‘ਸੈਮਸੰਗ ਲਗਾਤਾਰ 15 ਸਾਲਾਂ ਤੱਕ ਚੋਟੀ ਦਾ ਗਲੋਬਲ TV ਵਿਕ੍ਰੇਤਾ ਬਣਿਆ’

12/24/2020 10:38:12 AM

ਸਿਓਲ (ਅਨਸ) – ਸੈਮਸੰਗ ਇਲੈਕਟ੍ਰਾਨਿਕਸ ਲਗਾਤਾਰ 15 ਸਾਲ ਤੱਕ ਦੁਨੀਆ ਦਾ ਮੋਹਰੀ ਟੀ. ਵੀ. ਵਿਕ੍ਰੇਤਾ ਬਣਿਆ ਰਹੇਗਾ। ਬੁੱਧਵਾਰ ਨੂੰ ਇਕ ਰਿਪੋਰਟ ’ਚ ਇਹ ਗੱਲ ਕਹੀ ਗਈ। ਸਮਾਚਾਰ ਏਜੰਸੀ ਯੋਨਹਾਪ ਨੇ ਮਾਰਕੀਟ ਰਿਸਰਚਰ ਓਮਦੀਆ ਦੇ ਹਵਾਲੇ ਤੋਂ ਦੱਸਿਆ ਕਿ ਦੱਖਣੀ ਕੋਰੀਆ ਟੈੱਕ ਕੰਪਨੀ ਦੇ ਇਸ ਸਾਲ ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ’ਚ 3.392 ਕਰੋੜ ਯੂਨਿਟ ਸ਼ਿਪਿੰਗ ਤੋਂ ਬਾਅਦ ਇਸ ਸਾਲ 4.902 ਕਰੋੜ ਟੀ. ਵੀ. ਵੇਚਣ ਦਾ ਅਨੁਮਾਨ ਹੈ।

ਇਹ ਅਨੁਮਾਨ ਪਿਛਲੇ ਸਾਲ ਤੋਂ 11.2 ਫੀਸਦੀ ਵੱਧ ਹੈ ਅਤੇ 2014 ਤੋਂ ਬਾਅਦ ਤੋਂ ਸਭ ਤੋਂ ਵੱਡੀ ਸਾਲਾਨਾ ਵਿਕਰੀ ਗਿਣਤੀ ਨੂੰ ਦਰਸਾਉਂਦਾ ਹੈ, ਜਦੋਂ ਸੈਮਸੰਗ ਨੇ ਸੋਚੀ ਵਿੰਟਰ ਓਲੰਪਿਕਸ ਅਤੇ ਬ੍ਰਾਜ਼ੀਲ ਵਿਸ਼ਵ ਕੱਪ ਦੌਰਾਨ 529.4 ਲੱਖ ਯੂਨਿਟ ਦੀ ਵਿਕਰੀ ਕੀਤੀ ਸੀ।

ਇਹ ਵੀ ਪੜ੍ਹੋ : 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ

ਓਮਦੀਆ ਨੇ ਇਸ ਸਾਲ 22.383 ਕਰੋੜ ਗਲੋਬਲ ਟੀ. ਵੀ. ਵਿਕਰੀ ਦਾ ਅਨੁਮਾਨ ਲਗਾਇਆ ਹੈ, ਜੋ ਪਿਛਲੇ ਸਾਲ ਵੇਚੀਆਂ ਗਈਆਂ 22.291 ਕਰੋੜ ਯੂਨਿਟ ਤੋਂ ਵੱਧ ਹੈ। ਇਹ ਅੰਕੜਾ ਸਤੰਬਰ ’ਚ ਕੀਤੇ ਗਏ ਓਮਦੀਆ ਦੇ ਪ੍ਰੋਜੈਕਸ਼ਨ ਤੋਂ 3.8 ਫੀਸਦੀ ਵੱਧ ਹੈ ਅਤੇ 2015 ਤੋਂ ਬਾਅਦ ਸਭ ਤੋਂ ਵੱਧ ਸਾਲਾਨਾ ਵਿਕਰੀ ਦੀ ਮਾਤਰਾ ਨੂੰ ਚਿੰਨ੍ਹਿਤ ਕਰੇਗਾ।

ਇਹ ਵੀ ਪੜ੍ਹੋ :  ਇਸ ਹਫ਼ਤੇ ਲਗਾਤਾਰ ਤਿੰਨ ਦਿਨ ਬੰਦ ਰਹਿਣਗੇ ਬੈਂਕ,ਜੇਕਰ ਨਹੀਂ ਭਰੀ ITR ਤਾਂ ਹੋਵੇਗੀ ਪ੍ਰੇਸ਼ਾਨੀ

ਨੋਟ : ਇਸ ਖਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur