ਬੈਂਕ ਨੂੰ ਗ੍ਰਹਿ ਫਾਈਨੈਂਸ ਦੀ ਪ੍ਰਾਪਤੀ ਲਈ ਰਿਜ਼ਰਵ ਬੈਂਕ ਦੀ ਮਨਜ਼ੂਰੀ

03/16/2019 1:48:51 PM

ਨਵੀਂ ਦਿੱਲੀ—ਬੰਧਨ ਬੈਂਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗ੍ਰਹਿ ਫਾਈਨੈਂਸ ਦੀ ਪ੍ਰਾਪਤੀ ਲਈ ਭਾਰਤੀ ਰਿਜ਼ਰਵ ਬੈਂਕ ਦੀ ਆਗਿਆ ਮਿਲ ਗਈ ਹੈ। ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਕਿਹਾ ਕਿ ਰਿਜ਼ਰਵ ਬੈਂਕ ਨੇ 14 ਮਾਰਚ 2019 ਨੂੰ ਪੱਤਰ ਭੇਜ ਕੇ ਗ੍ਰਹਿ ਫਾਈਨੈਂਸ ਲਿਮਟਿਡ ਦੇ ਬੰਧਨ ਬੈਂਕ 'ਚ ਵਲੰਟਰੀ ਰਲੇਵੇਂ ਨੂੰ 'ਆਗਿਆ ਦੇ ਦਿੱਤੀ ਹੈ। ਐੱਚ.ਡੀ.ਐੱਫ.ਸੀ. ਲਿ. ਦੀ ਸਸਤੇ ਆਵਾਸ ਵਿੱਤ ਕੰਪਨੀ ਗ੍ਰਹਿ ਫਾਈਨੈਂਸ ਦੀ ਪ੍ਰਾਪਤੀ ਜਨਵਰੀ 'ਚ ਕੋਲਕਾਤਾ ਦੇ ਬੰਧਨ ਬੈਂਕ ਨੇ ਸ਼ੇਅਰ ਅਦਲਾ-ਬਦਲੀ ਕਰਾਰ ਦੇ ਤਹਿਤ ਕੀਤਾ ਸੀ। ਸੌਦੇ ਤਹਿਤ ਬੰਧਨ ਬੈਂਕ ਨੂੰ ਗ੍ਰਹਿ ਫਾਈਨੈਂਸ ਦੇ ਖੁਦ 'ਚ ਰਲੇਵੇਂ ਲਈ 14.9 ਫੀਸਦੀ ਹਿੱਸੇਦਾਰੀ ਐੱਚ.ਡੀ.ਐੱਫ.ਸੀ. ਨੂੰ ਟਰਾਂਸਫਰ ਕਰਨੀ ਪਵੇਗੀ। ਇਸ ਸੌਦੇ ਦੇ ਬਾਅਦ ਬੰਧਨ ਬੈਂਕ ਦੀ ਪ੍ਰਮੋਟਰ ਬੰਧਨ ਫਾਈਨੈਂਸ਼ੀਅਲ ਹੋਲਡਿੰਗਸ ਦੀ ਹਿੱਸੇਦਾਰੀ 82 ਫੀਸਦੀ ਤੋਂ ਘਟ ਕੇ 61 ਫੀਸਦੀ 'ਤੇ ਆ ਜਾਵੇਗੀ। ਰਲੇਵੇਂ ਵਾਲੀ ਇਕਾਈ 'ਚ ਐੱਚ.ਡੀ.ਐੱਫ.ਸੀ. ਹਿੱਸੇਦਾਰੀ 15 ਫੀਸਦੀ ਹੋਵੇਗੀ, ਜਦੋਂ ਕਿ ਗ੍ਰਹਿ 'ਚ ਉਸ ਦੀ ਹਿੱਸੇਦਾਰੀ 57 ਫੀਸਦੀ ਸੀ।


Aarti dhillon

Content Editor

Related News