ਬਜਾਜ ਕਾਰਪ ਦਾ ਮੁਨਾਫਾ 5.2 ਫੀਸਦੀ ਵਧਿਆ

04/25/2018 3:30:37 PM

ਨਵੀਂ ਦਿੱਲੀ— ਵਿੱਤੀ ਸਾਲ 2017-18 ਦੀ ਚੌਥੀ ਤਿਮਾਹੀ 'ਚ ਬਜਾਜ ਕਾਰਪ ਦਾ ਮੁਨਾਫਾ 5.2 ਫੀਸਦੀ ਚੜ੍ਹ ਕੇ 55.4 ਕਰੋੜ ਰੁਪਏ ਹੋ ਗਿਆ ਹੈ। ਇਸ ਤੋਂ ਪਿਛਲੇ ਸਾਲ ਦੀ ਚੌਥੀ ਤਿਮਾਹੀ 'ਚ ਬਜਾਜ ਕਾਰਪ ਦਾ ਮੁਨਾਫਾ 52.6 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2017-18 ਦੀ ਚੌਥੀ ਤਿਮਾਹੀ 'ਚ ਬਜਾਜ ਕਾਰਪ ਦੀ ਆਮਦਨ 8.3 ਫੀਸਦੀ ਵਧ ਕੇ 222 ਕਰੋੜ ਰੁਪਏ 'ਤੇ ਪਹੁੰਚ ਗਈ ਹੈ, ਜਦੋਂ ਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਬਜਾਜ ਕਾਰਪ ਦੀ ਆਦਮਨ 205 ਕਰੋੜ ਰੁਪਏ ਰਹੀ ਸੀ।

ਸਾਲ ਦਰ ਸਾਲ ਆਧਾਰ 'ਤੇ ਚੌਥੀ ਤਿਮਾਹੀ 'ਚ ਬਜਾਜ ਕਾਰਪ ਦਾ ਅਬਿਟਡਾ 66.7 ਕਰੋੜ ਰੁਪਏ ਤੋਂ ਵਧ ਕੇ 72.2 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਬਜਾਜ ਕਾਰਪ ਦਾ ਅਬਿਟਡਾ ਮਾਰਜਨ 32.5 ਫੀਸਦੀ ਦੇ ਨਾਲ ਸਪਾਟ ਰਿਹਾ ਹੈ।


Related News