ਕਰਨਾਟਕ ਦਾ ਸਿਆਸੀ ਸੰਕਟ ਕਾਂਗਰਸ ’ਚ ਸੱਤਾ ਸੰਘਰਸ਼ ਦੇ ਕਾਰਨ
Tuesday, Jan 20, 2026 - 04:41 PM (IST)
ਕਰਨਾਟਕ ਦਾ ਸਿਆਸੀ ਸੰਕਟ ਮੁੱਖ ਮੰਤਰੀ ਸਿੱਧਾਰਮਈਆ ਅਤੇ ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ (ਡੀ.ਕੇ.ਐੱਸ.) ਵਿਚਾਲੇ ਵਧਦੇ ਸੱਤਾ ਸੰਘਰਸ਼ ਦੇ ਕਾਰਨ ਹੈ। ਰੋਟੇਟਿੰਗ ਮੁੱਖ ਮੰਤਰੀ ਸਿਸਟਮ ਦਾ ਅਣਸੁਲਝਿਆ ਸਵਾਲ ਸੰਕਟ ਨੂੰ ਹੋਰ ਡੂੰਘਾ ਕਰ ਰਿਹਾ ਹੈ, ਜਿਸ ਨਾਲ ਕਾਂਗਰਸ ਹਾਈ ਕਮਾਨ ਲਈ ਰਾਜ ਨੂੰ ਸਥਿਰ ਕਰਨ ਵਾਸਤੇ ਫੈਸਲਾਕੁੰਨ ਕਾਰਵਾਈ ਕਰਨਾ ਜ਼ਰੂਰੀ ਹੋ ਗਿਆ ਹੈ।
ਇਸ ਸੱਤਾ ਸੰਘਰਸ਼ ਦੀਆਂ ਜੜ੍ਹਾਂ 2023 ਵਿਚ ਲੱਭੀਆਂ ਜਾ ਸਕਦੀਆਂ ਹਨ, ਜਦੋਂ ਲੀਡਰਸ਼ਿਪ ਸਾਂਝੀਕਰਨ ਬਾਰੇ ਸਮਝੌਤੇ ਦੀਆਂ ਅਟਕਲਾਂ ਸਾਹਮਣੇ ਆਈਆਂ, ਜੋ ਅਜੇ ਵੀ ਅਣਸੁਲਝੀਆਂ ਹਨ।
ਅੰਦਰੂਨੀ ਮਤਭੇਦਾਂ ਨੂੰ ਦੂਰ ਕਰਨ ਲਈ ਹਾਈ ਕਮਾਨ ਨੇ ਸਿੱਧਾਰਮਈਆ ਨੂੰ ਮੁੱਖ ਮੰਤਰੀ ਅਤੇ ਸ਼ਿਵਕੁਮਾਰ ਨੂੰ ਉਨ੍ਹਾਂ ਦਾ ਡਿਪਟੀ ਨਿਯੁਕਤ ਕੀਤਾ, ਇਸ ਅਫਵਾਹ ਵਿਚਾਲੇਲੇ ਕਿ ਸ਼ਿਵਕੁਮਾਰ 2.5 ਸਾਲ ਬਾਅਦ ਅਹੁਦਾ ਸੰਭਾਲ ਲੈਣਗੇ। (2023 ’ਚ ਸਿੱਧਾਰਮਈਆ ਨੇ ਕਰਨਾਟਕ ਦੇ ਮੁੱਖ ਮੰਤਰੀ ਦੇ ਰੂਪ ’ਚ ਸਹੁੰ ਚੁੱਕੀ, ਸ਼ਿਵਕੁਮਾਰ ਉਨ੍ਹਾਂ ਦੇ ਡਿਪਟੀ ਬਣੇ।)
ਸਿੱਧਾਰਮਈਆ ਦੇ 2.5 ਸਾਲ ਪੂਰੇ ਹੋਣ ਤੋਂ ਬਾਅਦ ਸ਼ਿਵਕੁਮਾਰ ਦੇ ਸਮਰਥਕਾਂ ਨੇ ਲੀਡਰਸ਼ਿਪ ਤਬਦੀਲੀ ਦੀ ਮੰਗ ਕੀਤੀ ਪਰ ਸਿੱਧਾਰਮਈਆ ਨੇ ਆਪਣਾ ਕਾਰਜਕਾਲ ਪੂਰਾ ਕਰਨ ’ਤੇ ਜ਼ੋਰ ਦਿੱਤਾ। ਡੀ. ਕੇ. ਐੱਸ. ਨੇ ਜਨਤਕ ਤੌਰ ’ਤੇ ਮੁੱਖ ਮੰਤਰੀ ਸਿੱਧਾਰਮਈਆ ਨੂੰ ਬਦਲਣ ਦੀ ਕਿਸੇ ਵੀ ਗੱਲ ਤੋਂ ਖੁਦ ਨੂੰ ਦੂਰ ਕਰ ਲਿਆ ਹੋਵੇਗਾ ਪਰ ਉਨ੍ਹਾਂ ਦਾ ਖੇਮਾ ਪਿੱਛੇ ਨਹੀਂ ਹਟਿਆ ਹੈ। ਕਰਨਾਟਕ ’ਚ ਲੀਡਰਸ਼ਿਪ ਤਬਦੀਲੀ ਦਾ ਦਬਾਅ ਪਿਛਲੇ ਕੁਝ ਹਫਤਿਆਂ ਤੋਂ ਬਹੁਤ ਜ਼ਿਆਦਾ ਹੈ।
ਕਾਂਗਰਸ ਹਾਈ ਕਮਾਨ ਦੀ ਲਗਾਤਾਰ ਦੁਚਿੱਤੀ ਦੀ ਸਥਿਤੀ ਸਿਆਸੀ ਗਤੀਰੋਧ ਨੂੰ ਵਧਾ ਰਹੀ ਹੈ ਅਤੇ ਰਾਜ ਦੀ ਸਥਿਰਤਾ ਨੂੰ ਹੋਰ ਖਤਰੇ ’ਚ ਪਾ ਰਹੀ ਹੈ। ਇਸ ਦਾ ਨਤੀਜਾ ਲੋਕਾਂ ਦੇ ਲਈ ਮਾੜਾ ਹੈ। ਭਾਜਪਾ ਵੀ ਕਾਂਗਰਸ ’ਤੇ ਉਚਿਤ ਸ਼ਾਸਨ ਪ੍ਰਦਾਨ ਕਰਨ ’ਚ ਅਸਫਲ ਰਹਿਣ ਦਾ ਦੋਸ਼ ਲਗਾ ਰਹੀ ਹੈ।
ਹਾਲ ਦੇ ਘਟਨਾਕ੍ਰਮਾਂ ਤੋਂ ਪਤਾ ਲੱਗਦਾ ਹੈਕਿਿਸੱਧਾਰਮਈਆ ਅਤੇ ਸ਼ਿਵਕੁਮਾਰ ਵੱਖ-ਵੱਖ ਪਰ ਇਕ ਦੂਜੇ ਦੇ ਪੂਰਕ ਕਾਂਗਰਸ ਨੇਤਾ ਹਨ। ਇਕ ਦੇ ਕੋਲ ਵੱਡੇ ਪੱਧਰ ’ਤੇ ਵੋਟਰਾਂ ਦਾ ਸਮਰਥਨ ਹੈ, ਦੂਜਾ ਸੰਕਟਮੋਚਕ ਹੈ।
ਸਿੱਧਾਰਮਈਆ ਇਕ ਤਜਰਬੇਕਾਰ ਨੇਤਾ ਹਨ, ਜਿਨ੍ਹਾਂ ਦਾ ਵੋਟਰਾਂ ਨਾਲ ਸਿੱਧਾ ਜੁੜਾਅ ਹੈ, ਖਾਸ ਕਰ ਕੇ ਅਹਿੰਦਾ ਭਾਈਚਾਰਿਆਂ (ਘੱਟ ਗਿਣਤੀਆਂ, ਪਿਛੜੇ ਵਰਗਾਂ ’ਤੇ ਦਲਿਤਾਂ ਦੇ ਲਈ ਕੰਨੜ ਛੋਟਾ ਨਾਂ) ’ਤੇ ਉਨ੍ਹਾਂ ਦੀ ਮਜ਼ਬੂਤ ਪਕੜ ਹੈ। ਉਨ੍ਹਾਂ ਨੂੰ ਇਕ ਮਜ਼ਬੂਤ ਪ੍ਰਸ਼ਾਸਕ ਕਿਹਾ ਜਾਂਦਾ ਹੈ। ਦੋਵੇਂ ਦਾਅਵੇਦਾਰ ਇਕ-ਦੂਜੇ ਤੋਂ ਬਿਹਤਰ ਬਣਨ ਦੀ ਕੋਸ਼ਿਸ਼ ਕਰ ਸਕਦੇ ਹਨ ਪਰ ਕਰਨਾਟਕ ’ਚ ਕਾਂਗਰਸ ਇਕ ਵੰਡਿਆ ਹੋਇਆ ਘਰ ਹੈ। ਿਸੱਧਾਰਮਈਆ ਖੇਮੇ ਨੇ ਹੋਰਨਾਂ ਜਾਤੀਆਂ ਤੋਂ ਉਪ ਮੁੱਖ ਮੰਤਰੀ ਅਤੇ ਇਕ ਨਵੇਂ ਰਾਜ ਪਾਰਟੀ ਮੁਖੀ ਦੀ ਨਿਯੁਕਤੀ ਦੀ ਆਪਣੀ ਮੰਗ ਨੂੰ ਫਿਰ ਤੋਂ ਉਠਾਇਆ ਹੈ ।
ਸ਼ਿਵਕੁਮਾਰ ਖੇਮੇ ਨੇ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਕੀਤੀ ਹੈ ਅਤੇ ਹਾਈ ਕਮਾਨ ਨੂੰ ਸੱਤਾ-ਸਾਂਝੀਕਰਨ ਦੇ ਫਾਰਮੂਲੇ ਦੀ ਯਾਦ ਦੁਆਈ ਹੈ। ਇਸ ਵਿਚਾਲੇਲੇ, ਹਾਈ ਕਮਾਨ ਫੈਸਲਾ ਲੈਣ ਲਈ ਸਮਾਂ ਲੈ ਰਹੀ ਹੈ। ਡੀ. ਕੇ. ਐੱਸ. ਸਮਰਥਕਾਂ ਦਾ ਇਕ ਵਫਦ ਡੀ. ਕੇ. ਐੱਸ. ਨੂੰ ਮੁੱਖ ਮੰਤਰੀ ਬਣਾਉਣ ਲਈ ਦਿੱਲੀ ਵੀ ਗਿਆ ਸੀ। ਮੈਸੂਰ ਅਤੇ ਦਿੱਲੀ ’ਚ ਸਿੱਧਾਰਮਈਆ, ਸ਼ਿਵਕੁਮਾਰ ਅਤੇ ਰਾਹੁਲ ਗਾਂਧੀ ਵਿਚਾਲੇਲੇ ਹਾਲ ਦੀਆਂ ਮੁਲਾਕਾਤਾਂ ਨੇ ਸ਼ਿਵਕੁਮਾਰ ਦੀਆਂ ਇੱਛਾਵਾਂ ਅਤੇ ਸਿੱਧਾਰਮਈਆ ਦੀ ਆਪਣੀ ਸਥਿਤੀ ਬਣਾਈ ਰੱਖਣ ਦੀ ਇੱਛਾ ਨੂੰ ਉਜਾਗਰ ਕੀਤਾ। ਸ਼ਿਵਕੁਮਾਰ ਨੇ ਆਪਣੀਆਂ ਇੱਛਾਵਾਂ ਆਨਲਾਈਨ ਜ਼ਾਹਰ ਕੀਤੀਆਂ ਅਤੇ ਸਿੱਧਾਰਮਈਆ ਨੇ ਪਾਰਟੀ ਲੀਡਰਸ਼ਿਪ ਦਾ ਸਨਮਾਨ ਕੀਤਾ।
ਸਿੱਧਾਰਮਈਆ ਨੇ ਭਾਜਪਾ ਅਤੇ ਜੇ. ਡੀ. ਐੱਸ. ਦੇ ਬੇਭਰੋਸਗੀ ਮਤੇ ਦੇ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਕਿਹਾ, ‘‘ਸਿਰਫ਼ 60 ਅਤੇ 18 ਮੈਂਬਰਾਂ ਦੇ ਨਾਲ ਉਹ ਸਾਡੇ 140 ਨੂੰ ਚੁਣੌਤੀ ਨਹੀਂ ਦੇ ਸਕਦੇ। ਇਹ ਕੋਸ਼ਿਸ਼ ਵਿਅਰਥ ਹੈ। ਅਸੀਂ ਉਨ੍ਹਾਂ ਦੇ ਬੇਬੁਨਿਆਦ ਦਾਅਵਿਆਂ ਦਾ ਜਵਾਬ ਦੇਵਾਂਗੇ।’’
ਰਾਹੁਲ ਗਾਂਧੀ ਨਾਲ ਗੱਲਬਾਤ ਦਾ ਨਤੀਜਾ ਅਜੇ ਵੀ ਸਾਫ ਨਹੀਂ ਹੈ, ਕਿਉਂਕਿ ਦੋਵਾਂ ਨੇਤਾਵਾਂ ਦੇ ਦਿੱਲੀ ’ਚ ਹੋਣ ਦੀ ਉਮੀਦ ਹੈ। 19 ਦਸੰਬਰ ਨੂੰ, ਸਿੱਧਾਰਮਈਆ ਨੇ ਅਹੁਦੇ ’ਤੇ ਬਣੇ ਰਹਿਣ ਦੇ ਆਪਣੇ ਇਰਾਦੇ ਦੀ ਪੁਸ਼ਟੀ ਕੀਤੀ ਅਤੇ ਕਿਸੇ ਵੀ ਕਾਰਜਕਾਲ ਹੱਦ ਤੋਂ ਇਨਕਾਰ ਕੀਤਾ। ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਦੋਵਾਂ ਆਗੂਆਂ ਨੇ ਕਿਹਾ ਕਿ ਉਹ ਲੀਡਰਸ਼ਿਪ ਦੇ ਫੈਸਲੇ ਦੀ ਪਾਲਣਾ ਕਰਨਗੇ।
ਲੀਡਰਸ਼ਿਪ ਵਿਚ ਦੇਰੀ ਨੇ ਹਾਈ ਕਮਾਨ ਦੇ ਅੰਦਰ ਡੂੰਘੇ ਮਤਭੇਦਾਂ ਨੂੰ ਉਜਾਗਰ ਕਰ ਦਿੱਤਾ ਹੈ, ਜਿਸ ’ਚ ਰਾਹੁਲ ਗਾਂਧੀ ਨੂੰ ਸਿੱਧਾਰਮਈਆ ਦਾ ਪੱਖ ਲੈਂਦੇ ਹੋਏ ਦੇਖਿਆ ਜਾ ਰਿਹਾ ਹੈ, ਜਦੋਂ ਕਿ ਹੋਰ ਸ਼ਿਵਕੁਮਾਰ ਦਾ ਸਮਰਥਨ ਕਰ ਰਹੇ ਹਨ, ਜਿਸ ਨਾਲ ਚੱਲ ਰਹੀ ਅਨਿਸ਼ਚਿਤਤਾ ’ਤੇ ਜਨਤਾ ਦੀ ਨਾਰਾਜ਼ਗੀ ਦਾ ਖ਼ਤਰਾ ਹੈ।
ਸਿੱਧਾਰਮਈਆ ਅਤੇ ਸ਼ਿਵਕੁਮਾਰ ਵਿਚਾਲੇ ਅਣਸੁਲਝਿਆ ਮੁਕਾਬਲਾ ਹੁਣ ਸਿੱਧੇ ਤੌਰ ’ਤੇ ਕਰਨਾਟਕ ’ਚ ਕਾਂਗਰਸ ਦੀ ਸਥਿਰਤਾ ਨੂੰ ਖਤਰੇ ’ਚ ਪਾ ਰਿਹਾ ਹੈ, ਜੋ ਅੱਗੇ ਸਿਆਸੀ ਅਸਥਿਰਤਾ ਨੂੰ ਰੋਕਣ ਲਈ ਪਾਰਟੀ ਲੀਡਰਸ਼ਿਪ ਤੋਂ ਇਕ ਸਪੱਸ਼ਟ ਅਤੇ ਫੈਸਲਾਕੁੰਨ ਹੱਲ ਦੀ ਤੁਰੰਤ ਲੋੜ ਨੂੰ ਉਜਾਗਰ ਕਰਦਾ ਹੈ।
ਦੋਵੇਂ ਨੇਤਾ ਵੱਖ-ਵੱਖ ਇੱਛਾਵਾਂ ਨਾਲ ਕੰਮ ਕਰਦੇ ਹਨ। ਸਿੱਧਾਰਮਈਆ ਦਾ ਟੀਚਾ ਆਪਣਾ ਕਾਰਜਕਾਲ ਪੂਰਾ ਕਰਨਾ, ਪਾਰਟੀ ਦਾ ਅਧਿਕਾਰ ਬਣਾਈ ਰੱਖਣਾ ਅਤੇ ਆਪਣੀ ਨੀਤੀਗਤ ਏਜੰਡੇ ਨੂੰ ਜਾਰੀ ਰੱਖਣਾ ਹੈ। ਸ਼ਿਵਕੁਮਾਰ ਆਪਣੇ ਸਿਆਸੀ ਕਰੀਅਰ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ ਅਤੇ ਮੁੱਖ ਮੰਤਰੀ ਦੇ ਤੌਰ ’ਚ ਆਪਣੀ ਵਿਰਾਸਤ ਸਥਾਪਤ ਕਰਨੀ ਚਾਹੁੰਦੇ ਹਨ। ਕਾਂਗਰਸ ਪ੍ਰਧਾਨ ਖੜਗੇ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਹਾਈ ਕਮਾਨ ਕਰਨਾਟਕ ਵਿਚ ਲੀਡਰਸ਼ਿਪ ਵਿਵਾਦ ਵਿਚ ਦਖਲ ਦੇਵੇਗੀ।
ਉੱਦਮੀ ਵੋਕਾਲਿੰਗਾ ਐਕਸਪੋ 2026 ਵਿਚ ਡੀ. ਕੇ. ਸ਼ਿਵਕੁਮਾਰ ਨੇ ਪਾਰਟੀ ਦੇ ਫੈਸਲੇ ’ਤੇ ਵਸ਼ਿਵਾਸ ਪ੍ਰਗਟ ਕੀਤਾ-‘‘ਮੈਂ ਕਿਸੇ ਸਿਆਸੀ ਪਰਿਵਾਰ ਤੋਂ ਨਹੀਂ ਆਇਆ, ਫਿਰ ਵੀ ਮੈਂ ਇਸ ਪੱਧਰ ’ਤੇ ਪਹੁੰਚਿਆ ਹਾਂ। ਮੈਨੂੰ ਵਸ਼ਿਵਾਸ ਹੈ ਕਿ ਪਾਰਟੀ ਮੇਰੇ ਭਵਿੱਖ ਦਾ ਫੈਸਲਾ ਕਰੇਗੀ। ਮੈਂ ਸਿਆਸਤ ’ਚ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ।’’
ਇਸ ਵਿਚਾਲੇਲੇ, ਜਿਵੇਂਕਿਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੂੰ ਟਾਲ-ਮਟੋਲ ਕਰਦੇ ਹੋਏ ਦੇਖਿਆ ਜਾ ਰਿਹਾ ਹੈ, ਬੈਂਗਲੁਰੂ ਦੀ ਖਿੱਚੋਤਾਣ ਤੋਂ ਸ਼ਾਸਨ ’ਚ ਅਸਥਿਰਤਾ ਦਾ ਖਤਰਾ ਹੈ, ਜਿਸ ’ਚ ਕੈਬਨਿਟ ਫੇਰਬਦਲ ਦੀਆਂ ਅਟਕਲਾਂ ਨੇ ਅੱਗ ’ਚ ਘਿਉ ਪਾਉਣ ਦਾ ਕੰਮ ਕੀਤਾ ਹੈ। ਇਹ ਮੁੱਦਾ ਪਾਰਟੀ ਨੂੰ ਆਪਣੇ ਨੇਤਾਵਾਂ ਨੂੰ ਸੰਭਾਲਣ ’ਚ ਅਸਮਰੱਥ ਦਿਸਦ ਹੈ, ਜਿਸ ਨਾਲ ਤਾਮਿਲਨਾਡੂ ’ਚ ਕਿਸੇ ਵੀ ਸੰਭਾਵਿਤ ਪ੍ਰਭਾਵ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਪੰਜ ਸੂਬਿਆਂ (ਤਾਮਿਲਨਾਡੂ, ਆਸਾਮ, ਪੱਛਮੀ ਬੰਗਾਲ ਅਤੇ ਪੁਡੂਚੇਰੀ ਸਮੇਤ) ’ਚ ਚੋਣਾਂ ਨੇੜੇ ਹੋਣ ਕਾਰਨ ਸਿੱਧਾਰਮਈਆ ਅਤੇ ਸ਼ਿਵਕੁਮਾਰ ਵਿਚਾਲੇ ਲੀਡਰਸ਼ਿਪ ਦੀ ਅਣਸੁਲਝੀ ਲੜਾਈ ਕਰਨਾਟਕ ’ਚ ਕਾਂਗਰਸ ਦੀ ਸਥਿਰਤਾ ਅਤੇ ਜਨਤਕ ਅਕਸ ਲਈ ਵੱਡਾ ਖਤਰਾ ਬਣ ਕੇ ਉਭਰ ਰਹੀ ਹੈ, ਜਦਕਿ ਵਿਰੋਧੀ ਪਾਰਟੀਆਂ ਨੂੰ ਪਾਰਟੀ ਦੀ ਅੰਦਰੂਨੀ ਫੁੱਟ ਦਾ ਫਾਇਦਾ ਉਠਾਉਣ ਦਾ ਮੌਕਾ ਮਿਲ ਰਿਹਾ ਹੈ।
ਹਾਈ ਕਮਾਨ ਨੂੰ ਅਹਿੰਦਾ ਵੋਟਰਸ ਅਤੇ ਵੋਕਾਲਿੰਗਾ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਨਾਲ ਬਣਾਈ ਰੱਖਣਾ ਹੋਵੇਗਾ, ਜਿਨ੍ਹਾਂ ’ਚੋਂ ਕੁਝ ਨੇ ਸ਼ਿਵਕੁਮਾਰ ਦੇ ਮੁੱਖ ਮੰਤਰੀ ਬਣਨ ਦੀ ਉਮੀਦ ’ਚ ਜਦ (ਐੱਸ) ਛੱਡ ਦਿੱਤੀ ਸੀ। ਪਿਛਲੇ ਮੁੱਖ ਮੰਤਰੀਆਂ ਨੂੰ ਅਚਾਨਕ ਹਟਾਏ ਜਾਣ ਨਾਲ ਉਮੀਦਾਂ ਨੂੰ ਮੈਨੇਜ ਕਰਨ ਦਾ ਦਬਾਅ ਵਧ ਗਿਆ ਹੈ।
ਸਥਾਨਕ ਸੰਸਥਾਵਾਂ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਸ਼ਾਸਨ ਨੂੰ ਸਥਿਰ ਕਰਨ ਅਤੇ ਬੈਂਗਲੁਰੂ ਦੇ ਬੁਨਿਆਦੀ ਢਾਂਚੇ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਦਬਾਅ ਵਧ ਰਿਹਾ ਹੈ, ਕਾਂਗਰਸ ਲੀਡਰਸ਼ਿਪ ਜਾਣਦਾ ਹੈ ਕਿ ਕਰਨਾਟਕ ਪਾਰਟੀ ਲਈ ਇਕ ਮਹੱਤਵਪੂਰਨ ਰਾਜ ਬਣਿਆ ਹੋਇਆ ਹੈ। ਆਗਾਮੀ ਲੀਡਰਸ਼ਿਪ ਦਾ ਫੈਸਲਾ ਕਰਨਾਟਕ ਦੇ ਸਿਆਸੀ ਭਵਿੱਖ ਨੂੰ ਆਕਾਰ ਦੇਵੇਗਾ ਅਤੇ ਰਾਜ ਵਿਚ ਕਾਂਗਰਸ ਪਾਰਟੀ ਦੀ ਸਥਿਰਤਾ ਨੂੰ ਤੈਅ ਕਰੇਗਾ।
–ਕਲਿਆਣੀ ਸ਼ੰਕਰ
