ਰਫਤਾਰ ਦਾ ਕਹਿਰ ‘ਸਕੂਲੀ ਬੱਸ ਹਾਦਸਿਆਂ ’ਚ ਹੋ ਰਹੀਆਂ’ ‘ਬੱਚਿਆਂ ਦੀਆਂ ਦਰਦਨਾਕ ਮੌਤਾਂ’

Friday, May 09, 2025 - 06:43 AM (IST)

ਰਫਤਾਰ ਦਾ ਕਹਿਰ ‘ਸਕੂਲੀ ਬੱਸ ਹਾਦਸਿਆਂ ’ਚ ਹੋ ਰਹੀਆਂ’ ‘ਬੱਚਿਆਂ ਦੀਆਂ ਦਰਦਨਾਕ ਮੌਤਾਂ’

ਦੇਸ਼ ’ਚ ਸੜਕ ਹਾਦਸਿਆਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ। ਚਾਲਕਾਂ ਵਲੋਂ ਤੇਜ਼ ਰਫਤਾਰ ਨਾਲ ਚਲਾਉਣ ਦੇ ਕਾਰਨ ਸਕੂਲੀ ਬੱਸਾਂ ਵੀ ਹਾਦਸਾਗ੍ਰਸਤ ਹੋਣ ਨਾਲ ਮਾਸੂਮ ਬੱਚਿਅਾਂ ਦੀ ਜਾਨ ਜੋਖਮ ’ਚ ਪੈ ਰਹੀ ਹੈ, ਜਿਨ੍ਹਾਂ ਦੀਆਂ ਇਸੇ ਸਾਲ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 1 ਜਨਵਰੀ ਨੂੰ ‘ਕੱਨੂਰ’ (ਕੇਰਲ) ਦੇ ‘ਵਲਾਕਈ’ ਖੇਤਰ ’ਚ ਇਕ ਸਕੂਲੀ ਬੱਸ ਦੇ ਢਲਾਨ ’ਤੇ ਉਤਰਦੇ ਸਮੇਂ ਬੇਕਾਬੂ ਹੋ ਕੇ ਪਲਟ ਜਾਣ ਦੇ ਸਿੱਟੇ ਵਜੋਂ ਪੰਜਵੀਂ ਸ਼੍ਰੇਣੀ ’ਚ ਪੜ੍ਹਨ ਵਾਲੀ ਇਕ ਵਿਦਿਆਰਥਣ ਦੀ ਮੌਤ ਅਤੇ 14 ਹੋਰ ਵਿਦਿਆਰਥੀ ਜ਼ਖਮੀ ਹੋ ਗਏ।

* 24 ਜਨਵਰੀ ਨੂੰ ‘ਬੇਤੂਲ’ (ਮੱਧ ਪ੍ਰਦੇਸ਼) ’ਚ ਇਕ ਸਕੂਲੀ ਬੱਸ ਬੇਕਾਬੂ ਹੋ ਕੇ ਪਲਟ ਜਾਣ ਨਾਲ ਉਸ ’ਚ ਸਵਾਰ 12 ਬੱਚੇ ਗੰਭੀਰ ਰੂਪ ’ਚ ਜ਼ਖਮੀ ਹੋ ਗਏ।

* 5 ਫਰਵਰੀ ਨੂੰ ‘ਜੈਪੁਰ’ (ਰਾਜਸਥਾਨ) ਦੇ ‘ਚੋਮੂ’ ਵਿਚ ਇਕ ਤੇਜ਼ ਰਫਤਾਰ ਸਕੂਲੀ ਬੱਸ ਦੇ ਬੇਕਾਬੂ ਹੋ ਕੇ ਪੁਲ ਤੋਂ ਡਿੱਗ ਜਾਣ ਨਾਲ ਉਸ ਦੇ ਹੇਠਾਂ ਦੱਬ ਕੇ ਇਕ 18 ਸਾਲਾ ਵਿਦਿਆਰਥੀ ਦੀ ਮੌਤ ਅਤੇ 9 ਬੱਚੇ ਗੰਭੀਰ ਰੂਪ ’ਚ ਜ਼ਖਮੀ ਹੋ ਗਏ।

* 17 ਅਪ੍ਰੈਲ ਨੂੰ ‘ਗ੍ਰੇਟਰ ਨੋਇਡਾ ਵੈਸਟ’ ਵਿਚ ਇਕ ਸਕੂਲੀ ਬੱਸ ਬੇਕਾਬੂ ਹੋ ਕੇ ਪਹਿਲਾਂ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਇਕ ਦਰੱਖਤ ਨਾਲ ਜਾ ਟਕਰਾਈ ਜਿਸ ਦੇ ਸਿੱਟੇ ਵਜੋਂ ਬੱਸ ’ਚ ਸਵਾਰ 3 ਬੱਚੇ ਗੰਭੀਰ ਰੂਪ ’ਚ ਜ਼ਖਮੀ ਹੋ ਗਏ।

* 2 ਮਈ ਨੂੰ ‘ਊਧਮ ਸਿੰਘ ਨਗਰ’ (ਉੱਤਰਾਖੰਡ) ’ਚ ਇਕ ਸਕੂਲੀ ਬੱਸ ਦੇ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਉਣ ਨਾਲ 12 ਬੱਚੇ ਜ਼ਖਮੀ ਹੋ ਗਏ। ਡਰਾਈਵਰ ਨੇ ਇਹ ਬੱਸ ਚਲਾਉਣ ਲਈ ਇਕ ਨਾਬਾਲਿਗ ਨੂੰ ਸੌਂਪ ਦਿੱਤੀ ਸੀ ਜੋ ਹਾਦਸੇ ਦਾ ਕਾਰਨ ਬਣਿਆ।

* ਅਤੇ ਹੁਣ 7 ਮਈ ਨੂੰ ‘ਪਟਿਆਲਾ’ (ਪੰਜਾਬ) ’ਚ ਪਿੰਡ ‘ਨਸੁਪੁਰ’ ਦੇ ਨੇੜੇ ਇਕ ਰੇਤ ਨਾਲ ਭਰੇ ਤੇਜ਼ ਰਫਤਾਰ ਟਿੱਪਰ ਅਤੇ ਸਕੂਲੀ ਬੱਚਿਆਂ ਨਾਲ ਭਰੀ ਨਿੱਜੀ ਇਨੋਵਾ ਕਾਰ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਦੇ ਸਿੱਟੇ ਵਜੋਂ 2 ਸਕੇ ਭਰਾ-ਭੈਣ ਸਮੇਤ 5 ਬੱਚਿਆਂ ਅਤੇ ਕਾਰ ਚਾਲਕ ਦੀ ਮੌਤ ਅਤੇ 9 ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਨ੍ਹਾਂ ’ਚੋਂ 3 ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਵਾਹਨ ਚਾਲਕਾਂ ਵਲੋਂ ਰਫਤਾਰ ਹੱਦ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਸਿੱਟੇ ਵਜੋਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਅਖੀਰ ਸਕੂਲੀ ਬੱਸਾਂ ਨੂੰ ਸੁਰੱਖਿਅਤ ਚਲਾਉਣ ਲਈ ਸਾਵਧਾਨੀਆਂ ਵਰਤਣ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਾਹਨ ਚਾਲਕਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਤੁਰੰਤ ਲੋੜ ਹੈ।

–ਵਿਜੇ ਕੁਮਾਰ


author

Sandeep Kumar

Content Editor

Related News