ਸਰਕਾਰੀ ਬੈਂਕਾਂ ਨੂੰ ਮਜਬੂਤ ਕਰਨ ਦੀ ਜ਼ਰੂਰਤ : IMF

04/11/2019 1:42:34 PM

ਵਾਸ਼ਿੰਗਟਨ— ਸਰਕਾਰੀ ਬੈਂਕਾਂ 'ਚ ਐੱਨ. ਪੀ. ਏ. ਦੀ ਹਾਲਤ ਨੂੰ ਦੇਖਦੇ ਹੋਏ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਕਿਹਾ ਕਿ ਭਾਰਤ ਨੂੰ ਕੁਝ ਬੈਂਕਾਂ 'ਚ ਪੂੰਜੀਕਰਨ ਦੇ ਪੱਧਰ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। 

ਉਸ ਦਾ ਕਹਿਣਾ ਹੈ ਕਿ ਭਾਰਤ ਦੇ ਕੁਝ ਬੈਂਕਾਂ ਖਾਸ ਤੌਰ 'ਤੇ ਸਰਕਾਰੀ ਬੈਂਕਾਂ 'ਚ ਐੱਨ. ਪੀ. ਏ. ਦਾ ਪੱਧਰ ਹੁਣ ਵੀ ਬਹੁਤ ਉੱਚਾ ਹੈ। ਇਸ ਦੇ ਨਾਲ ਹੀ ਆਈ. ਐੱਮ. ਐੱਫ. ਨੇ ਇਹ ਕਿਹਾ ਕਿ ਭਾਰਤ ਨੇ ਪਿਛਲੇ ਸਮੇਂ ਦੌਰਾਨ ਬੈਂਕਾਂ 'ਚ ਪੂੰਜੀ ਬਫਰ ਨੂੰ ਵਧਾਉਣ ਅਤੇ ਸਰਕਾਰੀ ਬੈਂਕਾਂ 'ਚ ਕੰਮਕਾਜ ਨੂੰ ਬਿਹਤਰ ਬਣਾਉਣ ਲਈ ਵੀ ਕੁਝ ਕਦਮ ਚੁੱਕੇ ਸਨ। ਇਨ੍ਹਾਂ ਦਾ ਕੁਝ ਹਾਂ-ਪੱਖੀ ਅਸਰ ਹੋਇਆ ਹੈ।
ਉਸ ਨੇ ਕਿਹਾ ਕਿ ਬੈਂਕਿੰਗ ਪ੍ਰਣਾਲੀ 'ਚ ਫਸੇ ਕਰਜ਼ ਦੀ ਪਛਾਣ ਅਤੇ ਉਸ ਦੇ ਹੱਲ ਲਈ ਜੋ ਕਦਮ ਚੁੱਕੇ ਗਏ ਹਨ ਅਧਿਕਾਰੀਆਂ ਨੂੰ ਇਸੇ ਦਿਸ਼ਾ 'ਚ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਭਾਰਤੀ ਬੈਂਕਿੰਗ ਪ੍ਰਣਾਲੀ ਨਾਲ ਜੁੜੇ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਭਾਰਤ 'ਚ ਐੱਨ. ਪੀ. ਦਾ ਪੱਧਰ ਉੱਚਾ ਬਣਿਆ ਰਹੇਗਾ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਫਰਵਰੀ 'ਚ ਕਿਹਾ ਸੀ ਕਿ ਅਪ੍ਰੈਲ-ਦਸੰਬਰ 2018-19 'ਚ ਫਸੇ ਕਰਜ਼ 'ਚ 31,168 ਕਰੋੜ ਰੁਪਏ ਦੀ ਗਿਰਾਵਟ ਹੋਈ ਹੈ। ਇਸ ਦੀ ਤੁਲਨਾ 'ਚ ਮਾਰਚ 2018 ਦੇ ਅੰਤ 'ਚ ਫਸਿਆ ਕਰਜ਼ਾ 8,59,601 ਕਰੋੜ ਰੁਪਏ ਸੀ।


Related News