ਕੋਰੋਨਾ ਦੇ ਇਸ ਕਾਲ ’ਚ ਅਸੀਂ ਕੀ ਕਰੀਏ?

04/06/2020 1:58:14 AM

ਡਾ. ਵੇਦ ਪ੍ਰਤਾਪ ਵੈਦਿਕ

ਸਾਡੇ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਕੋਰੋਨਾ ਨਾਲ ਲੜਨ ’ਚ ਕੋਈ ਕਸਰ ਨਹੀਂ ਛੱਡ ਰਹੀਆਂ ਹਨ ਪਰ ਅਸੀਂ 1 ਅਰਬ 38 ਕਰੋੜ ਲੋਕ ਘਰਾਂ ’ਚ ਬੈਠੇ-ਬੈਠੇ ਕੀ ਕਰ ਰਹੇ ਹਾਂ? ਜੇਕਰ ਅਸੀਂ ਡਾਕਟਰਾਂ, ਨਰਸਾਂ, ਪੁਲਸ ਵਾਲਿਆਂ, ਡਰਾਈਵਰਾਂ, ਭੋਜਨ ਬਣਾਉਣ ਅਤੇ ਵੰਡਣ ਵਾਲਿਆਂ ਨੂੰ ਛੱਡ ਦੇਈਏ ਤਾਂ ਬਾਕੀ ਕਰੋੜਾਂ ਲੋਕ ਕੀ ਕਰ ਰਹੇ ਹਨ? ਉਹ ਨਿਰਾਸ਼ਾ ਦੇ ਸਮੁੰਦਰ ’ਚ ਡੁੱਬ ਰਹੇ ਹਨ। ਉਨ੍ਹਾਂ ਨੂੰ ਸਮਝ ’ਚ ਨਹੀਂ ਆ ਰਿਹਾ ਕਿ ਉਹ ਆਪਣੇ ਦਿਨ ਕਿਵੇਂ ਕੱਟਣ? ਨੇਤਾ ਉਨ੍ਹਾਂ ਨੂੰ ਤਾੜੀ ਅਤੇ ਥਾਲੀ ਵਜਾਉਣ ਅਤੇ ਦੀਵਾ ਜਗਾਉਣ ਦੀ ਰਾਹ ਦਿਖਾ ਰਹੇ ਹਨ? ਪਰ ਉਹ ਨੌਟੰਕੀ ਤਾਂ ਸਿਰਫ 9 ਮਿੰਟ ਦੀ ਹੈ। ਬਾਕੀ 9 ਦਿਨ ਉਹ ਕੀ ਕਰਨਗੇ?

ਮੇਰੇ ਕੁਝ ਸੁਝਾਅ : ਪਹਿਲਾ, ਉਦਾਸੀ ਭਜਾਓ। ਡਰੋ ਨਹੀਂ। ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਭਾਰਤ ’ਚ ਪਿਛਲੇ ਤਿੰਨ ਮਹੀਨਿਆਂ ’ਚ ਹੁਣ ਤਕ ਸੌ ਨਹੀਂ ਹੋਈ ਹੈ, ਜਦਕਿ ਵੱਖ-ਵੱਖ ਰੋਗਾਂ ਨਾਲ ਰੋਜ਼ਾਨਾ ਮਰਨ ਵਾਲਿਆਂ ਦੀ ਗਿਣਤੀ 22 ਹਜ਼ਾਰ ਤੋਂ 25 ਹਜ਼ਾਰ ਤਕ ਹੁੰਦੀ ਹੈ। ਦੂਜਾ, ਸਰੀਰਕ ਦੂਰੀ, ਨੱਕ-ਪੱਟੀ ਅਤੇ ਵਾਰ-ਵਾਰ ਹੱਥ ਧੋਣਾ ਆਦਿ ਦਾ ਧਿਆਨ ਰੱਖਦੇ ਰਹੋ ਪਰ ਇਕ ਨਵਾਂ ਪ੍ਰਯੋਗ ਵੀ ਕਰੋ। ਆਪਣੇ ਆਪ ਨੂੰ ਢਿੱਲ ਦਿਓ। ਹਰ ਕੰਮ ’ਚ ਦੇਰੀ ਕਰੀਏ। ਤੁਸੀਂ ਦਿਨ ’ਚ ਜਿੰਨੇ ਕੰਮ ਜਿੰਨੇ ਸਮੇਂ ’ਚ ਕਰਦੇ ਹੋ, ਉਨ੍ਹਾਂ ਨੂੰ ਦੁੱਗਣੇ ਅਤੇ ਚੌਗੁਣੇ ਸਮੇਂ ’ਚ ਕਰੋ। ਜਿਵੇਂ ਤੁਸੀਂ ਰੋਟੀ ਦੀ ਇਕ ਬੁਰਕੀ ਦੋ ਮਿੰਟ ’ਚ ਖਾਂਦੇ ਹੋ ਤਾਂ ਉਸ ਨੂੰ ਹੁਣ ਚਾਰ-ਛੇ ਮਿੰਟ ਤਕ ਚਬਾਓ। ਉਸ ’ਤੇ ਧਿਆਨ ਵੀ ਲਾਓ। ਤੁਸੀਂ ਅੱਖਾਂ ਬੰਦ ਕਰ ਕੇ ਇਸ ਜਾਦੂ ਨੂੰ ਦੇਖੋ। ਇਸ ਕਿਰਿਆ ਨੂੰ ਤੁਸੀਂ ਖਾਣ-ਪੀਣ, ਬੋਲਣ, ਚੱਲਣ-ਫਿਰਨ, ਉੱਠਣ-ਫੈਲਣ ’ਤੇ ਵੀ ਲਾਗੂ ਕਰੋ। ਦੇਖੋ, ਫਿਰ ਕਿਵੇਂ ਚਮਤਕਾਰ ਦਾ ਤੁਸੀਂ ਅਨੁਭਵ ਕਰੋਗੇ। ਤੀਜਾ, ਰਸੋਈ, ਸੰਗੀਤ, ਸਵੈ-ਚਿੰਤਨ, ਅਖਬਾਰ ਪੜ੍ਹਨੀ, ਘਰੇਲੂ ਖੇਡ, ਬਾਗਬਾਨੀ, ਸਾਫ-ਸਫਾਈ, ਆਸਣ-ਪ੍ਰਾਣਾਯਾਮ-ਕਸਰਤ, ਟੀ. ਵੀ. ਅਤੇ ਫੋਨ ’ਤੇ ਵੀ ਰੋਜ਼ ਇਕ-ਇਕ ਘੰਟਾ ਬਿਤਾਓ। ਜ਼ਿਆਦਾ ਵੀ। ਦਿਨ ਕਿਸ ਤਰ੍ਹਾਂ ਬੀਤ ਗਿਆ, ਪਤਾ ਹੀ ਨਹੀਂ ਲੱਗੇਗਾ। ਚੌਥਾ, ਟੀ. ਵੀ. ਚੈਨਲਾਂ ’ਤੇ ਚੱਲਣ ਵਾਲੀਆਂ ਦੁਖਦਾਈ ਖਬਰਾਂ ਨੂੰ ਦਿਨ ਭਰ ਨਾ ਸੁਣਦੇ ਰਹੋ। ਪੰਜਵਾਂ, ਘਰ ’ਚ ਬੈਠੇ-ਬੈਠੇ ਅਤੇ ਲੇਟੇ-ਲੇਟੇ ਆਪਣੇ ਸਵਰਗਵਾਸੀ ਇਸ਼ਟ ਮਿੱਤਰਾਂ, ਬੀਤੇ ਹੋਏ ਸੁਨਹਿਰੇ ਦਿਨਾਂ, ਜੀਵਨ ਦੇ ਪਿਆਰੇ ਪ੍ਰਸੰਗਾਂ ਅਤੇ ਆਪਣੀਆਂ ਉਪਲੱਬਧੀਆਂ ਨੂੰ ਯਾਦ ਕਰੋ। ਛੇਵਾਂ, ਤੁਹਾਡੇ ਤਕ ਤਾਂ ਕੋਰੋਨਾ ਨਹੀਂ ਆਇਆ ਹੈ। ਤੁਸੀਂ ਉਸ ਦੀ ਪੱਕੀ ਤਾਲਾਬੰਦੀ ਕਰ ਦਿਓ। ਭਾਰਤ, ਪਾਕਿਸਤਾਨ, ਨੇਪਾਲ ਆਦਿ ਦੇਸ਼ਾਂ ਦੇ ਘਰੇਲੂ ਨੁਸਖਿਆਂ ਦੀ ਵਰਤੋਂ ਜ਼ਰੂਰ ਕਰੋ।

ਸੱਤਵਾਂ, ਇਸ ਲੇਖ ਨਾਲ ਮੈਂ ਅੱਜਕਲ ਪ੍ਰਚੱਲਿਤ ਕੁਝ ਅਟਪਟੇ ਅੰਗਰੇਜ਼ੀ ਸ਼ਬਦਾਂ ਦੀ ਹਿੰਦੀ ਸੂਚੀ ਭੇਜ ਰਿਹਾ ਹਾਂ। ਇਨ੍ਹਾਂ ਨੂੰ ਤੁਸੀਂ ਵੀ ਖੁੱਲ੍ਹ ਕੇ ਵਰਤੋ ਅਤੇ ਆਪਣੇ ਦੋਸਤਾਂ ਨੂੰ ਭੇਜੋ।

Lockdown=ਤਾਲਾਬੰਦੀ, Virus=ਵਿਸ਼ਾਣੂ, Social Distancing=ਸਰੀਰਕ ਦੂਰੀ ਜਾਂ ਦੂਰੀ ਰੱਖਣਾ, Mask=ਪੱਟੀ, Quarantine=ਇਕਾਂਤਵਾਸ, Testing=ਜਾਂਚ, Infection=ਲਾਗ, ਸਪਰਸ਼ ਰੋਗ, ਛੂਤ ਰੋਗ, Isolation Room=ਵੱਖਰਾ ਕਮਰਾ, Ventilator=ਸਾਹ ਯੰਤਰ, Sanitization=ਸ਼ੁੱਧੀਕਰਨ


Bharat Thapa

Content Editor

Related News