2026 ਲਈ ਕੀ ਕਹਿੰਦੀਆਂ ਹਨ ਭਵਿੱਖਬਾਣੀਆਂ
Tuesday, Dec 23, 2025 - 04:22 PM (IST)
ਸਾਲ 2025 ਖਤਮ ਹੋਣ ਵਾਲਾ ਹੈ ਅਤੇ 2026 ਆ ਰਿਹਾ ਹੈ। ਸਾਲ 2026 ਦੇ ਬਾਰੇ ’ਚ ‘ਕ੍ਰਿਸਟਲ ਬਾਲ’ ਕੀ ਕਹਿੰਦਾ ਹੈ? ਜਿਵੇਂ-ਜਿਵੇਂ ਅਸੀਂ ਨਵੇਂ ਸਾਲ ’ਚ ਅੱਗੇ ਵਧਾਂਗੇ, ਉਭਰਦੀਆਂ ਹੋਈਆਂ ਘਟਨਾਵਾਂ ਅਤੇ ਰਾਜਨੀਤਿਕ ਬਦਲਾਅ ਹੋਣ ਦੀ ਸੰਭਾਵਨਾ ਹੈ। ਮਹੱਤਵਪੂਰਨ ਭਵਿੱਖਬਾਣੀਆਂ ’ਚ ਮਸ਼ਹੂਰ ਫ੍ਰਾਂਸੀਸੀ ਭਵਿੱਖਵਕਤਾ ਨੋਸਟ੍ਰਾਡੇਮਸ ਦੀਆਂ ਭਵਿੱਖਬਾਣੀਆਂ ਸ਼ਾਮਲ ਹਨ, ਜਿਨ੍ਹਾਂ ਦੀਆਂ ਭਵਿੱਖਬਾਣੀਆਂ ਦੀ ਵਿਆਖਿਆ ਕਈ ਤਰੀਕਿਆਂ ਨਾਲ ਕੀਤੀ ਗਈ ਹੈ।
ਭਵਿੱਖਬਾਣੀਆਂ ਕੀਤੀਆਂ ਗਈਆਂ ਘਟਨਾਵਾਂ ’ਚ ਦੋ ਵਿਸ਼ਵ ਯੁੱਧ, ਹੀਰੋਸ਼ੀਮਾ ਅਤੇ ਨਾਗਾਸਾਕੀ ’ਤੇ ਪ੍ਰਮਾਣੂ ਬੰਬਾਰੀ ਅਤੇ ਅਮਰੀਕਾ ’ਚ 9/11 ਦੇ ਅੱਤਵਾਦੀ ਹਮਲੇ ਸ਼ਾਮਲ ਹਨ, ਇਹ ਸਾਰੀਆਂ ਭਵਿੱਖਬਾਣੀਆਂ 1555 ’ਚ ਲਿਖੀਆਂ ਗਈਆਂ ਸਨ। ਉਨ੍ਹਾਂ ਦੇ ਲੇਖਾਂ ਦੀ ਅਸਪੱਸ਼ਟ ਭਾਸ਼ਾ ਕਈ ਤਰ੍ਹਾਂ ਦੀਆਂ ਵਿਆਖਿਆਵਾਂ ਨੂੰ ਜਨਮ ਦਿੰਦੀ ਹੈ ਅਤੇ ਇਤਿਹਾਸਕਾਰ ਅਕਸਰ ਉਨ੍ਹਾਂ ਦੀਆਂ ਭਵਿੱਖਬਾਣੀਆਂ ਦੀ ਭਰੋਸੇਯੋਗਤਾ ’ਤੇ ਬਹਿਸ ਕਰਦੇ ਹਨ।
2026 ਲਈ ਨੋਸਟ੍ਰਾਡੇਮਸ ਦੀਆਂ ਭਵਿੱਖਬਾਣੀਆਂ ਮਹੱਤਵਪੂਰਨ ਕੌਮਾਂਤਰੀ ਅਸ਼ਾਂਤੀ ਦਾ ਸੰਕੇਤ ਦਿੰਦੀਆਂ ਹਨ। ਪੂਰਬ ਅਤੇ ਪੱਛਮੀ ਵਿਚਾਲੇ ਸੰਘਰਸ਼ ਵਧਣਗੇ, ਜਿਸ ਨਾਲ ਇਕ ਵੱਡਾ ਯੁੱਧ ਹੋ ਸਕਦਾ ਹੈ, ਜੋ ਲੱਗਭਗ 7 ਮਹੀਨੇ ਤੱਕ ਚੱਲ ਸਕਦਾ ਹੈ। ਉਹ ਸਵਿਜ਼ਰਟਰਲੈਂਡ ਦੇ ਟਿਸੀਨੋ ਖੇਤਰ ’ਚ ਖੂਨ-ਖਰਾਬੇ ਦੀ ਵੀ ਚਿਤਾਵਨੀ ਦਿੰਦੇ ਹਨ। ਕੁਝ ਵਿਆਖਿਆਵਾਂ ਦਾ ਕਹਿਣਾ ਹੈ ਕਿ ਇਕ ਸ਼ਕਤੀਸ਼ਾਲੀ ‘ਪ੍ਰਕਾਸ਼ ਦਾ ਆਦਮੀ’ ਦਿਖਾਈ ਦੇਵੇਗਾ, ਨਾਲ ਹੀ ਹੋਰ ਵੀ ਜਲਵਾਯੂ ਆਫਤਾਂ ਅਤੇ ਤਕਨੀਕੀ ਬਦਲਾਅ ਹੋਣਗੇ। ਨੋਸਟ੍ਰਾਡੇਮਸ ਦੀਆਂ ਭਵਿੱਖਬਾਣੀਆਂ ਦੁਨੀਆ ਭਰ ’ਚ ਵੱਡੇ ਪੈਮਾਨੇ ’ਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀਆਂ ਭਵਿੱਖਬਾਣੀਆਂ ਕੀਤੀਆਂ ਸਨ ਅਤੇ ਇਨ੍ਹਾਂ ਘਟਨਾਵਾਂ ਦੇ ਹਿੱਸੇ ਦੇ ਤੌਰ ’ਤੇ ਇਕ ਸੰਭਾਵਿਤ ‘ਿਕੰਗ ਡੋਨਾਲਡ’ ਦਾ ਵਰਨਣ ਕੀਤਾ ਸੀ, ਜੋ ਸ਼ਾਇਦ ਡੋਨਾਲਡ ਟਰੰਪ ਦਾ ਜ਼ਿਕਰ ਕਰ ਰਹੇ ਸਨ।
ਬਾਬਾ ਵੈਂਗਾ, ਇਕ ਪ੍ਰਸਿੱਧ ਬੁਲਗਾਰੀਆਈ ਭਵਿੱਖਵਕਤਾ ਨੇ ਭੂਚਾਲ, ਜਵਾਲਾਮੁਖੀ ਧਮਾਕੇ ਅਤੇ ਗੰਭੀਰ ਜਲਵਾਯੂ ਤਬਦੀਲੀ ਸਮੇਤ ਮਹੱਤਵਪੂਰਨ ਆਫਤ ਬਾਰੇ ’ਚ ਆਪਣੀਆਂ ਭਵਿੱਖਬਾਣੀਆਂ ਦੇ ਲਈ ਪਛਾਣ ਹਾਸਲ ਕੀਤੀ। ਇਹ ਚੌਗਿਰਦੇ ਦੇ ਬਦਲਾਅ, ਹੜ੍ਹ , ਸੁਨਾਮੀ ਅਤੇ ਹੋਰ ਘਟਨਾਵਾਂ ਦੇ ਕਾਰਨ ਬਣ ਸਕਦੇ ਹਨ ਜੋ ਸੰਭਾਵਿਤ ਤੌਰ ’ਤੇ ਦੁਨੀਆ ਭਰ ਦੇ ਖੇਤਰਾਂ ਅਤੇ ਸੈਕਟਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ, ਜਿਨ੍ਹਾਂ ’ਚ ਖੇਤੀ, ਬੁਨਿਆਦੀ ਢਾਂਚਾ ਅਤੇ ਆਫਤ ਤਿਆਰੀ ਸ਼ਾਮਲ ਹੈ। ਹਾਲਾਂਕਿ ਇਨ੍ਹਾਂ ਵਿਚਾਰਾਂ ਦੀ ਵਿਗਿਆਨਿਕ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਉਨ੍ਹਾਂ ਦੇ ਸੰਭਾਵਿਤ ਪ੍ਰਭਾਵਾਂ ’ਤੇ ਵਿਚਾਰ ਕਰਨ ਨਾਲ ਸਾਨੂੰ ਭਵਿੱਖ ਦੇ ਜੋਖਮਾਂ ਨੂੰ ਸਮਝਣ ’ਚ ਮਦਦ ਮਿਲਦੀ ਹੈ।
ਅਗਲੇ ਸਾਲ ਵੱਖ-ਵੱਖ ਦੇਸ਼ਾਂ ਵਿਚ ਦਸ ਚੋਣਾਂ ਹੋਣੀਆਂ ਹਨ: ਇਥੋਪੀਆ, ਸੰਯੁਕਤ ਰਾਜ ਅਮਰੀਕਾ, ਮਿਆਂਮਾਰ, ਦੱਖਣੀ ਸੁਡਾਨ, ਗੈਂਬੀਆ, ਸੁਡਾਨ, ਰੂਸ, ਜ਼ਾਂਬੀਆ, ਦੱਖਣੀ ਅਫਰੀਕਾ ਅਤੇ ਥਾਈਲੈਂਡ।
ਦੁਨੀਆ ਭਰ ’ਚ ਹਰ 100 ਲੋਕਾਂ ’ਚੋਂ ਲੱਗਭਗ 7 ਤੋਂ 8 ਲੋਕ ਇਨ੍ਹਾਂ ਘਟਨਾਵਾਂ ਨਾਲ ਪ੍ਰਭਾਵਿਤ ਹੋ ਸਕਦੇ ਹਨ, ਜੋ ਦਿਖਾਉਂਦਾ ਹੈ ਕਿ ਕਿੰਨੇ ਲੋਕ ਪ੍ਰਭਾਵਿਤ ਹੋ ਸਕਦੇ ਹਨ। ਇਨ੍ਹਾਂ ਵਿਚਾਰਾਂ ’ਚ ਇਕ ਮਜ਼ਬੂਤ ਵਿਗਿਆਨਿਕ ਆਧਾਰ ਦੀ ਕੀ ਹੈ। ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਇਹ ਆਫਤਾਂ ਸਮਾਜ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ।
ਭਾਰਤ ਵੀ ਪੱਛਮੀ ਬੰਗਾਲ, ਕੇਰਲ, ਤਾਮਿਲਨਾਡੂ, ਆਸਾਮ ਅਤੇ ਪੁੱਡੂਚੇਰੀ ’ਚ ਵਿਧਾਨ ਸਭਾ ਚੋਣ ਕਰਾਉਣ ਦੀ ਤਿਆਰੀ ਕਰ ਰਿਹਾ ਹੈ।
ਪੱਛਮੀ ਬੰਗਾਲ ਵਿਚ, ਭਾਰਤੀ ਜਨਤਾ ਪਾਰਟੀ (ਭਾਜਪਾ) ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਚੁਣੌਤੀ ਦੇ ਰਹੀ ਹੈ। ਤਾਮਿਲਨਾਡੂ ਵਿਚ ਏ. ਆਈ. ਏ. ਡੀ.ਐੱਮ. ਕੇ. ਗੱਠਜੋੜ ਡੀ.ਐੱਮ. ਕੇ. ਨੂੰ ਸੱਤਾ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਡੀ. ਐੱਮ. ਕੇ. ਮਜ਼ਬੂਤ ਅਤੇ ਇਕਜੁੱਟ ਬਣੀ ਹੋਈ ਹੈ। ਕੇਰਲ ਵਿਚ, ਭਾਵੇਂ ਭਾਜਪਾ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਰਾਜ ਖੱਬੇ-ਪੱਖੀ ਡੈਮੋਕ੍ਰੇਟਿਕ ਫਰੰਟ (ਐੱਲ. ਡੀ. ਐੱਫ.) ਅਤੇ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂ. ਡੀ. ਐੱਫ.) ਦੇ ਵਿਚਾਲੇ ਵੰਡਿਆ ਹੋਇਆ ਹੈ।
ਆਸਾਮ ’ਚ ਜਿੱਥੇ ਅਜੇ ਭਾਜਪਾ ਸੱਤਾ ’ਚ ਹੈ, ਆਉਣ ਵਾਲੀਆਂ ਚੋਣਾਂ ’ਚ ਭਾਜਪਾ ਅਤੇ ਕਾਂਗਰਸ ਪਾਰਟੀ ਰਾਜ ’ਚ ਆਪਣਾ ਪ੍ਰਭਾਵ ਬਣਾਈ ਰੱਖਣ ਲਈ ਮੁਕਾਬਲਾ ਕਰਨਗੀਆਂ।
ਬੇਸ਼ੱਕ ਹੀ ਕੌਮਾਂਤਰੀ ਅਰਥਵਿਵਸਥਾ ਹੌਲੀ ਹੋ ਰਹੀ ਹੈ, ਫਿਰ ਵੀ ਇਸ ਦੇ ਮਜ਼ਬੂਤ ਬਣੇ ਰਹਿਣ ਦੀ ਉਮੀਦ ਹੈ, ਜਿਸ ਨਾਲ ਨਿਵੇਸ਼ਕਾਂ ਨੂੰ ਭਰੋਸਾ ਮਿਲਦਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ’ਚ ਨਿਵੇਸ਼ ਦੇ ਕਾਰਨ ਵਿਕਾਸ ਦਰ ’ਚ ਸੁਧਾਰ ਹੋਣਾ ਚਾਹੀਦਾ ਹੈ। ਵੱਖ-ਵੱਖ ਮੁਦਰਾ ਸੰਬੰਧੀ ਨੀਤੀਆਂ ਅਤੇ ਵੱਧ ਜਨਤਕ ਕਰਜ਼ੇ ’ਤੇ ਵੀ ਨਜ਼ਰ ਰੱਖਣੀ ਜ਼ਰੂਰੀ ਹੈ।
ਰਿਪੋਰਟਸ ਦੱਸਦੀ ਹਾਂ ਕਿ ਰੂਸ ਅਤੇ ਚੀਨ ਸੋਮਿਆਂ ਲਈ ਮੁਕਾਬਲਾ ਕਰ ਰਹੇ ਹਨ, ਜਿਸ ਨਾਲ ਸੰਭਾਵਿਤ ਤੌਰ ’ਤੇ ਸੰਘਰਸ਼ ਹੋ ਸਕਦੇ ਹਨ। ਇਹ ਨੋਸਟ੍ਰਾਡੇਮਸ ਦੀਆਂ ਰਾਜਨੀਤਿਕ ਅਸਥਿਰਤਾ ਬਾਰੇ ਚਿਤਾਵਨੀਆਂ ਨਾਲ ਮੇਲ ਖਾਂਦਾ ਹੈ। ਬੁਲਗਾਰੀਆਈ ਭਵਿੱਖਵਕਤਾ ਬਾਬਾ ਵੈਂਗਾ ਨੇ ਵੀ ਕੌਮਾਂਤਰੀ ਸੰਬੰਧਾਂ ’ਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਸੀ।
2026 ਤੱਕ, ਮਾਹਿਰਾਂ ਨੂੰ ਉਮੀਦ ਹੈ ਕਿ ਕੌਮਾਂਤਰੀ ਆਰਥਿਕ ਵਿਕਾਸ ਹੌਲੀ ਹੋ ਜਾਵੇਗਾ। ਇਹ ਮੰਦੀ ਸ਼ਾਇਦ ਵਪਾਰਕ ਤਣਾਅ ਅਤੇ ਜਨਸੰਖਿਆ ਸੰਬੰਧੀ ਬਦਲਾਵਾਂ, ਖਾਸ ਕਰ ਕੇ ਵਿਕਸਤ ਦੇਸ਼ਾਂ ’ਚ ਵਧਦੀ ਉਮਰ ਦੀ ਆਬਾਦੀ ਦੇ ਕਾਰਨ ਹੋਵੇਗੀ।
ਅਮਰੀਕਾ ’ਚ 2.2 ਫੀਸਦੀ ਦੀ ਦਰ ਨਾਲ ਵਿਕਾਸ ਹੋਣ ਦਾ ਅਨੁਮਾਨ ਹੈ, ਜੋ ਉਸ ਦੀ ਅਰਥਵਿਵਸਥਾ ਦੇ ਸਾਹਮਣੇ ਮੌਜੂਦਾ ਚੁਣੌਤੀਆਂ ਨੂੰ ਦਰਸਾਉਂਦਾ ਹੈ। ਗੋਲਡਮੈਨ ਸੈਕਸ ਰਿਸਰਚ ਦਾ ਅਨੁਮਾਨ ਹੈ ਕਿ 2026 ਤੱਕ, ਜ਼ਿਆਦਾਤਰ ਪ੍ਰਮੁੱਖ ਅਰਥਵਿਵਸਥਾਵਾਂ ’ਚ ਪਹਿਲਾਂ ਦੀ ਤੁਲਨਾ ’ਚ ਤੇਜ਼ੀ ਨਾਲ ਵਿਕਾਸ ਹੋਵੇਗਾ। ਅਮਰੀਕਾ ਲਈ ਦ੍ਰਿਸ਼ਟੀਕੋਣ ਮਜ਼ਬੂਤ ਹੈ, ਜੋ ਹਾਲ ਦੇ ਟੈਕਸ ਬਦਲਾਵਾਂ, ਬਿਹਤਰ ਵਿੱਤੀ ਸਥਿਤੀਆਂ ਅਤੇ ਘੱਟ ਟੈਰਿਫ ਦੇ ਕਾਰਨ ਹੈ।
ਭਾਰਤ ’ਚ, ਨੋਟ ਪਸਾਰਾ 2 ਫੀਸਦੀ ਤੋਂ ਉਪਰ ਰਹਿਣ ਦੀ ਉਮੀਦ ਹੈ, ਜਿਸ ਨਾਲ ਸਮਰੱਥ ਬਾਰੇ ’ਚ ਮਹੱਤਵਪੂਰਨ ਚਿੰਤਾਵਾਂ ਵਧ ਰਹੀਆਂ ਹਨ, ਖਾਸ ਕਰ ਕੇ ਚਲ ਰਹੇ ਵਪਾਰ ਤਣਾਅ ਅਤੇ ਨੀਤੀਗਤ ਬਦਲਾਵਾਂ ਦੇ ਵਿਚਾਲੇ। ਹਾਲਾਂਕਿ, ਆਰਟੀਫੀਸ਼ੀਅਲ ਇੰਟੈਲੀਜੈਂਸ ’ਚ ਵਧੇ ਹੋਏ ਨਿਵੇਸ਼ ਦੇ ਨਾਲ-ਨਾਲ ਘੱਟ ਟੈਰਿਫ ਨਾਲ ਉਤਪਾਦਕਤਾ ਵਧਣ ਅਤੇ ਮਹੱਤਵਪੂਰਨ ਆਰਥਿਕ ਵਿਕਾਸ ਨੂੰ ਸਮਰਥਨ ਮਿਲਣ ਦੀ ਉਮੀਦ ਹੈ।
ਵਿੱਤੀ ਸਾਲ 2026 ਅਤੇ ਉਸ ਤੋਂ ਬਾਅਦ ਭਾਰਤ ਦਾ ਆਰਥਿਕ ਦ੍ਰਿਸ਼ਟੀਕੋਣ ਕੌਮਾਂਤਰੀ ਟੈਰਿਫ ਝਟਕਿਆਂ ਅਤੇ ਘਰੇਲੂ ਨੀਤੀਆਂ ਦੀ ਪ੍ਰਭਾਵਸ਼ੀਲਤਾ ਤੋਂ ਪ੍ਰਭਾਵਿਤ ਹੋਵੇਗਾ। 2047 ਤੱਕ ਵਿਕਸਤ ਦੇਸ਼ ਦਾ ਦਰਜਾ ਹਾਸਲ ਕਰਨ ਲਈ ਸਰਕਾਰ ਨੂੰ ਘਰੇਲੂ ਵਿਕਾਸ ਨੂੰ ਬੜਾਵਾ ਦੇਣ, ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰਨ ਅਤੇ ਕੌਮਾਂਤਰੀ ਬਾਜ਼ਾਰਾਂ ਤੱਕ ਪਹੁੰਚ ਦਾ ਵਿਸਤਾਰ ਕਰਨ ’ਚ ਸੰਤੁਲਨ ਬਣਾਉਣਾ ਹੋਵੇਗਾ।
ਭਾਰਤੀ ਆਰਥਿਕ ਦ੍ਰਿਸ਼ਟੀਕੋਣ ਕੌਮਾਂਤਰੀ ਟੈਰਿਫ ਝਟਕਿਆਂ ਤੇ ਅਰਥਵਿਵਸਥਾ ਨੂੰ ਸਹਾਰਾ ਦੇਣ ਲਈ ਘਰੇਲੂ ਬਫਰਸ ਅਤੇ ਨੀਤੀਗਤ ਉਪਾਵਾਂ ਦੀ ਯੋਗਤਾ ਵਿਚਾਲੇ ਤਾਲਮੇਲ ਨੂੰ ਦਰਸਾਉਂਦਾ ਰਹੇਗਾ, ਜੋ ਦੁਨੀਆ ’ਚ ਸਭ ਤੋਂ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ ’ਚੋਂ ਇਕ ਹੈ।
2026 ’ਚ, ਭਾਰਤ ਦੀ ਵਿਦੇਸ਼ ਨੀਤੀ ‘ਗੁਆਂਢੀ ਪਹਿਲਾਂ’ ਅਤੇ ‘ਐਕਟ ਈਸਟ’ ਤਰਜੀਹਾਂ ’ਤੇ ਜ਼ੋਰ ਦਿੰਦੇ ਹੋਏ ਮਲਟੀ-ਅਲਾਈਨਮੈਂਟ ਰਣਨੀਤੀ ਨੂੰ ਲਾਗੂ ਕਰਨਾ ਜਾਰੀ ਰੱਖੇਗੀ। ਦੇਸ਼ ਕਵਾਡ (ਕਵਾਡ੍ਰਿਲੈਟਰਲ ਸਕਿਓਰਿਟੀ ਡਾਇਲਾਗ) ਦੇ ਜ਼ਰੀਏ ਅਮਰੀਕਾ ਅਤੇ ਯੂਰਪ, ਖਾਸ ਕਰ ਕੇ ਜਰਮਨੀ ਦੇ ਨਾਲ ਰੱਖਿਆ ਅਤੇ ਆਰਥਿਕ ਸਹਿਯੋਗ ਵਧਾ ਕੇ ਆਪਣੀ ਰਣਨੀਤਿਕ ਸਾਂਝੇਦਾਰੀ ਨੂੰ ਮਜ਼ਬੂਤ ਕਰ ਰਿਹਾ ਹੈ। ਇਸ ਤੋਂ ਇਲਾਵਾ ਭਾਰਤ 2026 ’ਚ ਆਪਣੀ ਬ੍ਰਿਕਸ ਪ੍ਰਧਾਨਗੀ ਦੀ ਵਰਤੋਂ ਨੂੰ ਗਲੋਬਲ ਸਾਊਥ ਦੀ ਪ੍ਰਤੀਨਿਧਤਾ ਨੂੰ ਵਧਾਉਣ ਲਈ ਕਰਨਾ ਚਾਹੁੰਦਾ ਹੈ, ਨਾਲ ਹੀ ਪ੍ਰਮੁੱਖ ਸ਼ਕਤੀਆਂ, ਖਾਸ ਕਰ ਕੇ ਅਮਰੀਕਾ ਅਤੇ ਚੀਨ ਵਿਚਾਲੇ ਮੁਕਾਬਲੇਬਾਜ਼ਾਂ ਨੂੰ ਵੀ ਸੰਬੋਧਤ ਕਰਨਾ ਚਾਹੁੰਦਾ ਹੈ। ਇਹ ਨੀਤੀਗਤ ਢਾਂਚਾ ਬਦਲਦੀ ਕੌਮਾਂਤਰੀ ਗਤੀਸ਼ੀਲਤਾ ਦੇ ਵਿਚਾਲੇ ਰਣਨੀਤਿਕ ਖੁਦਮੁਖਤਿਆਰੀ ਅਤੇ ਸਮਾਵੇਸ਼ੀ ਵਿਕਾਸ ਨੂੰ ਅੱਗੇ ਵਧਾਉਣ ਲਈ ਕਨੈਕਟਿਵਿਟੀ, ਡਿਜੀਟਲ ਕੂਟਨੀਤੀ ਅਤੇ ਜਲਵਾਯੂ ਤਬਦੀਲੀ ’ਚ ਤਰਜੀਹਾਂ ਨੂੰ ਵੀ ਪਹਿਲ ਦਿੰਦਾ ਹੈ।
ਸੰਖੇਪ ਵਿਚ, 2026 ਲਈ ਭਾਰਤ ਦੀ ਵਿਦੇਸ਼ ਨੀਤੀ ਜ਼ੋਰਦਾਰ ਕੂਟਨੀਤੀ, ਮਜ਼ਬੂਤ ਭਾਈਵਾਲੀ ਬਣਾਉਣ, ਗਲੋਬਲ ਸਾਊਥ ਦੀ ਅਗਵਾਈ ਕਰਨ ਅਤੇ ਇਕ ਗੁੰਝਲਦਾਰ ਭੂ-ਰਾਜਨੀਤਿਕ ਦ੍ਰਿਸ਼ ਵਿਚ ਰਾਸ਼ਟਰੀ ਵਿਕਾਸ ਨੂੰ ਯਕੀਨੀ ਬਣਾਉਣ ਬਾਰੇ ਹੈ, ਜੋ ਕਿ ਵਿਵਹਾਰਿਕਤਾ ਅਤੇ ਭਾਰਤ ਦੇ ਵਿਸ਼ਵ ਪੱਧਰੀ ਪਦਚਿੰਨ੍ਹਾਂ ’ਤੇ ਸਪੱਸ਼ਟ ਫੋਕਸ ਰਾਹੀਂ ਚੁਣੀ ਹੈ। ਕੁਲ ਮਿਲਾ ਕੇ 2026 ’ਚ ਭਾਰਤ ਲਈ ਮਜਬੂਰ ਘਰੇਲੂ ਮੰਗ, ਸਰਕਾਰੀ ਨੀਤੀਗਤ ਸਮਰਥਨ ਅਤੇ ਵਧਦੇ ਡਿਜੀਟਲ ਅਤੇ ਹਰੀ ਊਰਜਾ ਬੁਨਿਆਦੀ ਢਾਂਚੇ ਦੇ ਕਾਰਨ ਮਜ਼ਬੂਤ ਆਰਥਿਕ ਵਿਕਾਸ ਅਤੇ ਵਧਦੀ ਸੰਸਾਰਿਕ ਪ੍ਰਮੁੱਖਤਾ ਦਾ ਸਾਲ ਹੋਣ ਦਾ ਅਨੁਮਾਨ ਹੈ।
ਕਲਿਆਣੀ ਸ਼ੰਕਰ
