ਧਾਰਮਿਕ ਸਥਾਨਾਂ ’ਤੇ ਅਪਮਾਨਿਤ ਹੁੰਦੀ ਮਨੁੱਖਤਾ

Wednesday, Jul 01, 2026 - 05:36 PM (IST)

ਧਾਰਮਿਕ ਸਥਾਨਾਂ ’ਤੇ ਅਪਮਾਨਿਤ ਹੁੰਦੀ ਮਨੁੱਖਤਾ

ਲੋਕ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ, ਗਿਰਜਾਘਰਾਂ, ਸਮਾਧਾਂ, ਖ਼ਾਨਗਾਹਾਂ, ਮਕਬਰਿਆਂ ’ਤੇ ਕਿਉਂ ਜਾਂਦੇ ਹਨ? ਸਵੇਰ-ਸ਼ਾਮ ਧਾਰਮਿਕ ਸਥਾਨਾਂ ’ਤੇ ਭੀੜ ਲੱਗੀ ਰਹਿੰਦੀ ਹੈ। ਲੋਕ ਸ਼ਿਵਲਿੰਗ ’ਤੇ ਦੁੱਧ ਚੜ੍ਹਾਉਣ, ਕੋਈ ਪ੍ਰਸਾਦ ਲੈਣ, ਕੋਈ ਦੇਵੀ-ਦੇਵਤਿਆਂ ਦੀਆਂ ਸੁੰਦਰ ਮੂਰਤੀਆਂ ਅੱਗੇ ਸਿਰ ਝੁਕਾਉਣ ਲਈ ਲੰਬੀਆਂ-ਲੰਬੀਆਂ ਲਾਈਨਾਂ ’ਚ ਖੜ੍ਹੇ ਰਹਿੰਦੇ ਹਨ। ਇਸ ਲਈ ਕਿ ਦੈਵੀ ਸ਼ਕਤੀਆਂ ’ਚ ਉਨ੍ਹਾਂ ਦੀ ਆਸਥਾ ਅਤੇ ਵਿਸ਼ਵਾਸ ਹੈ। ਮਾਨਸਿਕ ਡਰ ਵੀ ਇਸ ਦਾ ਕਾਰਨ ਹੋ ਸਕਦਾ ਹੈ। ਈਸ਼ਵਰ ਦੀ ਹੋਂਦ ਨੇ ਮਨੁੱਖੀ ਮਨ ’ਚ ਇਕ ਡਰ ਭਰ ਦਿੱਤਾ ਹੈ। ਇਸੇ ਡਰ ਨੇ ਮਨੁੱਖ ਨੂੰ ਧਰਮ ਦੀ ਮਰਿਆਦਾ ’ਚ ਰਹਿਣ ਲਈ ਤਿਆਰ ਕੀਤਾ ਹੈ।

ਇਨ੍ਹਾਂ ਧਾਰਮਿਕ ਸਥਾਨਾਂ ਦੇ ਪ੍ਰਬੰਧਕ ਜਾਂ ਮੁਖੀ, ਪੰਡਿਤ, ਪੁਰੋਹਿਤ, ਮੁੱਲਾ-ਮੌਲਵੀ, ਪਾਦਰੀ, ਉਪਦੇਸ਼ਕ, ਸਾਧੂ, ਸੰਨਿਆਸੀ ਮਨੁੱਖ ਨੂੰ ‘ਡਰ ਦੀ ਰਾਜਨੀਤੀ’ ਨਾਲ ਡਰਾਉਂਦੇ ਅਤੇ ਉਸ ਦਾ ਸ਼ੋਸ਼ਣ ਕਰਦੇ ਰਹੇ ਹਨ। ਅੱਜ ਤਾਂ ਮੈਂ ਪਾਂਡਿਅਾਂ-ਪੁਜਾਰੀਆਂ, ਉਪਦੇਸ਼ਕਾਂ, ਕਥਾ ਵਾਚਕਾਂ ਅਤੇ ਪਾਦਰੀਆਂ ਦੇ ਆਚਰਣ ਨੂੰ ਦੇਖ ਕੇ ਹੈਰਾਨ ਹਾਂ। ਸੈਂਕੜੇ ਸਾਧੂ-ਸੰਤ ਜੇਲਾਂ ’ਚ ਬੰਦ ਹਨ। ਕੋਈ ਧਨ ਠੱਗਣ, ਕੋਈ ਜਬਰ-ਜ਼ਨਾਹ ਕਰਨ, ਕੋਈ ਚੋਰੀ ਕਰਨ, ਕੋਈ ਭਾਰਤ ਦੇ ਵਿਰੁੱਧ ਜਾਸੂਸੀ ਕਰਨ, ਕੋਈ ਹਥਿਆਰਾਂ ਦੇ ਭੰਡਾਰ ਨਾਲ ਫੜੇ ਜਾਣ, ਕੋਈ ਕਿਸੇ ਦੀ ਵਿਆਹੀ ਹੋਈ ਔਰਤ ਨੂੰ ਭਜਾ ਕੇ ਲੈ ਜਾਣ ਦੇ ਦੋਸ਼ ’ਚ ਜੇਲ ਦੀਆਂ ਸਲਾਖਾਂ ਪਿੱਛੇ ਸਾਲਾਂ ਤੋਂ ਬੰਦ ਹਨ।

ਆਸਾਰਾਮ ਬਾਪੂ ਆਪਣੀ ਨਾਬਾਲਗ ਚੇਲੀ ਨਾਲ ਜਬਰ-ਜ਼ਨਾਹ ਕਰਨ ਦੇ ਜੁਰਮ ’ਚ ਜੇਲ ਦੇ ਅੰਦਰ ਹੈ। ਉਸ ਦਾ ਪੁੱਤਰ ਵੀ ਕੁਝ ਅਜਿਹੇ ਹੀ ਅਪਰਾਧਾਂ ’ਚ ਸ਼ਾਮਲ ਪਾਇਆ ਗਿਆ ਹੈ। ਸਿਰਸਾ ਡੇਰੇ ਦਾ ਰਾਮ ਰਹੀਮ ਹਮੇਸ਼ਾ ਵਿਵਾਦਾਂ ’ਚ ਰਿਹਾ ਹੈ। ਉਹ ਕਤਲ ਅਤੇ ‘ਨਾਰੀ ਸਰੀਰਕ ਸ਼ੋਸ਼ਣ’ ਦੇ ਦੋਸ਼ਾਂ ’ਚ ਜੇਲ ’ਚ ਹੈ। ਮੋਹਾਲੀ (ਪੰਜਾਬ) ’ਚ ਗਿਰਜਾਘਰ ਦਾ ਇਕ ਪਾਦਰੀ ਜਬਰ-ਜ਼ਨਾਹ ਦੇ ਕਾਰਨ ਜੇਲ ਦੀ ਹਵਾ ਖਾ ਰਿਹਾ ਹੈ। ਅਜਿਹਾ ਹੀ ਜਲੰਧਰ (ਪੰਜਾਬ) ਦੇ ਇਕ ਪਾਦਰੀ ਨੇ ਕੀਤਾ। ਜਬਰ-ਜ਼ਨਾਹ ਦੇ ਕੇਸ ’ਚ ਲੋੜੀਂਦਾ ਸਵਾਮੀ ਨਿਤਿਆਨੰਦ ਤਾਂ ਦੇਸ਼ ਛੱਡ ਕੇ ਹੀ ਭੱਜ ਗਿਆ ਅਤੇ ਅੱਜ ਆਪਣਾ ਇਕ ਦੇਸ਼ ਬਣਾਉਣ ਦੀ ਕੋਸ਼ਿਸ਼ ’ਚ ਹੈ। ਇਸਕਾਨ-ਸੰਪਰਦਾ ਦਾ ਇਕ ਨੌਜਵਾਨ ਲੜਕਾ ਨਾਰੀ ਦੇ ਦੇਹ ਸ਼ੋਸ਼ਣ ’ਚ ਫੜਿਆ ਗਿਆ। ਮਹਾਰਾਸ਼ਟਰ ਦੇ ਨਾਸਿਕ ’ਚ ਅਸ਼ੋਕ ਖਰਾਤ 200 ਔਰਤਾਂ ਨਾਲ ‘ਸਰੀਰਕ ਸੰਬੰਧ’ ਬਣਾਉਣ ਦੇ ਜੁਰਮ ’ਚ ਫੜਿਆ ਗਿਆ।

ਮਿੱਤਰੋ, ਉਪਰੋਕਤ ਉਦਾਹਰਣਾਂ ਤੋਂ ਇਲਾਵਾ ਵੀ ਅਜਿਹੇ ਕਈ ਕੇਸ ਹੋਣਗੇ, ਪਰ ਜਗ੍ਹਾ ਦੀ ਘਾਟ ਕਾਰਨ ਬਾਕੀ ਦਾ ਵਰਣਨ ਇੱਥੇ ਹੀ ਛੱਡਦਾ ਹਾਂ। ਅਸਲੀ ਗੱਲ ਤਾਂ ਇਹ ਹੈ ਕਿ ਮਨੁੱਖ ਨੇ ਆਪਣੇ ਸੁਖ ’ਚ ਕਿਤੇ ਨਾ ਕਿਤੇ ਕੋਈ ਕਮੀ ਜ਼ਰੂਰ ਦੇਖੀ ਹੈ ਕਿ ਉਹ ਦੁਖ ਤੋਂ ਨਿਜਾਤ ਪਾਉਣਾ ਚਾਹੁੰਦਾ ਹੈ। ਇਸੇ ਲਈ ਜੀਵਨ ਦੀ ਇਸ ਕਮੀ ਨੂੰ ਦੂਰ ਕਰਨ ਲਈ ਮੰਦਰ, ਮਸਜਿਦ ’ਚ ਸਜਦਾ ਕਰਦਾ ਰਹਿੰਦਾ ਹਾਂ। ਸਾਰਾ ਸੰਸਾਰ ਦੁਖੀ ਹੈ। ਕੋਈ ਰਾਸ਼ਟਰਪਤੀ, ਕੋਈ ਪ੍ਰਧਾਨ ਮੰਤਰੀ, ਕੋਈ ਮੰਤਰੀ ਬਣਨਾ ਚਾਹੁੰਦਾ ਹੈ। ਸਾਰੇ ਚਾਹੁੰਦੇ ਹਨ ਕਿ ਮੈਂ ਸੁਖੀ ਰਹਾਂ। ਹਰ ਕੋਈ ਚਾਹੁੰਦਾ ਹੈ ਕਿ ਅਚਕਨ, ਸ਼ੇਰਵਾਨੀ ਜਾਂ ਚੂੜੀਦਾਰ ਪਜਾਮਾ ਪਹਿਨਾ। ਸਮਾਜ ’ਚ ਕੋਈ ਮੈਨੂੰ ‘ਬੁੱਧੂ’ ਨਾ ਕਹੇ। ਮੇਰੀ ਸ਼ਾਨੋ-ਸ਼ੌਕਤ ਹੋਵੇ। ਸਮਾਜ ’ਚ ਰੁਤਬਾ ਹੋਵੇ ਪਰ ਸਭ ਨੂੰ ਸਭ ਕੁਝ ਤਾਂ ਨਹੀਂ ਮਿਲਦਾ। ਕੋਈ ਨਾ ਕੋਈ ਕਮੀ ਤਾਂ ਰਹਿ ਹੀ ਜਾਂਦੀ ਹੈ। ਇਹੀ ਕਮੀ ਉਸ ਨੂੰ ਦੁਖ ਦਿੰਦੀ ਰਹਿੰਦੀ ਹੈ। ਇਸ ਲਈ ਉਹ ਕਿਸੇ ਨਾ ਕਿਸੇ ਦੀ ਸ਼ਰਨ ਲੈਂਦਾ ਹੈ।

ਚੰਗਾ ਹੈ ਕਿ ਉਹ ਧਾਰਮਿਕ ਸਥਾਨਾਂ ’ਤੇ ਜਾ ਕੇ ਈਸ਼ਵਰ, ਅੱਲ੍ਹਾ, ਵਾਹਿਗੁਰੂ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕਰੇ ਕਿ ਫਲਾਣੀ ਕਮੀ, ਫਲਾਣੇ ਦੁਖ ਨੂੰ ਦੂਰ ਕੀਤਾ ਜਾਵੇ। ਮਨੁੱਖ ਇਕ ਡੂੰਘੀ ਸਾਜ਼ਿਸ਼ ਦਾ ਸ਼ਿਕਾਰ ਹੈ। ਦੁਖੀ ਮਨੁੱਖ ਸੁਖ ਲੱਭ ਰਿਹਾ ਹੈ। ਇਸੇ ਭਾਵਨਾ ਦਾ ਸ਼ੋਸ਼ਣ ਕਰਦੇ ਹੋਏ ਸਾਧੂ ਦੇ ਭੇਸ ’ਚ ‘ਢੋਂਗੀ ਬਾਬੇ’ ਲੋਕਾਂ ਨੂੰ ਠੱਗ ਰਹੇ ਹਨ। ਸੁਖ ਦੀ ਖੋਜ ਸਮਾਜ ’ਚ ਅਰਾਜਕਤਾ ਦਾ ਕਾਰਨ ਹੈ। ਢੋਂਗੀ ਬਾਬਿਆਂ ਨੇ ਤਿਜੌਰੀਆਂ ਵੀ ਭਰ ਲਈਆਂ ਹਨ ਅਤੇ ਨਾਰੀ ਜਾਤੀ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਹੈ। ਪੰਡਿਤਾਂ-ਪੁਜਾਰੀਆਂ, ਪਾਦਰੀਆਂ ਨੇ ਪਰਮਾਤਮਾ ਦੇ ਨਾਂ ’ਤੇ ਮਨੁੱਖੀ ਭਾਵਨਾਵਾਂ ਨਾਲ ਖਿਲਵਾੜ ਵੀ ਕੀਤਾ।

ਸਾਧੂ ਕਿਹੋ ਜਿਹਾ ਚਾਹੀਦਾ ਹੈ? ਵਿਵੇਕਾਨੰਦ ਵਰਗਾ, ਤੁਕਾਰਾਮ ਵਰਗਾ, ਕਬੀਰ, ਰਵਿਦਾਸ ਵਰਗਾ, ਚੈਤੰਨਿਆ ਮਹਾਪ੍ਰਭੂ ਵਰਗਾ। ਦਸਾਂ ਸਿੱਖ ਗੁਰੂਆਂ ਵਰਗਾ। ਧਾਰਮਿਕ ਸਥਾਨਾਂ ਨੂੰ ਪਾਖੰਡੀ ਬਾਬਿਆਂ ਤੋਂ ਬਚਾਉਣਾ ਹੋਵੇਗਾ। ਧਾਰਮਿਕ ਸਥਾਨਾਂ ਤੋਂ ਚੋਰੀ, ਠੱਗੀ, ਸ਼ਰਾਬਨੋਸ਼ੀ, ਬਦਮਾਸ਼ੀ ਲਈ ਬਣਾਏ ਗੁਪਤ ਕਮਰਿਆਂ ਦੀ ਪੋਲ ਖੁੱਲ੍ਹ ਜਾਣੀ ਚਾਹੀਦੀ ਹੈ। ਮਨੁੱਖ ਨੇ ਇਕਾਂਤ ’ਚ ਸੁਖਦਾਈ ਪਲਾਂ ਨੂੰ ਜ਼ਰੂਰ ਯਾਦ ਕੀਤਾ, ਉਦੋਂ ਹੀ ਤਾਂ ਉਸ ਨੂੰ ਦੁਖੀ ਹੋਣਾ ਪਿਆ। ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੇ ਮਨੁੱਖ ਦੇ ਦੁਖ ਨੂੰ ਖ਼ੂਬ ਭੁਣਾਇਆ।

ਮੇਰਾ ਵਿਚਾਰ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ। ਮੇਰਾ ਭਾਵ ਢੋਂਗੀ ਬਾਬਿਆਂ ਤੋਂ ਹੈ। ਜੇਕਰ ਉਨ੍ਹਾਂ ਨੇ ਧਾਰਮਿਕ ਸਥਾਨਾਂ ’ਤੇ ਕੁਕਰਮ ਹੀ ਕਰਨਾ ਹੈ, ਤਾਂ ਭਗਵੇਂ ਕੱਪੜਿਆਂ ਅਤੇ ਤਿਲਕ ਤੋਂ ਤੌਬਾ ਕਰ ਕੇ ਇਕ ਸਾਧਾਰਨ ਮਨੁੱਖ ਵਾਂਗ ਸਮਾਜ ’ਚ ਆ ਜਾਣਾ ਚਾਹੀਦਾ ਹੈ। ਸਮਾਜ ਇਹ ਕਿਵੇਂ ਬਰਦਾਸ਼ਤ ਕਰੇ ਕਿ ‘ਪਾਖੰਡੀ ਸਾਧੂ’ ਉਸ ਧਨ-ਦੌਲਤ ਦਾ ਆਨੰਦ ਵੀ ਮਾਣਨ ਜੋ ਉਨ੍ਹਾਂ ਨੂੰ ਦਾਨ ਅਤੇ ਚੜ੍ਹਾਵੇ ਦੇ ਰੂਪ ’ਚ ਪ੍ਰਾਪਤ ਹੋਈ ਹੈ ਅਤੇ ਸੁੰਦਰ ਵਿਆਹੀਆਂ ਹੋਈਆਂ ਔਰਤਾਂ ਨਾਲ ਜਬਰ-ਜ਼ਨਾਹ ਕਰ ਕੇ ਉਨ੍ਹਾਂ ਨੂੰ ਭਜਾ ਕੇ ਵੀ ਲੈ ਜਾਣ। ਇਹ ਧਰਮ ਨੂੰ ਬਦਨਾਮ ਕਰਨਾ ਹੈ। ਸਨਾਤਨ ’ਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ। ਉਨ੍ਹਾਂ ਵਿਸ਼ੇਸ਼ਤਾਵਾਂ ਦਾ ਅਪਮਾਨ ਨਾ ਕਰੋ। ਧਰਮ ’ਤੇ ਆਸਥਾ ਅਤੇ ਵਿਸ਼ਵਾਸ ਡਗਮਗਾਉਣਾ ਨਹੀਂ ਚਾਹੀਦਾ।

-ਮਾਸਟਰ ਮੋਹਨ ਲਾਲ


author

Harpreet SIngh

Content Editor

Related News