ਹਿੰਦੂਤਵ ਦੀ ਅਣਡਿੱਠਤਾ ਕਾਰਣ ਰਘੁਵਰ ਸਰਕਾਰ ਦੀ ‘ਵਿਦਾਇਗੀ’ ਤੈਅ

12/17/2019 1:35:12 AM

ਵਿਸ਼ਣੂ ਗੁਪਤ

ਭਾਜਪਾ ਦਾ ‘ਪ੍ਰਾਣਵਾਯੂ’ ਹਿੰਦੂਤਵ ਹੈ। ਹਿੰਦੂਤਵ ਤੋਂ ਬਿਨਾਂ ਭਾਜਪਾ ਇਕ ਇੰਚ ਵੀ ਅੱਗੇ ਨਹੀਂ ਵਧ ਸਕਦੀ ਪਰ ਭਾਜਪਾ ’ਚ ਹਿੰਦੂਤਵ ਨੂੰ ਲੈ ਕੇ ਦੋ ਪ੍ਰਵਿਰਤੀਆਂ ਕੰਮ ਕਰ ਰਹੀਆਂ ਹਨ। ਇਕ ਪ੍ਰਵਿਰਤੀ ਨਰਿੰਦਰ ਮੋਦੀ ਦੀ ਹੈ, ਉਨ੍ਹਾਂ ਨੇ ਆਪਣੇ ਹਿੰਦੂਤਵ ਦੇ ਏਜੰਡੇ ਨੂੰ ਲਾਗੂ ਕਰਨ ਦੀ ਕੋਈ ਕਸਰ ਨਹੀਂ ਛੱਡੀ। ਧਾਰਾ-370 ਨੂੰ ਖਤਮ ਕੀਤਾ, ਰਾਮ ਮੰਦਿਰ ਨਿਰਮਾਣ ਦੇ ਅੜਿੱਕੇ ਦੂਰ ਕਰਵਾਏ, ਹੁਣ ਨਾਗਰਿਕਤਾ ਬਿੱਲ ਲਿਆ ਕੇ ਹਿੰਦੂਤਵ ਨੂੰ ਸੰਤੁਸ਼ਟ ਕੀਤਾ ਹੈ ਪਰ ਦੂਸਰੀ ਪ੍ਰਵਿਰਤੀ ਸੂਬਾਈ ਪੱਧਰ ਦੇ ਭਾਜਪਾ ਨੇਤਾਵਾਂ ਦੀ ਹੈ, ਜੋ ਹੁਣ ਭਾਜਪਾ ਲਈ ਆਤਮਘਾਤ ਦੇ ਰੂਪ ’ਚ ਸਾਹਮਣੇ ਆ ਰਹੀ ਹੈ। ਸੂਬਾਈ ਪੱਧਰ ’ਤੇ ਭਾਜਪਾ ਦੇ ਨੇਤਾਵਾਂ ਦੇ ਪ੍ਰੋਗਰਾਮ ਅਤੇ ਉਨ੍ਹਾਂ ਦੀਆਂ ਨੀਤੀਆਂ ਦੇਖਣ ਤੋਂ ਸਾਫ ਪਤਾ ਲੱਗਦਾ ਹੈ ਕਿ ਹਿੰਦੂਤਵ ਉਨ੍ਹਾਂ ਦੇ ਏਜੰਡੇ ’ਚ ਨਹੀਂ ਹੈ ਸਗੋਂ ਹਿੰਦੂਤਵ ਨੂੰ ਪੀੜਤ ਕਰਨ ਦੀਆਂ ਉਨ੍ਹਾਂ ਦੀਆਂ ਨੀਤੀਆਂ ਅੱਗੇ ਵਧਦੀਆਂ ਹੀ ਰਹਿੰਦੀਆਂ ਹਨ। ਗਲਤ ਨਤੀਜਾ ਇਹ ਨਿਕਲਿਆ ਕਿ ਭਾਜਪਾ ਸੂਬਿਆਂ ’ਚ ਲਗਾਤਾਰ ਸੱਤਾ ’ਚੋਂ ਆਊਟ ਹੋ ਰਹੀ ਹੈ, ਪਹਿਲਾਂ ਮੱਧ ਪ੍ਰਦੇਸ਼, ਉਸ ਤੋਂ ਬਾਅਦ ਰਾਜਸਥਾਨ ’ਚੋਂ ਆਊਟ ਹੋਈ, ਇਨ੍ਹਾਂ ਦੋਵਾਂ ਪ੍ਰਦੇਸ਼ਾਂ ’ਚ ਹਿੰਦੂਤਵ ਨੂੰ ਪੀੜਤ ਕਰਨ ਵਾਲੀਆਂ ਪ੍ਰਵਿਰਤੀਆਂ ਚੱਲੀਆਂ ਸਨ, ਵਿਕਾਸ ਕੰਮਾਂ ਲਈ ਮੰਦਿਰ ਤੋੜੇ ਗਏ, ਹਿੰਦੂਤਵ ਨੂੰ ਲੈ ਕੇ ਵਿਰੋਧ ਕਰਨ ਵਾਲਿਆਂ ਨੂੰ ਸਿੱਧਾ ਜੇਲ ਭੇਜ ਦਿੱਤਾ ਜਾਂਦਾ ਹੈ।

ਭੀੜ ਨਹੀਂ ਜੁਟਾ ਪਾ ਰਹੀ ਭਾਜਪਾ

ਹੁਣ ਇਸ ਦਾ ਭੈੜਾ ਨਤੀਜਾ ਝਾਰਖੰਡ ’ਚ ਸਾਫ ਦਿਸ ਰਿਹਾ ਹੈ। ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ’ਚ ਭਾਜਪਾ ਭੀੜ ਨਹੀਂ ਜੁਟਾ ਰਹੀ ਹੈ। ਨਰਿੰਦਰ ਮੋਦੀ ਦੀਆਂ ਸਭਾਵਾਂ ’ਚ ਤਾਂ ਭੀੜ ਜੁਟ ਰਹੀ ਹੈ ਪਰ ਅਮਿਤ ਸ਼ਾਹ ਅਤੇ ਹੋਰਨਾਂ ਕੇਂਦਰੀ ਮੰਤਰੀਆਂ ਦੀਆਂ ਸਭਾਵਾਂ ’ਚ ਭੀੜ ਨਹੀਂ ਜੁਟ ਰਹੀ ਹੈ। ਇਕ ਸਭਾ ’ਚ ਘੱਟ ਭੀੜ ਦੇਖ ਕੇ ਅਮਿਤ ਸ਼ਾਹ ਇੰਨੇ ਗੁੱਸੇ ’ਚ ਆਏ ਕਿ ਭਾਜਪਾ ਨੇਤਾਵਾਂ ਨੂੰ ਸ਼ਰੇਆਮ ਨਸੀਹਤ ਦੇ ਦਿੱਤੀ ਅਤੇ ਇਥੋਂ ਤਕ ਕਹਿ ਦਿੱਤਾ ਸੀ ਕਿ ਇੰਨੀ ਘੱਟ ਭੀੜ ਨਾਲ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ। ਅਮਿਤ ਸ਼ਾਹ ਦੀ ਇਸ ਸ਼ਰੇਆਮ ਨਸੀਹਤ ਕਾਰਣ ਭਾਜਪਾ ਨੇਤਾਵਾਂ ਦੇ ਹੋਸ਼ ਉੱਡ ਗਏ। ਭਾਜਪਾ ਨੇਤਾਵਾਂ ਨੇ ਕਾਫੀ ਯਤਨ ਕੀਤੇ, ਫਿਰ ਵੀ ਭੀੜ ਨਹੀਂ ਜੁਟ ਰਹੀ। ਸਿਰਫ ਇੰਨਾ ਹੀ ਨਹੀਂ ਸਗੋਂ ਚੋਣ ਸਭਾਵਾਂ ’ਚ ਜੋ ਥੋੜ੍ਹੀ-ਬਹੁਤ ਭੀੜ ਜੁਟ ਰਹੀ ਹੈ, ਉਸ ’ਚ ਵੀ ਜੋਸ਼ ਨਹੀਂ ਹੈ, ਉਤਸ਼ਾਹ ਨਹੀਂ ਹੈ। ਹੁਣ ਇਥੇ ਇਹ ਸਵਾਲ ਉੱਠਦਾ ਹੈ ਕਿ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ’ਚ ਆਸ ਅਨੁਸਾਰ ਭੀੜ ਕਿਉਂ ਨਹੀਂ ਜੁਟ ਰਹੀ ਅਤੇ ਜੋ ਥੋੜ੍ਹੀ-ਬਹੁਤ ਭੀੜ ਆ ਰਹੀ ਹੈ, ਉਸ ’ਚ ਵੀ ਉਤਸ਼ਾਹ ਕਿਉਂ ਨਹੀਂ ਹੈ, ਜੋਸ਼ ਕਿਉਂ ਨਹੀਂ ਹੈ? ਭੀੜ ’ਚ ਜੋਸ਼ ਅਤੇ ਉਤਸ਼ਾਹ ਦੀ ਕਮੀ ਨੂੰ ਕੀ ਭਾਜਪਾ ਸਰਕਾਰ ਦੀ ਵਿਦਾਇਗੀ ਦੇ ਤੌਰ ’ਤੇ ਦੇਖਿਆ ਜਾਣਾ ਚਾਹੀਦਾ ਹੈ?

ਹਿੰਦੂਤਵ ਦਾ ਜਦੋਂ-ਜਦੋਂ ਜ਼ੋਰ ਰਿਹਾ ਹੈ, ਉਦੋਂ-ਉਦੋਂ ਭਾਜਪਾ ਸੱਤਾ ’ਚ ਆਉਂਦੀ ਰਹੀ ਹੈ ਪਰ ਝਾਰਖੰਡ ’ਚ ਪੰਜ ਸਾਲ ਦੇ ਕਾਰਜਕਾਲ ’ਚ ਭਾਜਪਾ ਦੀ ਸਰਕਾਰ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ, ਜਿਸ ਨਾਲ ਹਿੰਦੂਆਂ ਵਿਚਾਲੇ ਉਤਸ਼ਾਹ ਪੈਦਾ ਹੁੰਦਾ, ਜੋ ਉਨ੍ਹਾਂ ਦੀ ਹਿੰਦੂਤਵ ਦੀ ਪ੍ਰਵਿਰਤੀ ਸੰਤੁਸ਼ਟ ਕਰਦਾ। ਝਾਰਖੰਡ ਦੇ ਮੁੱਖ ਮੰਤਰੀ ਰਘੁਵਰ ਦਾਸ ਆਪਣੇ ਪੰਜ ਸਾਲ ਦੇ ਕਾਰਜਕਾਲ ’ਚ ਕਦੇ ਵੀ ਇਹ ਮੰਥਨ ਕਰਨ ਦਾ ਕੰਮ ਨਹੀਂ ਕਰ ਸਕੇ ਕਿ ਉਨ੍ਹਾਂ ਦੀ ਸੱਤਾ ਦਾ ਇਕੋ-ਇਕ ਆਧਾਰ ਹਿੰਦੂਤਵ ਹੈ ਅਤੇ ਹਿੰਦੂਤਵ ਨੂੰ ਸੰਤੁਸ਼ਟ ਕੀਤਾ ਜਾਣਾ ਚਾਹੀਦਾ ਹੈ, ਹਿੰਦੂਤਵ ਨੂੰ ਖੁਸ਼ਹਾਲ ਕੀਤਾ ਜਾਣਾ ਚਾਹੀਦਾ ਹੈ। ਰਘੁਵਰ ਦਾਸ ਨੇ ਹਿੰਦੂਤਵ ਨੂੰ ਸੰਤੁਸ਼ਟ ਕਰਨ ਦੀ ਜਗ੍ਹਾ ਆਪਣੀ ਤਾਨਾਸ਼ਾਹੀ ਜਤਾਈ। ਉਸ ਨੇ ਇਹ ਮਾਨਸਿਕਤਾ ਪਾਲ਼ੀ ਹੋਈ ਸੀ ਕਿ ਵਿਕਾਸ ਕੰਮਾਂ ਦੇ ਆਧਾਰ ’ਤੇ ਸੱਤਾ ’ਚ ਵਾਪਸੀ ਹੋ ਸਕਦੀ ਹੈ ਪਰ ਵਿਕਾਸ ਕੰਮਾਂ ’ਚ ਪਾਰਦਰਸ਼ਿਤਾ ਦੀ ਘਾਟ, ਰਿਸ਼ਵਤਖੋਰੀ ਸਿਖਰਾਂ ’ਤੇ ਹੋਣ ਤੋਂ ਬਾਅਦ ਵਿਕਾਸ ਦੀਆਂ ਯੋਜਨਾਵਾਂ ਤੋਂ ਚੋਣ ਲਾਭ ਹਾਸਲ ਕਰਨਾ ਮੁਸ਼ਕਿਲ ਹੈ। ਜਦੋਂ ਤਕ ਨੌਕਰਸ਼ਾਹੀ ਅਤੇ ਕਰਮਚਾਰੀਆਂ ਦੀ ਰਿਸ਼ਵਤਖੋਰੀ ਵਾਲੀ ਮਾਨਸਿਕਤਾ ਦਾ ਦਮਨ ਨਹੀਂ ਕੀਤਾ ਜਾਂਦਾ, ਉਦੋਂ ਤਕ ਵਿਕਾਸ ਦੇ ਲਾਭ ਗਰੀਬ ਅਤੇ ਕਮਜ਼ੋਰ ਵਰਗ ਤਕ ਪਹੁੰਚ ਹੀ ਨਹੀਂ ਸਕਦੇ। ਸਭ ਤੋਂ ਪਹਿਲਾਂ ਤਾਂ ਨੌਕਰਸ਼ਾਹੀ ਬੇਲਗਾਮ ਰਹੀ। ਨੌਕਰਸ਼ਾਹੀ ਦਾ ਮੁਖੀ ਅਜਿਹੇ ਅਫਸਰ ਨੂੰ ਬਣਾ ਦਿੱਤਾ ਗਿਆ, ਜਿਸ ਦੇ ਉੱਪਰ ਪਸ਼ੂ ਪਾਲਣ ਘਪਲੇ ’ਚ ਲਾਪਰਵਾਹੀ ਵਰਤਣ ਦਾ ਦੋਸ਼ ਸੀ, ਸੀ. ਬੀ. ਆਈ. ਕੋਰਟ ’ਚ ਉਸ ਅਫਸਰ ’ਤੇ ਵੀ ਉਂਗਲੀ ਉੱਠੀ ਸੀ। ਝਾਰਖੰਡ ’ਚ ਚਰਚਾ ਆਮ ਰਹੀ ਕਿ ਪਸ਼ੂ ਪਾਲਣ ਘਪਲੇ ’ਚ ਲਾਪਰਵਾਹੀ ਵਰਤਣ ਵਾਲੇ ਅਫਸਰ ਨੇ ਨੌਕਰਸ਼ਾਹੀ ਦੇ ਮੁਖੀ ਦੇ ਤੌਰ ’ਤੇ ਅਜਿਹੇ-ਅਜਿਹੇ ਕੰਮ ਕੀਤੇ, ਜਿਨ੍ਹਾਂ ਨਾਲ ਰਘੁਵਰ ਸਰਕਾਰ ਦੀ ਦਿੱਖ ਮਿੱਟੀ ’ਚ ਮਿਲ ਗਈ, ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਰਘੁਵਰ ਸਰਕਾਰ ’ਤੇ ਅੰਤਿਮ ਕਿੱਲ ਠੋਕੀ ਗਈ ਹੈ।

ਰਘੁਵਰ ਦਾਸ ਨੇ ਹਿੰਦੂਤਵ ਦਾ ਦਮਨ ਕਰਨ ’ਚ ਕੋਈ ਕਸਰ ਨਹੀਂ ਛੱਡੀ। ਤੱਥ ਤਾਂ ਇਹੀ ਕਹਿੰਦੇ ਹਨ ਕਿ ਰਘੁਵਰ ਦਾਸ ਨੇ ਹਿੰਦੂਤਵ ਦਾ ਦਮਨ ਕਰਨ ਦੀ ਆਪਣੀ ਨੀਤੀ ਨਾਲ ਖੁਦ ਨੂੰ ਹੀ ਨੁਕਸਾਨ ਪਹੁੰਚਾਇਆ ਹੈ। ਹਿੰਦੂਤਵ ਨੂੰ ਪੀੜਤ ਕਰਨ ਦੀਆਂ ਕਈ ਘਟਨਾਵਾਂ ਹੋਈਆਂ ਹਨ। ਰਾਮਗੜ੍ਹ ’ਚ ਚਰਚਿਤ ਗਊ ਰੱਖਿਅਕਾਂ ਨੂੰ ਸਪੈਸ਼ਲ ਕੋਰਟ ਲਗਵਾ ਕੇ ਰਘੁਵਰ ਦਾਸ ਨੇ ਸਜ਼ਾ ਦਿਵਾਈ ਹੈ। ਪੂਰੇ ਝਾਰਖੰਡ ’ਚ ਗਊ ਰੱਖਿਅਕਾਂ ਵਿਚਾਲੇ ਗੁੱਸਾ ਫੈਲ ਗਿਆ। ਗਊ ਰੱਖਿਅਕਾਂ ਦਾ ਕਹਿਣਾ ਸੀ ਕਿ ਜੇਕਰ ਕਾਂਗਰਸ ਜਾਂ ਫਿਰ ਝਾਰਖੰਡ ਮੁਕਤੀ ਮੋਰਚੇ ਦੀ ਸਰਕਾਰ ਹੁੰਦੀ ਤਾਂ ਫਿਰ ਕਿਸੇ ਵੀ ਸਥਿਤੀ ’ਚ ਸਪੈਸ਼ਲ ਕੋਰਟ ਦਾ ਗਠਨ ਨਾ ਹੁੰਦਾ ਅਤੇ ਨਾ ਹੀ ਸਜ਼ਾ ਦੇਣ ਦਾ ਇਕਤਰਫਾ ਫੈਸਲਾ ਹੁੰਦਾ। ਵਰਣਨਯੋਗ ਹੈ ਕਿ ਰਾਮਗੜ੍ਹ ਦੀ ਘਟਨਾ ’ਚ ਗਊ ਮਾਸ ਹੋਣਾ ਸਿੱਧ ਹੋ ਗਿਆ ਸੀ ਅਤੇ ਜਿਸ ਵਿਅਕਤੀ ’ਤੇ ਦੋਸ਼ ਸੀ, ਉਹ ਵਿਅਕਤੀ ਅਪਰਾਧੀ ਵੀ ਸੀ। ਉਸ ’ਤੇ ਹੱਤਿਆ ਦੇ ਦੋਸ਼ ਸਨ, ਫਿਰ ਵੀ ਉਸ ਗਊ ਹਤਿਆਰੇ ਦੇ ਰਿਸ਼ਤੇਦਾਰਾਂ ਨੂੰ ਸਰਕਾਰੀ ਸਹੂਲਤ ਅਤੇ ਸਹਾਇਤਾ ਮਿਲੀ। ਕੱਟੜ ਹਿੰਦੂ ਕਹਿੰਦੇ ਹਨ ਕਿ ਹਿੰਦੂ ਇਲਾਕੇ ’ਚ ਮਦਰੱਸਾ ਅਤੇ ਹੱਜ ਘਰ ਖੁੱਲ੍ਹਵਾਉਣ ’ਚ ਰਘੁਵਰ ਦਾਸ ਮੋਹਰੀ ਰਹੇ ਹਨ। ਰਾਂਚੀ ’ਚ ਰਘੁਵਰ ਦਾਸ ਨੇ ਸ਼ਾਨਦਾਰ ਹੱਜ ਘਰ ਦਾ ਨਿਰਮਾਣ ਕਰਨ ਦਾ ਕੰਮ ਕੀਤਾ ਸੀ। ਝਾਰਖੰਡ ’ਚ ਇਸ ਤੋਂ ਪਹਿਲਾਂ ਭਾਜਪਾ ਵਿਰੋਧੀ ਬਾਬੂ ਲਾਲ ਮਰਾਂਡੀ, ਹੇਮੰਤ ਸੋਰੇਨ ਅਤੇ ਮਧੂਕੋਡਾ ਮੁੱਖ ਮੰਤਰੀ ਲੰਬੇ ਸਮੇਂ ਤਕ ਰਹੇ ਸਨ ਪਰ ਬਾਬੂ ਲਾਲ ਮੋਰਾਂਡੀ, ਹੇਮੰਤ ਸੋਰੇਨ ਅਤੇ ਮਧੂ ਕੋਡਾ ਆਦਿ ਨੇ ਆਪਣੇ ਕਾਰਜਕਾਲ ’ਚ ਮੁਸਲਮਾਨਾਂ ਲਈ ਹੱਜ ਘਰ ਬਣਾਉਣ ਦੀ ਹਿੰਮਤ ਤਕ ਨਹੀਂ ਕੀਤੀ ਸੀ। ਇਨ੍ਹਾਂ ਭਾਜਪਾ ਵਿਰੋਧੀ ਨੇਤਾਵਾਂ ਦੀ ਮਾਨਤਾ ਸੀ ਕਿ ਹੱਜ ਘਰ ਬਣਾਉਣ ਨਾਲ ਹਿੰਦੂ ਨਾਰਾਜ਼ ਹੋ ਜਾਣਗੇ। ਰਘੁਵਰ ਦਾਸ ਨੇ ਹੱਜ ਘਰ ਤਾਂ ਬਣਾਇਆ ਪਰ ਤੀਰਥ ਸਥਲ ਘਰ ਨਹੀਂ ਬਣਾਇਆ। ਜੇਕਰ ਹੱਜ ਘਰ ਬਣਾ ਕੇ ਮੁਸਲਮਾਨਾਂ ਨੂੰ ਸੰਤੁਸ਼ਟ ਕੀਤਾ ਜਾ ਸਕਦਾ ਹੈ ਤਾਂ ਫਿਰ ਹਿੰਦੂਆਂ ਲਈ ਤੀਰਥ ਸਥਲ ਘਰ ਦੀ ਲੋੜ ਕਿਉਂ ਨਹੀਂ ਹੈ? ਇਹੀ ਸਵਾਲ ਰਘੁਵਰ ਸਰਕਾਰ ਤੋਂ ਹਿੰਦੂਤਵ ’ਚ ਵਿਸ਼ਵਾਸ ਰੱਖਣ ਵਾਲੇ ਲੋਕ ਪੁੱਛਦੇ ਹਨ।

ਝਾਰਖੰਡ ’ਚ ਵਧੀ ਮੁਸਲਿਮ ਆਬਾਦੀ

ਝਾਰਖੰਡ ’ਚ ਬੰਗਲਾਦੇਸ਼ੀ ਅਤੇ ਰੋਹਿੰਗਿਆ ਮੁਸਲਮਾਨਾਂ ਦੀ ਵੱਡੀ ਗਿਣਤੀ ਹੋ ਗਈ ਹੈ। ਬੰਗਲਾਦੇਸ਼ੀ ਅਤੇ ਰੋਹਿੰਗਿਆ ਮੁਸਲਮਾਨਾਂ ਨੇ ਘੁਸਪੈਠ ਕਰ ਕੇ ਹਿੰਦੂਆਂ ’ਤੇ ਜ਼ੁਲਮ ਕਰਨ ਵਰਗੇ ਕੰਮ ਕੀਤੇ ਹਨ। ਖਾਸ ਕਰਕੇ ਝਾਰਖੰਡ ਸੰਥਾਲ ਪਰਗਨਾ ਖੇਤਰ ’ਚ ਜਿਥੇ ਕਦੇ ਨਾਮਾਤਰ ਦੀ ਆਬਾਦੀ ਸੀ, ਉਥੇ ਹੁਣ 40 ਫੀਸਦੀ ਤਕ ਮੁਸਲਿਮ ਆਬਾਦੀ ਹੋ ਗਈ ਹੈ। ਝਾਰਖੰਡ ਦੇ ਇਕ ਨਹੀਂ ਸਗੋਂ ਕਈ ਵਿਧਾਨ ਸਭਾ ਖੇਤਰ ਮੁਸਲਿਮ ਬਹੁ-ਆਬਾਦੀ ਵਾਲੇ ਹੋ ਗਏ ਹਨ। ਸੰਘ ਅਤੇ ਵਿਹਿਪ ਵਰਗੇ ਸੰਗਠਨ ਸਮੇਂ-ਸਮੇਂ ’ਤੇ ਆਪਣੀ ਹੀ ਸਰਕਾਰ ’ਤੇ ਇਸ ਪ੍ਰਸੰਗ ’ਚ ਦਬਾਅ ਬਣਾਉਂਦੇ ਰਹੇ ਹਨ ਅਤੇ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾਉਂਦੇ ਰਹੇ ਪਰ ਮੁੱਖ ਮੰਤਰੀ ਰਘੁਵਰ ਦਾਸ ਨੇ ਆਪਣੀ ਹਿੰਦੂਤਵ ਵਿਰੋਧੀ ਨੀਤੀ ਦਾ ਤਿਆਗ ਕਰਨ ਦੀ ਲੋੜ ਤਕ ਨਹੀਂ ਸਮਝੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਰਘੁਵਰ ਦਾਸ ਦੇ ਰਾਜ ’ਚ ਛੋਟੇ-ਛੋਟੇ ਕਈ ਦੰਗੇ ਹੋਏ ਪਰ ਉਨ੍ਹਾਂ ਦੰਗਿਆਂ ’ਚ ਹਿੰਦੂ ਨੇਤਾਵਾਂ ’ਤੇ ਮੁਕੱਦਮੇ ਕਰ ਦਿੱਤੇ ਗਏ। ਅੱਜ ਕਈ ਅਜਿਹੇ ਹਿੰਦੂਤਵ ਨੇਤਾ ਪੀੜਤ ਹਨ, ਜੋ ਦੰਗਿਆਂ ’ਚ ਕਥਿਤ ਤੌਰ ’ਤੇ ਮੁਲਜ਼ਮ ਸਨ। ਅਜਿਹੇ ਲੋਕ ਨਿਆਂ ਚਾਹੁੰਦੇ ਸਨ ਪਰ ਝਾਰਖੰਡ ਦੀ ਆਪਣੀ ਹੀ ਸਰਕਾਰ ਨੇ ਉਨ੍ਹਾਂ ਨੂੰ ਨਿਆਂ ਨਹੀਂ ਦਿੱਤਾ।

ਇਕ ਪਾਸੇ ਤਾਂ ਹਿੰਦੂਤਵ ਖਾਮੋਸ਼ ਹੈ, ਉਨ੍ਹਾਂ ’ਚ ਉਤਸ਼ਾਹ ਨਹੀਂ ਹੈ, ਉਹ ਜ਼ਰੂਰ ਭਾਜਪਾ ਨੂੰ ਵੋਟ ਦੇਣਗੇ ਪਰ ਦਿਵਾ ਨਹੀਂ ਸਕਦੇ ਅਤੇ ਨਾ ਹੀ ਹਵਾ ਬਣਾ ਰਹੇ ਹਨ। ਦੂਜੇ ਪਾਸੇ ਝਾਰਖੰਡ ਦੀ ਮੁਸਲਿਮ ਅਤੇ ਈਸਾਈ ਆਬਾਦੀ ਹੈ, ਜੋ ਕਿਸੇ ਵੀ ਸਥਿਤੀ ’ਚ ਭਾਜਪਾ ਸਰਕਾਰ ਦੀ ਵਾਪਸੀ ਨਹੀਂ ਚਾਹੁੰਦੀ। ਜਾਣਨਾ ਇਹ ਵੀ ਜ਼ਰੂਰੀ ਹੈ ਕਿ ਸੂਬੇ ’ਚ ਮੁਸਲਿਮ ਆਬਾਦੀ ਦੇ ਨਾਲ ਹੀ ਈਸਾਈਆਂ ਦੀ ਵੱਡੀ ਆਬਾਦੀ ਹੈ। ਖਾਸ ਕਰਕੇ ਆਦਿਵਾਸੀ ਵਰਗ ਵੀ ਭਾਜਪਾ ਤੋਂ ਸੰਤੁਸ਼ਟ ਨਹੀਂ ਹੈ। ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਦੋ ਲੋਕ ਸਭਾ ਖੇਤਰਾਂ ’ਚ ਮੁਸਲਿਮ ਆਬਾਦੀ ਅਤੇ ਈਸਾਈ ਆਬਾਦੀ ਦੀ ਇਕਜੁੱਟਤਾ ਕਾਰਣ ਹਾਰ ਮਿਲੀ ਸੀ ਅਤੇ ਕਾਂਗਰਸ ਨੂੰ ਜਿੱਤ ਮਿਲੀ ਸੀ। ਕਿਸੇ ਸਮੇਂ ਈਸਾਈ ਮਿਸ਼ਨ ਨੇ ਆਦਿਵਾਸੀਆਂ ਨੂੰ ਭਾਜਪਾ ਵਿਰੋਧੀ ਬਣਾਉਣ ਲਈ ਕਈ ਹੱਥਕੰਡੇ ਅਪਣਾਏ ਸਨ ਪਰ ਰਘੁਵਰ ਸਰਕਾਰ ਦੀ ਵੀਰਤਾ ਉੱਠੀ ਨਹੀਂ। ਜੇ ਝਾਰਖੰਡ ’ਚ ਭਾਜਪਾ ਸਰਕਾਰ ਦੀ ਵਿਦਾਇਗੀ ਹੋਵੇਗੀ ਤਾਂ ਉਸ ਲਈ ਖਲਨਾਇਕ ਰਘੁਵਰ ਦਾਸ ਦੀਆਂ ਹਿੰਦੂ ਵਿਰੋਧੀ ਨੀਤੀਆਂ ਹੀ ਹੋਣਗੀਆਂ।


Bharat Thapa

Content Editor

Related News