਾਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਇਹ ਵਿਸ਼ਲੇਸ਼ਕ ਬੀ.ਐੱਸ.ਈ. 500 ਇੰਡੈਕਸ 'ਚ ਸ਼ਾਮਲ ਸ਼ੇਅਰ ਧਾਰਨ ਫਾਰਮੈਟ ਅਤੇ 14 ਦਸੰਬਰ 2018 ਨੂੰ ਮਾਰਕੀਟ ਪੂੰਜੀਕਰਣ ਦੇ ਅਧਾਰ 'ਤੇ ਕੀਤਾ ਗਿਆ ਹੈ। ਨਮੂਨਿਆਂ 'ਚ ਸਰਕਾਰੀ ਮਲਕੀਅਤ ਵਾਲੀਆਂ ਕੰਪਨੀਆਂ, ਮਲਟੀਨੈਸ਼ਨਲ ਕੰਪਨੀਆਂ ਦੀਆਂ ਭਾਰਤੀ ਇਕਾਈਆਂ ਟਰੱਸਟ ਵਲੋਂ ਚਲਾਏ ਜਾਣ ਵਾਲੇ ਸਮੂਹ ਜਿਵੇਂ ਕਿ ਟਾਟਾ ਸਮੂਹ ਅਤੇ ਸੂਚੀਬੱਧ ਹੋਲਡਿੰਗਾਂ ਅਤੇ ਸਰਕੂਲੇਟਿਡ ਕੰਪਨੀਆਂ ਨੂੰ ਸ਼ਾਮਲ ਨਹੀਂਂ ਕੀਤਾ ਗਿਆ ਹੈ। 

ਪ੍ਰਮੋਟਰਾਂ ਦੇ ਸ਼ੇਅਰ ਨੂੰ ਸਮੂਹ ਦੀਆਂ ਵੱਖ-ਵੱਖ ਕੰਪਨੀਆਂ 'ਚ ਕ੍ਰਾਸ ਹੋਲਡਿੰਗ ਦੇ ਮੁਤਾਬਕ ਐਡਜੱਸਟ ਕੀਤਾ ਗਿਆ ਹੈ ਜਿਵੇਂ ਕਿ ਆਦਿੱਤਯਾ ਬਿੜਲਾ, ਬਜਾਜ, ਅਨਿਲ ਅੰਬਾਨੀ ਸਮੂਹ ਅਤੇ ਮਹਿੰਦਰਾ ਸਮੂਹ ਆਦਿ।

ਦੇਸ਼ ਦੇ ਉਦਯੋਗਿਕ ਪਰਿਵਾਰਾਂ ਦੀ ਸਥਿਤੀ

ਨੈਟਵਰਥ ਤੋਂ ਮਤਲਬ ਹੈ ਕਿ ਹੈਸੀਅਤ ਦੀ ਸਥਿਤੀ, ਪ੍ਰਮੋਟਰਾਂ ਦੀ ਪੂਰੀ ਹਿੱਸੇਦਾਰੀ(ਵਿਦੇਸ਼ੀ ਸਾਂਝੇ ਉੱਦਮ 'ਚ ਸ਼ੇਅਰ ਹੋਲਡਿੰਗ ਨੂੰ ਛੱਡ ਕੇ) ਅਤੇ ਜ਼ਿਆਦਾਤਰ ਮਾਮਲਿਆਂ 'ਚ ਪੂਰੇ ਪਰਿਵਾਰ ਦੀ ਹਿੱਸੇਦਾਰੀ ਦੇ ਆਧਾਰ 'ਤੇ ਕੀਤੀ ਗਈ ਹੈ। ਡੀਮਾਰਟ ਦੇ ਦਮਾਨੀ 33 ਫੀਸਦੀ ਵਾਧੇ ਨਾਲ ਇਸ ਸੂਚੀ ਵਿਚ ਸਿਖਰ 'ਤੇ ਹਨ। ਇਸ ਤੋਂ ਬਾਅਦ ਡਾਬਰ ਦੇ ਬਰਮਨ ਪਰਿਵਾਰ ਦਾ ਸਥਾਨ ਹੈ। ਕੰਪਨੀ ਵਿਚ ਇਸ ਦੇ ਪਰਿਵਾਰ ਦੀ ਕੁੱਲ ਹਿੱਸੇਦਾਰੀ ਦਾ ਮੁੱਲ 26.9 ਫੀਸਦੀ ਵਧ ਕੇ 530 ਅਰਬ ਰੁਪਏ ਪਹੁੰਚ ਗਈ ਹੈ। ਇਸ ਦੇ ਨਾਲ ਹੀ ਕੋਟਕ ਮਹਿੰਦਰਾ ਬੈਂਕ ਦੇ ਉਦੈ ਕੋਟਕ ਦੇ ਪਰਿਵਾਰ ਦੀ ਬੈਂਕ 'ਚ 24.4 ਫੀਸਦੀ ਹਿੱਸੇਦਾਰੀ ਹੈ ਅਤੇ ਉਨ੍ਹਾਂ ਦੀ ਹੈਸਿਅਤ 719 ਅਰਬ ਰੁਪਏ ਹੈ।

ਰਿਲਾਇੰਸ ਇੰਡਸਟਰੀ ਦੇ ਮੁਕੇਸ਼ ਅੰਬਨੀ ਭਾਰਤੀ ਮੁਦਰਾ ਦੇ ਹਿਸਾਬ ਨਾਲ ਦੇਸ਼ ਦੇ ਸਭ ਤੋਂ ਅਮੀਰ ਪ੍ਰਮੋਟਰ ਬਣੇ ਹੋਏ ਹਨ ਅਤੇ ਸਮੂਹ ਦੀ ਪ੍ਰਮੁੱਖ ਕੰਪਨੀ 'ਚ ਉਨ੍ਹਾਂ ਦੀ ਹਿੱਸੇਦਾਰੀ ਦਾ ਮੁੱਲ 3.25 ਲੱਖ ਕਰੋੜ ਰੁਪਏ ਹੈ ਜਿਹੜੀ ਕਿ ਪਿਛਲੇ ਸਾਲ ਦੇ ਮੁਕਾਬਲੇ 20.7 ਫੀਸਦੀ ਜ਼ਿਆਦਾ ਹੈ। ਵਿਪਰੋ ਦੇ ਅਜੀਮ ਪ੍ਰੇਮਜੀ ਦੀ ਹੈਸੀਅਤ 1.12 ਲੱਖ ਕਰੋੜ ਰੁਪਏ ਹੈ ਅਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਿਚ 6.3 ਫੀਸਦੀ ਦਾ ਵਾਧਾ ਹੋਇਆ ਹੈ। ਗੌਤਮ ਅਦਾਣੀ ਦੇ ਪਰਿਵਾਰ ਦੇ ਸਮੂਹ ਦੀ ਸੂਚੀਬੱਧ ਕੰਪਨੀਆਂ 'ਚ ਹਿੱਸੇਦਾਰੀ ਦਾ ਕੁੱਲ ਮੁੱਲ 808 ਅਰਬ ਰੁਪਏ ਹੈ ਜਿਹੜਾ ਕਿ ਪਿਛਲੇ ਸਾਲ ਦੇ ਮੁਕਾਬਲੇ 5 ਫੀਸਦੀ ਘੱਟ ਹੈ। ਦੂਜੇ ਪਾਸੇ ਭਾਰਤੀ ਏਅਰਟੈੱਲ ਦੇ ਸੁਨੀਲ ਭਾਰਤੀ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਚੁੱਕਣਾ ਪਿਆ ਹੈ।

ਉਨ੍ਹਾਂ ਦੀ ਹੈਸੀਅਤ ਇਸ ਸਾਲ ਕਰੀਬ 40 ਫੀਸਦੀ ਘੱਟ ਕੇ 390 ਅਰਬ ਰੁਪਏ ਰਹਿ ਗਈ ਹੈ ਜਿਹੜੀ ਕਿ ਸਾਲ 2017 ਦੇ ਅੰਤ 'ਚ 650 ਅਰਬ ਰੁਪਏ ਸੀ। ਇਸ ਤਰ੍ਹਾਂ ਵੇਦਾਂਤ ਦੇ ਅਨਿਲ ਅਗਰਵਾਲ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਮੂਹ ਦੀਆਂ ਕੰਪਨੀਆਂ 'ਚ ਕੁੱਲ ਹਿੱਸੇਦਾਰੀ ਦਾ ਮੁੱਲ ਇਸ ਸਾਲ 35.4 ਫੀਸਦੀ ਘਟਿਆ ਹੈ। ਸਨ ਫਾਰਮਾ ਦਿਲੀਪ ਸਾਂਧਵੀ ਦੀ ਹੈਸਿਅਤ 30 ਫੀਸਦੀ ਘੱਟ ਹੋਈ ਹੈ, ਆਇਸ਼ਰ ਮੋਟਰਸ ਦੇ ਸਿਧਾਰਥ ਲਾਲ ਦੀ ਹੈਸੀਅਤ 'ਚ ਇਸ ਸਾਲ 23.7 ਫੀਸਦੀ ਦੀ ਕਮੀ ਆਈ ਹੈ।


Related News