ਹਰਿਆਣਾ ’ਚ ਅਧਿਆਪਕਾਂ ਦਾ ਕਮੀ, ਵਿਗਿਆਨ ਅਤੇ ਅੰਗਰੇਜ਼ੀ ਲਈ ਹਿੰਦੀ ਟੀਚਰ

Friday, Jun 13, 2025 - 04:35 PM (IST)

ਹਰਿਆਣਾ ’ਚ ਅਧਿਆਪਕਾਂ ਦਾ ਕਮੀ, ਵਿਗਿਆਨ ਅਤੇ ਅੰਗਰੇਜ਼ੀ ਲਈ ਹਿੰਦੀ ਟੀਚਰ

ਅਧਿਆਪਿਕਾਂ ਦੀ ਭਾਰੀ ਕਮੀ ਨਾਲ ਜੂਝ ਰਹੇ ਹਰਿਆਣਾ ਦੇ ਇਨ੍ਹਾਂ ਸਕੂਲਾਂ ’ਚ ਬਾਰ੍ਹਵੀਂ ਕਲਾਸ ਦੀਆਂ ਪ੍ਰੀਖਿਆਵਾਂ ਆਉਂਦੇ ਹੀ ਵਿਦਿਆਰਥੀਆਂ ’ਚ ਸੰਕਟ ਸਾਫ ਦਿਸਣ ਲੱਗਾ ਸੀ। ਜਦਕਿ ਉਨ੍ਹਾਂ ਦੇ ਜਮਾਤੀ ਨਤੀਜੇ ਦੇ ਮੌਸਮ ’ਚ ਰਵਾਇਤੀ ਉਤਸ਼ਾਹ, ਹਵਾ ’ਚ ਉਛਲਣ ਅਤੇ ਅਤੇ ਸਮੂਹ ’ਚ ਗਲੇ ਮਿਲਣ ਦੀਆਂ ਖੁਸ਼ੀਆਂ ਮਨਾ ਰਹੇ ਸਨ। ਉਥੇ ਹੀ ਪਿਛਲੇ ਮਹੀਨੇ 12ਵੀਂ ਦੇ ਕਲਾਸ ਦੇ ਬੋਰਡ ਦੇ ਅੰਕ ਪ੍ਰਕਾਸ਼ਿਤ ਹੋਣ ਦੇ ਬਾਅਦ ਜਾਂਚ ਪੜਤਾਲ ਵਾਲੇ ਪ੍ਰਸ਼ਨਾਂ, ਪਰਿਵਾਰ ਦੇ ਮੈਂਬਰਾਂ ਦੇ ਤਿਰਸਕਾਰ ਗੁਆਂਢੀਆਂ ਦੀ ਪੁੱਛਗਿੱਛ ਅਤੇ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਹਮਦਰਦੀ ਤੋਂ ਦੂਰ ਗੁੰਮਨਾਮੀ ’ਚ ਚਲੇ ਗਏ।

18 ਸਕੂਲਾਂ ’ਚ ਇਸ ਸਾਲ 12ਵੀਂ ਕਲਾਸ ਦੀ ਬੋਰਡ ਦੀ ਪ੍ਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀ ਫੇਲ ਹੋ ਗਏ। 82 ਹੋਰ ਸਕੂਲਾਂ ’ਚ ਪਾਸ ਫੀਸਦੀ 35 ਤੋਂ ਘੱਟ ਰਹੀ ਜੋ ਕੁਲ 85.7 ਦੇ ਮੁਕਾਬਲੇ ਗੈਰ ਸਾਧਾਰਨ ਹੈ ਜੋ 2024 ’ਚ 85.3 ਅਤੇ 2023 ’ਚ 81.6 ਤੋਂ ਬਿਹਤਰ ਹੈ। ਕੀ ਸਰਕਾਰ ਨੂੰ ਇਨ੍ਹਾਂ ਸਕੂਲਾਂ ’ਚ ਉਚ ਅਸਫਲਤਾ ਦਰ ਨੂੰ ਦੂਰ ਕਰਨ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ? ਉਨ੍ਹਾਂ ਦੇ ਖਰਾਬ ਪ੍ਰਦਰਸ਼ਨ ਨੂੰ ਸਮਝਣ ਲਈ ਕਿਸੇ ਫੋਰੈਂਸਿਕ ਜਾਂਚ ਦੀ ਲੋੜ ਨਹੀਂ ਹੈ। ਉਦਾਹਰਣ ਵਜੋਂ ਇਕ ਸਕੂਲ ’ਚ ਹਿੰਦੀ ਅਧਿਆਪਕ ਅੰਗਰੇਜ਼ੀ ਦੀ ਕਲਾਸ ਵੀ ਲੈ ਰਹੇ ਸਨ, ਦੂਜੇ ਸਕੂਲ ’ਚ ਵਿਗਿਆਨ ਦੀਆਂ ਕਲਾਸਾਂ ਯੂ- ਟਿਊਬ ਚੈਨਲਾਂ ਤੋਂ ਆਉਂਦੀਆਂ ਸਨ। ਜਿਨ੍ਹਾਂ ਦੀ ਦੇਖਰੇਖ ਮਾਨਵਤਾ ਵਿਭਾਗ ਦੇ ਅਧਿਆਪਕ ਕਰਦੇ ਸਨ।

ਇਕ ਅੰਗਰੇਜ਼ੀ ਦੇ ਰੋਜ਼ਾਨਾ ਅਖਬਾਰ ਨਾਲ ਗੱਲ ਕਰਨ ਵਾਲੇ ਵਿਦਿਆਰਥੀਆਂ, ਪ੍ਰਿੰਸੀਪਲਾਂ ਅਤੇ ਸਰਪ੍ਰਸਤਾਂ ਨੇ ਇਸ ਵਾਰ ਨਕਲ ਦੇ ਵਿਰੁੱਧ ਚੁੱਕੇ ਗਏ ਸਖਤ ਕਦਮਾਂ ਦਾ ਵੀ ਜ਼ਿਕਰ ਕੀਤਾ, ਕਿਉਂਕਿ ਇਸ ਕਦਮ ਨਾਲ ਉਨ੍ਹਾਂ ’ਚੋਂ ਕੁਝ ਲੋਕ ‘ਘਬਰਾ ਗਏ ਹਨ।ਅਸਫਲ ਹੋਣ ਵਾਲੇ ਬਹੁਤ ਸਾਰੇ ਵਿਦਿਆਰਥੀਆਂ ਲਈ ਸਭ ਤੋਂ ਵੱਡਾ ਜ਼ੋਖਮ ਸਿੱਖਿਆ ਪ੍ਰਣਾਲੀ ਤੋਂ ਬਾਹਰ ਹੋਣਾ ਹੈ। ਪਰਿਵਾਰਾਂ ਵਲੋਂ ਵਿਆਹ ਕਰਨ ਦੇ ਦਬਾਅ ਦਾ ਵਿਰੋਧ ਕਰਨ ਵਾਲੀਆਂ ਕੁੜੀਆ ਨੂੰ ਡਰ ਹੈ ਕਿ ਉਹ ਹੁਣ ਅਜਿਹਾ ਨਹੀਂ ਕਰ ਸਕਣਗੀਆਂ ਅਤੇ ਪਰਿਵਾਰ ਦੀ ਆਮਦਨ ’ਚ ਯੋਗਦਾਨ ਦੇਣ ਦੇ ਦਬਾਅ ’ਚ ਰਹਿਣ ਵਾਲੇ ਲੜਕਿਆਂ ਦੇ ਲਈ, ਇਹ ਘੱਟ ਤਨਖਾਹ ਵਾਲੀਆਂ ਗੈਰ ਰਸਮੀ ਨੌਕਰੀਆਂ ’ਚ ਜਾਣ ਦਾ ਅਟੱਲ ਰਾਹ ਹੈ।

ਸਰਕਾਰੀ ਸਕੂਲ ’ਚ ਵਿਗਿਆਨ ਦੀ ਅਧਿਆਪਿਕਾ ਕੁਸੁਮ ਮਲਿਕ ਕਹਿੰਦੀ ਹੈ ਕਿ ‘‘ਅਜਿਹੇ ਹਾਲਾਤ ’ਚ ਭਾਈਚਾਰਾ ਅਗਲੀ ਸਕੂਲੀ ਸਿੱਖਿਆ ਦੇ ਮਹੱਤਵ ’ਤੇ ਸਵਾਲ ਉਠਾਉਂਦਾ ਹੈ।’’ ‘ਕੀ ਉਹ ਵਕੀਲ ਬਣਗੇ ਜਾਂ ਡੀ. ਸੀ.’ ਅਜਿਹੀਆਂ ਟਿੱਪਣੀਆਂ ਕਰਦਾ ਹੈ। ਇਸ ਨਾਲ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਫੇਲ ਹੋਣ ਤੋਂ ਬਾਅਦ ਦੁਬਾਰਾ ਦਾਖਲ ਨਹੀਂ ਕਰਵਾਉਂਦੇ ਹਨ। ਉਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਣ ਅਤੇ ਵਿਸ਼ੇਸ਼ ਕਲਾਸਾਂ ਦੇ ਰਾਹੀਂ ਆਤਮ-ਵਿਸ਼ਵਾਸ ਦਾ ਪੁਨਰ ਨਿਰਮਾਣ ਕਰਨ ਦੀ ਲੋੜ਼ ’ਤੇ ਜ਼ੋਰ ਦਿੰਦੀ ਹੈ।

ਨੂੰਹ ਦੇ ਸ਼ਿਕਰਾਵਾ ’ਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ’ਚ ਪੂਰੇ ਬੈਚ ’ਚੋਂ ਸਿਰਫ ਇਕ ਵਿਦਿਆਰਥਣ ਨੂੰ ਸਾਰੇ ਵਿਸ਼ਿਆਂ ’ਚ ਪਾਸ ਹੋਣ ਯੋਗ ਨੰਬਰ ਮਿਲੇ। ਸਰਪੰਚ ਅਜਹਰ ਸ਼ਿਕਰਾਵਾ ਨੇ ਇਸ ਭਾਵਨਾ ਨੂੰ ‘ਬਹੁਤ ਸ਼ਰਮ ਦੀ ਗੱਲ’ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ‘ਇਸ ਪਿੰਡ ਨੇ ਸਾਡੀ ਨਿਆਂਪ੍ਰਣਾਲੀ ਨੂੰ ਦੋ ਜੱਜ ਅਤੇ ਕੁਝ ਪੁਲਸ ਅਧਿਕਾਰੀ ਦਿੱਤੇ ਹਨ।’ ਪ੍ਰਿੰਸੀਪਲ ਅਮਰ ਸਿੰਘ ਬੈਨੀਵਾਲ ਦੇ ਵਿਵਹਾਰਿਕ ਵਿਸ਼ਲੇਸ਼ਣ ’ਚ ਇਹ ਇਕ ਅਗਾਊਂ ਅਨੁਮਾਨਿਤ ਨਤੀਜਾ ਸੀ। ਸਕੂਲ ’ਚ ਇਤਿਹਾਸ ਅਤੇ ਰਾਜਨੀਤੀ ਵਿਗਿਆਨ ਦੇ ਲਈ ਸਮਰਪਿਤ ਅਧਿਆਪਕ ਨਹੀਂ ਹਨ ਅਤੇ ਵਿਗਿਆਨ ਸਟ੍ਰੀਮ ’ਚ ਗੰਭੀਰ ਸਮੱਸਿਆਵਾਂ ਹਨ। ਪਿਛਲੇ ਸਾਲ, ਵਿਗਿਆਨ ਦਾ ਵਿਸ਼ਾ ਲੈਣ ਵਾਲੀਆਂ 6 ਲੜਕੀਆਂ ’ਚੋਂ ਤਿੰਨ ਫੇਲ ਹੋ ਗਈਆਂ ਅਤੇ ਤਿੰਨ ਨੂੰ ਕੰਪਾਰਟਮੈਂਟ ਮਿਲੀ।

ਸਕੂਲ ਨੇ 3 ਸਾਲ ਪਹਿਲਾਂ ਵਿਗਿਆਨ ਸਟ੍ਰੀਮ ਸ਼ੁਰੂ ਕੀਤੀ ਸੀ ਪਰ ਅਧਿਆਪਕਾਂ ਦੀ ਕਮੀ ਨਾਲ ਜੂਝ ਰਿਹਾ ਹੈ। ਬੇਨੀਵਾਲ ਕਹਿੰਦੇ ਹਨ ਕਿ ਮੌਜੂਦਾ ਸਮੇਂ ’ਚ ਇਸ ’ਚ ਭੌਤਿਕ ਅਤੇ ਰਸਾਇਣ ਵਿਗਿਆਨ ਦੀ ਅਧਿਆਪਕ ਹਨ ਪਰ ਜੀਵ ਵਿਗਿਆਨ ਦੇ ਨਹੀਂ। ਫਿਰ ਵੀ ਵਿਦਿਆਰਥੀਆਂ ਨੇ ਰਸਾਇਣ ਵਿਗਿਆਨ ਦੀ ਤੁਲਨਾ ’ਚ ਜੀਵ ਵਿਗਿਆਨ ’ਚ ਮੁਕਾਬਲਤਨ ਵਧੀਆ ਪ੍ਰਦਰਸ਼ਨ ਕੀਤਾ, ਜਿਸ ਨੂੰ ਰਸਾਇਣ ਵਿਗਿਆਨ ਦੇ ਅਧਿਆਪਕ ਨੂੰ ਪੜ੍ਹਾਇਆ ਸੀ, ਜੋ ਕਿ ਹੈਰਾਨ ਕਰਨ ਵਾਲੀ ਗੱਲ ਹੈ।

ਰਸਾਇਣ ਵਿਗਿਆਨ ’ਚ ਫੇਲ ਹੋਣ ਵਾਲੀ ਇਸ਼ਾ ਨੇ ਇਸ ਦੇ ਲਈ ਰਿਵੀਜ਼ਨ ਦੀ ਘਾਟ ਨੂੰ ਜ਼ਿੰਮੇਵਾਰ ਠਹਿਰਾਇਆ। ਨਸਰੀਨ ਨੇ ਕਿਹਾ ਕਿ ਅੰਗਰੇਜ਼ੀ ਦੇ ਸਵਾਲ ਸਿਲੇਬਸ ਦੇ ਬਾਹਰ ਦੇ ਸਨ ਅਤੇ ਉਨ੍ਹਾਂ ਨੇ ਨਤੀਜੇ ਨੂੰ ਕਿਸਮਤ ਦੀ ਗੱਲ ਦੱਸਦੇ ਹੋਏ ਸੰਤੋਸ਼ ਜ਼ਾਹਿਰ ਕੀਤਾ। ਫਿਰ ਜਾਨਾ ਦੇ ਪਿਤਾ ਦਾ ਅਲੱਗ ਵਿਚਾਰ ਸੀ, ਉਨ੍ਹਾਂ ਨੂੰ ਲੱਗਿਆ ਕਿ ਪ੍ਰੀਖਿਆ ਦੇ ਦੌਰਾਨ ਸਖਤ ਜਾਂਚ ਅਤੇ ਬਾਹਰੀ ਅਬਜ਼ਰਵਰਾਂ ਦੀ ਮੌਜੂਦਗੀ ਦੇ ਕਾਰਨ ਨਤੀਜੇ ਪ੍ਰਭਾਵਿਤ ਹੋਏ ਜਿਸ ਨਾਲ ਬੱਚੇ ਘਬਰਾ ਗਏ ਸਨ।

ਬੇਨੀਵਾਲ ਨੇ ਕਿਹਾ, ‘‘ਅਤੀਤ ’ਚ ਲੀਡਰਸ਼ਿਪ ਦੀ ਕਮੀ ਦੇ ਕਾਰਨ ਅਧਿਆਪਕ ਲਾਪਰਵਾਹ ਹੋ ਗਏ ਸਨ। ਮੁੱਖ ਮੁੱਦਾ ਸਟਾਫ ਦੀ ਕਮੀ ਹੈ। ਸਾਡੇ ਅਧਿਆਪਕਾਂ ’ਤੇ ਬਹੁਤ ਜ਼ਿਆਦਾ ਬੋਝ ਹੈ ਅਤੇ ਉਨ੍ਹਾਂ ਨੂੰ ਆਪਣੀ ਮੁਹਾਰਤ ਤੋਂ ਪਰ੍ਹੇ ਦੇ ਵਿਸ਼ੇ ਪੜ੍ਹਾਉਣੇ ਪੈਂਦੇ ਹਨ। ਇਹ ਸੱਚ ਹੈ ਕਿ ਕਈ ਵਿਦਿਆਰਥੀ ਹਿੰਦੀ ਮਾਧਿਅਮ ਨਾਲ ਪੜ੍ਹਾਈ ਕਰ ਰਹੇ ਹਨ। ਇਸ ਸਾਲ ਅਸੀਂ ਨਕਲ ਰੋਕਣ ਲਈ ਸਖਤ ਕਦਮ ਵੀ ਚੁੱਕੇ ਹਨ।’’

ਨੂੰਹ ਦੇ ਹੀ ਔਥਾ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ 2022 ’ਚ ਆਪਣਾ ਹਾਇਰ ਸੈਕੰਡਰੀ ਸੈਕਸ਼ਨ ਸ਼ੁਰੂ ਕੀਤਾ ਹੈ ਪਰ ਬਹੁਤ ਘੱਟ ਬੱਚੇ ਬੋਰਡ ਪਾਸ ਕਰ ਪਾਏ ਹਨ। ਇਸ ਸਾਲ ਕੋਈ ਵੀ ਪਾਸ ਨਹੀਂ ਹੋਇਆ। ਸਕੂਲ ’ਚ 2022 ਤੋਂ ਕੋਈ ਮਾਹਿਰ ਅੰਗਰੇਜ਼ੀ ਅਧਿਆਪਕ ਨਹੀਂ ਹੈ। ਹਿੰਦੀ ਅਧਿਆਪਕ ਹੀ ਕੰਮ ਕਰ ਰਹੇ ਹਨ। ਰਾਜਨੀਤੀ ਵਿਗਿਆਨ ’ਚ ਜੂਨੀਅਰ ਅਤੇ ਸੀਨੀਅਰ ਕਲਾਸਾਂ ਲਈ ਸਿਰਫ ਇਕ ਅਧਿਆਪਕ ਹੈ। ਹਾਲਾਂਕਿ, ਇਸ ਫਰਵਰੀ ਤੱਕ ਸੰਸਕ੍ਰਿਤ ਦੇ ਦੋ ਅਧਿਆਪਕ ਸਨ।

ਨੂੰਹ ਦੇ ਪੁਨਹਾਨਾ ’ਚ ਆਲ ਬੁਆਏਜ਼ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਬਦੁੱਲ ਨਫੇ ਨੇ ਦੱਸਿਆ ਕਿ ਸਕੂਲ ’ਚ ਰਸਾਇਣ, ਭੌਤਿਕ ਅਤੇ ਜੀਵਨ ਵਿਗਿਆਨ ਦੇ ਅਧਿਆਪਕ ਨਹੀਂ ਸਨ, ਰਸਾਇਣ ਵਿਗਿਆਨ ਦੇ ਇਕ ਅਧਿਆਪਕ ਨੇ ਨਵੰਬਰ ’ਚ ਜੁਆਇਨ ਕੀਤਾ ਪਰ ਬੈਚ ਦੇ ਕੋਲ ਤਿਆਰੀ ਦੇ ਲਈ ਬਹੁਤ ਘੱਟ ਸਮਾਂ ਬਚਿਆ ਸੀ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਗਿਆਨ ਦੇ ਅਧਿਆਪਕ ਦੋ ਸਾਲ ਤੋਂ ਉਪਲੱਬਧ ਨਹੀਂ ਹਨ। ਇਸ ਲਈ ਇਹ ਹੈਰਾਨੀ ਦੀ ਗੱਲ ਨਹੀਂ ਸੀ ਕਿ ਭੌਤਿਕ ’ਚ ਸਿਰਫ ਤਿੰਨ ਵਿਦਿਆਰਥੀਆਂ ਨੂੰ ਪਾਸ ਅੰਕ ਮਿਲੇ।

-ਅੰਜਲੀ ਸਿੰਘ


author

Tanu

Content Editor

Related News