ਕਤੂਰੇ ਵੱਲੋਂ ਵੱਢੀ ਦੰਦੀ ਕਾਰਣ ਮਾਂ-ਧੀ ਦੀ ਗਈ ਜਾਨ, ਛੇ ਮਹੀਨਿਆਂ ਬਾਅਦ ਇਕੱਠੀਆਂ ਦੀ ਮੌਤ

Wednesday, Jun 25, 2025 - 04:11 PM (IST)

ਕਤੂਰੇ ਵੱਲੋਂ ਵੱਢੀ ਦੰਦੀ ਕਾਰਣ ਮਾਂ-ਧੀ ਦੀ ਗਈ ਜਾਨ, ਛੇ ਮਹੀਨਿਆਂ ਬਾਅਦ ਇਕੱਠੀਆਂ ਦੀ ਮੌਤ

ਪਠਾਨਕੋਟ : ਸੁਜਾਨਪੁਰ ਦੇ ਪਿੰਡ ਮੈਰਾ ਵਿਚ ਘੁੰਮ ਰਹੇ ਕਤੂਰੇ ਵੱਲੋਂ ਮਾਂ-ਧੀ ਨੂੰ ਵੱਢੇ ਜਾਣ ਤੋਂ ਛੇ ਮਹੀਨਿਆਂ ਬਾਅਦ ਬੁੱਧਵਾਰ ਨੂੰ ਹਸਪਤਾਲ ਵਿਚ ਦੋਵਾਂ ਦੀ ਮੌਤ ਹੋ ਗਈ। ਮਾਂ-ਧੀ ਨੇ ਉਸ ਵੇਲੇ ਕਤੂਰੇ ਦੇ ਵੱਢਣ 'ਤੇ ਐਂਟੀ ਰੈਬੀਜ਼ ਦਾ ਟੀਕਾ ਨਹੀਂ ਲਗਵਾਇਆ ਸੀ। ਸੋਮਵਾਰ ਨੂੰ ਦੋਵਾਂ ਦੀ ਹਾਲਤ ਖਰਾਬ ਹੋਣ ਮਗਰੋਂ ਉਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਦੋਵਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ। ਸੋਮਵਾਰ ਰਾਤ ਨੂੰ ਅੰਮ੍ਰਿਤਸਰ ਲੈ ਕੇ ਜਾਂਦੇ ਹੋਏ ਰਸਤੇ ਵਿਚ ਧੀ ਸਲੋਨੀ (16) ਦੀ ਮੌਤ ਹੋ ਗਈ। ਮੰਗਲਵਾਰ ਸਵੇਰੇ ਮਾਂ ਪੂਜਾ (37) ਨੂੰ ਵੀ ਡਾਕਟਰਾਂ ਨੇ ਜਵਾਬ ਦੇ ਦਿੱਤਾ। ਜੰਮੂ ਜਾਂਦੇ ਹੋਏ ਰਸਤੇ ਵਿਚ ਉਸ ਦੀ ਵੀ ਮੌਤ ਹੋ ਗਈ।

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਦੇ ਘਰ ਵੱਡੀ ਰੇਡ, 29 ਮੋਬਾਇਲਾਂ ਸਣੇ ਜਾਣੋ ਕੀ ਕੁਝ ਹੋਇਆ ਬਰਾਮਦ

ਪਿਤਾ ਬਲਵਿੰਦਰ ਨੇ ਦੱਸਿਆ ਕਿ ਉਸ ਦਾ 12 ਸਾਲ ਦਾ ਪੁੱਤਰ ਸ਼ਿਵਜੋਤ ਪਿੰਡ 'ਤੋਂ ਇਕ ਕਤੂਰਾ ਚੁੱਕ ਕੇ ਘਰ ਲੈ ਆਇਆ ਸੀ। ਉਸ ਕਤੂਰੇ ਨੇ ਬੇਟੀ ਸਲੋਨੀ ਨੂੰ ਹੱਥ 'ਤੇ ਵੱਢਿਆ ਸੀ ਅਤੇ ਪਤਨੀ ਨੂੰ ਵੀ ਵੱਢਿਆ ਸੀ। ਉਸ ਵੇਲੇ ਉਨ੍ਹਾਂ ਨੇ ਅਣਗਹਿਲੀ ਵਰਤੀ ਅਤੇ 15 ਦਿਨਾਂ ਬਾਅਦ 2 ਮਹੀਨੇ ਦਾ ਉਹ ਕੁੱਤਾ ਮਰ ਗਿਆ। ਉਨ੍ਹਾਂ ਨੂੰ ਇੰਨੀ ਸਮਝ ਨਹੀਂ ਸੀ ਕਿ ਐਂਟੀ ਰੈਬੀਜ਼ ਇੰਜੈਕਸ਼ਨ ਲਵਾਉਣੇ ਹਨ। ਐਤਵਾਰ ਨੂੰ ਪਤਨੀ ਪੂਜਾ ਦੇਵੀ ਅਤੇ ਬੇਟੀ ਸਲੋਨੀ ਦੀ ਹਾਲਤ ਖਰਾਬ ਹੋਣ 'ਤੇ ਸੋਮਵਾਰ ਨੂੰ ਸਿਵਲ ਹਸਪਤਾਲ ਦੀ ਐਮਰਜਂਸੀ ਵਿਚ ਲੈ ਕੇ ਪਹੁੰਚੇ ਜਿੱਥੋਂ ਦੋਵਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪਟਿਆਲਾ 'ਚ ਖ਼ਤਰੇ ਨੂੰ ਦੇਖਦਿਆਂ ਲੋਕਾਂ ਨੇ ਖਿੱਚੀ ਤਿਆਰੀ, ਘਰਾਂ ਦੇ ਗੇਟ ਬੰਦ ਕਰਨੇ ਕੀਤੇ ਸ਼ੁਰੂ

ਪਰਿਵਾਰ ਦੇ ਸੰਪਰਕ ਵਿਚ ਰਹੇ 28 ਲੋਕਾਂ ਨੂੰ ਐਂਟੀ ਰੈਬੀਜ਼ ਇੰਜੈਕਸ਼ਨ ਲਗਵਾਏ: ਮ੍ਰਿਤਕ ਮਹਿਲਾ ਦੇ ਪਤੀ ਬਲਵਿੰਦਰ, ਬੇਟੀ ਸ਼ਿਲਪਾ, ਪੁੱਤਰ ਸ਼ਿਵਜੋਤ ਅਤੇ ਪਰਿਵਾਰਕ ਮੈਂਬਰ ਰਮਾ ਦੇਵੀ ਸਮੇਤ ਹੋਰ ਸੰਪਰਕ ਵਿਚ ਆਏ 28 ਲੋਕਾਂ ਨੂੰ ਐਂਟੀ ਰੈਬੀਜ਼ ਇੰਜੈਕਸ਼ਨ ਲਗਵਾਏ ਗਏ। 

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੂੰ ਵਿਜੀਲੈਂਸ ਨੇ ਹਿਰਾਸਤ 'ਚ ਲਿਆ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e

 


author

Gurminder Singh

Content Editor

Related News