‘ਨੈੱਟਫਲਿਕਸ’ ਨੇ ਬਦਲ ਦਿੱਤੀ ਸਟ੍ਰੀਮਿੰਗ ਦੀ ਦੁਨੀਆ
Sunday, Jan 11, 2026 - 04:54 PM (IST)
ਇਸ ਹਫਤੇ ਨੈੱਟਫਲਿਕਸ ਭਾਰਤ ’ਚ 10 ਸਾਲ ਪੂਰੇ ਕਰ ਰਿਹਾ ਹੈ। ਅਜਿਹੇ ’ਚ ਸੰਸਾਰਕ ਪੱਧਰ ’ਤੇ ਅਤੇ ਭਾਰਤ ’ਚ ਮੀਡੀਆ ਦੇ ਮਾਨਚਿੱਤਰ ਦੇ ਪਤਨ ਅਤੇ ਉਸ ਦੇ ਬਾਅਦ ਹੋਏ ਮੁੜ ਨਿਰਧਾਰਨ ’ਤੇ ਮੁੜ ਤੋਂ ਵਿਚਾਰ ਕਰਨ ਦਾ ਇਹ ਇਕ ਢੁੱਕਵਾਂ ਸਮਾਂ ਹੈ।
1990 ਦੇ ਦਹਾਕੇ ’ਚ ਨੈੱਟਫਲਿਕਸ ਡੀ. ਵੀ. ਡੀ. ਕਿਰਾਏ ’ਤੇ ਦਿੰਦਾ ਸੀ। ਇਸ ਨੇ ਯੂ-ਟਿਊਬ ਦੇ ਪੰਜ ਸਾਲ ਬਾਅਦ 2010 ’ਚ ਸਟ੍ਰੀਮਿੰਗ ਸ਼ੁਰੂ ਕੀਤੀ। ਹਾਲਾਂਕਿ ‘ਹਾਊਸ ਆਫ ਕਾਰਡਸ’ ਦੇ ਨਿਰਮਾਣ ਨੇ ਸਭ ਕੁਝ ਬਦਲ ਦਿੱਤਾ। ਪਹਿਲਾਂ ਦੋ ਸੀਜ਼ਨ ਦੇ 26 ਐਪੀਸੋਡ ਬਣਾਉਣ ’ਚ 10 ਕਰੋੜ ਡਾਲਰ ਦਾ ਖਰਚਾ ਆਇਆ, ਜੋ ਇਕ ਪੂਰੀ ਫਿਲਮ ਦੇ ਬਜਟ ਦੇ ਬਰਾਬਰ ਸੀ। ਇਕ ਸੀਜ਼ਨ ਦੇ ਸਾਰੇ ਐਪੀਸੋਡ ਇਕੱਠੇ ਰਿਲੀਜ਼ ਕੀਤੇ ਗਏ ਅਤੇ ਇਸ ਦੀ ਕੀਮਤ 8 ਤੋਂ 12 ਡਾਲਰ ਪ੍ਰਤੀ ਮਹੀਨਾ ਸੀ, ਜਦਕਿ ਕੇਬਲ ਟੀ. ਵੀ. ਦੀ ਕੀਮਤ 50 ਡਾਲਰ ਜਾਂ ਉਸ ਤੋਂ ਜ਼ਿਆਦਾ ਸੀ। ਇਹ ਮਨੋਰੰਜਨ ਜਗਤ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ ਸੀ, ਜਦੋਂ ਤੋਂ ਐੱਮ. ਪੀ. 3 ਵਰਗੀਆਂ ਕੰਪ੍ਰੈਸ਼ਨ ਤਕਨੀਕਾਂ ਨੇ 90 ਦਹਾਕੇ ਦੇ ਦੂਜੇ ਅੱਧ ’ਚ ਸੰਗੀਤ ਨੂੰ ਤਬਾਹ ਕਰ ਦਿੱਤਾ ਸੀ।
ਨੈੱਟਫਲਿਕਸ ਨੇ ਆਨ-ਡਿਮਾਂਡ ਭੁਗਤਾਨ ਆਧਾਰਿਤ ਸਟ੍ਰੀਮਿੰਗ ਦੀਆਂ ਸੰਭਾਵਨਾਵਾਂ ਨੂੰ ਪ੍ਰਦਰਸ਼ਿਤ ਕੀਤਾ ਜੋ ਇਕ ਹੀ ਸਮੇਂ ’ਚ ਲੀਨੀਅਰ ਟੈਲੀਵੀਜ਼ਨ, ਥੀਏਟਰ ਰਿਲੀਜ਼ ਅਤੇ ਸਮਾਚਾਰ ਚੈਨਲਾਂ ਨੂੰ ਸਥਾਪਤ ਕਰ ਸਕਦੀ ਸੀ ਅਤੇ ਇਸ ਨੇ ਉਸ ਯੋਗਤਾ ਨੂੰ ਸਾਕਾਰ ਵੀ ਕੀਤਾ। 39 ਬਿਲੀਅਨ ਡਾਲਰ ਦੇ ਨਾਲ ਮਾਲੀਆ ਅਤੇ 300 ਮਿਲੀਅਨ ਤੋਂ ਵੱਧ ਸਬਸਕ੍ਰਾਈਬਰਾਂ ਦੇ ਮਾਮਲੇ ’ਚ ਇਹ ਦੁਨੀਆ ਦੀ ਸਭ ਤੋਂ ਵੱਡੀ ਪੇਡ ਸਟ੍ਰੀਮਿੰਗ ਸੇਵਾ ਹੈ।
ਇਹ ਉਹ ਦਰਸ਼ਕ ਸਨ, ਜਿਨ੍ਹਾਂ ਲਈ ਦੂਜੇ ਵੀ ਤਰਸ ਰਹੇ ਸਨ। ਭਾਵੇਂ ਗੱਲ ਜ਼ਿਆਦਾ ਉਤਪਾਦ ਵੇਚਣ ਦੀ ਹੋਵੇ (ਐਮਾਜ਼ੋਨ ਦੀ) ਜਾਂ ਲੋਕਾਂ ਨੂੰ ਜ਼ਿਆਦਾ ਖੋਜ ਕਰਨ ਲਈ ਪ੍ਰੇਰਿਤ ਕਰਨ ਦੀ (ਗੂਗਲ ਦੀ), ਕਈ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਭੂਗੋਲਿਕ ਖੇਤਰਾਂ, ਤਕਨੀਕਾਂ ਅਤੇ ਉਪਕਰਣਾਂ ’ਚ ਫੈਲੇ ਵਿਸ਼ਾਲ ਦਰਸ਼ਕਾਂ ਦੀ ਜ਼ਰੂਰਤ ਸੀ। ਇਨ੍ਹਾਂ ’ਚੋਂ ਜ਼ਿਆਦਾਤਰ ਜਿਵੇਂ ਐਮਾਜ਼ੋਨ ਅਤੇ ਐਪਲ, ਫਾਕਸ, ਡਿਜ਼ਨੀ, ਵਾਰਨਰ ਵਰਗੀਆਂ ਪੁਰਾਣੀਆਂ ਮੀਡੀਆ ਕੰਪਨੀਆਂ ਨਾਲ ਵੀਡੀਓ ਸਟ੍ਰੀਮਿੰਗ ’ਚ ਹੱਥ ਅਜ਼ਮਾ ਰਹੇ ਸਨ ਪਰ ਨੈੱਟਫਲਿਕਸ ਦੇ ਆਉਣ ਤੋਂ ਬਾਅਦ ਸਟ੍ਰੀਮਿੰਗ ਇਕ ਗੰਭੀਰ ਖੇਤਰ ਬਣ ਗਿਆ ਅਤੇ ਐਮਾਜ਼ੋਨ ਪ੍ਰਾਈਮ ਵੀਡੀਓ, ਐਪਲ ਤੇ ਕਈ ਹੋਰ ਕੰਪਨੀਆਂ ਨੇ ਵੀ ਆਪਣੀ ਪਕੜ ਮਜ਼ਬੂਤ ਕਰ ਲਈ। ਜਲਦੀ ਹੀ ਇਹ ਸਪੱਸ਼ਟ ਹੋ ਗਿਆ ਕਿ ਜਿਨ੍ਹਾਂ ਕੋਲ ਸਭ ਤੋਂ ਜ਼ਿਆਦਾ ਸੋਮੇ ਅਤੇ ਪਲੇਟਫਾਰਮ ਹੋਣਗੇ, ਉਨ੍ਹਾਂ ਦੀ ਸੌਦੇਬਾਜ਼ੀ ਦੀ ਸ਼ਕਤੀ ਸਭ ਤੋਂ ਜ਼ਿਆਦਾ ਹੋਵੇਗੀ।
ਟੈਕਨਾਲੋਜੀ ਅਤੇ ਮੀਡੀਆ ਖੇਤਰ ਦੀਆਂ ਵੱਡੀਆਂ ਕੰਪਨੀਆਂ ਦਾ ਕੁੱਲ ਮਾਲੀਆ 160 ਅਰਬ ਡਾਲਰ ਤੋਂ ਲੈ ਕੇ 600 ਅਰਬ ਡਾਲਰ ਤੱਕ ਹੈ। ਸਭ ਤੋਂ ਵੱਡੇ ਰਵਾਇਤੀ ਸਟੂਡੀਓ ਦਾ ਮਾਲੀਆ 30 ਅਰਬ ਡਾਲਰ ਤੋਂ 80 ਅਰਬ ਡਾਲਰ ਦੇ ਵਿਚਾਲੇ ਹੈ। ਇਹੀ ਕਾਰਨ ਹੈ ਕਿ 2017 ’ਚ ਰੂਪਰਟ ਮਰਡੋਕ ਨੇ 21ਵੀਂ ਸੈਂਚੁਰੀ ਫਾਕਸ ਦੀਆਂ ਮਨੋਰੰਜਨ ਸੰਪਤੀਆਂ, ਜਿਨ੍ਹਾਂ ’ਚ ਸਟਾਰ ਇੰਡੀਆ ਵੀ ਸ਼ਾਮਲ ਸੀ, ਨੂੰ ਵਾਲਟ ਡਿਜ਼ਨੀ ਕੰਪਨੀ ਨੂੰ ਵੇਚਣ ਦਾ ਫੈਸਲਾ। ਲਗਭਗ ਉਸੇ ਸਮੇਂ ਜ਼ੀ ਕੰਪਨੀ ਪ੍ਰਮੋਟਰਾਂ ਵਲੋਂ ਪੈਦਾ ਕਰਜ਼ਾ ਸੰਕਟ ਨਾਲ ਜੂਝ ਰਹੀ ਸੀ ਅਤੇ ਉਸ ਨੇ ਆਪਣੇ ਹਿੱਸੇ ਦੀ ਵਿਕਰੀ ਕਰਨ ਦਾ ਫੈਸਲਾ ਿਲਆ। ਸੋਨੀ-ਜ਼ੀ ਦੀ ਵਿਲੀਨਤਾ ਤਾਂ ਨਹੀਂ ਹੋ ਸਕੀ ਪਰ ਪੀ. ਵੀ. ਆਰ.-ਇਨਾਕਸ ਅਤੇ ਜੀਓ ਸਟਾਰ (ਸਟਾਰ ਇੰਡੀਆ ਅਤੇ ਵਾਯਾਕਾਮ 18) ਵਰਗੀਆਂ ਹੋਰਨਾਂ ਦੀ ਵਿਲੀਨਤਾ ਹੋ ਗਈ। ਜਿਸ ਤਰ੍ਹਾਂ ਕੌਮਾਂਤਰੀ ਮਾਨਚਿੱਤਰ ’ਚ ਬਦਲਾਅ ਆਇਆ, ਉਸੇ ਤਰ੍ਹਾਂ ਭਾਰਤੀ ਮਾਨਚਿੱਤਰ ’ਚ ਬਦਲਾਅ ਆਇਆ।
10 ਸਾਲ ਪਹਿਲਾਂ ਕਿਸੇ ਆਈਲੈਂਡਿੰਗ ਸ਼ੋਅ ਨੂੰ ਲੱਭਣਾ, ਉਸ ਦਾ ਆਨੰਦ ਲੈਣਾ ਅਤੇ ਹੋਰ ਵੀ ਦੇਖਣ ਦੀ ਇੱਛਾ ਰੱਖਣਾ ਕਿੰਨਾ ਸੰਭਵ ਸੀ? ਸਟ੍ਰੀਮਿੰਗ ਵੀਡੀਓ ਜਾਂ ਓ. ਟੀ. ਟੀ. ਰਾਹੀਂ ਦੁਨੀਆ ਭਰ ਤੋਂ ਪੇਸ਼ ਕੀਤੀਆਂ ਜਾਣ ਵਾਲੀਆਂ ਕਹਾਣੀਆਂ ਦਾ ਭੰਡਾਰ ਗੈਰ-ਸਾਧਾਰਨ ਹੈ ਅਤੇ ਨੈੱਟਫਲਿਕਸ ਨੇ ਸਾਨੂੰ ਇਸ ਤੋਂ ਜਾਣੂ ਕਰਵਾਇਆ। ਉਸ ਤੋਂ ਬਾਅਦ ਹੋਰ ਚੈਨਲ ਵੀ ਜੁੜ ਗਏ।
ਜਿਸ ਤਰ੍ਹਾਂ ਤੁਸੀਂ ਅਤੇ ਮੈਂ ਕੋਲੰਬੀਆਈ, ਸਪੈਨਿਸ਼, ਜਰਮਨੀ, ਤੁਰਕੀ ਜਾਂ ਕੋਰੀਆਈ ਸ਼ੋਅ ਅਤੇ ਫਿਲਮਾਂ ਲੱਭ ਰਹੇ ਹਾਂ, ਉਸੇ ਤਰ੍ਹਾਂ ਦੁਨੀਆ ਭਰ ’ਚ ਲੱਖਾਂ ਲੋਕ ਕੋਹਰਾ, ਪਾਤਾਲ ਲੋਕ, ਮਿਰਜ਼ਾਪੁਰ, ਫੈਮਿਲੀ ਮੈਨ ਜਾਂ ਦਿੱਲੀ ਕ੍ਰਾਈਮ ਵਰਗੀਆਂ ਭਾਰਤੀ ਫਿਲਮਾਂ ਅਤੇ ਸ਼ੋਅਜ਼ ਨੂੰ ਲੱਭ ਰਹੇ ਹਨ। ਇਹ ਸਥਾਨਕ ਕਹਾਣੀਆਂ ਹਨ ਜਿਨ੍ਹਾਂ ਨੂੰ ਭਾਰਤੀ ਕਹਾਣੀਕਾਰਾਂ ਨੇ ਭਾਰਤੀ ਭਾਸ਼ਾਵਾਂ ’ਚ ਸੁਣਾਇਆ ਹੈ, ਸਟ੍ਰੀਮਿੰਗ ਦੇ ਜ਼ਰੀਏ ਇਨ੍ਹਂਾਂ ਨੂੰ ਵਿਸ਼ਵ ਪੱਧਰ ’ਤੇ ਪਹੁੰਚਾਇਆ ਜਾ ਰਿਹਾ ਹੈ, ਜਿਸ ਦੀ ਅਸੀਂ ਕਲਪਨਾ ਵੀ ਨਹੀਂ ਕੀਤੀ ਸੀ। ਨੈੱਟਫਲਿਕਸ ਜਾਂ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਣ ਵਾਲਾ ਹਰ ਭਾਰਤੀ ਸ਼ੋਅ 200 ਦੇਸ਼ਾਂ ’ਚ ਉਪਲਬਧ ਹੈ। ਇਨ੍ਹਾਂ ’ਚੋਂ ਕਈ ਸ਼ੋਅ ਦੀ ਸਮੀਖਿਆ ਦੁਨੀਆ ਭਰ ਦੇ ਕੁਝ ਪ੍ਰਮੁੱਖ ਸਮਾਚਾਰ ਪੱਤਰਾਂ, ਪੱਤ੍ਰਿਕਾਵਾਂ ਅਤੇ ਟੀ. ਵੀ. ਚੈਨਲਾਂ ’ਚ ਕੀਤੀ ਜਾਂਦੀ ਹੈ। ਵਿਦੇਸ਼ਾਂ ’ਚ ਰਿਲੀਜ਼ ਹੋਈਆਂ ਕੁਝ ਸਭ ਤੋਂ ਵੱਡੀਆਂ ਭਾਰਤੀ ਫਿਲਮਾਂ-ਫਾਕਸ ਸਟੂਡੀਓ ਦੀ ‘ਮਾਈ ਨੇਮ ਇਜ਼ ਖਾਨ’ (2010) ਜਾਂ ਡਿਜ਼ਨੀ ਦੀ ‘ਦੰਗਲ’ (2016)-ਨੂੰ ਇਹ ਲੋਕਪ੍ਰਿਯਤਾ ਨਹੀਂ ਮਿਲੀ।
ਦਹਾਕਿਆਂ ਤੋਂ ‘ਕਰਾਸਓਵਰ ਫਿਲਮ’ ਦੀ ਚਰਚਾ ਤੋਂ ਬਾਅਦ ਭਾਰਤੀ ਕਹਾਣੀਆਂ ਆਖਿਰਕਾਰ ਕਰਾਸਓਵਰ ਕਰ ਰਹੀਆਂ ਹਨ। ਉਨ੍ਹਾਂ ਨੂੰ ਰੋਜ਼ਾਨਾ ਤੌਰ ’ਤੇ ਕੌਮਾਂਤਰੀ ਐਮੀ ਪੁਰਸਕਾਰਾਂ ਲਈ ਨਾਮਜ਼ਦ ਕੀਤਾ ਜਾ ਰਿਹਾ ਹੈ। 2020 ’ਚ ਦਿੱਲੀ ਕ੍ਰਾਈਮ ਅਤੇ 2023 ’ਚ ਵੀਰ ਦਾਸ ਦੀ ਲੈਂਡਿੰਗ ਨੇ ਪੁਰਸਕਾਰ ਜਿੱਤੇ। ਦੋਵੇਂ ਫਿਲਮਾਂ ਨੈੱਟਫਲਿਕਸ ’ਤੇ ਸਨ। ਦੁਨੀਆ ਦਾ ਸਭ ਤੋਂ ਵੱਡਾ ਫਿਲਮ ਨਿਰਮਾਣ ਉਦਯੋਗ ਹੁਣ ਆਪਣੀ ਕਹਾਣੀ ਕਹਿਣ ਦੀ ਕਲਾ ਨੂੰ ਦੁਨੀਆ ਦੇ ਸਾਹਮਣੇ ਪ੍ਰਦਰਸ਼ਿਤ ਕਰ ਰਿਹਾ ਹੈ। ਨੈੱਟਫਲਿਕਸ (ਅਤੇ ਸਟ੍ਰੀਮਿੰਗ) ਦੇ 10 ਸਾਲਾਂ ਨੇ ਭਾਰਤ ਨੂੰ ਜੋ ਸਭ ਤੋਂ ਚੰਗੀਆਂ ਚੀਜ਼ਾਂ ਦਿੱਤੀਆਂ ਹਨ, ਉਨ੍ਹਾਂ ’ਚੋਂ ਇਹ ਇਕ ਹੈ।
-ਵਨੀਤਾ ਕੋਹਲੀ-ਖਾਂਡੇਕਰ
