ਉੱਚ ਨੌ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ 'ਚ 1.58 ਲੱਖ ਕਰੋੜ ਰੁਪਏ ਦਾ ਉਛਾਲ

07/15/2018 2:38:11 PM

ਨਵੀਂ ਦਿੱਲੀ—ਸੈਂਸੈਕਸ ਦੀਆਂ ਉੱਚ ਦਸ ਕੰਪਨੀਆਂ 'ਚੋਂ ਕੁੱਲ 9 ਕੰਪਨੀਆਂ ਦੇ ਕੁੱਲ ਬਾਜ਼ਾਰ ਪੂੰਜੀਕਰਨ (ਐੱਮਕੈਪ) 'ਚ ਪਿਛਲੇ ਹਫਤੇ 1,58,882.34 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਰਿਲਾਇੰਸ ਇੰਡਸਟਰੀਜ਼ (ਆਰ.ਆਈ.ਐੱਲ.) ਦੇ ਪੂੰਜੀਕਰਨ 'ਚ ਤੇਜ਼ ਉਛਾਲ ਅਤੇ ਸ਼ੇਅਰ ਬਾਜ਼ਾਰ 'ਚ ਮਜ਼ਬੂਤ ਕੰਪਨੀਆਂ ਦਾ ਐੱਮਕੈਪ ਵਧਿਆ। ਬਾਜ਼ਾਰ ਪੂੰਜੀਕਰਨ ਦੇ ਲਿਹਾਜ਼ ਨਾਲ ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀ.ਸੀ.ਐੱਸ.) ਉੱਚ ਸਥਾਨ 'ਤੇ ਬਣੀ ਹੋਈ ਹੈ। ਇਸ ਤੋਂ ਬਾਅਦ ਆਰ.ਆਈ.ਐੱਲ., ਐੱਚ.ਡੀ.ਐੱਫ.ਸੀ. ਬੈਂਕ, ਹਿੰਦੂਸਤਾਨ ਯੂਨੀਲੀਵਰ ਲਿਮਟਿਡ, ਐੱਚ.ਡੀ.ਐੱਫ.ਸੀ., ਆਈ.ਟੀ.ਸੀ., ਇੰਫੋਸਿਸ, ਮਾਰੂਤੀ ਸੁਜ਼ੂਕੀ ਇੰਡੀਆ, ਕੋਟਕ ਮਹਿੰਦਰਾ ਬੈਂਕ ਅਤੇ ਐੱਸ.ਬੀ.ਆਈ. ਦਾ ਸਥਾਨ ਹੈ। ਉੱਚ ਦਸ ਕੰਪਨੀਆਂ 'ਚੋਂ ਆਈ.ਟੀ.ਸੀ. ਇਕਮਾਤਰ ਕੰਪਨੀ ਹੈ ਜਿਸ ਦੇ ਬਾਜ਼ਾਰ ਪੂੰਜੀਕਰਨ 'ਚ ਪਿਛਲੇ ਹਫਤੇ ਗਿਰਾਵਟ ਰਹੀ। ਆਰ.ਆਈ.ਐੱਲ. ਦਾ ਬਾਜ਼ਾਰ ਪੂੰਜੀਕਰਨ 13,464.03 ਕਰੋੜ ਵਧ ਕੇ 3,76,895.22 ਕਰੋੜ ਅਤੇ ਐੱਚ.ਡੀ.ਐੱਫ.ਸੀ. ਦਾ ਐੱਮਕੈਪ 26,015.17 ਕਰੋੜ ਵਧ ਕੇ 7,58,536.46 ਕਰੋੜ ਰੁਪਏ ਅਤੇ ਐੱਚ.ਡੀ.ਐੱਫ.ਸੀ 26,015.17 ਕਰੋੜ ਵਧ ਕੇ 7,58,536,46 ਕਰੋੜ ਰੁਪਏ ਅਤੇ ਐੱਚ.ਡੀ.ਐੱਫ.ਸੀ. ਬੈਂਕ ਦਾ ਪੂੰਜੀਕਰਣ 17,356.72 ਕਰੋੜ ਚੜ੍ਹ ਕੇ 5,67,888.71 ਕਰੋੜ ਰਿਹਾ। ਹਿੰਦੂਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਨ 13,464.03 ਕਰੋੜ ਵਧ ਕੇ 3,76,895.22 ਕਰੋੜ ਅਤੇ ਐੱਚ.ਡੀ.ਐੱਫ.ਸੀ. ਦਾ ਐੱਮਕੈਪ 9,913.49 ਕਰੋੜ ਦੇ ਵਾਧੇ ਨਾਲ 3,32,455.64 ਕਰੋੜ ਰੁਪਏ ਰਿਹਾ। ਕੋਟਕ ਮਹਿੰਦਰਾ ਬੈਂਕ ਦਾ ਪੂੰਜੀਕਰਨ 6,518.97 ਕਰੋੜ ਅਤੇ ਇੰਫੋਸਿਸ ਦਾ ਐੱਮਕੈਪ 5,372.96 ਕਰੋੜ ਵਧ ਕੇ ਕ੍ਰਮਵਾਰ: 2,67,782.94 ਕਰੋੜ ਰੁਪਏ ਅਤੇ 2,85,924.08 ਕਰੋੜ ਰੁਪਏ ਰਿਹਾ। ਮਾਰੂਤੀ ਦਾ ਬਾਜ਼ਾਰ ਪੂੰਜੀਕਰਨ 3,911.94 ਕਰੋੜ ਰੁਪਏ ਵਧ ਕੇ 2,84,991.39 ਕਰੋੜ ਰੁਪਏ ਅਤੇ ਭਾਰਤੀ ਸਟੇਟ ਬੈਂਕ ਦਾ ਪੂੰਜੀਕਰਨ 133.86 ਕਰੋੜ ਰੁਪਏ ਵਧ ਕੇ 2,29,897.37 ਕਰੋੜ ਰੁਪਏ ਰਿਹਾ। ਉੱਧਰ ਆਈ.ਟੀ.ਸੀ. ਦਾ ਬਾਜ਼ਾਰ ਪੂੰਜੀਕਰਨ 2,234.52 ਕਰੋੜ ਰੁਪਏ ਦੀ ਗਿਰਾਵਟ ਨਾਲ 3,30,088.43 ਕਰੋੜ ਰੁਪਏ ਰਿਹਾ। 


Related News