ਕਾਂਗਰਸ ਨੇ ਸ਼ਸ਼ੀ ਥਰੂਰ ਨੂੰ ਦੋਰਾਹੇ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ

Sunday, Jan 04, 2026 - 05:06 PM (IST)

ਕਾਂਗਰਸ ਨੇ ਸ਼ਸ਼ੀ ਥਰੂਰ ਨੂੰ ਦੋਰਾਹੇ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ

ਪਿਛਲੇ 45 ਸਾਲਾਂ ਤੋਂ ਖੱਬੀਆਂ ਪਾਰਟੀਆਂ ਦਾ ਗੜ੍ਹ ਮੰਨੇ ਜਾਂਦੇ ਤ੍ਰਵਿੇਂਦਰਮ ਦੀਆਂ ਨਗਰ ਨਿਗਮ ਚੋਣਾਂ ’ਚ ਭਾਜਪਾ ਦੀ ਹੈਰਾਨ ਕਰ ਦੇਣ ਵਾਲੀ ਜਿੱਤ ਨੇ ਜਿੱਥੇ ਭਾਜਪਾ ਦੇ ਦਾਖਲੇ ਦੀ ਜ਼ਮੀਨ ਤਿਆਰ ਕਰ ਦਿੱਤੀ ਹੈ, ਉਥੇ ਹੀ ਪਾਰਟੀ ਦੀ ਇਸ ਜਿੱਤ ਨੇ ਕਾਂਗਰਸ ਪਾਰਟੀ ਦੇ ਅਸੰਤੁਸ਼ਟ ਨੇਤਾ ਸ਼ਸ਼ੀ ਥਰੂਰ ਦੀਆਂ ਹਾਲ ਦੀਆਂ ਬੇਚੈਨ ਕੋਸ਼ਿਸ਼ਾਂ ਦੇ ਕਾਰਨਾਂ ਨੂੰ ਦਰਸਾਇਆ ਹੈ। ਸ਼ਾਇਦ ਉਨ੍ਹਾਂ ਨੂੰ (ਥਰੂਰ) ਹਵਾ ਦਾ ਰੁਖ਼ ਬਦਲਣ ਦਾ ਅਭਿਆਸ ਹੋ ਚੁੱਕਾ ਸੀ ਕਿਉਂਕਿ ਲੋਕ ਸਭਾ ਚੋਣਾਂ (2024) ’ਚ ਤ੍ਰਵਿੇਂਦਰਮ ਦੀ ਸੀਟ ’ਤੇ ਉਹ ਬੇਹੱਦ ਮਾਮੂਲੀ ਫਰਕ ਨਾਲ ਜਿੱਤੇ ਸਨ। ਇਸ ਤੋਂ ਪਹਿਲਾਂ ਲਗਾਤਾਰ 3 ਚੋਣਾਂ ’ਚ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਬੀਤੇ ਸਾਲ ਉਹ ਭਾਜਪਾ ਦੇ ਉਮੀਦਵਾਰ ਰਾਜੀਵ ਚੰਦਰਸ਼ੇਖਰਨ ਨੂੰ ਸਿਰਫ 12,600 ਵੋਟਾਂ ਦੇ ਫਰਕ ਨਾਲ ਹੀ ਹਰਾ ਸਕੇ ਸਨ।

ਸ਼ਾਇਦ ਸ਼ਹਿਰ ਦੀਆਂ ਹੱਦਾਂ ਦੇ ਬਾਹਰ ਕੰਢੀ ਇਲਾਕਿਆਂ ’ਚ ਰਹਿਣ ਵਾਲੇ ਆਰਥਕਿ ਤੌਰ ’ਤੇ ਬਹੁਤ ਕਮਜ਼ੋਰ ਵਰਗ ਦੇ ਮਛੇਰਿਆਂ ਦੇ ਇਕਜੁੱਟ ਹੋ ਕੇ ਸ਼ਸ਼ੀ ਥਰੂਰ ਦੇ ਪੱਖ ’ਚ ਵੋਟਿੰਗ ਕੀਤੇ ਜਾਣ ਕਾਰਨ ਹੀ ਉਹ ਜਿੱਤ ਸਕੇ ਸਨ। ਸ਼ਹਿਰ ਦੇ 101 ਵਾਰਡਾਂ ’ਚੋਂ ਭਾਜਪਾ ਨੇ 50 ’ਤੇ ਜਿੱਤ ਹਾਸਲ ਕੀਤੀ ਜੋ ਕਿ ਮੁਕੰਮਲ ਤੌਰ ’ਤੇ ਬਹੁਮਤ ਤੋਂ ਸਿਰਫ 1 ਸੀਟ ਘੱਟ ਹੈ। ਹਾਲਾਂਕਿ ਭਾਜਪਾ ਦੀ ਇਹ ਜਿੱਤ ਸ਼ਸ਼ੀ ਥਰੂਰ ਲਈ ਖੁਸ਼ੀ ਦਾ ਕਾਰਨ ਬਣਨ ਦੀ ਸੰਭਾਵਨਾ ਘੱਟ ਹੀ ਹੈ। ਉਲਟਾ ਆਉਣ ਵਾਲੇ ਦਨਿਾਂ ’ਚ ਸਥਾਨਕ (ਲੋਕਲ) ਸਿਆਸੀ ਗਿਣਤੀਆਂ-ਮਿਣਤੀਆਂ ’ਚ ਉਹ ਖੁਦ ਨੂੰ ਹਾਸ਼ੀਏ ’ਤੇ ਪਾ ਸਕਦੇ ਹਨ।

ਬਨਿਾਂ ਸ਼ੱਕ ਸ਼ਸ਼ੀ ਥਰੂਰ ਕਾਂਗਰਸ ਪਾਰਟੀ ਦੇ ਇਕ ਪੁਰਾਣੇ, ਤਜਰਬੇਕਾਰ, ਮਿੱਠ-ਬੋਲੜੇ, ਨਿਸ਼ਠਾਵਾਨ ਅਤੇ ਸਿਰੜੀ ਨੇਤਾ ਹਨ ਪਰ ਜਿਸ ਪਾਰਟੀ ਨੇ ਉਨ੍ਹਾਂ ਦੇ ਸਿਆਸੀ ਕਰੀਅਰ ਨੂੰ ਘੜਿਆ ਅਤੇ ਸੰਵਾਰਿਆ, ਉਸੇ ਪਾਰਟੀ ਵਿਰੁੱਧ ਕਥਿਤ ਬਿਆਨਾਂ, ਹਾਲੀਆ ਮਹੀਨਿਆਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੁੱਲ੍ਹੇ ਰੂਪ ’ਚ ਸ਼ਲਾਘਾ ਦੇ ਪੁਲ ਬੰਨ੍ਹਣਾ ਅਤੇ ਉਸ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਪੁਤਨਿ ਦੇ ਸਨਮਾਨ ’ਚ ਰਾਸ਼ਟਰਪਤੀ ਭਵਨ ’ਚ ਆਯੋਜਿਤ ਭੋਜ ’ਚ ਸ਼ਾਮਲ ਹੋਣ ਦੇ ਕਾਰਨ ਥਰੂਰ ਨੂੰ ਆਪਣੀ ਹੀ ਪਾਰਟੀ ’ਚ ਇਕ ਤਰ੍ਹਾਂ ਨਾਲ ਬੇਭਰੋਸੇਯੋਗ ਬਣਾ ਦਿੱਤਾ ਹੈ।

‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਦੇ ਘਟਨਾਚੱਕਰਾਂ ’ਚ ਸਰਕਾਰ ਦੀ ਕੌਮਾਂਤਰੀ ਜਨਸੰਪਰਕ ਮੁਹਿੰਮ ਅਧੀਨ ਜਦੋਂ ਸ਼ਸ਼ੀ ਥਰੂਰ ਨੂੰ ਇਕ ਵਫਦ ਦੀ ਅਗਵਾਈ ਸੌਂਪਦੇ ਹੋਏ ਵਿਦੇਸ਼ ’ਚ ਭੇਜਿਆ ਗਿਆ ਤਾਂ ਉਸ ਸਮੇਂ ਕਾਂਗਰਸ ਪਾਰਟੀ ਨੂੰ ਜਨਤਕ ਤੌਰ ’ਤੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ।

ਹੁਣ ਜਦਕਿ ਉਨ੍ਹਾਂ ਦੇ (ਥਰੂਰ) ਆਪਣੇ ਚੋਣ ਖੇਤਰ ’ਚ ਭਾਜਪਾ ਦਾ ਸਿਤਾਰਾ ਚਮਕਣ ਦੇ ਪੂਰੇ ਆਧਾਰ ਬਣੇ ਹੋਏ ਹਨ ਤਾਂ ਅਜਿਹੇ ਸਮੇਂ ’ਚ ਸ਼ਸ਼ੀ ਥਰੂਰ ਪੂਰੀ ਆਸ ਕਰ ਸਕਦੇ ਹਨ ਕਿ ਬੀਤੇ ਕਈ ਮਹੀਨਿਆਂ ’ਚ ਭਾਰਤੀ ਜਨਤਾ ਪਾਰਟੀ ਦੇ ਨਾਲ ਮੇਲ-ਮਿਲਾਪ ਵਧਾਉਣ ਦਾ ਉਨ੍ਹਾਂ ਨੂੰ ਕੋਈ ਸਿਆਸੀ ਫਾਇਦਾ ਮਿਲੇਗਾ?

ਤ੍ਰਿਵੇਂਦਰਮ ’ਚ ਆਪਣੀ ਪ੍ਰਾਸੰਗਕਿਤਾ ਬਣਾਈ ਰੱਖਣ ਲਈ ਸ਼ਸ਼ੀ ਥਰੂਰ ਨੂੰ ਰਾਜੀਵ ਚੰਦਰਸ਼ੇਖਰਨ ਵਰਗੀ ਮਜ਼ਬੂਤ ਸ਼ਖਸੀਅਤ ਦਾ ਮੁਕਾਬਲਾ ਕਰਨਾ ਪਵੇਗਾ। ਨਗਰ ਨਗਿਮ ਚੋਣਾਂ ’ਚ ਪਾਰਟੀ ਦੇ ਹੈਰਾਨਕੁੰਨ ਪ੍ਰਦਰਸ਼ਨ ਨੂੰ ਭਾਜਪਾ ’ਚ ਚੰਦਰਸ਼ੇਖਰਨ ਦੀ ਇਕ ਵੱਡੀ ਉਪਲਬਧੀ ਦੇ ਰੂਪ ’ਚ ਵੇਖਿਆ ਜਾ ਰਿਹਾ ਹੈ।

ਤ੍ਰਵਿੇਂਦਰਮ ’ਚ ਵਧਦੀ ਹੋਈ ਖੱਬੇਪੱਖੀ ਵਿਰੋਧੀ ਲਹਿਰ ਅਤੇ ਮਾਹੌਲ ਦਾ ਸਮਾਜਕਿ ਲਾਭ ਕਾਂਗਰਸ ਨੂੰ ਹੀ ਮਿਲਣਾ ਸੀ, ਪਰ ਥਰੂਰ ਦੇ ਆਪਣੀ ਹੀ ਪਾਰਟੀ ਦੇ ਵਿਰੁੱਧ ਖੁੱਲ੍ਹੇ ਵਿਦਰੋਹ ਨੇ ਕਾਂਗਰਸ ਪਾਰਟੀ ਨੂੰ ਨੁਕਸਾਨ ਹੀ ਪਹੁੰਚਾਇਆ ਹੈ। ਕਾਂਗਰਸ ਉਥੇ ਤੀਜੇ ਸਥਾਨ ’ਤੇ ਰਹੀ ਜਦਕਿ ਖੱਬੇਪੱਖੀ ਦਲਾਂ ਨੇ ਮੁੱਖ ਵਿਰੋਧੀ ਪਾਰਟੀ ਦੀ ਭੂਮਕਿਾ ਨਿਭਾਈ ਰੱਖੀ।

ਰਾਜੀਵ ਚੰਦਰਸ਼ੇਖਰਨ ਪਿਛਲੇ ਕੁਝ ਸਾਲਾਂ ਤੋਂ ਇਸ ਸੰਸਦੀ ਖੇਤਰ ਨੂੰ ਸਾਧ ਰਹੇ ਹਨ ਤਾਂ ਕਿ 2029 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਟਕਿਟ ਹਾਸਲ ਕਰ ਸਕਣ। ਦੇਖਿਆ ਜਾਵੇ ਤਾਂ ਚੰਦਰਸ਼ੇਖਰਨ ਕੋਲ ਸੋਮਿਆਂ ਦੀ ਕੋਈ ਘਾਟ ਨਹੀਂ ਹੈ, ਜਦਕਿ ਸ਼ਸ਼ੀ ਥਰੂਰ ਕੋਲ ਵੱਡੀ ਪੂੰਜੀ, ਭਾਸ਼ਾਈ ਗਿਆਨ ਅਤੇ ਬੋਲਣ ਦੀ ਸਮਰੱਥਾ ਪੂਰੀ ਹੈ। ਦੇਖਣ ਵਾਲੀ ਦਿਲਚਸਪ ਗੱਲ ਇਹ ਹੋਵੇਗੀ ਕਿ ਥਰੂਰ ਭਾਜਪਾ ਦੀ ਟਕਿਟ ਹਾਸਲ ਕਰਨ ’ਚ ਸਫਲ ਹੁੰਦੇ ਹਨ ਜਾਂ ਉਸ ਦੀ ਅੰਦਰੂਨੀ ਰਾਜਨੀਤੀ ਦਾ ਸ਼ਕਿਾਰ ਹੋ ਜਾਂਦੇ ਹਨ।

ਸਹੀ ਅਰਥਾਂ ’ਚ ਥਰੂਰ ਨੂੰ ਕਾਂਗਰਸ ਪਾਰਟੀ ਨੇ ਇਕ ਦੋਰਾਹੇ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। 2026 ਦੀ ਸ਼ੁਰੂਆਤ ’ਚ ਕੇਰਲ ’ਚ ਚੋਣਾਂ ਹੋਣਗੀਆਂ ਜਦਕਿ ਪੱਛਮੀ ਬੰਗਾਲ, ਤਾਮਿਲਨਾਡੂ ਅਤੇ ਆਸਾਮ ’ਚ ਵੀ ਚੋਣਾਂ ਹੋਣੀਆਂ ਹਨ। ਕੇਰਲ ’ਚ ਜਿੱਥੇ ਕਿਸੇ ਸਮੇਂ ਸ਼ਸ਼ੀ ਥਰੂਰ ਨੂੰ ਕਾਂਗਰਸ ਦੀ ਇਕ ਵੱਡੀ ਤਾਕਟ ਮੰਨਿਆ ਜਾਂਦਾ ਸੀ, ਉਥੇ ਹੀ ਹੁਣ ਸਥਾਨਕ ਚੋਣਾਂ ਨੇ ਸਿੱਧ ਕਰ ਦਿੱਤਾ ਹੈ ਕਿ ਸੂਬੇ ’ਚ ਹੁਣ ਉਨ੍ਹਾਂ ਦੀ ਸਾਰਥਕਤਾ ਪਹਿਲਾਂ ਵਰਗੀ ਨਹੀਂ ਰਹੀ। ਕਾਂਗਰਸ ਪਾਰਟੀ ਨੇ ਥਰੂਰ ਲਈ ਵਵਿਹਾਰਕਿ ਤੌਰ ’ਤੇ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਹਨ ਅਤੇ ਇਹੀ ਗੱਲ ਉਨ੍ਹਾਂ ਦੇ (ਥਰੂਰ) ਸਾਹਮਣੇ ਇਕ ਭਾਰੀ ਦੁਵਿਧਾ ਖੜ੍ਹੀ ਕਰ ਰਹੀ ਹੈ। ਜੇਕਰ ਥਰੂਰ ਕਾਂਗਰਸ ਦੇ ਹਿੱਤਕਾਰੀ ਸਾਬਿਤ ਨਹੀਂ ਹੋ ਸਕਦੇ ਤਾਂ ਕੀ ਭਾਰਤੀ ਜਨਤਾ ਪਾਰਟੀ ਤੇ ਸੰਘ ਲਈ ਉਪਯੋਗੀ ਹੋ ਸਕਣਗੇ?

ਸਪੱਸ਼ਟ ਨਜ਼ਰ ਆਉਂਦਾ ਹੈ ਕਿ ਕਾਂਗਰਸ ਨੂੰ ਬਹੁਤ ਜ਼ਿਆਦਾ ਅਸਹਿਜ ਕਰਨ ਦੇ ਟੀਚੇ ਨਾਲ ਹੀ ਭਾਜਪਾ ਬੀਤੇ ਕਈ ਮਹੀਨਿਆਂ ਤੋਂ ਥਰੂਰ ਦਾ ਫਾਇਦਾ ਉਠਾ ਰਹੀ ਹੈ। ਥਰੂਰ ਦੇ ਹਰੇਕ ਬਿਆਨ ਦੇ ਨਾਲ ਪਾਰਟੀ ’ਚ ਖਲਬਲੀ ਮਚਦੀ ਰਹੀ ਹੈ। ਕਾਂਗਰਸ ਪਾਰਟੀ ਦੇ ਮੌਜੂਦਾ ਸਿਆਸੀ ਹਾਲਾਤ ’ਚ ਹੁਣ ਕਾਂਗਰਸ ਦੀ ਸਭ ਤੋਂ ਬਿਹਤਰ ਰਣਨੀਤੀ ਇਹ ਹੈ ਕਿ ਉਹ ਥਰੂਰ ਨੂੰ ਹਰ ਦ੍ਰਿਸ਼ਟੀ ਨਾਲ ਨਜ਼ਰਅੰਦਾਜ਼ ਕਰੇ, ਜਿਸ ਦੇ ਪਿੱਛੇ ਥਰੂਰ ਨਾਲ ਕੌੜੇ ਤਜਰਬੇ ਹਨ।

ਰਾਜਨੀਤੀ ਦੀ ਅਜਿਹੀ ਘੁੰਮਣ-ਘੇਰੀ ’ਚੋਂ ਬਾਹਰ ਨਕਿਲਣ ਲਈ ਥਰੂਰ ਕੋਲ ਸਿਰਫ ਇਕ ਹੀ ਮੰਗ ਹੈ-ਖੁਦ ਨੂੰ ਪਾਰਟੀ (ਕਾਂਗਰਸ) ਤੋਂ ਬਰਖਾਸਤ ਕਰਾਉਣ ਦੀ ਕੋਸ਼ਿਸ਼ ਕਰਨਾ ਤਾਂ ਕਿ ਥਰੂਰ ਦੀ ਲੋਕ ਸਭਾ ਸੀਟ ਸੁਰੱਖਿਅਤ ਰਹਿ ਸਕੇ। ਜੇਕਰ ਉਨ੍ਹਾਂ ਨੂੰ ਪਾਰਟੀ ’ਚੋਂ ਕੱਢਿਆ ਜਾਂਦਾ ਹੈ ਤਾਂ ਆਜ਼ਾਦ ਸੰਸਦ ਮੈਂਬਰ ਬਣ ਜਾਣਗੇ ਪਰ ਜੇਕਰ ਉਹ ਖੁਦ ਅਸਤੀਫਾ ਦਿੰਦੇ ਹਨ ਤਾਂ ਉਨ੍ਹਾਂ ਦੀ ਸੀਟ ਚਲੀ ਜਾਵੇਗੀ, ਫਿਲਹਾਲ ਕਾਂਗਰਸ ਤਾਂ ਉਨ੍ਹਾਂ ਦੇ ਉਕਸਾਵੇ ’ਚ ਆ ਕੇ ਉਨ੍ਹਾਂ ਨੂੰ ਬਰਖਾਸਤ ਨਹੀਂ ਕਰਨਾ ਚਾਹੁੰਦੀ। ਹੁਣ ਦੇਖਣਾ ਇਹ ਹੈ ਕਿ ਕੀ ਭਾਜਪਾ ਤ੍ਰਵਿੇਂਦਰਮ ’ਚ ਹਾਲਾਤ ਨੂੰ ਪਰਖਣ ਲਈ ਥਰੂਰ ਨੂੰ ਅਸਤੀਫਾ ਦੇਣ ਲਈ ਪ੍ਰੇਰਿਤ ਕਰਦੀ ਹੈ ਅਤੇ ਲੋਕ ਸਭਾ ਉਪ ਚੋਣਾਂ ਕਰਾਉਣ ਦੀ ਦਿਸ਼ਾ ’ਚ ਆਪਣੇ ਕਦਮ ਵਧਾਉਂਦੀ ਹੈ? ਪਰ ਅਜਿਹੀ ਸਥਿਤੀ ’ਚ ਵੀ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਭਾਜਪਾ ਰਾਜੀਵ ਚੰਦਰਸ਼ੇਖਰਨ ਦੀ ਥਾਂ ’ਤੇ ਥਰੂਰ ਨੂੰ ਟਿਕਟ ਦੇਵੇਗੀ। ਅਜਿਹੇ ਹਾਲਾਤ ’ਚ ਕਾਂਗਰਸ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜਨਾ ਸ਼ਸ਼ੀ ਥਰੂਰ ਲਈ ਸਿਆਸੀ ਤੌਰ ’ਤੇ ਕਿੰਨਾ ਲਾਹੇਵੰਦ ਹੋਵੇਗਾ, ਇਹ ਭਵਿੱਖ ਦੇ ਗਰਭ ’ਚ ਹੈ।

–ਮਨਜੀਤ ਸੋਢੀ


author

Anmol Tagra

Content Editor

Related News