‘ਵਾਇਰਸ ਦੇ ਮਾਮਲੇ ਵਧਣ ਨਾਲ ਜਹਾਜ਼ਰਾਨੀ ਕੰਪਨੀਆਂ ਦੀ ਵਿੱਤੀ ਚੁਣੌਤੀ ਵਧੀ’

11/26/2020 9:57:22 AM

ਵਾਸ਼ਿੰਗਟਨ (ਭਾਸ਼ਾ) – ਯੂਰਪ ਅਤੇ ਅਮਰੀਕਾ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਵਾਧੇ ਦੇ ਨਾਲ ਹੀ ਦੁਨੀਆ ਭਰ ਦੀਆਂ ਜਹਾਜ਼ਰਾਨੀ ਕੰਪਨੀਆਂ ਦਾ ਵਿੱਤੀ ਦ੍ਰਿਸ਼ ਖਰਾਬ ਹੋ ਰਿਹਾ ਹੈ। ਜਹਾਜ਼ਰਾਨੀ ਕੰਪਨੀਆਂ ਦੇ ਇਕ ਸੰਗਠਨ ਨੇ ਕਿਹਾ ਕਿ ਉਦਯੋਗ ਨੂੰ ਮਹਾਮਾਰੀ ਕਾਰਣ ਇਸ ਸਾਲ ਅਤੇ ਅਗਲੇ ਸਾਲ 157 ਅਰਬ ਅਮਰੀਕੀ ਡਾਲਰ ਤੋਂ ਵੱਧ ਦਾ ਨੁਕਸਾਨ ਹੋਵੇਗਾ। ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਦਾ ਇਹ ਅਨੁਮਾਨ ਉਸ ਵਲੋਂ ਜੂਨ ’ਚ ਜਤਾਏ ਗਏ 100 ਅਰਬ ਡਾਲਰ ਦੇ ਨੁਕਸਾਨ ਦੇ ਅਨੁੁਮਾਨ ਤੋਂ ਵੱਧ ਹੈ। ਤਾਜ਼ਾ ਅਨੁਮਾਨਾਂ ਮੁਤਾਬਕ ਜਹਾਜ਼ਰਾਨੀ ਕੰਪਨੀਆਂ ਨੂੰ ਇਸ ਸਾਲ ਪ੍ਰਤੀ ਯਾਤਰੀ 66 ਡਾਲਰ ਤੋਂ ਵੱਧ ਦਾ ਘਾਟਾ ਹੋਵੇਗਾ। ਹਾਲਾਂਕਿ ਵਪਾਰ ਸਮੂਹ ਨੂੰ ਅੱਗੇ ਤੇਜ਼ੀ ਨਾਲ ਸੁਧਾਰ ਦੀ ਉਮੀਦ ਹੈ। ਉਸ ਨੇ ਕਿਹਾ ਕਿ ਕੋਵਿਡ-19 ਦਾ ਟੀਕਾ ਆਉਣ ਤੋਂ ਬਾਅਦ ਯਾਤਰਾ ਵਧੇਗੀ, ਜਿਸ ਕਾਰਣ ਜਹਾਜ਼ਰਾਨੀ ਕੰਪਨੀਆਂ 2021 ਦੀ ਚੌਥੀ ਤਿਮਾਹੀ ਤੋਂ ਮੁਨਾਫੇ ’ਚ ਆਉਣ ਲੱਗਣਗੀਆਂ। ਸੰਗਠਨ ਨੇ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਕਿਹਾ ਕਿ ਟੀਕਾ ਆਉਣ ਦਾ ਇੰਤਜ਼ਾਰ ਕਰਨ ਦੀ ਥਾਂ ਜੋ ਲੋਕ ਵਾਇਰਸ ਤੋਂ ਇਨਫੈਕਟਡ ਨਹੀਂ ਹਨ, ਉਨ੍ਹਾਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਏ।

ਇਹ ਵੀ ਪੜ੍ਹੋ: ਵਿਸ਼ਵ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣੇ ਏਲਨ ਮਸਕ, ਬਿਲ ਗੇਟਸ ਨੂੰ ਵੀ ਛੱਡਿਆ ਪਿੱਛੇ

ਸੰਘ ਦੇ ਮੁਖੀ ਅਲੈਕਜੇਂਡਰੇ ਡੀ ਯੂਨੀਅਨ ਨੇ ਕਿਹਾ ਕਿ ਅਸੀਂ ਉਸ ਟੀਕੇ ਦਾ ਇੰਤਜ਼ਾਰ ਨਹੀਂ ਕਰ ਸਕਦੇ ਜੋ 2021 ਦੇ ਮੱਧ ਤੋਂ ਪਹਿਲਾਂ ਪੂਰੀ ਤਰ੍ਹਾਂ ਉਪਲਬਧ ਨਹੀਂ ਹੋਵੇਗਾ। ਯਾਤਰੀਆਂ ਦਾ ਕੋਵਿਡ-19 ਪਰੀਖਣ ਕਰਨ ਤੋਂ ਬਾਅਦ ਨੈਗੇਟਿਵ ਲੋਕਾਂ ਨੂੰ ਹਵਾਈ ਯਾਤਰਾ ਦੀ ਇਜਾਜ਼ਤ ਦੇਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਪਤੀ ਦੀ ਤਨਖ਼ਾਹ ਜਾਣ ਸਕੇਗੀ ਪਤਨੀ, ਕਾਨੂੰਨ ਨੇ ਦਿੱਤਾ ਇਹ ਅਧਿਕਾਰ


Harinder Kaur

Content Editor

Related News