ਜਾਣੋ ਲਾਕਰ ਧਾਰਕ ਦੀ ਮੌਤ ਤੋਂ ਬਾਅਦ ਨਾਮਿਨੀ ਕਿਵੇਂ ਖੋਲ੍ਹ ਸਕਦਾ ਹੈ ਲਾਕਰ

07/12/2019 4:59:14 PM

ਨਵੀਂ ਦਿੱਲੀ — ਕਿਸੇ ਬੈਂਕ ਵਿਚ 'ਲਾਕਰ(Locker)' ਵਿਅਕਤੀਗਤ ਤੌਰ 'ਤੇ ਜਾ ਸਾਂਝੇ ਤੌਰ 'ਤੇ ਖੁੱਲ੍ਹਵਾਇਆ ਜਾ ਸਕਦਾ ਹੈ। ਲਾਕਰ ਲੈਣ ਵਾਲਾ ਜ਼ਿਆਦਾਤਰ ਆਪਣੇ ਨਾਮਿਨੀ(ਨਾਮਜ਼ਦ) ਦਾ ਨਾਮ ਵੀ ਦਰਜ ਕਰਵਾਉਂਦਾ ਹੈ ਤਾਂ ਜੋ ਉਸਦੀ ਮੌਤ ਤੋਂ ਬਾਅਦ ਲਾਕਰ ਦਾ ਸਮਾਨ ਉਸਦੇ ਪਰਿਵਾਰ ਕੋਲ ਹੀ ਰਹੇ। ਆਓ ਜਾਣਦੇ ਹਾਂ ਕਿ ਲਾਕਰਧਾਰਕ ਦੀ ਮੌਤ ਤੋਂ ਬਾਅਦ ਨਾਮਿਨੀ ਕਿਵੇਂ ਲਾਕਰ ਖੁੱਲ੍ਹਵਾ ਸਕਦਾ ਹੈ। 

ਵਿਅਕਤੀਗਤ ਲਾਕਰ ਧਾਰਕ ਦੀ ਮੌਤ ਦੀ ਸਥਿਤੀ 'ਚ

ਇਸ ਸਥਿਤੀ ਵਿਚ ਨਾਮਿਨੀ ਨੂੰ ਬੈਂਕ ਵਿਚ ਅਰਜ਼ੀ ਦੇਣੀ ਪੈਂਦੀ ਹੈ ਅਤੇ ਕੁਝ ਦਸਤਾਵੇਜ਼ ਵੀ ਜਮ੍ਹਾ ਕਰਵਾਉਣੇ ਪੈਂਦੇ ਹਨ।

- ਲਾਕਰ ਧਾਰਕ ਦੀ ਮੌਤ ਦਾ ਸਰਟੀਫਿਕੇਟ
- KYC ਗਾਈਡਲਾਈਂਸ ਦੇ ਅਨੁਸਾਰ ਨਾਮਿਨੀ ਦਾ ਫੋਟੋ ਪਛਾਣ ਪੱਤਰ
- ਫਾਰਮ ਦੀ ਰਸੀਦ

ਇਕ ਜਾਂ ਇਕ ਤੋਂ ਜ਼ਿਆਦਾ ਲਾਕਰ ਧਾਰਕਾਂ ਦੀ ਮੌਤ ਦੀ ਸਥਿਤੀ 'ਚ 

ਜੇਕਰ ਲਾਕਰ ਸਾਂਝੇ ਤੌਰ 'ਤੇ ਖੁਲ੍ਹਵਾਇਆ ਗਿਆ ਹੈ ਤਾਂ ਨਾਮਿਨੀ ਦੇ ਨਾਲ-ਨਾਲ ਜੀਵਤ ਲਾਕਰ ਧਾਰਕ ਨੂੰ ਬੈਂਕ ਵਿਚ ਅਰਜ਼ੀ ਦੇਣੀ ਹੋਵੇਗੀ। ਇਸ ਦੇ ਨਾਲ ਹੀ ਉੱਪਰ ਜਿਹੜੇ ਦਸਤਾਵੇਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ, ਉਹ ਦਸਤਾਵੇਜ਼ ਵੀ ਜਮ੍ਹਾ ਕਰਵਾਉਣੇ ਹੋਣਗੇ। ਲਾਕਰ ਧਾਰਕ ਦੀ ਮੌਤ ਦੀ ਸਥਿਤੀ 'ਚ ਬੈਂਕ ਲਾਕਰ 'ਚੋਂ ਨਿਕਾਸੀ ਦੀ ਪ੍ਰਕਿਰਿਆ ਨੂੰ ਬੰਦ ਕਰ ਦਿੰਦਾ ਹੈ ਅਤੇ ਲਾਕਰ ਦੇ ਬਾਹਰ ਇਕ ਪਰਚੀ ਲਟਕਾ ਦਿੰਦਾ ਹੈ। ਤਾਂ ਜੋ ਅਜਿਹੇ ਲਾਕਰ ਦੀ ਅਸਾਨੀ ਨਾਲ ਪਛਾਣ ਹੋ ਸਕੇ।

ਜੇਕਰ ਲਾਕਰ 'Either or Survivor ' ਜਾਂ Anyone or Survivor' ਹੈ ਤਾਂ ਸਿਰਫ ਜੀਵਤ ਲਾਕਰ ਧਾਰਕ ਨੂੰ ਹੀ ਲਾਕਰ ਖੋਲ੍ਹਣ ਦੀ ਆਗਿਆ ਹੋਵੇਗੀ, ਉਹ ਵੀ ਉਸ ਸਮੇਂ ਜਦੋਂ ਮੌਤ ਦੀ ਪੁਸ਼ਟੀ ਹੋ ਜਾਵੇ। 

ਜੇਕਰ ਸਾਰੇ ਸਾਂਝੇ ਲਾਕਰ ਧਾਰਕਾਂ ਦੀ ਮੌਤ ਹੋ ਜਾਂਦੀ ਹੈ ਤਾਂ ਮ੍ਰਿਤਕ ਦੇ ਨਾਮਿਨੀ ਨੂੰ ਹੀ ਲਾਕਰ ਖੋਲ੍ਹਣ ਦੀ ਆਗਿਆ ਹੁੰਦੀ ਹੈ।

ਕੀ ਹੈ ਪ੍ਰਕਿਰਿਆ?

ਨਾਮਿਨੀ ਜਾਂ ਜੀਵਤ ਲਾਕਰ ਧਾਰਕ ਨੂੰ ਲਾਕਰ ਖੋਲ੍ਹਣ ਸਮੇਂ ਉਸ ਵਿਚ ਮੌਜੂਦਾ ਸਮਾਨ ਕਢਣ ਦੀ ਆਗਿਆ ਦੇਣ ਤੋਂ ਪਹਿਲਾਂ ਬੈਂਕ ਦਾ ਲਾਕਰ ਕਸਟੋਡਿਅਨ ਨਾਮਿਨੀ ਜਾਂ ਜੀਵਤ ਲਾਕਰ ਧਾਰਕ ਜਾਂ ਇਕ ਸੁਤੰਤਰ ਗਵਾਹ ਦੀ ਮੌਜੂਦਗੀ 'ਚ ਲਾਕਰ ਵਿਚ ਮੌਜੂਦ ਸਾਰੀਆਂ ਵਸਤੂਆਂ ਦੀ ਇਕ ਸੂਚੀ ਤਿਆਰ ਕਰਦਾ ਹੈ।

ਲਾਕਰ ਲੈਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਜੇਕਰ ਤੁਸੀਂ ਲਾਕਰ ਲੈ ਰਹੇ ਹੋ ਤਾਂ ਨਾਮਿਨੀ ਜ਼ਰੂਰ ਦਿਓ ਕਿਉਂਕਿ ਜੇਕਰ ਤੁਹਾਨੂੰ ਕੁਝ ਹੋ ਜਾਂਦਾ ਹੈ ਤਾਂ ਅਜਿਹੀ ਸਥਿਤੀ 'ਚ ਨਾਮਿਨੀ ਨੂੰ ਹੀ ਲਾਕਰ ਖੋਲ੍ਹਣ ਦੀ ਇਜਾਜ਼ਤ ਮਿਲ ਜਾਂਦੀ ਹੈ। 


Related News