ਕੀ ਵਿਦੇਸ਼ ’ਚ ਪੜ੍ਹਨਾ ਅਜੇ ਵੀ ਹੈ ਫਾਇਦੇਮੰਦ ਸੌਦਾ

09/01/2020 3:53:37 AM

ਇੰਦਰਜੀਤ ਹਜਰਾ

ਭਾਰਤ ’ਚ ਇਹ ਇਕ ਚੰਗਾ ਕਾਰਨ ਹੈ ਕਿ ਆਖਿਰ ਕਿਉਂ ਭਾਰਤੀ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਉੱਚ ਸਿੱਖਿਆ ਲਈ ਵਿਦੇਸ਼ ਦਾ ਰੁਖ਼ ਕਰਦੇ ਹਨ। ਵਿਸ਼ੇਸ਼ ਤੌਰ ’ਤੇ ਆਈ. ਵੀ. ਆਈ. ਲੀਵ ਅਤੇ ਆਕਸਬ੍ਰਿਜ ਗੋਲਡ ਮਾਰਕ ਸੰਸਥਾਨਾਂ ’ਚ ਅਮਰੀਕਾ ’ਚ ਸਟੈਨਫੋਰਡ ਜਾਂ ਹਾਵਰਡ ਅਤੇ ਬ੍ਰਿਟੇਨ ’ਚ ਟ੍ਰਿਨਿਟੀ ਜਾਂ ਇੰਪੀਰੀਅਲ ਕਾਲਜ ਵਰਗੇ ਸਥਾਨ ਸਦੀਆਂ ਤੋਂ ਨਾ ਸਹੀ ਤਾਂ ਦਹਾਕਿਆਂ ਤੋਂ ਚੰਗੀ ਗੁਣਵੱਤਾ ਵਾਲੀ ਸਿੱਖਿਆ ਹੀ ਨਹੀਂ ਮੁਹੱਈਆ ਕਰਵਾ ਰਹੇ, ਸਗੋਂ ਐਂਗਲੋ ਫੋਨਿਕ ਭਾਰਤੀਆਂ ਲਈ ਅਜਿਹੀ ਸਿੱਖਿਆ ਮੁਹੱਈਆ ਕਰਵਾ ਰਹੇ ਹਨ, ਜੋ ਡੂੰਘੇ ਤੌਰ ’ਤੇ ਉਨ੍ਹਾਂ ਦੀ ਇੱਛਾ ਹੈ।

ਅਮਰੀਕੀ ਅਤੇ ਬ੍ਰਿਟਿਸ਼ ਯੂਨੀਵਰਸਿਟੀਆਂ ਜੋ ਵਿਸ਼ਵ ਭਰ ’ਚ ਪੂਰੀ ਤਰ੍ਹਾਂ ਵਿਦੇਸ਼ੀ ਵਿਦਿਆਰਥੀਆਂ ’ਤੇ ਨਿਰਭਰ ਹਨ (ਅਾਸਟ੍ਰੇਲੀਆ ਦੀਆਂ ਚਾਰ ਚੋਟੀ ਦੀਆਂ ਯੂਨੀਵਰਸਿਟੀਆਂ ਮਿਸਾਲ ਦੇ ਤੌਰ ’ਤੇ ਵਿਦੇਸ਼ੀ ਵਿਦਿਆਰਥੀਆਂ ’ਤੇ ਨਿਰਭਰ ਰਹਿੰਦੀਆਂ ਹਨ, ਉਨ੍ਹਾਂ ਦੀ ਆਮਦਨ ਦਾ ਤੀਸਰਾ ਹਿੱਸਾ ਇਨ੍ਹਾਂ ਤੋਂ ਆਉਂਦਾ ਹੈ)। ਕੋਵਿਡ ਦੇ ਬਾਅਦ ਦੇ ਹਾਲਾਤ ਦਾ ਕੋਈ ਆਈਡੀਆ ਨਹੀਂ ਹੈ ਕਿ ਸਿੱਖਿਆ ਮੁਹੱਈਆ ਕਰਵਾਉਣ ਵਾਲੀਆਂ ਯੂਨੀਵਰਸਿਟੀਆਂ ਸੁੰਗੜ ਕੇ ਰਹਿ ਜਾਣਗੀਆਂ ਜਾਂ ਫਿਰ ਬੰਦ ਹੋ ਜਾਣਗੀਆਂ। ਹੁਣ ਸਭ ਦੇ ਮਨ ’ਚ ਇਕ ਹੀ ਸਵਾਲ ਹੈ ਕਿ ਕੀ ਵਿਦੇਸ਼ ’ਚ ਪੜ੍ਹਨਾ ਫਾਇਦੇਮੰਦ ਸੌਦਾ ਹੈ। ਉੱਤਰੀ ਕੈਰੋਲੀਨਾ ’ਚ ਡੇਵਿਡ ਕਾਲਜ ਦਾ ਸੋਚਣਾ ਹੈ ਕਿ ਅਮਰੀਕੀ ਯੂਨੀਵਰਸਿਟੀਆਂ ਦੇ ਇਕ ਚੌਥਾਈ ਹਿੱਸੇ ਤੋਂ ਵੀ ਘੱਟ ਫੇਸ ਟੂ ਫੇਸ ਪੜ੍ਹਾਉਂਦੀਆਂ ਹਨ।

ਪਿਛਲੇ ਮਹੀਨੇ ਸੀ. ਐੱਨ. ਬੀ. ਸੀ. ਨੇ ਦਿਖਾਇਆ ਸੀ ਕਿ ਅਮਰੀਕੀ ਕਾਲਜਾਂ ’ਚ ਐਨਰੋਲਮੈਂਟ 15 ਫੀਸਦੀ ਤਕ ਡਿੱਗ ਗਈ ਹੈ। ਉੱਥੇ ਅੰਤਰਰਾਸ਼ਟਰੀ ਐਨਰੋਲਮੈਂਟ ’ਚ 25 ਫੀਸਦੀ ਤਕ ਕਮੀ ਆਈ। ਇਸਦੇ ਨਤੀਜੇ ’ਚ ਟਿਊਸ਼ਨ ਫੀਸ ਦਾ ਘਾਟਾ ਵੀ ਪਿਆ, ਜਿਸ ਦਾ ਅਨੁਮਾਨ 23 ਬਿਲੀਅਨ ਡਾਲਰ ਦਾ ਹੈ।

ਅਮਰੀਕਾ ’ਚ ਪੂਰੀ ਤਰ੍ਹਾਂ ਆਨਲਾਈਨ ਪੜ੍ਹਨ ਵਾਲੇ 3 ’ਚੋਂ ਇਕ ਪੋਸਟ ਗ੍ਰੈਜੂਏਟ ਅਤੇ 7 ’ਚੋਂ 1 ਅੰਡਰ ਗ੍ਰੈਜੂਏਟ ਦੀ ਗਿਣਤੀ ਕੋਵਿਡ ਤੋਂ ਬਾਹਰ ਨਹੀਂ ਨਿਕਲ ਸਕੀ। ਸਵਾਲ ਇਹ ਹੈ ਕਿ ਵਿਦਿਆਰਥੀ ਅੰਦਾਜ਼ਨ 55 ਹਜ਼ਾਰ ਡਾਲਰ ਦੇ ਲਗਭਗ ਸਾਲਾਨਾ ਟਿਊਸ਼ਨ ਫੀਸ ਇਕ ਟਾਪ ਸਰਟੀਫਾਈਡ ਆਨਲਾਈਨ ਮਾਸਟਰ ਕਲਾਸ ਦੇਣ ਲਈ ਰਾਜ਼ੀ ਹੋਣਗੇ। ਇਸ ਤਰ੍ਹਾਂ ਹੀ ਕੀ ਤੁਸੀਂ ਆਪਣੀ ਬਿਲਡਿੰਗ ਸੋਸਾਇਟੀ ਕੰਪਲੈਕਸ, ਲਿਫਟ, ਪਾਰਕਿੰਗ, ਸਕਿਓਰਿਟੀ, ਜਿਮ ਅਤੇ ਪੂਲ ਸੇਵਾਵਾਂ ਲਈ ਮਾਸਕ ਰੱਖ-ਰਖਾਅ ਫੀਸ ਦੇਣ ਲਈ ਤਿਆਰ ਹੋਣਗੇ।

ਆਪਣੀ ਪੈਟਰੀਆਟ ਐਕਟ ਸੀਰੀਜ਼ ਦੇ ਜੂਨ 14 ਦੇ ਐਡੀਸ਼ਨ ’ਚ ਹਸਨ ਮਿਨਹਾਜ਼ ਨੇ ਆਪਣੇ ਭਾਵੁਕਤਾਪੂਰਨ ਸਟਾਈਲ ’ਚ ਕਿਹਾ ਕਿ ਇਕ ਸਾਲ ’ਚ ਕੋਈ ਨਹੀਂ ਜਾਣਦਾ ਕਿ ਕਾਲਜ ਕਿਸ ਤਰ੍ਹਾਂ ਦੇ ਦਿਸਣਗੇ। ਇਸ ਕਾਰਨ ਜੇਕਰ ਤੁਸੀਂ ਕਾਲਜ ਜਾਣ ਦੇ ਨੇੜੇ ਹੋ ਜਾਂ ਫਿਰ ਕਾਲਜ ’ਚ ਹੋ ਜਾਂ ਫਿਰ ਮਾਪੇ ਹੋ ਤਾਂ ਤੁਸੀਂ ਨਿਸ਼ਚਿਤ ਤੌਰ ’ਤੇ ਹੈਰਾਨ ਹੋ ਰਹੇ ਹੋਵੋਗੇ ਕਿ ਕੀ ਅਜੇ ਵੀ ਕਾਲਜ ਜਾਣ ਦਾ ਕੋਈ ਫਾਇਦਾ ਹੈ?

ਆਖਿਰ ਤੁਸੀਂ ਕਿਸ ਲਈ ਕੀਮਤ ਅਦਾ ਕਰ ਰਹੇ ਹੋ? ਮਿਨਹਾਜ਼ ਸਵਾਲ ’ਚ ਹੋਰ ਡੂੰਘੇ ਹੋ ਗਏ ਅਤੇ ਕਿਹਾ ਕਿ ਅਮਰੀਕੀ ਯੂਨੀਵਰਸਿਟੀਆਂ ਕੋਵਿਡ ਤੋਂ ਬਾਅਦ ‘ਉਬਰ ਐਜੂਕੇਸ਼ਨ’ ਨੂੰ ਤੇਜ਼ੀ ਨਾਲ ਚੁਣ ਰਹੀਆਂ ਹਨ। ਉਹ ਸਥਾਈ ਪ੍ਰੋਫੈਸਰਾਂ ਨੂੰ ਫ੍ਰੀਲਾਂਸ ਪ੍ਰੋਫੈਸਰਾਂ ਦੀ ਨਿਯੁਕਤੀ ਨਾਲ ਬਦਲ ਰਹੀਆਂ ਹਨ। ਇਸ ਤੋਂ ਇਲਾਵਾ ਉਹ ਵੱਧ ਤੋਂ ਵੱਧ ਟੀਚਿੰਗ ਅਸਿਸਟੈਂਟ (ਟੀ. ਏ.) ਨੂੰ ਚੁਣ ਰਹੇ ਹਨ, ਜੋ ਕਿ ਗ੍ਰੈਜੂਏਟ ਵਿਦਿਆਰਥੀ ਹਨ। ਉਨ੍ਹਾਂ ਨੂੰ ਪੜ੍ਹਾਉਣ ਲਈ ਰੱਖਿਆ ਜਾ ਰਿਹਾ ਹੈ।

ਮਿਸਾਲ ਦੇ ਤੌਰ ’ਤੇ ???ਡੂਯੂ??? ਯੂਨੀਵਰਸਿਟੀ ਨੇ ਆਪਣੇ 26 ਫੀਸਦੀ ਟੀਚਿੰਗ ਸਟਾਫ ਨੂੰ ਟੀ. ਏ. ’ਚੋਂ ਚੁਣਿਆ ਹੈ ਅਤੇ ਯੇਲ, ਹਾਵਰਡ ਅਤੇ ਯੂਨੀਵਰਸਿਟੀ ਆਫ ਸ਼ਿਕਾਗੋ ਦੇ ਟੀ. ਏ. ਅਮਰੀਕਾ ਭਰ ’ਚ ਅਜਿਹੇ ਟੀਚਰ ਹਨ, ਜੋ ਆਪਣੀ ਤਨਖਾਹ ਨੂੰ ਲੈ ਕੇ ਰੋਸ ਵਿਖਾਵੇ ਕਰ ਰਹੇ ਹਨ।

ਵਧੇਰੇ ਯੂਨੀਵਰਸਿਟੀਆਂ ਆਪਣੇ ਫੰਡ ਦਾ ਕੁਝ ਹਿੱਸਾ ਵਿਦਿਅਕ ਅਤੇ ਪ੍ਰਸ਼ਾਸਨਿਕ ਲਾਗਤਾਂ ’ਤੇ ਖਰਚ ਕਰ ਰਹੀਆਂ ਹਨ। ਹਾਵਰਡ ਆਪਣੀ 40 ਬਿਲੀਅਨ ਨਿਧੀ ਦਾ ਜ਼ਿਆਦਾਤਰ ਫੰਡ ਰੀਅਲ ਅਸਟੇਟ ਆਦਿ ’ਤੇ ਖਰਚ ਕਰ ਰਹੀ ਹੈ। ਇਥੇ ਪਹਿਲੀ ਪ੍ਰੇਸ਼ਾਨੀ ਨੂੰ ਜਾਂਚਿਆ ਜਾ ਸਕਦਾ ਹੈ।

ਮਿਨਹਾਜ਼ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਵੀ ਸਹਿਮਤ ਸਨ, ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਵਧੇਰੇ ਅਮਰੀਕੀ ਕਾਲਜ ਆਪਣੇ ਫੰਡ ਦਾ 5 ਫੀਸਦੀ ਹੀ ਪ੍ਰਤੀ ਸਾਲ ਸਿੱਖਿਆ ’ਤੇ ਖਰਚ ਕਰਦੇ ਹਨ। ????ਉਨ੍ਹਾਂ ਦਾਅਵਾ ਕੀਤਾ ਕਿ ਉਹ ਉਨ੍ਹਾਂ ਸੇਵਾਵਾਂ ਲਈ ਕੀਮਤ ਅਦਾ ਕਰ ਚੁੱਕੇ ਹਨ।?????

ਯੂਨੀਵਰਸਿਟੀ ਆਫ ਮਿਸ਼ੀਗਨ ਅਤੇ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਦੇ ਵਿਦਿਆਰਥੀ ਪਹਿਲਾਂ ਤੋਂ ਹੀ ਸਾਊਥ ਕੈਰੋਲੀਨਾ ’ਚ ਕਾਨੂੰਨੀ ਪਟੀਸ਼ਨਾਂ ਦਰਜ ਕਰ ਚੁੱਕੇ ਹਨ, ਜਿਨ੍ਹਾਂ ’ਚ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਹ ਉਨ੍ਹਾਂ???????ਕਰ ਚੁੱਕੇ ਹਨ, ਜਿਨ੍ਹਾਂ ਲਈ ਉਹ ਕੁਝ ਵੀ ਹਾਸਲ ਨਹੀਂ ਕਰ ਪਾ ਰਹੇ। ਇਸ ’ਚ ਆਪਣੇ ਪ੍ਰੋਫੈਸਰਾਂ ਨਾਲ ਫੇਸ ਟੂ ਫੇਸ ਗੱਲਬਾਤ ਵੀ ਸ਼ਾਮਲ ਹੈ। ਕਾਲਜ ਸੇਵਾਵਾਂ ’ਚ ਘਾਟ ਦੇ ਬਾਵਜੂਦ ਵਧੇਰੇ ਅਮਰੀਕੀ ਯੂਨੀਵਰਸਿਟੀਆਂ ਫੀਸਾਂ ’ਚ ਕਮੀ ਲਿਆ ਰਹੀਆਂ ਹਨ। ਟੈਸਲਾ ਦੇ ਬੌਸ ਐਲਨ ਮਸਕ, ਜੇਮਸ ਅਲਚਰ ਅਤੇ ਪੀਟਰ ਥੀਲ ਦਾ ਕਹਿਣਾ ਹੈ ਕਿ ਕਾਲਜ ਦੀ ਡਿਗਰੀ ’ਤੇ 2 ਲੱਖ ਡਾਲਰ ਖਰਚ ਕਰਨਾ ਅਤੇ ਆਪਣੀ ਜ਼ਿੰਦਗੀ ਦੇ 4 ਸਾਲ ਬੇਕਾਰ ਕਰਨਾ ਕੋਈ ਗਾਰੰਟੀ ਨਹੀਂ ਹੈ ਕਿ ਸਫਲਤਾ ਹਾਸਲ ਹੋਵੇਗੀ।

ਕਿਸੇ ਦਿਨ ਆਨਲਾਈਨ ਫੇਸ ਟੂ ਫੇਸ ਦਾ ਦੋਹਰਾ ਵਿਦਿਅਕ ਮਾਡਲ ਦੇਸੀ ਉੱਚ ਸਿੱਖਿਆ ਅਤੇ ਵਿਦੇਸ਼ੀ ਸਿੱਖਿਆ ਵਿਚਕਾਰ ਪਾੜਾ ਵਧਾ ਦੇਵੇਗਾ।


Bharat Thapa

Content Editor

Related News