ਦੋਸਤ ਰਹਿਤ ਦੁਨੀਆ ਵਿਚ ਭਾਰਤ ਦੀਆਂ ਮੁਸ਼ਕਲਾਂ

Saturday, Oct 25, 2025 - 03:42 PM (IST)

ਦੋਸਤ ਰਹਿਤ ਦੁਨੀਆ ਵਿਚ ਭਾਰਤ ਦੀਆਂ ਮੁਸ਼ਕਲਾਂ

ਭਾਰਤ ਲਈ, ਉੱਭਰ ਰਹੀਆਂ ਵਿਸ਼ਵ ਹਕੀਕਤਾਂ ਅਨੁਸਾਰ ਆਪਣੀ ਵਿਦੇਸ਼ ਨੀਤੀ ਨੂੰ ਢਾਲਣ ਦੀ ਚੁਣੌਤੀ, ਵਿਦੇਸ਼ੀ ਨੀਤੀ ਨਿਰਮਾਤਾਵਾਂ ਲਈ ਬਹੁਤ ਚੁਣੌਤੀਪੂਰਨ ਸਾਬਤ ਹੋ ਰਹੀ ਹੈ। 1930, 1940 ਅਤੇ 1950 ਦੇ ਦਹਾਕੇ ਦੀਆਂ ਪਰੰਪਰਾਵਾਂ ਵਿਚ ਡੁੱਬੇ ਹੋਣ ਦੇ ਕਾਰਨ ਉਹ ਮੌਜੂਦਾ ਹਕੀਕਤਾਂ ਦੇ ਅਨੁਕੂਲ ਹੋਣ ਵਿਚ ਅਸਮਰੱਥ ਪ੍ਰਤੀਤ ਹੁੰਦੇ ਹਨ। ਹਾਲਾਂਕਿ, ਭਾਰਤ ਦੀ ਵਿਦੇਸ਼ ਨੀਤੀ ਨੂੰ ਨਵੀਆਂ ਵਿਸ਼ਵ ਹਕੀਕਤਾਂ ਅਨੁਸਾਰ ਢਾਲਣਾ ਇਕ ਬਹੁਤ ਜ਼ਰੂਰੀ ਲੋੜ ਹੈ।

ਸੰਯੁਕਤ ਰਾਜ ਅਮਰੀਕਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਗਮਨ ਨਾਲ, ਵਿਦੇਸ਼ ਨੀਤੀ ਨੂੰ ਅੱਗੇ ਵਧਾਉਣ ਦੇ ਲੇਟਰਲ ਜਾਂ ਬਹੁਪੱਖੀ ਤਰੀਕਿਆਂ ਦਾ ਕੋਈ ਅਰਥ ਨਹੀਂ ਰਹਿ ਗਿਆ ਹੈ। ਹਾਲਾਂਕਿ, ਭਾਰਤ ਅਜੇ ਤੱਕ ਆਪਣੇ ਆਂਢ-ਗੁਆਂਢ ਅਤੇ ਉਸ ਤੋਂ ਅੱਗੇ, ਇਕ ਮਿੱਤਰਹੀਣ ਪ੍ਰਤੀਤ ਹੋਣ ਵਾਲੀ ਦੁਨੀਆ ਨਾਲ ਵਿਵਹਾਰ ਕਰਨ ਲਈ ਜ਼ਰੂਰੀ ਲਚਕੀਲਾਪਣ ਪ੍ਰਦਰਸ਼ਿਤ ਨਹੀਂ ਕਰ ਸਕਿਆ ਹੈ। ਜਿਵੇਂ-ਜਿਵੇਂ ਦਿਨ ਬੀਤਦੇ ਜਾ ਰਹੇ ਹਨ, ਭਾਰਤ ਦਾ ਵਿਸ਼ਵਾਸ ਘਾਟਾ ਵਧਦਾ ਹੀ ਜਾ ਰਿਹਾ ਹੈ ਅਤੇ ਇਸ ਦੇ ਨਤੀਜੇ ਗੰਭੀਰ ਹੋ ਸਕਦੇ ਹਨ।

ਇਕ ਪੱਧਰ ’ਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਭਾਰਤ ਕਮਜ਼ੋਰ ਵਿਦੇਸ਼ ਨੀਤੀ ਅਦਾਰਿਆਂ ਦੇ ਸਰਵਉੱਤਮ ਯਤਨਾਂ ਦੇ ਬਾਵਜੂਦ ਆਪਣੀ ਸਿਆਸੀ ਪ੍ਰਾਸੰਗਿਕਤਾ ਗੁਆ ਰਿਹਾ ਹੈ। ਬਿਨਾਂ ਸ਼ੱਕ ਟਰੰਪ ਦੇ ਰੁੱਖੇ ਵਿਵਹਾਰ ਇਸ ਸਸ਼ਿਤੀ ਨੂੰ ਵਧਾ ਰਹੇ ਹਨ ਅਤੇ ਉਨ੍ਹਾਂ ਦੇ ਲਗਾਤਾਰ ਟੀਚੇ ਬਦਲਣ ਨਾਲ ਵਿਦੇਸ਼ ਨੀਤੀ ਅਦਾਰਿਆਂ ਵਲੋਂ ਬਹੁਤ ਜ਼ਿਆਦਾ ਚਲਾਕੀ ਦੀ ਲੋੜ ਹੈ। ਮੌਜੂਦਾ ਸਮੇਂ ਭਾਰਤ ਦੀ ਵਿਦੇਸ਼ ਨੀਤੀ ਦੇ ਮਾਹਿਰ ਖੁਦ ਨੂੰ ਅਲੱਗ-ਥਲੱਗ ਪਾ ਰਹੇ ਹਨ ਅਤੇ ਰਾਸ਼ਟਰਾਂ ਦੇ ਸਮੂਹ ’ਚ ਤੇਜ਼ੀ ਨਾਲ ਅਲੱਗ-ਥਲੱਗ ਪੈ ਰਹੇ ਹਨ।

ਇਹ ਬਦਕਿਸਮਤੀ ਦੀ ਗੱਲ ਹੈ ਕਿ ਸਾਨੂੰ ਖੁਦ ਨੂੰ ਇਸ ਮੁਸ਼ਕਲ ਸਥਿਤੀ ’ਚ ਜਾਣਾ ਪਏ। ਇਕੱਲੀ ਅਮਰੀਕੀ ਨੀਤੀ ਇਸ ਦਾ ਕਾਰਨ ਨਹੀਂ ਹੋ ਸਕਦੀ, ਇਸ ਲਈ ਦੁਨੀਆ ਭਰ ’ਚ ਹੋਰ ਵੀ ਬਹੁਤ ਕੁਝ ਹੋ ਰਿਹਾ ਹੈ ਅਤੇ ਭਾਰਤ ਨੂੰ ਤੇਜ਼ੀ ਨਾਲ ਬਾਹਰੀ ਵਿਅਕਤੀ ਦੇ ਰੂਪ ’ਚ ਦੇਖਿਆ ਜਾ ਿਰਹਾ ਹੈ ਜਦੋਂ ਹਾਲਾਤ ਅਤੇ ਘਟਨਾਵਾਂ ਦੀ ਗੱਲ ਆਉਂਦੀ ਹੈ। ਇਹ ਸਭ ਅਜਿਹੇ ਸਮੇਂ ’ਚ ਹੈ ਜਦੋਂ ਭਾਰਤ ਦੀ ਆਰਥਿਕ ਤਾਕਤ ਵਧ ਰਹੀ ਹੈ ਅਤੇ ਦੁਨੀਆ ਦੀਆਂ ਸਰਵਉੱਚ 5 ਆਰਥਿਕ ਸ਼ਕਤੀਆਂ ’ਚੋਂ ਇਕ ਹੈ। ਹਾਲ ਦੀਆਂ ਦੋ ਘਟਨਾਵਾਂ ਇਸ ਨੂੰ ਹੋਰ ਵੀ ਸਪੱਸ਼ਟ ਤੌਰ ’ਤੇ ਉਜਾਗਰ ਕਰਦੀਆਂ ਹਨ। ਜਿੱਥੇ ਇਕ ਪਾਸੇ ਦੁਨੀਆ ਗਾਜ਼ਾ ’ਚ ਨਵੀਂ ਸ਼ਾਂਤੀ ਵਾਰਤਾ ਦਾ ਜਸ਼ਨ ਮਨਾ ਰਹੀ ਹੈ, ਜੋ ਇਸ ਖੇਤਰ ਦੀ ਅਸ਼ਾਂਤ ਰਾਜਨੀਤੀ ’ਚ ਇਕ ਮਹੱਤਵਪੂਰਨ ਸਫਲਤਾ ਹੈ, ਜਿਸ ਦਾ ਸੰਚਾਲਨ ਮੁੱਖ ਤੌਰ ’ਤੇ ਟਰੰਪ ਅਤੇ ਅਮਰੀਕਾ ਨੇ ਤੁਰਕੀ, ਮਿਸਰ, ਕਤਰ ਅਤੇ ਕੁਝ ਹੋਰ ਦੇਸ਼ਾਂ ਦੇ ਸਹਿਯੋਗ ਨਾਲ ਕੀਤਾ ਸੀ, ਉੱਥੇ ਹੀ ਇਸ ਪ੍ਰਕਿਰਿਆ ਨਾਲ ਭਾਰਤ ਦਾ ਬਾਹਰ ਨਾ ਹੋਣਾ ਪੱਛਮੀ ਏਸ਼ੀਆ ਦੀ ਰਾਜਨੀਤੀ ’ਚ ਉਸ ਦੀ ਵਧਦੀ ਅਪ੍ਰਾਸੰਗਿਕਤਾ ਵੱਲ ਇਸ਼ਾਰਾ ਕਰਦਾ ਹੈ। ਤੁਰਕੀ ਵਰਗੇ ਦੇਸ਼ ਜੋ ਭਾਰਤ ਪ੍ਰਤੀ ਕੁਝ ਹੱਦ ਤੱਕ ਦੁਸ਼ਮਣੀ ਰੱਖਦੇ ਹਨ, ਨੂੰ ਸਮਝੌਤੇ ਦੀ ਪ੍ਰਕਿਰਿਆ ’ਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਚਾਹੀਦੀ ਸੀ ਜੋ ਭਾਰਤ ਦੀ ਵਧਦੀ ਅਪ੍ਰਾਸੰਗਿਕਤਾ ਨੂੰ ਹੋਰ ਵੀ ਬਦਤਰ ਬਣਾ ਿਦੰਦਾ ਹੈ।

ਗਾਜ਼ਾ ਸੰਘਰਸ਼ ਦੀ ਸਮਾਪਤੀ ਅਤੇ ਪੱਛਮੀ ਏਸ਼ੀਆ ਵਿਚ ਸ਼ਾਂਤੀ ਦੀ ਵਾਪਸੀ ਦਾ ਜਸ਼ਨ ਮਨਾਉਣ ਲਈ ਆਯੋਜਿਤ ਵਿਸ਼ਾਲ ਸੁਲ੍ਹਾ ਸਮਾਰੋਹ ਵਿਚ, ਜਿਸ ਵਿਚ ਜ਼ਿਆਦਾਤਰ ਵਿਸ਼ਵ ਨੇਤਾਵਾਂ ਨੇ ਸ਼ਿਰਕਤ ਕੀਤੀ, ਭਾਰਤ ਨੇ ਸਭ ਤੋਂ ਘੱਟ ਗਿਣਤੀ ਵਿਚ ਪ੍ਰਤੀਨਿਧੀ ਭੇਜ ਕੇ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ। ਦੁਨੀਆ ਭਰ ਵਿਚ ਰਹਿੰਦੇ ਭਾਰਤੀਆਂ ਲਈ, ਇਹ ਇਕ ਚਿਤਾਵਨੀ ਵਜੋਂ ਕੰਮ ਕਰਨਾ ਚਾਹੀਦਾ ਹੈ ਜਿਸ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਲੋੜ ਹੈ।

ਘਰ ਦੇ ਨੇੜੇ ਇਕ ਹੋਰ ਮਹੱਤਵਪੂਰਨ ਘਟਨਾ, ਜਿੱਥੇ ਭਾਰਤ ਦੀ ਗੈਰ-ਹਾਜ਼ਰੀ ਸਪੱਸ਼ਟ ਸੀ, ਨੇਪਾਲ ਵਿਚ ਜਨਰੇਸ਼ਨ ਜ਼ੈੱਡ ਕ੍ਰਾਂਤੀ ਸੀ, ਜੋ ਹੌਲੀ-ਹੌਲੀ ਖਤਮ ਹੁੰਦੀ ਜਾਪਦੀ ਹੈ। ਇਸ ਨੇ ਇਹ ਹੋਰ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਦੀ ਵਿਦੇਸ਼ ਨੀਤੀ ਵਿਚ ਡੂੰਘਾਈ ਅਤੇ ਵਿਸ਼ਾ-ਵਸਤੂ ਦੋਵਾਂ ਦੀ ਘਾਟ ਸੀ, ਇੱਥੋਂ ਤੱਕ ਕਿ ਜਿੱਥੇ ਇਸ ਦੇ ਮਹੱਤਵਪੂਰਨ ਹਿੱਤ ਦਾਅ ’ਤੇ ਸਨ।

ਭਾਰਤ ਦੀ ਦਹਿਲੀਜ਼ ’ਤੇ ਇਨਕਲਾਬ ਦੀ ਪ੍ਰਕਿਰਤੀ ਬੰਗਲਾਦੇਸ਼ ਅਤੇ ਇੰਡੋਨੇਸ਼ੀਆ ਵਿਚ ਪਹਿਲਾਂ ਦੇਖੀ ਗਈ ਨੌਜਵਾਨ ਅਸਹਿਮਤੀ ਤੋਂ ਥੋੜ੍ਹੀ ਵੱਖਰੀ ਹੋ ਸਕਦੀ ਹੈ ਪਰ ਇਹ ਤੱਥ ਕਿ ਭਾਰਤ ਬੇਵੱਸ ਅਤੇ ਮੂਕਦਰਸ਼ਕ ਰਿਹਾ ਜਦੋਂ ਕਿ ਇਸ ਦੀ ਦਹਿਲੀਜ਼ ’ਤੇ ਅਸ਼ਾਂਤ ਘਟਨਾਵਾਂ ਵਾਪਰੀਆਂ, ਇਹ ਸਮਝਦਾਰ ਵਿਸ਼ਵ ਨਿਰੀਖਕਾਂ ਦੁਆਰਾ ਨੋਟ ਕੀਤਾ ਜਾਣਾ ਚਾਹੀਦਾ ਹੈ।

ਇਸ ਤੋਂ ਇਲਾਵਾ, ਸਾਊਦੀ ਅਰਬ ਅਤੇ ਪਾਕਿਸਤਾਨ ਨੇ ਇਕ-ਦੂਜੇ ਵਿਰੁੱਧ ਹਮਲੇ ਦਾ ਮੁਕਾਬਲਾ ਕਰਨ ਲਈ ਇਕ ਰਣਨੀਤਿਕ ਫੌਜੀ ਰੱਖਿਆ ਸਮਝੌਤੇ ’ਤੇ ਹਸਤਾਖਰ ਕੀਤੇ ਹਨ, ਇਕ ਅਜਿਹੇ ਖੇਤਰ ਵਿਚ ਭਾਰਤ ਦੀ ਵੱਖਰੀ ਪਛਾਣ ਦੀ ਪੁਸ਼ਟੀ ਕਰਦੇ ਹਨ ਜਿੱਥੇ ਪਹਿਲਾਂ ਭਾਰਤੀ ਪ੍ਰਭਾਵ ਸਭ ਤੋਂ ਵੱਧ ਸੀ। ਇਹ ਸਭ ਦਰਸਾਉਂਦਾ ਹੈ ਕਿ ਭਾਰਤ ਦੀ ਮੌਜੂਦਾ ਨੀਤੀ ਵਿਚ ਖੇਤਰ ਨੂੰ ਪ੍ਰਭਾਵਿਤ ਕਰਨ ਵਾਲੇ ਬਹੁਤ ਸਾਰੇ ਉਤਰਾਅ-ਚੜ੍ਹਾਅ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਲੋੜੀਂਦੀ ਚੁਸਤੀ ਅਤੇ ਸਮਰੱਥਾ ਦੀ ਘਾਟ ਹੈ।

ਆਂਢ-ਗੁਆਂਢ ਦੀ ਸਥਿਤੀ ਨੂੰ ਦੇਖਦੇ ਹੋਏ, ਭਾਰਤ ਸੰਤੁਸ਼ਟ ਨਹੀਂ ਹੋ ਸਕਦਾ। ਆਪਣੇ ਨੇੜਲੇ ਆਂਢ-ਗੁਆਂਢ ਵਿਚ, ਅਫਗਾਨਿਸਤਾਨ-ਪਾਕਿਸਤਾਨ ਟਕਰਾਅ ਭਾਰਤ ਦੇ ਉੱਤਰ-ਪੱਛਮ ਦੇ ਬਹੁਤ ਸਾਰੇ ਹਿੱਸਿਆਂ ਵਿਚ ਸ਼ਾਂਤੀ ਨੂੰ ਖ਼ਤਰਾ ਹੈ। ਭਾਰਤ ਪਾਕਿਸਤਾਨੀ ਟਿਕਾਣਿਆਂ ’ਤੇ ਤਾਲਿਬਾਨ ਦੇ ਹਮਲਿਆਂ ਨੂੰ ਬਦਲਾ ਲੈਣ ਵਾਲੇ ਨਿਆਂ ਵਜੋਂ ਦੇਖ ਸਕਦਾ ਹੈ, ਪਰ ਇਹ ਦੂਰਦਰਸ਼ਿਤਾ ਹੋਵੇਗੀ। ਜਦੋਂ ਤੋਂ ਫੀਲਡ ਮਾਰਸ਼ਲ ਅਸੀਮ ਮੁਨੀਰ ਨੇ ਪਾਕਿਸਤਾਨ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਸੱਤਾ ਸੰਭਾਲੀ ਹੈ, ਭਾਰਤ ਅਤੇ ਖੇਤਰ ਲਈ ਪਾਕਿਸਤਾਨ ਦਾ ਖ਼ਤਰਾ ਕਾਫ਼ੀ ਵਧ ਗਿਆ ਹੈ।

ਖੇਤਰ ਵਿਚ ਸ਼ਾਂਤੀ ਯਕੀਨੀ ਬਣਾਉਣ ਲਈ ਪਾਕਿਸਤਾਨੀ ਡ੍ਰੈਗਨ ਨੂੰ ਤਿੱਖਾ ਝਿੜਕਣ ਦੀ ਲੋੜ ਹੈ। ਸਭ ਤੋਂ ਵਧੀਆ, ਪਾਕਿਸਤਾਨ ਦੀ ਪਿੱਠ ’ਤੇ ਅਫਗਾਨ ਤਾਲਿਬਾਨ ਦੇ ਹਮਲਿਆਂ ਨਾਲ ਸੰਤੁਸ਼ਟੀ ਦਿਲਾਸਾ ਦੇ ਸਕਦੀ ਹੈ। ਭਾਰਤ ਦਾ ਯਤਨ ਇਕ ਅਨੁਕੂਲ ਮਾਹੌਲ ਬਣਾਉਣ ’ਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ ਜਿੱਥੇ ਯੁੱਧ ਆਖਰੀ ਬਦਲ ਬਣਿਆ ਰਹੇ।

ਚੀਨ ਨਾਲ ਮੁਕਾਬਲਾ : ਭਾਰਤੀਆਂ ਨੇ ਗਲੋਬਲ ਅਤੇ ਖੇਤਰੀ ਮੁੱਦਿਆਂ ’ਤੇ ਚੀਨ ਦੀ ਸੂਖਮ ਚਲਾਕੀ ਨੂੰ ਸ਼ਾਇਦ ਹੀ ਸਮਝਿਆ ਹੋਵੇ, ਖਾਸ ਕਰ ਕੇ ਇਸ ਦੀਆਂ ਕੂਟਨੀਤਿਕ ਚਾਲਾਂ ਵਿਚ। 1988 ਵਿਚ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਚੀਨ ਦੀ ਬਹੁਤ ਸਫਲ ਫੇਰੀ ਤੋਂ ਬਾਅਦ ਚੀਨ-ਭਾਰਤ ਸਬੰਧ ਉਸ ਪੱਧਰ ’ਤੇ ਵਾਪਸ ਨਹੀਂ ਆਏ ਹਨ ਜੋ ਉਹ ਸਨ। ਇਸ ਲਈ, ਭਾਰਤ ਨੂੰ ਚੌਕਸ ਰਹਿਣ ਦੀ ਲੋੜ ਹੈ। ਇਸ ਨੂੰ ਇਹ ਮੰਨਣਾ ਪਵੇਗਾ ਕਿ ਚੀਨ ਇਕ ਅਜਿਹੀ ਤਾਕਤ ਹੈ ਜਿਸ ਨਾਲ ਉਸ ਨੂੰ ਗਿਣਿਆ ਜਾਣਾ ਚਾਹੀਦਾ ਹੈ।

ਇਸ ਤੋਂ ਇਲਾਵਾ, ਭਾਰਤ ਨੂੰ ਇਸ ਗੱਲ ’ਤੇ ਵੀ ਚਿੰਤਿਤ ਹੋਣਾ ਚਾਹੀਦਾ ਹੈ ਕਿ ਭਾਵੇਂ ਦੋਸਤਾਨਾ ਹੋਵੇ ਜਾਂ ਨਾ, ਚੀਨ ਭਾਰਤ ਦੇ ਪੂਰਬ ਵੱਲ ਖੇਤਰ ਦੇ ਜ਼ਿਆਦਾਤਰ ਹਿੱਸੇ ਵਿਚ ਲਗਾਤਾਰ ਆਪਣਾ ਪ੍ਰਭਾਵ ਵਧਾ ਰਿਹਾ ਹੈ ਅਤੇ ਇਸ ਖੇਤਰ ’ਚ ਆਪਣਾ ਦਬਦਬਾ ਸਥਾਪਿਤ ਕਰਨ ਅਤੇ ਭਾਰਤ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਇਕ ਪੱਧਰ ’ਤੇ ਛੋਟੇ ਕਾਰੋਬਾਰਾਂ ਦੇ ਪ੍ਰਸਾਰ ਤੋਂ ਲੈ ਕੇ ਯੂਨੀਵਰਸਿਟੀਆਂ, ਖੋਜ ਕੇਂਦਰਾਂ ਅਤੇ ਸਾਈਬਰ ਸਪੇਸ ’ਚ ਆਪਣੀ ਹਾਜ਼ਰੀ ਵਧਾਉਣ ਵਰਗੇ ਚਲਾਕੀ ਭਰੇ ਤਰੀਕੇ ਅਪਣਾ ਰਿਹਾ ਹੈ।

ਇਸ ਲਈ, ਇਸ ਲੇਖ ਨੂੰ ਇਕ ਚਿਤਾਵਨੀ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ। ਇਸ ਪੁਰਾਣੀ ਕਹਾਵਤ ਨੂੰ ਦੁਹਰਾਉਣਾ ਜ਼ਰੂਰੀ ਹੈ ਕਿ ਆਜ਼ਾਦੀ ਦੀ ਕੀਮਤ ਹਮੇਸ਼ਾ ਚੌਕਸ ਰਹਿਣਾ ਹੈ, ਭਾਰਤ ਦਾ ਭਵਿੱਖ ਯਕੀਨੀ ਹੈ ਪਰ ਇਸ ਗੱਲ ’ਤੇ ਵੀ ਨਿਰਭਰ ਕਰਦਾ ਹੈ ਕਿ ਆਪਣੀ ਸੱਭਿਅਤਾ ਦੀ ਰੱਖਿਆ ਲਈ ਕਿੰਨਾ ਯਤਨ ਕੀਤਾ ਜਾਂਦਾ ਹੈ।

-ਐੱਮ. ਕੇ. ਨਾਰਾਇਣਨ (ਸਾਬਕਾ ਐੱਨ. ਐੱਸ. ਏ.)
(ਧੰਨਵਾਦ : ਦਿ ਹਿੰਦੂ)

 


author

Anmol Tagra

Content Editor

Related News