PM ਮੋਦੀ ਨੇ ਸਿਰਫ਼ 15 ਦਿਨਾਂ ’ਚ ਵਿਜ਼ਨ ਨੂੰ ਹਕੀਕਤ ’ਚ ਬਦਲਿਆ

Friday, Jan 17, 2025 - 03:45 PM (IST)

PM ਮੋਦੀ ਨੇ ਸਿਰਫ਼ 15 ਦਿਨਾਂ ’ਚ ਵਿਜ਼ਨ ਨੂੰ ਹਕੀਕਤ ’ਚ ਬਦਲਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਪਰਿਵਰਤਨਕਾਰੀ ਪਹਿਲਾਂ ਦੇ ਨਾਲ ਸਾਲ 2025 ਦੀ ਸ਼ੁਰੂਆਤ ਕੀਤੀ ਹੈ। ਇਹ ਇਕ ਪ੍ਰਗਤੀਸ਼ੀਲ, ਆਤਮਨਿਰਭਰ ਅਤੇ ਇਕਜੁੱਟ ਭਾਰਤ ਲਈ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਪ੍ਰਦਰਸ਼ਿਤ ਕਰਦਾ ਹੈ। ਇਨਫ੍ਰਾਸਟ੍ਰਕਚਰ ਅਤੇ ਵਿਗਿਆਨਕ ਖੋਜ ਨੂੰ ਅੱਗੇ ਵਧਾਉਣ ਤੋਂ ਲੈ ਕੇ ਨੌਜਵਾਨਾਂ ਨੂੰ ਸਮਰੱਥ ਬਣਾਉਣ ਅਤੇ ਭਾਰਤ ਦੀ ਸੱਭਿਆਚਾਰਕ ਵਿਵਿਧਤਾ ਦਾ ਜਸ਼ਨ ਮਨਾਉਣ ਤੱਕ, ਉਨ੍ਹਾਂ ਦੀ ਅਗਵਾਈ ਨੇ ਆਉਣ ਵਾਲੇ ਇਕ ਜ਼ਿਕਰਯੋਗ ਵਰ੍ਹੇ ਲਈ ਮਾਹੌਲ ਤਿਆਰ ਕੀਤਾ ਹੈ।

ਵਰ੍ਹੇ ਦੀ ਪਹਿਲੀ ਕੈਬਨਿਟ ਮੀਟਿੰਗ ਦੌਰਾਨ ਕਿਸਾਨਾਂ ਦੇ ਕਲਿਆਣ ’ਤੇ ਜ਼ੋਰ ਦੇਣ ਦੇ ਨਾਲ 2025 ਦੀ ਸ਼ੁਰੂਆਤ ਹੋਈ। ਸਰਕਾਰ ਨੇ ਕਿਸਾਨਾਂ ਲਈ ਕਿਫਾਇਤੀ ਖਾਦ ਕੀਮਤ ਯਕੀਨੀ ਕਰਦੇ ਹੋਏ ਡਾਇ-ਅਮੋਨੀਅਮ ਫਾਸਫੇਟ (ਡੀ. ਏ. ਪੀ.) ਲਈ ਇਕਮੁਸ਼ਤ ਵਿਸ਼ੇਸ਼ ਪੈਕੇਜ ਦੇ ਵਿਸਥਾਰ ਨੂੰ ਮਨਜ਼ੂਰੀ ਦਿੱਤੀ।
ਇਹ ਫੈਸਲਾ ਭਾਰਤ ਦੀ ਖੇਤੀਬਾੜੀ ਅਤੇ ਕਿਸਾਨਾਂ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਉਸ ਦਿਨ ਗਾਇਕ-ਅਭਿਨੇਤਾ ਦਿਲਜੀਤ ਦੋਸਾਂਝ ਅਤੇ ਸ਼ਤਰੰਜ ਗ੍ਰੈਂਡਮਾਸਟਰ ਕੋਨੇਰੂ ਹੰਪੀ ਜਿਹੇ ਸੱਭਿਆਚਾਰਕ ਆਈਕਾਨ ਨਾਲ ਮੁਲਾਕਾਤ ਕੀਤੀ, ਜੋ ਕਲਾ, ਖੇਡਾਂ ਅਤੇ ਹੋਰ ਖੇਤਰਾਂ ਵਿਚ ਸ੍ਰੇਸ਼ਠਾ ਨੂੰ ਹੁਲਾਰਾ ਦੇਣ ’ਤੇ ਉਨ੍ਹਾਂ ਦੇ ਧਿਆਨ ਨੂੰ ਰੇਖਾਂਕਿਤ ਕਰਦਾ ਹੈ।

3 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਵਿਚ ਇਨ-ਸੀਟੂ ਸਲੱਮ ਰਿਹੈਬਿਲਿਟੇਸ਼ਨ ਪ੍ਰਾਜੈਕਟ ਤਹਿਤ 1,675 ਨਵੇਂ ਬਣੇ ਫਲੈਟ ਲਾਭਪਾਤਰੀਆਂ ਨੂੰ ਸੌਂਪੇ। ਇਸ ਨਾਲ ਹਜ਼ਾਰਾਂ ਪਰਿਵਾਰਾਂ ਲਈ ਰਹਿਣ-ਸਹਿਣ ਦੀ ਬਿਹਤਰ ਸਥਿਤੀ ਯਕੀਨੀ ਹੋਈ। ਉਨ੍ਹਾਂ ਨੇ 600 ਕਰੋੜ ਰੁਪਏ ਤੋਂ ਜ਼ਿਆਦਾ ਦੇ ਤਿੰਨ ਪਰਿਵਰਤਨਕਾਰੀ ਵਿੱਦਿਅਕ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਇਨ੍ਹਾਂ ਵਿਚ ਸੂਰਜਮਲ ਵਿਹਾਰ ਵਿਚ ਪੂਰਬੀ ਕੈਂਪਸ, ਦਵਾਰਕਾ ਵਿਚ ਪੱਛਮੀ ਕੈਂਪਸ ਅਤੇ ਨਜ਼ਫਗੜ੍ਹ ਵਿਚ ਵੀਰ ਸਾਵਰਕਰ ਕਾਲਜ ਸ਼ਾਮਲ ਹਨ। ਇਨ੍ਹਾਂ ਪ੍ਰਾਜੈਕਟਾਂ ਦਾ ਉਦੇਸ਼ ਵਿੱਦਿਅਕ ਇਨਫ੍ਰਾਸਟ੍ਰਕਚਰ ਨੂੰ ਵਧਾਉਣਾ ਅਤੇ ਭਾਵੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਨਾ ਹੈ।

4 ਜਨਵਰੀ ਨੂੰ ‘ਗ੍ਰਾਮੀਣ ਭਾਰਤ ਮਹਾਉਤਸਵ’ ਦੌਰਾਨ ਪੇਂਡੂ ਵਿਕਾਸ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਕੇਂਦਰ ਵਿਚ ਰਹੀ। ਇਸ ਵਿਚ ਜੀ. ਆਈ.-ਪ੍ਰਮਾਣਿਤ ਪੇਂਡੂ ਉਤਪਾਦਾਂ ਅਤੇ ਪੇਂਡੂ ਅਰਥਵਿਵਸਥਾ ਨੂੰ ਹੁਲਾਰਾ ਦਿੱਤਾ ਗਿਆ। ਇਹ ਪਹਿਲ ਗ੍ਰਾਮੀਣ ਭਾਰਤ ਨੂੰ ਸਮਰੱਥ ਬਣਾਉਣ ਅਤੇ ਇਸ ਨੂੰ ਆਲਮੀ ਅਰਥਵਿਵਸਥਾ ਵਿਚ ਏਕੀਕ੍ਰਿਤ ਕਰਨ ਦੇ ਟੀਚੇ ਦੇ ਅਨੁਰੂਪ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਮਾਈਕ੍ਰੋਸਾਫਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸਤਯ ਨਡੇਲਾ ਸਹਿਤ ਗਲੋਬਲ ਟੈੱਕ ਲੀਡਰਸ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਭਾਰਤ ਵਿਚ ਏ. ਆਈ. ਇਨਫ੍ਰਾਸਟ੍ਰਕਚਰ ਵਿਚ 3 ਬਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ। ਇਹ ਚਰਚਾਵਾਂ ਸਵਦੇਸ਼ੀ ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਇਕ ਆਤਮਨਿਰਭਰ ਟੈੱਕ ਈਕੋ-ਸਿਸਟਮ ਬਣਾਉਣ ’ਤੇ ਕੇਂਦ੍ਰਿਤ ਸਨ।

5 ਜਨਵਰੀ ਨੂੰ ਸਾਹਿਬਾਬਾਦ ਨੂੰ ਅਸ਼ੋਕ ਨਗਰ ਨਾਲ ਜੋੜਨ ਵਾਲੇ ‘ਨਮੋ ਭਾਰਤ ਟ੍ਰੇਨ ਕਾਰੀਡੋਰ’ ਦੇ ਉਦਘਾਟਨ ਅਤੇ ਓਡਿਸ਼ਾ, ਤੇਲੰਗਾਨਾ ਅਤੇ ਜੰਮੂ-ਕਸ਼ਮੀਰ ਵਿਚ ਕਈ ਰੇਲ ਇਨਫ੍ਰਾਸਟ੍ਰਕਚਰ ਦੇ ਵਿਕਾਸ ਦੇ ਨਾਲ ਇਨਫ੍ਰਾਸਟ੍ਰਕਚਰ ਪ੍ਰਾਜੈਕਟਾਂ ਨੇ ਗਤੀ ਫੜੀ। ਇਹ ਪ੍ਰਾਜੈਕਟ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਟ੍ਰਾਂਸਪੋਰਟ ਨੈੱਟਵਰਕ ਦੇ ਆਧੁਨਿਕੀਕਰਨ ਵਿਚ ਭਾਰਤ ਦੀ ਤੇਜ਼ੀ ਨਾਲ ਪ੍ਰਗਤੀ ਦਾ ਪ੍ਰਤੀਕ ਹਨ।

7 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਆਂਧਰਾ ਪ੍ਰਦੇਸ਼ ਵਿਚ ਦੋ ਇਤਿਹਾਸਕ ਪ੍ਰਾਜੈਕਟ ਲਾਂਚ ਕੀਤੇ। ਇਨ੍ਹਾਂ ਵਿਚ ਆਯੋਜਿਤ ਦਵਾਈ ਸਮੱਗਰੀ ’ਤੇ ਨਿਰਭਰਤਾ ਘੱਟ ਕਰਨ ਲਈ 1,877 ਕਰੋੜ ਰੁਪਏ ਦੀ ਪਹਿਲ ਬਲਕ ਡਰੱਗ ਪਾਰਕ ਅਤੇ ਗ੍ਰੀਨ ਹਾਈਡ੍ਰੋਜਨ ਹੱਬ ਸ਼ਾਮਲ ਹਨ। ਗ੍ਰੀਨ ਹਾਈਡ੍ਰੋਜਨ ਹੱਬ ਦਾ ਉਦੇਸ਼ ਪ੍ਰਤੀ ਦਿਨ 1,500 ਟਨ ਗ੍ਰੀਨ ਹਾਈਡ੍ਰੋਜਨ ਦਾ ਉਤਪਾਦਨ ਕਰਨਾ ਹੈ। ਇਹ ਪ੍ਰਯਾਸ ਭਾਰਤ ਨੂੰ ਅਕਸ਼ੈ ਊਰਜਾ ਅਤੇ ਦਵਾਈ ਨਿਰਮਾਣ ਵਿਚ ਮੋਹਰੀ ਬਣਾਉਂਦੇ ਹਨ। 9 ਜਨਵਰੀ ਨੂੰ ‘ਜੀਨੋਮ ਇੰਡੀਆ ਪ੍ਰਾਜੈਕਟ’ ਦੇ ਉਦਘਾਟਨ ਦੇ ਨਾਲ ਵਿਗਿਆਨ ਦੇ ਖੇਤਰ ਵਿਚ ਇਕ ਮਹੱਤਵਪੂਰਨ ਕਦਮ ਅੱਗੇ ਵਧਾਇਆ ਗਿਆ। ਇਹ ਕਦਮ ਭਾਰਤੀਆਂ ਦੀ ਜੈਨੇਟਿਕ ਡਾਇਵਰਸਿਟੀ ਦੀ ਮੈਪਿੰਗ ਕਰੇਗਾ ਅਤੇ ਜੈਨੇਟਿਕ ਵਿਕਾਰਾਂ ਲਈ ਅੈਡਵਾਂਸਡ ਹੈਲਥਕੇਅਰ ਸਾਲਿਊਸ਼ਨਸ ਪ੍ਰਦਾਨ ਕਰੇਗਾ।

ਉਸੇ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਭੁਵਨੇਸ਼ਵਰ ਵਿਚ ‘ਪ੍ਰਵਾਸੀ ਭਾਰਤੀ ਦਿਵਸ ਕਨਵੈਨਸ਼ਨ’ ਨੂੰ ਸੰਬੋਧਨ ਕੀਤਾ, ਜਿਸ ਵਿਚ ਭਾਰਤੀ ਪ੍ਰਵਾਸੀਆਂ ਦੀਆਂ ਉਪਲਬਧੀਆਂ ਅਤੇ ਆਲਮੀ ਮੰਚ ’ਤੇ ਉਨ੍ਹਾਂ ਦੇ ਯੋਗਦਾਨ ਦਾ ਜਸ਼ਨ ਮਨਾਇਆ ਗਿਆ। 12 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰੀ ਯੁਵਾ ਦਿਵਸ ਅਤੇ ਸਵਾਮੀ ਵਿਵੇਕਾਨੰਦ ਦੀ ਜੈਅੰਤੀ ਮੌਕੇ ਵਿਕਸਿਤ ਭਾਰਤ ਯੰਗ ਲੀਡਰਸ ਡਾਇਲਾਗ ਵਿਚ ਹਿੱਸਾ ਲਿਆ। ਇਸ ਪਹਿਲ ਨੇ ਯੰਗ ਇਨੋਵੇਟਰਸ ਅਤੇ ਸਫ਼ਲ ਵਿਅਕਤੀਆਂ ਨੂੰ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਇਕ ਵਿਕਸਿਤ ਭਾਰਤ ਦੀ ਕਲਪਨਾ ਕਰਨ ਲਈ ਇਕਜੁੱਟ ਕੀਤਾ, ਜਿਸ ਨਾਲ ਨੌਜਵਾਨਾਂ ਨੂੰ ਸਮਰੱਥ ਬਣਾਉਣ ਲਈ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਹੋਈ।

13 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਜੰਮੂ-ਕਸ਼ਮੀਰ ਵਿਚ ਸੋਨਮਾਰਗ ਸੁਰੰਗ ਦਾ ਉਦਘਾਟਨ ਕੀਤਾ, ਜਿਸ ਨਾਲ ਕੁਨੈਕਟੀਵਿਟੀ ਵਿਚ ਸੁਧਾਰ ਹੋਇਆ ਅਤੇ ਟੂਰਿਜ਼ਮ ਨੂੰ ਹੁਲਾਰਾ ਮਿਲਿਆ, ਨਾਲ ਹੀ ਰਾਸ਼ਟਰੀ ਸੁਰੱਖਿਆ ਵੀ ਵਧੀ। ਉਨ੍ਹਾਂ ਨੇ ਵਰਕਰਾਂ ਅਤੇ ਇੰਜੀਨੀਅਰਾਂ ਨਾਲ ਵਿਅਕਤੀਗਤ ਤੌਰ ’ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਯਤਨਾਂ ਲਈ ਧੰਨਵਾਦ ਜਤਾਇਆ। ਉਸ ਸ਼ਾਮ ਉਨ੍ਹਾਂ ਨੇ ਵਿਭਿੰਨ ਭਾਈਚਾਰਿਆਂ ਨਾਲ ਲੋਹੜੀ, ਪੋਂਗਲ ਅਤੇ ਮਕਰ ਸੰਕ੍ਰਾਂਤੀ (ਮਾਘੀ) ਮਨਾਈ, ਜਿਸ ਵਿਚ ਭਾਰਤ ਦੀ ਸੱਭਿਆਚਾਰਕ ਏਕਤਾ ਅਤੇ ਵਿਰਾਸਤ ’ਤੇ ਜ਼ੋਰ ਦਿੱਤਾ ਗਿਆ।

15 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਜਲ ਸੈਨਾ ਵਿਚ ਨਵੇਂ ਜਹਾਜ਼ਾਂ ਅਤੇ ਪਣਡੁੱਬੀਆਂ ਸਹਿਤ ਉੱਨਤ ਜਲ ਸੈਨਿਕ ਲੜਾਕੂ ਜਹਾਜ਼ਾਂ ਨੂੰ ਸ਼ਾਮਲ ਕਰ ਕੇ ਇਕ ਹੋਰ ਮੀਲ ਪੱਥਰ ਹਾਸਲ ਕੀਤਾ, ਜੋ ਭਾਰਤ ਦੀਆਂ ਵਧਦੀਆਂ ਸਮੁੰਦਰੀ ਸਮਰੱਥਾਵਾਂ ਨੂੰ ਦਰਸਾਉਂਦਾ ਹੈ। 16 ਜਨਵਰੀ ਨੂੰ, ਭਾਰਤ ਦੇ ਸਪੇਸ ਪ੍ਰੋਗਰਾਮ ਲਈ ਪ੍ਰਧਾਨ ਮੰਤਰੀ ਦਾ ਦ੍ਰਿਸ਼ਟੀਕੋਣ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੁਆਰਾ ਸੈਟੇਲਾਈਟਾਂ ਦੀ ਸਪੇਸ ਡੌਕਿੰਗ ਦੇ ਸਫ਼ਲ ਪ੍ਰਦਰਸ਼ਨ ਨਾਲ ਇਕ ਹੋਰ ਮੀਲ ਪੱਥਰ ਸਾਬਤ ਹੋਇਆ। ਇਹ ਆਉਣ ਵਾਲੇ ਵਰ੍ਹਿਆਂ ਵਿਚ ਭਾਰਤ ਦੇ ਖਾਹਿਸ਼ੀ ਪੁਲਾੜ ਮਿਸ਼ਨਾਂ ਲਈ ਇਕ ਮਹੱਤਵਪੂਰਨ ਕਦਮ ਹੈ।

ਸਿਰਫ਼ 15 ਦਿਨਾਂ ਵਿਚ, ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਨੇ ਸਾਲ 2025 ਲਈ ਇਕ ਪਰਿਵਰਤਨਕਾਰੀ ਸ਼ੁਰੂਆਤ ਕੀਤੀ ਹੈ। ਵਿਗਿਆਨਕ ਸਫ਼ਲਤਾਵਾਂ ਅਤੇ ਇਨਫ੍ਰਾਸਟ੍ਰਕਚਰ ਪ੍ਰਾਜੈਕਟਾਂ ਤੋਂ ਲੈ ਕੇ ਯੁਵਾ ਸਸ਼ਕਤੀਕਰਨ ਅਤੇ ਸੱਭਿਆਚਾਰਕ ਉਤਸਵ ਤੱਕ, ਉਨ੍ਹਾਂ ਦੇ ਕਾਰਜ ਇਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ।
 


author

Tanu

Content Editor

Related News