ਰਿਸ਼ਤਿਆਂ ਦੀ ਅਹਿਮੀਅਤ ਦਾ ਕੀ ਪਤਾ ਹੈ ਅੱਜ ਦੀ ਨੌਜਵਾਨ ਪੀੜ੍ਹੀ
Saturday, Jul 04, 2026 - 04:30 PM (IST)
ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ’ਚ ਰਿਸ਼ਤੇ ‘ਫਰਜ਼’ ਦੀ ਭਾਵਨਾ ਨਾਲ ਬਣਾਏ ਜਾਂਦੇ ਸਨ ਪਰ ਅੱਜ ਉਹ ‘ਕੰਟਰੈਕਟ’ ਦੀਆਂ ਸ਼ਰਤਾਂ ’ਤੇ ਬਣਦੇ ਹਨ ਅਤੇ ਪਰਿਵਾਰ ‘ਸੁਰੱਖਿਆ ਚੱਕਰ’ ਤੋਂ ‘ਸਰਵਿਸ ਪ੍ਰੋਵਾਈਡਰ’ ਬਣ ਗਏ। 75 ਸਾਲਾਂ ’ਚ ‘ਚੁੱਲ੍ਹਾ ਟੁੱਟਿਆ ਤਾਂ ਘਰ ਟੁੱਟਿਆ’, ਵੰਡ ਹੋ ਗਈ ਅਤੇ ਪੈਸਾ ਦੂਰੀ ਤੈਅ ਕਰਨ ਲੱਗਾ। ‘ਹੱਕ ਮਿਲਿਆ, ਫ਼ਰਜ਼ ਗਿਆ’, ਤਲਾਕ ਕਾਨੂੰਨੀ ਹੋਇਆ, ਧੀ ਨੂੰ ਬਰਾਬਰ ਹੱਕ ਮਿਲਣ ’ਤੇ ਪਿਓ-ਧੀ ’ਚ ਪ੍ਰਾਪਰਟੀ ਕੇਸ ਵਧੇ, ਵਸੀਅਤ ’ਚ ਪੁੱਤਰ ਨੂੰ ਸਭ ਕੁਝ, ਧੀ ਨੂੰ ਪਰਾਏ ਘਰ ਦੀ ਕਹਿ ਕੇ ਵਾਂਝਾ ਕਰ ਦਿੱਤਾ ਗਿਆ।
ਘਰੇਲੂ ਹਿੰਸਾ ਕਾਨੂੰਨ ਨੇ ਸੁਰੱਖਿਆ ਦਿੱਤੀ ਪਰ ਅਦਾਲਤ ’ਚ ਸਾਬਤ ਕਰਨਾ ਲਗਭਗ ਅਸੰਭਵ। ਲਿਵ-ਇਨ ਨੂੰ ਲੀਗਲ ਦਰਜਾ। ਕਾਨੂੰਨ ਨੇ ਸੁਰੱਖਿਆ ਦਿੱਤੀ ਤਾਂ ਫਸਣ ਦੇ ਡਰੋਂ ਲੋਕ ਰਿਸ਼ਤੇ ਤੋਂ ਹੀ ਦੂਰ ਭੱਜ ਰਹੇ ਹਨ। ਵੱਡੇ ਸ਼ਹਿਰ ’ਚ ਰਹਿ ਰਿਹਾ ਪੁੱਤਰ ਆਪਣੀ ਪਤਨੀ ਨੂੰ ਪੁੱਛਦਾ ਹੈ, ‘ਮਾਂ ਨਾਲ ਪੰਜ ਮਿੰਟ ਗੱਲ ਕਰ ਲਵਾਂ?’ ਪਾਰਟਨਰ ਨੇੜੇ, ਧਿਆਨ ਰੀਲ ’ਚ। ਸ਼ਹਿਰੀ ਕਪਲ ‘ਫ਼ੋਨ ਦੀ ਵਜ੍ਹਾ ਕਰ ਕੇ ਝਗੜਾ’ ਕਰਦੇ ਹਨ ਅਤੇ ਇੰਸਟਾ/ਸਨੈਪਚੈਟ ’ਤੇ ਬ੍ਰੇਕਅੱਪ ਕਰ ਲੈਂਦੇ ਹਨ। ਲੜਾਈ ਹੁਣ ‘ਰਿਪਲਾਈ ਲੇਟ ਸੀ’ ’ਤੇ ਹੁੰਦੀ ਹੈ। ਸਮਾਜ ਤੋਂ ਕੱਟ ਗਏ, ਗੁਆਂਢੀ ਪਰਾਏ ਵਾਂਗ ਅਤੇ ਮਕਾਨ ਮਾਲਕ ਕਿਰਾਇਆ ਲੈਣ ਆਉਂਦਾ ਹੈ ਪਰ ਕਦੇ ਪੁੱਛਦਾ ਨਹੀਂ ‘ਘਰਵਾਲੀ ਨਾਲ ਝਗੜਾ ਕਿਉਂ ਹੋਇਆ’।
ਦੋ ਤਿਹਾਈ ਬਜ਼ੁਰਗ ਇਕੱਲੇ ਰਹਿੰਦੇ ਹਨ। ‘ਓਲਡ ਏਜ ਹੋਮ’ ਨੂੰ ਇੰਡਸਟਰੀ ਬਣਾ ਦਿੱਤਾ। ‘ਮੈਂ’ ਤੋਂ ਕਮਿਊਨਿਟੀ ਖ਼ਤਮ ਅਤੇ ਇਕੱਲਾਪਨ ਮਹਾਮਾਰੀ। ਭਾਰਤ ’ਚ 20-35 ਸਾਲ ਦੇ 39 ਫੀਸਦੀ ਨੌਜਵਾਨ ‘ਕ੍ਰੋਨਿਕ ਲੋਨਲੀ’ ਹਨ। ਪਿਓ ਕਹਿੰਦਾ ਹੈ ‘ਅਸੀਂ 7 ਫੇਰੇ ਲਏ ਸੀ, 7 ਜਨਮ ਨਿਭਾਏ’। ਪੁੱਤਰ ਕਹਿੰਦਾ ਹੈ ‘7 ਰੈੱਡ ਫਲੈਗ ਮਿਲੇ, 7 ਦਿਨਾਂ ’ਚ ਛੱਡ ਦਿੱਤਾ’। ਦੋਵੇਂ ਆਪਣੀ ਜਗ੍ਹਾ ਠੀਕ ਪਰ ਘਰ ਵਿਚਾਲੇ ਪਿਸ ਰਿਹਾ ਹੈ। ਅਨੁਮਾਨ ਹੈ ਕਿ ਅਗਲੇ 30 ਸਾਲਾਂ ’ਚ ਆਬਾਦੀ ਘਟੇਗੀ। ‘ਰਿਸ਼ਤੇ ਘੱਟ, ਲੋਕ ਘੱਟ’।
ਸਮਾਜ ‘ਰੀ-ਸਟ੍ਰਕਚਰ’ ਹੋ ਰਿਹਾ ਹੈ। ਖ਼ੂਨ ਦਾ ਰਿਸ਼ਤਾ ਕਮਜ਼ੋਰ, ਪਸੰਦ ਦਾ ਰਿਸ਼ਤਾ ਮਜ਼ਬੂਤ। ਨਤੀਜਾ ਰਵਾਇਤੀ ਰਿਸ਼ਤੇ ਤੋਂ ਆਜ਼ਾਦੀ ਅਤੇ ਸੰਕਟ ’ਚ ਕੋਈ ਸਾਥ ਨਹੀਂ ਦਿੰਦਾ ਅਤੇ ਪਿਓ ਦੀ ਅੰਤਿਮ ਯਾਤਰਾ ’ਚ ਮੋਢਾ ਦੇਣ ਲਈ ਵਕਤ ਹੀ ਨਹੀਂ। ਦਾਦੇ ਦੇ ਜ਼ਮਾਨੇ ’ਚ ਛੱਤ ਇਕ ਸੀ, ਚੁੱਲ੍ਹੇ ਚਾਰ ਸਨ ਪਰ ਦਿਲ ਇਕ ਸੀ। ਅੱਜ ਕਮਰਾ ਇਕ ਹੈ, ਫ਼ੋਨ ਚਾਰ ਹਨ ਪਰ ਦਿਲ ਆਪਣਾ-ਆਪਣਾ ਹੈ। ਜੈੱਨ ਜ਼ੀ ਨੂੰ ਦੋਸ਼ ਨਾ ਦਿਓ। ਅਸੀਂ ਹੀ ਸਿਖਾਇਆ ‘ਪੈਸਾ ਕਮਾਓ, ਨਾਂ ਕਮਾਓ’। ਰਿਸ਼ਤਾ ਕਮਾਉਣਾ ਭੁੱਲ ਗਏ। ਆਧੁਨਿਕਤਾ ਦੇ ਨਾਂ ’ਤੇ ‘ਮਾਂ-ਬਾਪ ਨੂੰ ਓਲਡ ਏਜ ਹੋਮ’ ਅਤੇ ‘ਘਰਵਾਲੀ ਨੂੰ ਕੋਰਟ’ - ਇਹ ਤਰੱਕੀ ਨਹੀਂ, ਤਨਹਾਈ ਦਾ ਲਾਇਸੈਂਸ ਹੈ। ਖਣਕ ਗਈ ਤਾਂ ਖਾਲੀਪਨ ਰਹਿ ਜਾਵੇਗਾ। ਰਿਸ਼ਤੇ ਉਦੋਂ ਤੱਕ ਨਹੀਂ ਬਚਣਗੇ ਜਦੋਂ ਤੱਕ ਅਸੀਂ ‘ਮੇਰੀ ਸਪੇਸ’ ਅਤੇ ‘ਤੇਰਾ ਸਾਥ’ ਦੇ ਵਿਚਾਲੇ ਦਾ ਦਰਵਾਜ਼ਾ ਬਣਾਉਣਾ ਨਹੀਂ ਸਿੱਖਦੇ।
ਸ਼ੂਗਰ ਡੈਡੀ ਸਿੰਡਰੋਮ ਜਾਂ ਸੰਗਠਿਤ ਵਸੂਲੀ
ਅੱਜਕੱਲ ਮਹਾਨਗਰਾਂ ’ਚ ਇਕ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਨੌਜਵਾਨ ਮੁੰਡੇ-ਕੁੜੀਆਂ ਨੌਕਰੀ ਜਾਂ ਕਾਰੋਬਾਰ ਵਰਗੇ ਐਕਟਿੰਗ ਜਾਂ ਕੋਈ ਸਟਾਰਟਅੱਪ ਪਰ ਕੁਝ ਹੀ ਸਮੇਂ ’ਚ ਦਾਲ-ਆਟੇ ਦਾ ਭਾਅ ਪਤਾ ਲੱਗਣ ਲੱਗਦਾ ਹੈ ਤਾਂ ਸੋਚਦੇ ਹਨ ਕਿ ਕੀ ਕਰੀਏ? ਆਪਣੇ ਘਰੋਂ ਕਹਿ ਕੇ ਆਏ ਸਨ ਕਿ ਕਰੀਅਰ ਬਣਾਉਣ ਜਾ ਰਹੇ ਹਨ ਪਰ ਉਹ ਹੋਇਆ ਨਹੀਂ ਪਰ ਵਾਪਸ ਨਹੀਂ ਜਾ ਸਕਦੇ। ਇਹ ਲੋਕ ਅਜਿਹੇ ਰਿਟਾਇਰਡ, ਇਕੱਲੇ, ਐੱਨ. ਆਰ. ਆਈ. ਜਾਂ ਤਲਾਕਸ਼ੁਦਾ ਜਾਂ ਹਾਈ-ਪ੍ਰੋਫਾਈਲ ਪ੍ਰੋਫੈਸ਼ਨਲ ਲੋਕਾਂ ਨੂੰ ਲੱਭਦੇ ਹਨ ਜਿਨ੍ਹਾਂ ਨੂੰ ਇਹ ਪਾ, ਪਾਪਾ, ਡੈਡੀ ਬੁਲਾ ਸਕਣ ਅਤੇ ਭਾਵਨਾ ਦੇ ਨਾਂ ’ਤੇ ਉਨ੍ਹਾਂ ਦਾ ਨਾਂ, ਪੈਸਾ ਅਤੇ ਪਹੁੰਚ ਦੀ ਵਰਤੋਂ ਕਰ ਕੇ ਆਪਣਾ ਮਕਸਦ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਬਾਕੀ ਜੋ ਕੁਝ ਬਚਿਆ ਹੈ, ਹਥਿਆ ਸਕਣ। ਇਹ ਬਿਮਾਰੀ ਸਾਰੇ ਮਹਾਨਗਰਾਂ ਅਤੇ ਵੱਡੇ ਸ਼ਹਿਰਾਂ ’ਚ ਵਧ ਰਹੀ ਹੈ ਅਤੇ ਰਾਕੇਟ ਦੀ ਰਫ਼ਤਾਰ ਨਾਲ ਫੈਲ ਰਹੀ ਹੈ।
2020-2026 ਦੇ ਵਿਚਾਲੇ ਮੁੰਬਈ ਪੁਲਸ ਦੇ ਡਾਟਾ ’ਚ ਟ੍ਰੈਂਡ ਦੇਖਿਆ ਗਿਆ ‘ਹਨੀਟ੍ਰੈਪ + ਇਮੋਸ਼ਨਲ ਫ੍ਰਾਡ + ਐਕਸਟੋਰਸ਼ਨ। ਤਰੀਕਾ : ਨੌਜਵਾਨ ਲੜਕੀ/ਮਹਿਲਾ ਦੀ 45-70 ਸਾਲ ਦੇ ਮਰਦ ਨਾਲ ਦੋਸਤੀ, ‘ਅੰਕਲ ਤੁਸੀਂ ਪਾਪਾ ਵਰਗੇ ਹੋ’ ਇਮੋਸ਼ਨਲ ਐਂਗਲ, ਫਿਰ ਪ੍ਰਾਈਵੇਟ ਚੈਟ/ਵੀਡੀਓ/ਗਿਫਟ ਦਾ ਰਿਕਾਰਡ ਅਤੇ ਬਾਅਦ ’ਚ ‘ਪਤਨੀ ਨੂੰ ਦੱਸ ਦਿਆਂਗੀ, ਸੋਸ਼ਲ ਮੀਡੀਆ ’ਤੇ ਪਾ ਦਿਆਂਗੀ’ ਕਹਿ ਕੇ ਵਸੂਲੀ।
ਦੋਸਤੀ ਦੇ 3-8 ਮਹੀਨਿਆਂ ’ਚ ਪਹਿਲਾ ਪੈਸਾ ਮੰਗਿਆ ਜਾਂਦਾ ਹੈ। ‘ਐਮਰਜੈਂਸੀ’ - ਮਾਂ ਬਿਮਾਰ ਹੈ, ਭਰਾ ਦੀ ਫੀਸ, ਮਕਾਨ ਮਾਲਕ ਕੱਢ ਰਿਹਾ ਹੈ, ਫਿਰ ਬਲੈਕਮੇਲ। ਅੰਕਲ ਤੁਸੀਂ ਮੇਰੇ ਡੈਡ ਵਰਗੇ ਹੋ, ਮੈਨੂੰ ਕਦੇ ਪਿਆਰ ਨਹੀਂ ਮਿਲਿਆ, ਫਿਰ ਰੱਖੜੀ ਬੰਨ੍ਹਣਾ ਅਤੇ ਨਿੱਜੀ ਜਾਣਕਾਰੀ ਲੈ ਕੇ ਅਜਿਹਾ ਸਵਾਂਗ ਕਰਨਾ ਕਿ ਜਿਵੇਂ ਉਸ ਤੋਂ ਵੱਡਾ ਕੋਈ ਹਮਦਰਦ ਨਹੀਂ। ਉਮਰਦਰਾਜ਼ ਵਿਅਕਤੀ ਸੋਚਦਾ ਹੈ ‘ਮੈਂ ਇਸ ਨੂੰ ਸੰਭਾਲ ਲਵਾਂਗਾ’। ਚੈਟ ’ਚ ‘ਆਈ ਲਵ ਯੂ ਪਾ’ ਨੂੰ ਬਾਅਦ ’ਚ ‘ਯੂ’ ਕੱਟ ਕੇ ਦਿਖਾਉਣਾ ਅਤੇ ਡਿਮਾਂਡ ਕਰਨਾ। ਨਾਰਮਲ ਗੱਲ ਨੂੰ ‘ਇੰਟੀਮੇਟ’ ਐਂਗਲ ਨਾਲ ਐਡਿਟ ਕਰਨਾ। ਸਾਥ ਦੀ ਸੈਲਫੀ - ‘ਪਰੂਫ ਆਫ ਅਫੇਅਰ’। ‘ਮੈਨੂੰ 5 ਲੱਖ ਚਾਹੀਦੇ ਹਨ ਵਰਨਾ ਤੁਹਾਡੀ ਵਾਈਫ ਨੂੰ ਸਭ ਭੇਜ ਦਿਆਂਗੀ। ਸੋਸਾਇਟੀ ਗਰੁੱਪ ’ਚ ਪਾ ਦਿਆਂਗੀ। ਮੀ ਟੂ ਕਰ ਦਿਆਂਗੀ।’ 92 ਫੀਸਦੀ ਪੀੜਤ ਐੱਫ. ਆਈ. ਆਰ. ਨਹੀਂ ਕਰਦੇ - ‘ਇੱਜ਼ਤ ਚਲੀ ਜਾਵੇਗੀ’।
ਮੁੰਡਾ ਜਾਂ ਕੁੜੀ ਇਕੱਲੇ ਨਹੀਂ। ਪਿੱਛੇ ‘ਬੁਆਏਫ੍ਰੈਂਡ/ਭਰਾ’ ਜੋ ਸੌਦੇਬਾਜ਼ੀ ਕਰਦਾ ਹੈ। ਪੂਰਾ ਗੈਂਗ - 1 ਕੁੜੀ, 2 ਮੁੰਡੇ, 1 ਫੇਕ ਵਕੀਲ। ਇਸ ਨੂੰ ‘ਬੁਲਬੁਲ ਰੈਕੇਟ’ ਨਾਂ ਦਿੱਤਾ ਗਿਆ ਹੈ। ਰੇਪ ਕੇਸ ਦਾ ਡਰ, ਇਸ ਲਈ? 20 ਲੱਖ ਦੇ ਕੇ ਸੈਟਲ। ਸੋਸ਼ਲ ਮੀਡੀਆ ’ਚ ਇਸ ਨੂੰ ਸ਼ੂਗਰ ਡੈਡੀ ਕਲਚਰ ਕਿਹਾ ਜਾਂਦਾ ਹੈ, ਅਪਰਾਧ ਨਹੀਂ। ‘ਬੁੱਢੇ ਹੋ ਕੇ ਕੁੜੀ ਦੇ ਚੱਕਰ ’ਚ’ - ਪੁੱਤਰ ਅਤੇ ਸਮਾਜ ਦੋਵਾਂ ਦੇ ਤਾਅਨੇ ਸੁਣਨੇ ਪੈਣਗੇ ਇਸ ਲਈ ਚੁੱਪ। ਮੁੰਡੇ ਜਦੋਂ ਤੱਕ ਪੈਸੇ ਮੰਗਦੇ ਹਨ ਅਤੇ ਇਹ ਲੋਕ ਉਸਦਾ ਭਲਾ ਕਰਨ ਦੀ ਗੱਲ ਸੋਚ ਕੇ ਦਿੰਦੇ ਰਹਿੰਦੇ ਹਨ।
ਭਵਿੱਖ ਦੇ ਸੰਕੇਤ
ਮੁੰਡੇ ਜਾਂ ਕੁੜੀ ਨੂੰ ਦੋਸ਼ ਦੇ ਕੇ ਗੱਲ ਖ਼ਤਮ ਨਹੀਂ। ਸਵਾਲ ਇਹ ਕਿ 60-70 ਸਾਲ ਦਾ ਆਦਮੀ 20 ਸਾਲ ਦੀ ਧੀ ਜਾਂ ਪੁੱਤਰ ਕਿਉਂ ਪਾਲ ਰਿਹਾ ਹੈ? ਇਹ ਰਿਸ਼ਤਾ ‘ਲੋੜ’ ਤੋਂ ਸ਼ੁਰੂ ਹੋ ਕੇ, ‘ਵਸੂਲੀ’ ’ਤੇ ਖ਼ਤਮ ਹੁੰਦਾ ਹੈ। ਨਵੇਂ ਕਾਨੂੰਨ ’ਚ 7 ਸਾਲ ਤੱਕ ਸਜ਼ਾ ਦਾ ਪ੍ਰਬੰਧ ਹੈ ਜੋ ਜੁਲਾਈ 2024 ਤੋਂ ਲਾਗੂ ਹੈ ਪਰ ਬਲੈਕਮੇਲ ਸਾਬਤ ਕਰਨਾ ਬਹੁਤ ਮੁਸ਼ਕਲ ਕਿਉਂਕਿ ਕੁੜੀ ਹੋਣ ਦਾ ਫ਼ਾਇਦਾ ਮਿਲਦਾ ਹੈ। ਐਂਟੀ-ਐਕਸਟੋਰਸ਼ਨ ਹੈਲਪਲਾਈਨ : 103 ’ਤੇ ‘ਸੀਨੀਅਰ ਸਿਟੀਜ਼ਨ ਬਲੈਕਮੇਲ’ ਵੱਖਰੀ ਕੈਟੇਗਰੀ ਹੈ। ਹੋਣਾ ਇਹ ਚਾਹੀਦਾ ਹੈ ਕਿ ਨਾਂ ਗੁਪਤ, ਤੁਰੰਤ ਐੱਫ. ਆਈ. ਆਰ. ਅਤੇ ਫਾਸਟ ਟ੍ਰੈਕ ਕੋਰਟ 6 ਮਹੀਨਿਆਂ ’ਚ ਟ੍ਰਾਇਲ। ਕਨਵਿਕਸ਼ਨ ਰੇਟ 6 ਫੀਸਦੀ ਤੋਂ 40 ਫੀਸਦੀ ਆ ਜਾਵੇਗੀ ਤਾਂ ਡਰ ਬੈਠੇਗਾ।
1947 ’ਚ ਰਿਸ਼ਤਾ ਪਰਿਵਾਰ ਦਾ ਦਾਇਰਾ ਵਧਾਉਂਦਾ ਸੀ, 2026 ’ਚ ਮਨ ਦੀ ਮਰਜ਼ੀ ਹੈ। 2047 ਤੱਕ 30 ਕਰੋੜ ਬਜ਼ੁਰਗ ਹੋਣਗੇ, 15 ਕਰੋੜ ਇਕੱਲੇ। ਉਹ ਕਿਹੋ ਜਿਹਾ ਭਾਰਤ ਹੋਵੇਗਾ? ਅਮਰੀਕਾ ’ਚ ਵਿਆਹ 50 ਫੀਸਦੀ, ਲਿਵ-ਇਨ 70 ਫੀਸਦੀ ਬ੍ਰੇਕਅੱਪ। ਸਵੀਡਨ ’ਚ ਕਾਨੂੰਨ ਬਰਾਬਰ ਹੈ, ਭਾਰਤ ’ਚ ਨਹੀਂ। ਵਿਕਸਿਤ ਦੇਸ਼ਾਂ ਅਤੇ ਭਾਰਤ ’ਚ ਵੀ ਵਿਆਹ ‘ਟਿਕਦੇ’ ਵੱਧ ਹਨ ਕਿਉਂਕਿ ‘ਤੋੜਨਾ’ ਮਹਿੰਗਾ ਹੈ। ਲਿਵ-ਇਨ ‘ਟੁੱਟਦਾ’ ਜ਼ਿਆਦਾ ਹੈ ਕਿਉਂਕਿ ‘ਐਗਜ਼ਿਟ’ ਸਸਤਾ ਹੈ। ਸਵਾਲ ਲੰਬਾ ਚੱਲਣ ਦਾ ਨਹੀਂ, ਖ਼ੁਸ਼ ਰਹਿਣ ਦਾ ਹੈ। ਦੋਵਾਂ ਮਾਡਲਾਂ ’ਚ ਔਰਤ ਪਿੱਟ ਰਹੀ ਹੈ, ਬਜ਼ੁਰਗ ਪਿਸ ਰਿਹਾ ਹੈ। ਅੰਕਲ ‘ਸੈਕੰਡ ਜਵਾਨੀ’ ’ਚ ਲੁੱਟ ਰਿਹਾ ਹੈ। ਪੁਲਸ ਕਹੇ ‘ਸਬੂਤ ਲਿਆਓ’, ਠੱਗ ਕਹੇ ‘ਇੱਜ਼ਤ ਲੁੱਟ ਲਵਾਂਗਾ’। ਕਾਨੂੰਨ ਨੂੰ ਦੰਦ ਦਿਓ 10 ਸਾਲ ਜੇਲ, ਪ੍ਰਾਪਰਟੀ ਨਿਲਾਮ, 90 ਦਿਨਾਂ ’ਚ ਪੈਸਾ ਵਾਪਸ। ਜਦੋਂ ਤੱਕ ਠੱਗ ਦੀ ਅੰਮੀ ਥਾਣੇ ’ਚ ਨਹੀਂ ਰੋਵੇਗੀ, ਬਜ਼ੁਰਗ ਦਾ ਚੈਨ ਵਾਪਸ ਨਹੀਂ ਆਵੇਗਾ।
-ਪੂਰਨ ਚੰਦ ਸਰੀਨ
