ਕਿਸਾਨਾਂ ਲਈ ਵੱਡੀ ਖ਼ਬਰ, ਹੁਣ ਇਸ ਹਿਸਾਬ ਨਾਲ ਮਿਲੇਗਾ ਗੰਨੇ ਦਾ ਮੁੱਲ!

08/20/2020 8:36:44 PM

ਨਵੀਂ ਦਿੱਲੀ— ਨੀਤੀ ਆਯੋਗ ਦੀ ਟਾਸਕ ਫੋਰਸ ਨੇ ਇੰਡਸਟਰੀ ਦੀ ਵਿੱਤੀ ਸਿਹਤ ਨੂੰ ਮਜਬੂਤ ਕਰਨ ਲਈ ਗੰਨੇ ਦੀਆਂ ਕੀਮਤਾਂ ਨੂੰ ਖੰਡ ਦੀਆਂ ਦਰਾਂ ਨਾਲ ਜੋੜਨ ਦੀ ਸਿਫਾਰਸ਼ ਕੀਤੀ ਹੈ। ਇਸ ਤੋਂ ਇਲਾਵਾ ਖੰਡ ਮਿੱਲਾਂ ਨੂੰ ਉਤਪਾਦਨ ਦੀ ਲਾਗਤ ਕਵਰ ਕਰਨ 'ਚ ਸਹਾਇਤਾ ਕਰਨ ਲਈ ਖੰਡ ਦੀ ਘੱਟੋ-ਘੱਟ ਕੀਮਤ ਵਧਾ ਕੇ 33 ਰੁਪਏ ਪ੍ਰਤੀ ਕਿਲੋ ਕਰਨ ਦੀ ਵੀ ਸਿਫਾਰਸ਼ ਕੀਤੀ ਗਈ ਹੈ।

ਨੀਤੀ ਆਯੋਗ ਮੈਂਬਰ (ਖੇਤੀਬਾੜੀ) ਰਮੇਸ਼ ਚੰਦ ਦੀ ਅਗਵਾਈ ਵਾਲੀ 'ਗੰਨਾ ਤੇ ਖੰਡ ਉਦਯੋਗ' ਬਾਰੇ ਪੈਨਲ ਦੀ ਰਿਪੋਰਟ ਨੂੰ ਮਾਰਚ 2020 'ਚ ਅੰਤਿਮ ਰੂਪ ਦਿੱਤਾ ਗਿਆ ਸੀ। ਇਹ ਵੀਰਵਾਰ ਨੂੰ ਸਰਕਾਰੀ ਥਿੰਕ-ਟੈਂਕ ਦੀ ਵੈੱਬਸਾਈਟ 'ਤੇ ਪੋਸਟ ਕੀਤੀ ਗਈ।

ਟਾਸਕ ਫੋਰਸ ਨੇ ਕਿਸਾਨਾਂ ਨੂੰ ਢੁੱਕਵਾਂ ਵਾਜਬ ਮੁੱਲ ਦੇ ਕੇ ਗੰਨੇ ਦੀ ਬਿਜਾਈ ਅਧੀਨ ਕੁਝ ਖੇਤਰਾਂ ਨੂੰ ਘੱਟ ਪਾਣੀ ਵਾਲੀਆਂ ਫਸਲਾਂ 'ਚ ਤਬਦੀਲ ਕਰਨ ਦੀ ਵੀ ਸਿਫਾਰਸ਼ ਕੀਤੀ ਹੈ। ਟਾਸਕ ਫੋਰਸ ਦਾ ਮੰਨਣਾ ਹੈ ਕਿ ਗੰਨਾ ਕਿਸਾਨਾਂ ਦੇ ਬਕਾਏ ਦੀ ਸਮੱਸਿਆ ਨੂੰ ਦੂਰ ਕਰਨ ਅਤੇ ਖੰਡ ਇਡਸਟਰੀ ਦੀ ਵਿੱਤੀ ਸਿਹਤ ਨੂੰ ਮਜਬੂਤ ਕਰਨ ਲਈ ਗੰਨੇ ਦੀਆਂ ਕੀਮਤਾਂ ਨੂੰ ਖੰਡ ਕੀਮਤਾਂ ਨਾਲ ਜੋੜਨਾ ਲਾਜ਼ਮੀ ਹੈ। ਰਿਪੋਰਟ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਵਾਜਬ ਅਤੇ ਮਿਹਨਤਾਨਾ ਮੁੱਲ (ਐੱਫ. ਆਰ. ਪੀ.) ਤੋਂ ਘੱਟ ਕੀਮਤਾਂ ਮਿਲਣ ਤੋਂ ਬਚਾਉਣ ਲਈ ਰੈਵੇਨਿਊ ਸ਼ੇਅਰਿੰਗ ਫਾਰਮੂਲਾ (ਆਰ. ਐੱਸ. ਐੱਫ.) ਪੇਸ਼ ਕਰਨ ਦੀ ਜ਼ਰੂਰਤ ਹੈ। ਹਾਲਾਂਂਕਿ ਰੰਗਰਾਜਨ ਕਮੇਟੀ ਵੱਲੋਂ ਸੁਝਾਏ ਗਏ ਵਿਗਿਆਨਕ ਫਾਰਮੂਲੇ 'ਤੇ ਵਿਚਾਰ ਕੀਤਾ ਜਾ ਸਕਦਾ ਹੈ, ਪਿਛਲੇ ਕੁਝ ਸਾਲਾਂ 'ਚ ਰਿਕਵਰੀ ਦਰਾਂ 'ਚ ਹੋਏ ਸੁਧਾਰ ਨੂੰ ਧਿਆਨ 'ਚ ਰੱਖਦੇ ਹੋਏ ਗੰਨੇ ਦੀਆਂ ਕੀਮਤਾਂ 'ਚ ਥੋੜ੍ਹੀ ਜਿਹੀ ਤਬਦੀਲੀ ਕਰਨ ਦੀ ਜ਼ਰੂਰਤ ਹੋ ਸਕਦੀ ਹੈ।


Sanjeev

Content Editor

Related News