TVS ਮੋਟਰ ਦੀ ਵਿਕਰੀ ਨੂੰ ਲੱਗਾ ਝਟਕਾ, ਜੁਲਾਈ 'ਚ 10 ਫੀਸਦੀ ਘਟੀ

08/01/2020 7:30:14 PM

ਨਵੀਂ ਦਿੱਲੀ— ਟੀ. ਵੀ. ਐੱਸ. ਮੋਟਰ ਕੰਪਨੀ ਦੀ ਜੁਲਾਈ ਮਹੀਨੇ ਦੀ ਕੁੱਲ ਵਿਕਰੀ 10 ਫੀਸਦੀ ਘੱਟ ਕੇ 2,52,744 ਇਕਾਈ ਰਹਿ ਗਈ। ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ 2,79,465 ਵਾਹਨ ਵੇਚੇ ਸਨ।

ਕੰਪਨੀ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਕਿ  ਜੁਲਾਈ 'ਚ ਉਸ ਦੀ ਦੋਪਹੀਆ ਵਿਕਰੀ 8 ਫੀਸਦੀ ਘੱਟ ਕੇ 2,43,788 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ 2,65,679 ਇਕਾਈ ਸੀ।

ਘਰੇਲੂ ਬਾਜ਼ਾਰ 'ਚ ਉਸ ਦੀ ਦੋਪਹੀਆ ਵਿਕਰੀ ਨੌ ਫੀਸਦੀ ਘੱਟ ਕੇ 1,89,647 ਇਕਾਈ ਰਹੀ, ਜੋ ਜੁਲਾਈ 2019 'ਚ 2,08,489 ਇਕਾਈ ਸੀ। ਮਹੀਨੇ ਦੌਰਾਨ ਕੰਪਨੀ ਦੀ ਮੋਟਰਸਾਈਕਲ ਵਿਕਰੀ ਘੱਟ ਕੇ 1,06,062 ਇਕਾਈ ਰਹਿ ਗਈ, ਜੋ ਜੁਲਾਈ 2019 'ਚ 1,08,210 ਇਕਾਈ ਸੀ। ਇਸੇ ਤਰ੍ਹਾਂ ਕੰਪਨੀ ਦੇ ਸਕੂਟਰਾਂ ਦੀ ਵਿਕਰੀ ਵੀ ਘੱਟ ਕੇ 1,05,199 ਇਕਾਈ ਤੋਂ 78,603 ਇਕਾਈ ਰਹਿ ਗਈ।
ਜੁਲਾਈ 'ਚ ਕੰਪਨੀ ਦੀ ਤਿੰਨ ਪਹੀਆ ਵਿਕਰੀ 13,786 ਇਕਾਈ ਤੋਂ ਘੱਟ ਕੇ 8,956 ਇਕਾਈ ਰਹਿ ਗਈ। ਮਹੀਨੇ ਦੌਰਾਨ ਕੰਪਨੀ ਦੀ ਕੁੱਲ ਬਰਾਮਦ 62,389 ਇਕਾਈ ਰਹੀ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ 'ਚ 69,994 ਇਕਾਈ ਸੀ। ਕੰਪਨੀ ਦੇ ਦੋਪਹੀਆ ਵਾਹਨਾਂ ਦੀ ਬਰਾਮਦ 57,190 ਇਕਾਈ ਤੋਂ ਘੱਟ ਕੇ 54,141 ਇਕਾਈ ਰਹਿ ਗਈ।


Sanjeev

Content Editor

Related News