Flipkart 'ਤੇ ਲੱਗੀ ਤਿਉਹਾਰੀ ਸੀਜ਼ਨ ਦੀ ਸੇਲ 'ਚ 8 ਦਿਨਾਂ 'ਚ 1.4 ਬਿਲੀਅਨ ਗਾਹਕਾਂ ਨੇ ਕੀਤਾ ਵਿਜ਼ਿਟ

Monday, Oct 16, 2023 - 12:44 PM (IST)

ਨਵੀਂ ਦਿੱਲੀ: ਈ-ਕਾਮਰਸ ਕੰਪਨੀ ਫਲਿੱਪਕਾਰਟ 'ਤੇ 8 ਅਕਤੂਬਰ ਤੋਂ 15 ਅਕਤੂਬਰ ਤੱਕ 'ਦਿ ਬਿਗ ਬਿਲੀਅਨ ਡੇਜ਼' ਦੀ ਸੇਲ ਲੱਗੀ ਹੋਈ ਸੀ। ਫਲਿੱਪਕਾਰਟ 'ਤੇ ਲੱਗੀ ਇਸ ਸੇਲ 'ਚ ਬਹੁਤ ਸਾਰੇ ਗਾਹਕਾਂ ਵਲੋਂ ਆਨਲਾਈਨ ਸ਼ਾਪਿੰਗ ਕੀਤੀ ਗਈ ਹੈ। ਇਸ ਦੌਰਾਨ ਈ-ਕਾਮਰਸ ਕੰਪਨੀ ਫਲਿੱਪਕਾਰਟ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਤਿਉਹਾਰੀ ਸੀਜ਼ਨ ਦੀ ਇਸ ਸੇਲ 'ਦਿ ਬਿਗ ਬਿਲੀਅਨ ਡੇਜ਼' ਦੇ ਪਹਿਲੇ ਅੱਠ ਦਿਨਾਂ ਦੌਰਾਨ 1.4 ਅਰਬ ਗਾਹਕਾਂ ਨੇ ਇਸ ਦੀ ਸਾਈਟ 'ਤੇ ਵਿਜ਼ਿਟ ਕੀਤਾ ਹੈ। 

ਇਹ ਵੀ ਪੜ੍ਹੋ - ਅੰਮ੍ਰਿਤਸਰ ਲਈ ਉੱਡਿਆ ਜਹਾਜ਼ ਪਹੁੰਚਿਆ ਪਾਕਿਸਤਾਨ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

ਫਲਿੱਪਕਾਰਟ ਨੇ ਇੱਕ ਬਿਆਨ ਵਿੱਚ ਕਿਹਾ, "ਖਪਤਕਾਰਾਂ ਦੀ ਖਰੀਦਦਾਰੀ ਭਾਵਨਾਵਾਂ ਵਿੱਚ ਸਮੁੱਚੇ ਵਾਧੇ ਨੂੰ ਦਰਸਾਉਂਦੇ ਹੋਏ, ਇਸ ਸੇਲ ਦੇ 10ਵੇਂ ਸੰਸਕਰਣ ਵਿੱਚ ਪਹਿਲੇ ਦਿਨ ਅਤੇ ਬਾਕੀ ਸੱਤ ਦਿਨਾਂ ਵਿੱਚ ਰਿਕਾਰਡ 1.4 ਬਿਲੀਅਨ ਗਾਹਕ ਸ਼ਾਮਲ ਹੋਣ ਲਈ ਆਏ ਹਨ।"

ਇਹ ਵੀ ਪੜ੍ਹੋ - 76 ਹਜ਼ਾਰ ਰੁਪਏ 'ਚ ਆਨਲਾਈਨ ਮੰਗਵਾਇਆ ਲੈਪਟਾਪ, ਬਾਕਸ ਖੋਲ੍ਹਿਆ ਤਾਂ ਹੱਕਾ-ਬੱਕਾ ਰਹਿ ਗਿਆ ਪਰਿਵਾਰ

ਕੰਪਨੀ ਨੇ ਕਿਹਾ ਕਿ ਉਸਨੇ ਅੰਡੇਮਾਨ, ਹਿਊਲਿਆਂਗ (ਅਰੁਣਾਚਲ ਪ੍ਰਦੇਸ਼), ਚੋਗਲਾਮਸਰ (ਲਦਾਖ), ਕੱਛ (ਗੁਜਰਾਤ) ਅਤੇ ਲੋਂਗੇਵਾਲਾ (ਰਾਜਸਥਾਨ) ਵਰਗੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਉਤਪਾਦ ਪਹੁੰਚਾਏ ਹਨ। ਬਿਆਨ ਵਿੱਚ ਕਿਹਾ ਗਿਆ ਹੈ, "ਸੇਲ ਦੇ ਪਿਛਲੇ ਸੰਸਕਰਣਾਂ ਦੀ ਤੁਲਨਾ ਵਿੱਚ, ਇਸ ਸਾਲ ਸਭ ਤੋਂ ਵੱਧ ਔਰਤਾਂ ਦੀ ਭਾਗੀਦਾਰੀ ਹੋਈ ਹੈ।" ਫਲਿੱਪਕਾਰਟ ਦੇ ਗਰੌਸਰੀ ਪਾਰਟਨਰਜ਼ ਨੇ ਇਸ ਸੇਲ ਦੇ ਪਹਿਲੇ ਚਾਰ ਦਿਨਾਂ ਵਿੱਚ 40 ਲੱਖ ਤੋਂ ਜ਼ਿਆਦਾ ਪਾਰਸਲ ਡਿਲੀਵਰ ਕੀਤੇ।

ਇਹ ਵੀ ਪੜ੍ਹੋ - ਘਰ ਲੈਣ ਦਾ ਸੁਫ਼ਨਾ ਹੋਵੇਗਾ ਸਾਕਾਰ, ਦੀਵਾਲੀ ਤੋਂ ਪਹਿਲਾਂ ਸਰਕਾਰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8    


rajwinder kaur

Content Editor

Related News