ਰੇਲ ਯਾਤਰੀ ਬੀਮਾ ਯੋਜਨਾ ਦੇ ਤਹਿਤ ਦੋ ਸਾਲ ''ਚ ਬੀਮਾ ਕੰਪਨੀਆਂ ਨੂੰ ਮਿਲਿਆ 46 ਕਰੋੜ ਦਾ ਪ੍ਰੀਮੀਅਮ

07/21/2019 3:41:28 PM

ਨਵੀਂ ਦਿੱਲੀ—ਰੇਲਵੇ ਦੀ ਯਾਤਰੀ ਬੀਮਾ ਯੋਜਨਾ ਦੇ ਤਹਿਤ ਪਿਛਲੇ ਦੋ ਸਾਲ 'ਚ ਨਿੱਜੀ ਬੀਮਾ ਕੰਪਨੀਆਂ ਨੂੰ ਕਰੀਬ 46 ਕਰੋੜ ਰੁਪਏ ਦੇ ਪ੍ਰੀਮੀਅਮ ਦੀ ਕਮਾਈ ਹੋਈ ਹੈ ਅਤੇ ਇਸ ਦੌਰਾਨ ਉਨ੍ਹਾਂ ਨੇ ਬੀਮਾ ਦਾਵਿਆਂ ਦੇ ਤਹਿਤ ਸੱਤ ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਸੂਚਨਾ ਦਾ ਅਧਿਕਾਰ (ਆਰ.ਟੀ.ਆਈ.) ਦੇ ਤਹਿਤ ਇਕ ਅਰਜ਼ੀ ਨਾਲ ਇਹ ਖੁਲਾਸਾ ਹੋਇਆ ਹੈ। ਰੇਲਵੇ ਮੰਤਰਾਲੇ ਦੀ ਪੂਰਨ ਅਗਵਾਈ ਆਈ.ਆਰ.ਸੀ.ਟੀ.ਸੀ. ਨੇ ਵਿਕਲਪਿਕ ਯਾਤਰਾ ਬੀਮਾ ਯੋਜਨਾ ਦੇ ਲਈ ਸ਼੍ਰੀਰਾਮ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ, ਆਈ.ਸੀ.ਆਈ.ਸੀ.ਆਈ. ਲੋਮਬਾਰਡ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਅਤੇ ਰਾਇਲ ਸੁੰਦਰਮ ਜਨਰਲ ਇੰਸ਼ਰੈਂਸ ਕੰਪਨੀ ਲਿਮਟਿਡ ਨਾਲ ਕਰਾਰ ਕੀਤਾ ਹੈ। ਇਸ ਯੋਜਨਾ ਦੀ ਸ਼ੁਰੂਆਤ 2016 'ਚ ਹੋਈ ਸੀ। ਸ਼ੁਰੂਆਤ 'ਚ ਇਸ ਦਾ ਪ੍ਰੀਮੀਅਮ ਪ੍ਰਤੀ ਯਾਤਰੀ 0.92 ਰੁਪਏ ਸੀ। ਭਾਰਤੀ ਰੇਲਵੇ ਨੇ 31 ਅਗਸਤ 2018 ਤੱਕ ਪ੍ਰੀਮੀਅਮ ਦਾ ਖੁਦ ਵਹਿਨ ਕੀਤਾ ਪਰ ਇਸ਼ ਦੇ ਬਾਅਦ ਪ੍ਰੀਮੀਅਮ ਯਾਤਰੀਆਂ ਤੋਂ ਵਸੂਲਿਆ ਜਾਣ ਲੱਗਿਆ ਅਤੇ ਪ੍ਰੀਮੀਅਮ ਘਟਿਆ ਕਰ 0.49 ਰੁਪਏ ਪ੍ਰਤੀ ਯਾਤਰੀ ਕਰ ਦਿੱਤਾ ਗਿਆ। ਇਸ ਬੀਮਾ ਯੋਜਨਾ ਦੀ ਸੁਵਿਧਾ ਕੰਫਰਮ ਜਾਂ ਆਰ.ਏ.ਸੀ. ਟਿਕਟ ਵਾਲੇ ਉਨ੍ਹਾਂ ਯਾਤਰੀਆਂ ਨੂੰ ਮਿਲਦਾ ਹੈ ਜੋ ਆਈ.ਆਰ.ਸੀ.ਟੀ.ਸੀ. ਦੀ ਅਧਿਕਾਰਿਕ ਵੈੱਸਬਸਾਈ ਤੋਂ ਟਿਕਟ ਬੁੱਕ ਕਰਦੇ ਹਨ। ਕਿਸੇ ਟਰੇਨ ਹਾਦਸੇ ਦੀ ਸਥਿਤੀ 'ਚ ਮਰਨ ਵਾਲੇ ਜਾਂ ਜ਼ਖਮੀ ਹੋਣ ਵਾਲੇ ਯਾਤਰੀਆਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਬੀਮਾ ਰਾਸ਼ੀ ਦਾ ਭੁਗਤਾਨ ਕੀਤਾ ਜਾਂਦਾ ਹੈ।


Aarti dhillon

Content Editor

Related News