ਹੋਟਲ ਬੁਕਿੰਗ ਦੇ ਨਾਂ 'ਤੇ 100 ਤੋਂ ਜ਼ਿਆਦਾ ਲੋਕਾਂ ਨਾਲ ਠੱਗੀ, ਦੋ ਗ੍ਰਿਫ਼ਤਾਰ
Friday, Jun 16, 2023 - 04:28 PM (IST)
ਨਵੀਂ ਦਿੱਲੀ- ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਦੇਸ਼ ਭਰ 'ਚ ਧੋਖਾਧੜੀ ਕਰਨ ਵਾਲੇ ਇਕ ਰੈਕੇਟ ਦਾ ਪਰਦਾਫਾਸ਼ ਕਰਦਿਆਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਹੋਟਲ ਬੁੱਕ ਕਰਵਾਉਣ ਦੇ ਨਾਂ ’ਤੇ ਠੱਗੀ ਮਾਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ 100 ਤੋਂ ਵੱਧ ਲੋਕਾਂ ਨਾਲ ਠੱਗੀ ਮਾਰੀ ਹੈ। ਮੁਲਜ਼ਮ ਗ਼ਰੀਬ ਲੋਕਾਂ ਦੇ ਆਈਡੀ ’ਤੇ ਬੈਂਕ ਖਾਤੇ ਖੁਲ੍ਹਵਾ ਕੇ ਉਨ੍ਹਾਂ ਕੋਲੋਂ ਠੱਗੀ ਦੀ ਰਕਮ ਮੰਗਵਾਉਂਦੇ ਸਨ। ਗ੍ਰਿਫ਼ਤਾਰ ਮੁਲਜ਼ਮ ਦੇਵੋ ਸਿੰਘ (22) ਵਾਸੀ ਭਰਤਪੁਰ, ਰਾਜਸਥਾਨ ਅਤੇ ਮਾਨ ਸਿੰਘ ਉਰਫ਼ ਮਾਂਗਟ (24) ਵਾਸੀ ਊਧਮ ਸਿੰਘ ਨਗਰ, ਉੱਤਰਾਖੰਡ ਦੀ ਭਾਲ ਲਈ ਪੁਲਸ ਦਿੱਲੀ, ਗੁਰੂਗ੍ਰਾਮ ਸਮੇਤ ਕਈ ਥਾਵਾਂ ’ਤੇ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਆਰ.ਕੇ. ਰੰਜਨ ਦੇ ਘਰ ਹਿੰਸਕ ਭੀੜ ਨੇ ਲਗਾਈ ਅੱਗ, ਪੈਟਰੋਲ ਬੰਬ ਨਾਲ ਕੀਤਾ ਹਮਲਾ
ਕ੍ਰਾਈਮ ਬ੍ਰਾਂਚ ਦੇ ਵਿਸ਼ੇਸ਼ ਪੁਲਸ ਕਮਿਸ਼ਨਰ ਰਵਿੰਦਰ ਸਿੰਘ ਯਾਦਵ ਅਨੁਸਾਰ ਦਿਲਸ਼ਾਦ ਗਾਰਡਨ, ਦਿੱਲੀ ਦੇ ਰਹਿਣ ਵਾਲੇ ਅੰਬਿਕਾ ਪ੍ਰਸਾਦ ਸ਼ਰਮਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਅਕਤੂਬਰ 2022 'ਚ ਗੁਜਰਾਤ ਦੇ ਦਵਾਰਕਾਧੀਸ਼ ਮੰਦਰ ਦੇ ਦਰਸ਼ਨਾਂ ਲਈ ਜਾਣਾ ਚਾਹੁੰਦਾ ਸੀ। ਉਹ ਆਨਲਾਈਨ ਹੋਟਲ ਲੱਭ ਰਿਹਾ ਸੀ। ਉਸ ਦੌਰਾਨ ਉਸ ਨੇ ਇੰਟਰਨੈੱਟ 'ਤੇ ਕੋਕਿਲਾ ਧੀਰਜ ਧਾਮ ਦਵਾਰਕਾ ਗੁਜਰਾਤ ਨਾਂ ਦੇ ਹੋਟਲ ਦਾ ਨੰਬਰ ਪ੍ਰਾਪਤ ਕੀਤਾ। ਜਦੋਂ ਪੀੜਤ ਨੇ ਕਮਰਾ ਬੁੱਕ ਕਰਨ ਲਈ ਉਸ ਨੰਬਰ 'ਤੇ ਕਾਲ ਕੀਤੀ ਤਾਂ ਫੋਨ ਚੁੱਕਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਹੋਟਲ ਮੈਨੇਜਰ ਨਿਰਮਲ ਦੱਸਿਆ।
ਇਹ ਵੀ ਪੜ੍ਹੋ: ਘਰ ਖਰੀਦਣਾ ਹੋਇਆ ਮਹਿੰਗਾ: ਦਿੱਲੀ- NCR 'ਚ 16 ਫ਼ੀਸਦੀ ਵਧੀਆਂ ਘਰਾਂ ਦੀਆਂ ਕੀਮਤਾਂ : ਰਿਪੋਰਟ
ਮੁਲਜ਼ਮਾਂ ਨੇ ਬੁਕਿੰਗ ਦੇ ਨਾਂ ’ਤੇ ਪੀੜਤ ਨਾਲ 1,03,102 ਰੁਪਏ ਦੀ ਠੱਗੀ ਮਾਰੀ। ਮਾਮਲਾ ਦਰਜ ਕਰਨ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੇ ਸਾਈਬਰ ਸੈੱਲ 'ਚ ਤਾਇਨਾਤ ਇੰਸਪੈਕਟਰ ਮਨੋਜ ਕੁਮਾਰ ਮਿਸ਼ਰਾ ਦੀ ਨਿਗਰਾਨੀ 'ਚ ਐੱਸਆਈ ਰਾਕੇਸ਼ ਮਲਿਕ, ਐੱਸਆਈ ਪ੍ਰਮੋਦ ਅਤੇ ਏਐੱਸਆਈ ਸੰਜੇ ਦੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ.ਆਈ ਰਾਕੇਸ਼ ਮਲਿਕ ਦੀ ਟੀਮ ਨੇ ਜਗਜੀਤ ਅਤੇ ਸ਼ਿਵਮ ਵਾਸੀ ਨਾਨਕਮੱਤਾ, ਊਧਮ ਸਿੰਘ ਨਗਰ, ਉਤਰਾਖੰਡ ਤੋਂ ਪੁੱਛਗਿੱਛ ਕੀਤੀ। ਧੋਖਾਧੜੀ ਦੀ ਰਕਮ ਦੋਵਾਂ ਦੇ ਬੈਂਕ ਖਾਤਿਆਂ 'ਚ ਗਈ ਸੀ।
ਇਹ ਵੀ ਪੜ੍ਹੋ: ਸੇਬੀ ਨੇ ਬਦਲੇ ਨਿਯਮ, ਬੱਚਿਆਂ ਦੇ ਨਾਂ ’ਤੇ ਮਿਊਚੁਅਲ ਫੰਡ ’ਚ ਨਿਵੇਸ਼ ਹੋਇਆ ਸੌਖਾਲਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।