ਸਿਹਤ ਬੀਮਾ ਪਾਲਿਸੀ 'ਚ ਪਹਿਲੀ ਅਕਤੂਬਰ ਤੋਂ ਹੋਣਗੇ ਕਈ ਬਦਲਾਅ

09/29/2020 2:55:19 PM

ਨਵੀਂ ਦਿੱਲੀ— ਸਿਹਤ ਬੀਮਾ ਲੈਣ ਵਾਲੇ ਲੋਕਾਂ ਲਈ ਵੱਡੀ ਖ਼ਬਰ ਹੈ। ਪਹਿਲੀ ਅਕਤੂਬਰ ਤੋਂ ਭਾਵ ਅਗਲੇ ਮਹੀਨੇ ਤੋਂ ਇਸ 'ਚ ਵੱਡੀਆਂ ਤਬਦੀਲੀਆਂ ਹੋਣ ਜਾ ਰਹੀਆਂ ਹਨ।

ਨਵੇਂ ਨਿਯਮਾਂ ਤਹਿਤ ਹੁਣ ਕੰਪਨੀਆਂ ਦੀ ਮਨਮਰਜ਼ੀ ਨਹੀਂ ਚੱਲ ਸਕੇਗੀ। ਪਾਲਿਸੀ ਵੇਚਣ ਤੋਂ ਬਾਅਦ ਕੰਪਨੀਆਂ ਹੁਣ ਦਾਅਵੇ ਨੂੰ ਰੱਦ ਨਹੀਂ ਕਰ ਸਕਣਗੀਆਂ।

ਜੇਕਰ ਤੁਸੀਂ ਲਗਾਤਾਰ 8 ਸਾਲ ਆਪਣੀ ਬੀਮਾ ਪਾਲਿਸੀ ਦਾ ਪ੍ਰੀਮੀਅਮ ਭੁਗਤਾਨ ਕੀਤਾ ਹੈ ਤਾਂ ਕੰਪਨੀ ਕਿਸੇ ਵੀ ਕਮੀ ਦੇ ਆਧਾਰ 'ਤੇ ਦਾਅਵੇ ਨੂੰ ਰੱਦ ਨਹੀਂ ਕਰ ਸਕੇਗੀ। ਸਿਹਤ ਬੀਮਾ ਕਵਰ 'ਚ ਜ਼ਿਆਦਾ ਤੋਂ ਜ਼ਿਆਦਾ ਬੀਮਾਰੀਆਂ ਲਈ ਇਲਾਜ ਦਾ ਦਾਅਵਾ ਮਿਲੇਗਾ। ਬੀਮਾਕਰਤਾਵਾਂ ਨੂੰ ਓ. ਪੀ. ਡੀ. ਵਾਲੀ ਕਵਰੇਜ ਪਾਲਿਸੀ 'ਚ ਟੈਲੀਮੈਡੀਸਨ ਦਾ ਖਰਚ ਵੀ ਦਿੱਤਾ ਜਾਵੇਗਾ। 8 ਸਾਲ ਤੱਕ ਪ੍ਰੀਮੀਅਮ ਤੋਂ ਬਾਅਦ ਕਲੇਮ ਰੱਦ ਨਹੀਂ ਹੋਵੇਗਾ।


Sanjeev

Content Editor

Related News