ਰਾਸ਼ਟਰੀ ਯੁਵਾ ਦਿਵਸ: ਵਿਕਸਿਤ ਭਾਰਤ ਲਈ ਇਕ ਵਿਜ਼ਨ

Saturday, Jan 11, 2025 - 02:06 PM (IST)

ਰਾਸ਼ਟਰੀ ਯੁਵਾ ਦਿਵਸ: ਵਿਕਸਿਤ ਭਾਰਤ ਲਈ ਇਕ ਵਿਜ਼ਨ

ਭਾਰਤ ਆਪਣੀ ਸੁਤੰਤਰਤਾ ਦੇ ਸ਼ਤਾਬਦੀ ਵਰ੍ਹੇ-2047 ਵੱਲ ਅੱਗੇ ਵਧ ਰਿਹਾ ਹੈ, ਅਜਿਹੇ ਵਿਚ ਸਾਡੇ ਯੁਵਾ ਵਿਕਸਿਤ ਭਾਰਤ ਦੇ ਨਿਰਮਾਣ ਦੇ ਸਾਡੇ ਮਿਸ਼ਨ ਵਿਚ ਸਭ ਤੋਂ ਅੱਗੇ ਹਨ। ਬਿਨਾਂ ਕਿਸੇ ਰਾਜਨੀਤਿਕ ਪਿਛੋਕੜ ਵਾਲੇ ਇਕ ਲੱਖ ਨੌਜਵਾਨਾਂ ਨੂੰ ਰਾਜਨੀਤੀ ਵਿਚ ਸ਼ਾਮਲ ਕਰਨ ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਸੱਦੇ ’ਤੇ, ਅਸੀਂ ਰਾਸ਼ਟਰੀ ਯੁਵਾ ਮਹਾਉਤਸਵ ਦੀ ਇਕ ਅਸਾਧਾਰਨ ਤੌਰ ’ਤੇ ਕਲਪਨਾ ਕੀਤੀ ਹੈ- “ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ 2025”। ਇਹ ਸੰਵਾਦ ਸਿਰਫ਼ ਇਕ ਆਯੋਜਨ ਨਹੀਂ ਹੈ, ਇਹ ਇਕ ਅਭਿਆਨ ਹੈ, ਯੁਵਾ ਸਸ਼ਕਤੀਕਰਨ, ਅਗਵਾਈ ਅਤੇ ਵਿਵਹਾਰਿਕ ਵਿਚਾਰਾਂ ਦਾ ਇਕ ਜੀਵੰਤ ਉਤਸਵ ਹੈ, ਜੋ “ਵਿਕਸਿਤ ਭਾਰਤ” ਨਾਲ ਜੁੜੇ ਦੇਸ਼ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ।


ਰਾਸ਼ਟਰੀ ਯੁਵਾ ਮਹਾਉਤਸਵ ਦੀ ਕਲਪਨਾ

ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ, ਰਾਸ਼ਟਰੀ ਯੁਵਾ ਮਹਾਉਤਸਵ ਸੱਭਿਆਚਾਰਕ ਆਦਾਨ-ਪ੍ਰਦਾਨ ਅਤੇ ਯੁਵਾ ਊਰਜਾ ਦਾ ਪ੍ਰਤੀਕ ਰਿਹਾ ਹੈ। ਹਾਲਾਂਕਿ, ਇਸ ਵਰ੍ਹੇ, ਅਸੀਂ ਵੱਖ-ਵੱਖ ਤਰੀਕੇ ਨਾਲ ਸੋਚਣ ਦੀ ਹਿੰਮਤ ਕੀਤੀ। 18 ਨਵੰਬਰ, 2024 ਨੂੰ, ਅਸੀਂ ਉਤਸਵ ਦੇ ਫਾਰਮੈਟ ਵਿਚ ਇਕ ਬੇਮਿਸਾਲ ਬਦਲਾਅ ਦਾ ਐਲਾਨ ਕੀਤਾ, ਜਿਸ ਦੇ ਕੇਂਦਰ ਵਿਚ ਅਗਵਾਈ, ਇਨੋਵੇਸ਼ਨ ਅਤੇ ਰਾਸ਼ਟਰ-ਨਿਰਮਾਣ ਨੂੰ ਰੱਖਿਆ ਗਿਆ।

ਇਸ ਕਲਪਨਾ ਦਾ ਕੇਂਦਰ ਹੈ- ਵਿਕਸਿਤ ਭਾਰਤ ਚੁਣੌਤੀ, ਜੋ ਤਿੰਨ ਪੜਾਵਾਂ ਵਾਲੀ ਪ੍ਰਤੀਯੋਗਿਤਾ ਹੈ। ਇਸ ਪ੍ਰਤੀਯੋਗਿਤਾ ਨੂੰ ਭਾਰਤ ਦੇ ਸਭ ਤੋਂ ਪ੍ਰਤਿਭਾਸ਼ਾਲੀ ਨੌਜਵਾਨਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਵਿਕਸਿਤ ਕਰਨ ਲਈ ਸਾਵਧਾਨੀ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇਹ ਚੁਣੌਤੀ ਯੋਗਤਾ, ਸਮਾਵੇਸ਼ ਅਤੇ ਪਾਰਦਰਸ਼ਿਤਾ ’ਤੇ ਆਧਾਰਿਤ ਹੈ, ਜੋ ਭੂਗੋਲਿਕ ਜਾਂ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਹਰ ਯੁਵਾ ਭਾਰਤੀ ਨੂੰ ਯੋਗਦਾਨ ਕਰਨ ਦਾ ਸਮਾਨ ਅਵਸਰ ਮਿਲਣਾ ਸੁਨਿਸ਼ਚਿਤ ਕਰਦੀ ਹੈ।

ਪਹਿਲਾ ਪੜਾਅ, ਵਿਕਸਿਤ ਭਾਰਤ ਕੁਇਜ਼ ਵਿਚ ਦੇਸ਼ ਭਰ ਦੇ ਲਗਭਗ 3 ਮਿਲੀਅਨ ਨੌਜਵਾਨਾਂ ਨੇ ਹਿੱਸਾ ਲਿਆ। 12 ਭਾਸ਼ਾਵਾਂ ਵਿਚ ਆਯੋਜਿਤ ਇਸ ਪ੍ਰਤੀਯੋਗਿਤਾ ਵਿਚ ਪਿਛਲੇ ਦਹਾਕਿਆਂ ਵਿਚ ਭਾਰਤ ਦੀ ਪ੍ਰਗਤੀ ਬਾਰੇ ਉਨ੍ਹਾਂ ਦੇ ਗਿਆਨ ਦਾ ਪ੍ਰੀਖਣ ਕੀਤਾ ਗਿਆ, ਜਿਸ ਵਿਚ ਸਮਾਵੇਸ਼ੀ ਅਤੇ ਪਹੁੰਚ ਸੁਨਿਸ਼ਚਿਤ ਹੋਈ।

ਦੂਸਰੇ ਪੜਾਅ ਤਹਿਤ, ਵਿਕਸਿਤ ਭਾਰਤ ਲੇਖ ਪ੍ਰਤੀਯੋਗਿਤਾ ਵਿਚ ਪ੍ਰਤੀਭਾਗੀਆਂ ਨੂੰ ਅਹਿਮ ਮੁੱਦਿਆਂ ’ਤੇ ਡੂੰਘਾਈ ਨਾਲ ਵਿਚਾਰ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਪੇਸ਼ ਕੀਤੇ ਗਏ ਦੋ ਲੱਖ ਤੋਂ ਵੱਧ ਲੇਖਾਂ ਵਿਚ ਵਿਕਾਸ ਲਈ ਟੈਕਨਾਲੋਜੀ ਦਾ ਲਾਭ ਉਠਾਉਣ, ਟਿਕਾਊ ਵਿਕਾਸ ਨੂੰ ਆਪਣਾਉਣ, ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਅਤੇ ਭਾਰਤ ਨੂੰ ਗਲੋਬਲ ਖੇਡ ਮਹਾਸ਼ਕਤੀ ਬਣਾਉਣ ਜਿਹੇ 10 ਵਿਸ਼ਾਗਤ ਖੇਤਰਾਂ ’ਤੇ ਵਿਚਾਰ ਪੇਸ਼ ਕੀਤੇ ਗਏ। ਮਾਹਿਰ ਪੈਨਲ ਦੁਆਰਾ ਮੁਲਾਂਕਿਤ ਇਨ੍ਹਾਂ ਲੇਖਾਂ ਨੇ ਸਾਡੇ ਨੌਜਵਾਨਾਂ ਦੀ ਰਚਨਾਤਮਕਤਾ, ਵਿਸ਼ਲੇਸ਼ਣਾਤਮਕ ਸੋਚ ਅਤੇ ਮੌਲਿਕਤਾ ਬਾਰੇ ਡੂੰਘੀ ਜਾਣਕਾਰੀ ਪ੍ਰਦਾਨ ਕੀਤੀ।

ਅਖੀਰਲੇ ਪੜਾਅ ਦੇ ਅਧੀਨ, ਵਿਕਸਿਤ ਭਾਰਤ ਵਿਜ਼ਨ ਡੇਕ ਪ੍ਰਤੀਯੋਗਿਤਾ ਵਿਚ ਟੌਪ ਪ੍ਰਤੀਭਾਗੀ ਰਾਜ ਪੱਧਰੀ ਚੈਂਪੀਅਨਸ਼ਿਪ ਵਿਚ ਸ਼ਾਮਲ ਹੋਏ। ਇੱਥੇ, ਯੁਵਾ ਨੇਤਾਵਾਂ ਨੇ ਖੇਤਰ (ਡੋਮੇਨ) ਮਾਹਿਰਾਂ ਅਤੇ ਲੀਡਰਸ਼ਿਪ ਮਾਡਰੇਟਰਾਂ ਦੇ ਪੈਨਲ ਦੇ ਸਾਹਮਣੇ ਨਵੀਨਤਾਕਾਰੀ ਵਿਚਾਰ ਪੇਸ਼ ਕੀਤੇ। ਇਸ ਪੜਾਅ ਵਿਚ ਜ਼ਮੀਨੀ ਪੱਧਰ ਦੇ ਦ੍ਰਿਸ਼ਟੀਕੋਣ ਅਤੇ ਖੇਤਰੀ ਵਿਭਿੰਨਤਾ ’ਤੇ ਜ਼ੋਰ ਦਿੱਤਾ ਗਿਆ, ਜਿਸ ਨਾਲ ਯੁਵਾ ਭਾਰਤੀਆਂ ਦੀ ਸਥਾਨਕ ਤੌਰ ’ਤੇ ਕੰਮ ਕਰਦੇ ਹੋਏ ਗਲੋਬਲ ਪੱਧਰ ’ਤੇ ਸੋਚਣ ਦੀ ਸਮਰੱਥਾ ਦਾ ਪ੍ਰਦਰਸ਼ਨ ਹੋਇਆ।


ਸ਼ਾਨਦਾਰ ਸੰਵਾਦ : ਇਕ ਇਤਿਹਾਸਕ ਸਮਾਗਮ

ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ 10 ਜਨਵਰੀ, 2025 ਨੂੰ ਅਧਿਕਾਰਿਤ ਤੌਰ ’ਤੇ ਭਾਰਤ ਮੰਡਪਮ, ਨਵੀਂ ਦਿੱਲੀ ਵਿਚ ਸ਼ੁਰੂ ਹੋਵੇਗਾ, ਜਿਸ ਵਿਚ 3,000 ਪ੍ਰਤੀਭਾਗੀ ਇਕ ਇਤਿਹਾਸਕ ਸਮਾਗਮ ਵਿਚ ਸ਼ਾਮਲ ਹੋਣਗੇ। ਇਸ ਸਮਾਗਮ ਵਿਚ ਵਿਕਸਿਤ ਭਾਰਤ ਚੈਲੇਂਜ ਟ੍ਰੈਕ ਤੋਂ 1,500 ਪ੍ਰਤੀਭਾਗੀ ਸ਼ਾਮਲ ਹੋਣਗੇ, ਜੋ ਰਾਜ ਚੈਂਪੀਅਨਸ਼ਿਪ ਦੀਆਂ ਟੌਪ 500 ਟੀਮਾਂ ਦੀ ਪ੍ਰਤੀਨਿਧਤਾ ਕਰਨਗੇ, ਪਰੰਪਰਾਗਤ ਟ੍ਰੈਕ ਨਾਲ 1,000 ਪ੍ਰਤੀਭਾਗੀ ਹਿੱਸਾ ਲੈਣਗੇ, ਜੋ ਰਾਜ ਪੱਧਰੀ ਯੁਵਾ ਮਹਾਉਤਸਵਾਂ ਤੋਂ ਚੁਣੇ ਗਏ ਪ੍ਰਦਰਸ਼ਨਾਂ ਰਾਹੀਂ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨਗੇ ਅਤੇ 500 ਪਥਪ੍ਰਦਰਸ਼ਕ ਸ਼ਾਮਲ ਹੋਣਗੇ, ਜੋ ਥੀਮੈਟਿਕ ਟ੍ਰੈਕਾਂ ’ਤੇ ਆਪਣੇ ਸ਼ਾਨਦਾਰ ਯੋਗਦਾਨ ਲਈ ਚੁਣੇ ਗਏ ਹਨ।

11 ਜਨਵਰੀ ਨੂੰ ਇਕ ਸ਼ਾਨਦਾਰ ਉਦਘਾਟਨ ਸੈਸ਼ਨ ਦੇ ਨਾਲ ਸੰਵਾਦ ਦੀ ਸ਼ੁਰੂਆਤ ਹੋਵੇਗੀ, ਜਿਸ ਵਿਚ ਰਾਸ਼ਟਰੀ ਪ੍ਰਤੀਕ, ਵਿਚਾਰਕ ਨੇਤਾ ਅਤੇ ਇਨੋਵੇਟਰਸ ਹਿੱਸਾ ਲੈਣਗੇ। ਇਹ ਉੱਚ–ਪੱਧਰੀ ਚਰਚਾ 10 ਮਹੱਤਵਪੂਰਨ ਵਿਸ਼ਿਆਂ ’ਤੇ ਵਿਸ਼ਾਗਤ ਵਿਚਾਰ-ਵਟਾਂਦਰੇ ਲਈ ਮੰਚ ਤਿਆਰ ਕਰੇਗੀ, ਜਿਸ ਦੀ ਅਗਵਾਈ ਸਲਾਹਕਾਰ ਅਤੇ ਖੇਤਰ (ਡੋਮੇਨ) ਮਾਹਿਰ ਕਰਨਗੇ।


ਰਾਸ਼ਟਰੀ ਯੁਵਾ ਦਿਵਸ : ਵਿਕਸਿਤ ਭਾਰਤ ਲਈ ਇਕ ਵਿਜ਼ਨ

ਸਵਾਮੀ ਵਿਵੇਕਾਨੰਦ ਦੀ ਜੈਅੰਤੀ ਅਤੇ ਯੁਵਾ ਸਸ਼ਕਤੀਕਰਨ ਦੀ ਉਨ੍ਹਾਂ ਦੀ ਚਿਰਸਥਾਈ ਵਿਰਾਸਤ ਦਾ ਸਨਮਾਨ ਕਰਨ ਲਈ 12 ਜਨਵਰੀ ਨੂੰ ਰਾਸ਼ਟਰੀ ਯੁਵਾ ਦਿਸਵ ਵਜੋਂ ਮਨਾਇਆ ਜਾਂਦਾ ਹੈ। ਇਹ ਆਯੋਜਨ ਦਾ ਅੰਤਿਮ ਦਿਨ ਹੋਵੇਗਾ, ਜੋ ਹਰੇਕ ਪ੍ਰਤੀਭਾਗੀ ਲਈ ਇਕ ਨਿਰਣਾਇਕ ਪਲ ਸਾਬਤ ਹੋਵੇਗਾ। ਵਿਸ਼ਾਗਤ ਟ੍ਰੈਕ ਨਾਲ ਟੌਪ 10 ਵਿਚਾਰ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਸਾਹਮਣੇ ਪੇਸ਼ ਕੀਤੇ ਜਾਣਗੇ, ਜੋ ਇਨੋਵੇਟਿਵ ਯੂਥ ਨੂੰ ਅੱਗੇ ਵਧਣ ਲਈ ਇਕ ਪ੍ਰੇਰਕ ਮੰਚ ਪ੍ਰਦਾਨ ਕਰੇਗਾ।

ਇਸ ਦਿਨ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਇਕ ਸ਼ਾਨਦਾਰ ਪੂਰਨ ਸੈਸ਼ਨ ਦਾ ਵੀ ਆਯੋਜਨ ਹੋਵੇਗਾ। ਇਹ ਸੈਸ਼ਨ ਵਿਕਸਿਤ ਭਾਰਤ ਨੂੰ ਆਕਾਰ ਦੇਣ ਵਿਚ ਭਾਰਤ ਦੇ ਨੌਜਵਾਨਾਂ ਦੀ ਪਰਿਵਰਤਨਕਾਰੀ ਸਮਰੱਥਾ ਨੂੰ ਮਜ਼ਬੂਤ ਕਰੇਗਾ। ਇਸ ਸੈਸ਼ਨ ਜ਼ਰੀਏ ਪ੍ਰਤੀਭਾਗੀਆਂ ਨੂੰ ਬਦਲਾਅ ਦੇ ਉਤਪ੍ਰੇਰਕ ਵਜੋਂ ਕੰਮ ਕਰਨ ਲਈ ਮਜ਼ਬੂਤ ਅਤੇ ਪ੍ਰੇਰਿਤ ਕੀਤਾ ਜਾਵੇਗਾ।

ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ ਆਪਣੇ ਪੈਮਾਨੇ, ਸਮਾਵੇਸ਼ਿਤਾ ਅਤੇ ਪ੍ਰਭਾਵ ਨੂੰ ਦਰਸਾਉਂਦਾ ਹੈ। ਇਸ ਦੀ ਪਾਰਦਰਸ਼ੀ ਚੋਣ ਪ੍ਰਕਿਰਿਆ ਤੋਂ ਲੈ ਕੇ ਕਾਰਵਾਈ ਯੋਗ ਵਿਚਾਰਾਂ ’ਤੇ ਇਸ ਦੇ ਵਿਸ਼ੇਸ਼ ਧਿਆਨ ਤੱਕ, ਇਹ ਪਹਿਲ ਯੁਵਾ ਸਸ਼ਕਤੀਕਰਨ ਲਈ ਸਾਡੀ ਸਰਕਾਰ ਦੀ ਪ੍ਰਤੀਬੱਧਤਾ ਦੀ ਉਦਾਹਰਣ ਪੇਸ਼ ਕਰਦੀ ਹੈ।

-ਡਾ. ਮਨਸੁਖ ਮਾਂਡਵੀਆ
(ਕੇਂਦਰੀ ਯੁਵਾ ਮਾਮਲੇ ਅਤੇ ਖੇਡ ਅਤੇ ਕਿਰਤ ਤੇ ਰੋਜ਼ਗਾਰ ਮੰਤਰੀ)


author

Tanu

Content Editor

Related News