ਭਾਰਤ ਇਕ ਨਵੀਂ ਵਿਸ਼ਵ ਪੱਧਰੀ ਵਿਵਸਥਾ ਦਾ ਅਗਰਦੂਤ
Friday, Sep 08, 2023 - 05:42 PM (IST)
ਆਮ ਲੋਕਾਂ ਦਾ ਜੀ-20
ਜੀ-20 ਦੀ ਭਾਰਤ ਦੀ ਪ੍ਰਧਾਨਗੀ ਕਈ ਮਾਅਨਿਆਂ ’ਚ ਅਨੋਖੀ ਸਾਬਤ ਹੋਈ ਹੈ। ਇਸ ਨੇ ਵਿਕਾਸਸ਼ੀਲ ਦੇਸ਼ਾਂ ਦੀਆਂ ਤਰਜੀਹਾਂ ਅਤੇ ਪ੍ਰਮੁੱਖ ਚਿੰਤਾਵਾਂ ’ਤੇ ਧਿਆਨ ਕੇਂਦ੍ਰਿਤ ਕੀਤਾ ਹੈ, ਗਲੋਬਲ ਸਾਊਥ ਦੇ ਦੇਸ਼ਾਂ ਦੀ ਆਵਾਜ਼ ਨੂੰ ਚੁੱਕਿਆ ਹੈ ਅਤੇ ਜਲਵਾਯੂ ਕਾਰਵਾਈ ਤੇ ਵਿੱਤ, ਊਰਜਾ ਤਬਦੀਲੀ, ਸਮੁੱਚੇ ਵਿਕਾਸ ਲੱਛਣਾਂ (ਐੱਸ. ਡੀ. ਜੀ.) ਦੇ ਲਾਗੂ ਕਰਨ ਅਤੇ ਤਕਨੀਕੀ ਬਦਲਾਅ ਵਰਗੇ ਖੇਤਰਾਂ ਨਾਲ ਜੁੜੀਆਂ ਖਾਹਿਸ਼ਾਂ ਨੂੰ ਮਜ਼ਬੂਤ ਕੀਤਾ ਹੈ। ਜਿਸ ਗੱਲ ਨੇ ਜੀ-20 ਦੀ ਭਾਰਤ ਦੀ ਪ੍ਰਧਾਨਗੀ ਨੂੰ ਹੋਰ ਵੱਧ ਅਸਾਧਾਰਣ ਬਣਾਇਆ ਹੈ, ਉਹ ਹੈ ਜੀ-20 ਨਾਲ ਸਬੰਧਤ ਵੱਖ-ਵੱਖ ਆਯੋਜਨਾਂ ਅਤੇ ਸਰਗਰਮੀਆਂ ’ਚ ਦੇਸ਼ ਭਰ ਦੇ ਲੋਕਾਂ ਦੀ ਵਿਆਪਕ ਭਾਈਵਾਲੀ ਜਾਂ ‘ਲੋਕ ਭਾਈਵਾਲੀ’।
ਇਹ ਪ੍ਰਧਾਨਗੀ ਸਿਰਫ ਸਰਕਾਰ ਦੇ ਚੋਟੀ ਦੇ ਪੱਧਰ ਤਕ ਹੀ ਸੀਮਤ ਨਹੀਂ ਰਹੀ। ਵੱਖ-ਵੱਖ ਸੂਬਿਆਂ ਅਤੇ ਕੇਂਦਰ-ਸ਼ਾਸਿਤ ਪ੍ਰਦੇਸ਼ਾਂ ਦੇ ਲੋਕਾਂ ਦੀ ਸਰਗਰਮ ਭਾਈਵਾਲੀ ਰਾਹੀਂ ਜੀ-20 ਦੀ ਭਾਰਤ ਦੀ ਪ੍ਰਧਾਨਗੀ ਸਹੀ ਅਰਥਾਂ ’ਚ ‘ਆਮ ਲੋਕਾਂ ਦੀ ਜੀ-20’ ਸਾਬਤ ਹੋਈ ਹੈ। ਕੁਲ 60 ਸ਼ਹਿਰਾਂ ’ਚ ਆਯੋਜਿਤ ਲਗਭਗ 220 ਬੈਠਕਾਂ, ਜੀ-20 ਦੀਆਂ ਵੱਖ-ਵੱਖ ਬੈਠਕਾਂ ’ਚ ਲਗਭਗ 30,000 ਪ੍ਰਤੀਨਿਧੀਆਂ ਦੀ ਹਾਜ਼ਰੀ, ਇਨ੍ਹਾਂ ਬੈਠਕਾਂ ਨਾਲ ਜੁੜੇ ਵੱਖ-ਵੱਖ ਸਹਿਯੋਗੀ ਪ੍ਰੋਗਰਾਮਾਂ ’ਚ 100,000 ਤੋਂ ਵੱਧ ਹਿੱਸੇਦਾਰਾਂ ਦੇ ਨਾਲ-ਨਾਲ ਦੇਸ਼ ਦੇ ਸਾਰੇ ਕੋਨੇ ਤੋਂ ਨਾਗਰਿਕਾਂ ਦੀ ਭਾਈਵਾਲੀ, ਜੀ-20 ਦੀ ਪ੍ਰਧਾਨਗੀ ਵੱਖ-ਵੱਖ ਢੰਗਾਂ ਨਾਲ ਆਮ ਲੋਕਾਂ ਨਾਲ ਜੁੜੀ ਹੋਈ ਹੈ। ਵੱਖ-ਵੱਖ ਸਬੰਧਤ ਮੰਤਰਾਲਿਆਂ ਨੇ ਪੂਰੇ ਉਤਸ਼ਾਹ ਨਾਲ ਸਰਗਰਮ ਭਾਈਵਾਲੀ ਨੂੰ ਪ੍ਰੇਰਿਤ ਕੀਤਾ ਹੈ। ਸਿੱਖਿਆ ਮੰਤਰਾਲਾ ਨੇ ਲੋਕ-ਭਾਈਵਾਲੀ ’ਤੇ ਆਧਾਰਿਤ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਹੈ।
ਇਨ੍ਹਾਂ ਪ੍ਰੋਗਰਾਮਾਂ ’ਚ ਸਕੂਲਾਂ, ਅਧਿਆਪਕਾਂ, ਮਾਪਿਆਂ ਅਤੇ ਵੱਡੇ ਪੱਧਰ ’ਤੇ ਸਮਾਜ ਦੇ ਵੱਖ-ਵੱਖ ਹਿਤਧਾਰਕਾਂ ਦੀ ਉਤਸ਼ਾਹਪੂਰਵਕ ਭਾਈਵਾਲੀ ਰਹੀ ਹੈ। ਸੂਬਾ ਅਤੇ ਜ਼ਿਲੇ ਤੋਂ ਲੈ ਕੇ ਡਵੀਜ਼ਨ, ਪੰਚਾਇਤ ਤੇ ਸਕੂਲ ਪੱਧਰ ’ਤੇ ਆਯੋਜਿਤ ਇਨ੍ਹਾਂ ਪ੍ਰੋਗਰਾਮਾਂ ਨੇ ਜੀ-20, ਰਾਸ਼ਟਰੀ ਸਿੱਖਿਆ ਨੀਤੀ ਅਤੇ ਮੁੱਢਲੀ ਸਿੱਖਿਆ ਅਤੇ ਗੁਣਾਤਮਕਤਾ, ਜੋ ਕਿ ਜੀ-20 ਦੀ ਭਾਰਤ ਦੀ ਪ੍ਰਧਾਨਗੀ ਦੀਆਂ ਪ੍ਰਮੁੱਖ ਤਰਜੀਹਾਂ ਹਨ, ਬਾਰੇ ਜਾਗਰੂਕਤਾ ਪੈਦਾ ਕੀਤੀ ਹੈ। ਇਨ੍ਹਾਂ ਆਯੋਜਨਾਂ ’ਚ ਸਮੂਹਿਕ ਤੌਰ ’ਤੇ 23.3 ਕਰੋੜ ਤੋਂ ਵੱਧ ਹਿੱਸੇਦਾਰਾਂ ਨੇ ਹਿੱਸਾ ਲਿਆ। ਇਨ੍ਹਾਂ ’ਚ 15.7 ਕਰੋੜ ਵਿਦਿਆਰਥੀ, 25.5 ਲੱਖ ਅਧਿਆਪਕ ਅਤੇ 51.1 ਲੱਖ ਸਮਾਜ ਦੇ ਮੈਂਬਰ ਸ਼ਾਮਲ ਹਨ।
ਵੱਖ-ਵੱਖ ਕਾਰਜ ਸਮੂਹਾਂ ਨੇ ਜਨਤਕ ਭਾਈਵਾਲੀ ਨੂੰ ਹੁਲਾਰਾ ਦੇਣ ਲਈ ਨਵੇਂ ਸਾਧਨਾਂ ਦੀ ਵਰਤੋਂ ਕੀਤੀ ਹੈ। ਵਿਸ਼ੇਸ਼ ਤੌਰ ’ਤੇ ਜੀ-20 ਮੁੱਢਲੇ ਢਾਂਚੇ ਨਾਲ ਜੁੜੇ ਕਾਰਜ ਸਮੂਹ ਨੇ ਰਾਸ਼ਟਰੀ ਨੌਜਵਾਨ ਦਿਵਸ ਦੇ ਮੌਕੇ ’ਤੇ ਜੀ-20 ਸਾਈਕਲੋਥਾਨ ਅਤੇ ਇਕ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ।
ਇਸ ਦੇ ਇਲਾਵਾ ਜੀ-20 ਦੀ ਭਾਰਤ ਦੀ ਪ੍ਰਧਾਨਗੀ ਨੇ ਦੇਸ਼ ਦੇ ਸਹਿਕਾਰੀ ਸੰਘਵਾਦ ਦੇ ਵਿਸ਼ੇਸ਼ ਮਾਡਲ ਦੀ ਨਿਸ਼ਾਨਦੇਹੀ ਕੀਤੀ ਹੈ। ਵੱਖ-ਵੱਖ ਸੂਬਿਆਂ ਅਤੇ ਕੇਂਦਰ-ਸ਼ਾਸਿਤ ਪ੍ਰਦੇਸ਼ਾਂ ਨੇ ਜੀ-20 ਦੇ ਪ੍ਰਤੀਨਿਧੀਆਂ ਦਾ ਸਵਾਗਤ ਕਰਨ, ਸਥਾਨਕ ਅਤੇ ਖੇਤਰੀ ਪੱਧਰ ’ਤੇ ਉਤਸ਼ਾਹ ਜਗਾਉਣ ਅਤੇ ਆਪਣੀਆਂ-ਆਪਣੀਆਂ ਪ੍ਰੰਪਰਾਵਾਂ ਤੇ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰਨ ਲਈ ਇਕ-ਦੂਜੇ ਦੇ ਨਾਲ ਮੁਕਾਬਲਾ ਕੀਤਾ ਹੈ।
ਕਈ ਮਾਮਲਿਆਂ ’ਚ ਇਸ ਨੇ ਵਿਕਾਸ ਦੀਆਂ ਉਨ੍ਹਾਂ ਪਹਿਲਾਂ ਨੂੰ ਅੱਗੇ ਵਧਾਉਣ ਦਾ ਮੌਕਾ ਪ੍ਰਦਾਨ ਕੀਤਾ ਹੈ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਆਯੋਜਨ ’ਚ ਯੋਗਦਾਨ ਦਿੱਤਾ ਹੈ। ਮਣੀਪੁਰ ’ਚ ਲੋਕਟਕ ਝੀਲ ਦਾ ਨਵੀਨੀਕਰਨ, ਮੁੰਬਈ ’ਚ ਸ਼ਹਿਰੀ ਸਵੱਛਤਾ ਮੁਹਿੰਮ ਜਾਂ ਲਖਨਊ ’ਚ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨਾ, ਇਸ ਦੀਆਂ ਕੁਝ ਉਦਾਹਰਣਾਂ ਹਨ।
ਇਸ ਤਰ੍ਹਾਂ ਦੇ ਤਾਲਮੇਲ ਨੇ ਨਾ ਸਿਰਫ ਵਿਸ਼ਵ ਪੱਧਰੀ ਮੰਚ ’ਤੇ ਸਵਦੇਸ਼ੀ ਸੱਭਿਆਚਾਰਕ ਵਿਰਾਸਤਾਂ ਤੇ ਕਾਰੀਗਰਾਂ ਦੇ ਹੁਨਰ ਨੂੰ ਪ੍ਰਦਰਸ਼ਿਤ ਕੀਤਾ ਹੈ ਸਗੋਂ ਵੱਖ-ਵੱਖ ਫਿਰਕਿਆਂ ਲਈ ਰੋਜ਼ਗਾਰ ਦੇ ਮੌਕੇ ਵੀ ਵਧਾਏ ਹਨ। ਕਈ ਪ੍ਰਤੀਨਿਧੀਆਂ ਨੇ ਖੁਦ ਜਾ ਕੇ ‘ਇਕ ਜ਼ਿਲਾ ਇਕ ਉਤਪਾਦ’ (ਓ. ਡੀ. ਓ. ਪੀ.) ਦੀ ਖੁਸ਼ਹਾਲ ਪਹਿਲ ਨੂੰ ਦੇਖਿਆ ਅਤੇ ਵੱਖ-ਵੱਖ ਕਾਰੀਗਰਾਂ ਕੇਂਦਰਾਂ ਬਾਰੇ ਜਾਣਕਾਰੀ ਦਿੱਤੀ।
ਯਕੀਨੀ ਤੌਰ ’ਤੇ ਜੀ-20 ਪ੍ਰੋਗਰਾਮ ਨੂੰ ਜਿਸ ਤਰ੍ਹਾਂ ਨਾਲ ਦੇਸ਼ ਭਰ ’ਚ ਲਾਗੂ ਕੀਤਾ ਗਿਆ ਹੈ ਉਸ ਦੇ ਆਰਥਿਕ ਲਾਭ ਲਗਾਤਾਰ ਸਾਹਮਣੇ ਆ ਰਹੇ ਹਨ। ਦੇਸ਼ ਭਰ ’ਚ ਜੀ-20 ਦਾ ਉਤਸਵ ਮਨਾ ਕੇ, ਅਸੀਂ ਸਮੁੱਚੇ ਤੌਰ ’ਤੇ ਰਾਸ਼ਟਰੀ ਪੱਧਰ ’ਤੇ ਇਕ ਅਜਿਹਾ ਵਾਤਾਵਰਣ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਭਾਰਤ ਅਤੇ ਦੁਨੀਆ, ਦੋਵਾਂ ਲਈ ਲਾਭਦਾਇਕ ਸਾਬਤ ਹੋਵੇ।
ਵੱਖ-ਵੱਖ ਕਾਰਜ ਸਮੂਹ ਅਤੇ ਹਿੱਸੇਦਾਰੀ ਸਮੂਹ ਵੀ ਵੱਖ-ਵੱਖ ਵਿਸ਼ਵ ਪੱਧਰੀ ਮੁੱਦਿਆਂ ’ਤੇ ਸਮਾਜਿਕ ਰੁਚੀ ਅਤੇ ਪ੍ਰਤੀਬੱਧਤਾ ਪੈਦਾ ਕਰਨ ਦੇ ਇਕ ਸ਼ਕਤੀਸ਼ਾਲੀ ਮੰਚ ਸਾਬਤ ਹੋਏ ਹਨ। ਵਿਗਿਆਨ ਵਰਗੇ ਮਾਮਲਿਆਂ ’ਚ, ਉਨ੍ਹਾਂ ਨੇ ਸਾਡੇ ਸਾਹਮਣੇ ਪੇਸ਼ ਆਉਣ ਵਾਲੀਆਂ ਪ੍ਰਮੁੱਖ ਚੁਣੌਤੀਆਂ ਬਾਰੇ ਸਹਿਯੋਗਾਤਮਕ ਸੋਚ ਦੇ ਨਿਰਮਾਣ ’ਚ ਯੋਗਦਾਨ ਦਿੱਤਾ ਹੈ।
ਇਸੇ ਤਰ੍ਹਾਂ, ਕਿਰਤ ਦੇ ਮੁੱਦੇ ’ਤੇ ਆਪਸੀ ਲਾਭ ਲਈ ਤਜਰਬਿਆਂ ਦੇ ਆਦਾਨ-ਪ੍ਰਦਾਨ ਦੇ ਮੌਕੇ ਪ੍ਰਦਾਨ ਕੀਤੇ ਗਏ। ‘ਯੁਵਾ 20’ ਵਿਸ਼ੇਸ਼ ਤੌਰ ’ਤੇ ਪ੍ਰਭਾਵਸ਼ਾਲੀ ਰਿਹਾ ਅਤੇ ਇਸ ਨੇ ਲੋਕ-ਭਾਈਵਾਲੀ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਤਰੀਕੇ ਨਾਲ ਪੁਸ਼ਟ ਕੀਤਾ। ਕੁਲ 1563 ਬੈਠਕਾਂ ’ਚ 125,000 ਤੋਂ ਵੱਧ ਪ੍ਰਤੀਨਿਧੀਆਂ ਦੀ ਭਾਈਵਾਲੀ ਭਾਰਤ ਦੀ ਪ੍ਰਧਾਨਗੀ ਅਧੀਨ ਇਕ ਅਜਿਹੀ ਊਰਜਾ ਦਾ ਸੰਚਾਰ ਕਰਨ ’ਚ ਸਮਰੱਥ ਰਹੀ ਜੋ ਅਸਲ ’ਚ ਵਰਨਣਯੋਗ ਸੀ।
ਲੋਕ-ਭਾਈਵਾਲੀ ਦੇ ਕ੍ਰਮ ’ਚ ਦੋ ਵਿਸ਼ਵ ਰਿਕਾਰਡ ਬਣੇ। ਵਾਰਾਣਸੀ ’ਚ ਜੀ-20 ਕਵਿਜ਼ ’ਚ ਸਕੂਲਾਂ ਦੇ 1.25 ਲੱਖ ਵਿਦਿਆਰਥੀਆਂ ਦਾ ਸ਼ਾਮਲ ਹੋਣਾ, ਇਨ੍ਹਾਂ ’ਚੋਂ ਇਕ ਸੀ। ਓਧਰ 450 ਲੰਬਾਨੀ ਕਾਰੀਗਰਾਂ ਨੇ ਕਢਾਈ ਦੇ ਲਗਭਗ 1800 ਅਨੋਖੇ ਪੈਚ ਦਾ ਇਕ ਅਦਭੁੱਤ ਸੰਗ੍ਰਹਿ ਬਣਾ ਕੇ ਆਪਣੇ ਹੁਨਰ ਅਤੇ ਸ਼ਿਲਪਕਾਰੀ ਦਾ ਪ੍ਰਦਰਸ਼ਨ ਕੀਤਾ।
‘ਮਨ ਕੀ ਬਾਤ’ ਪ੍ਰੋਗਰਾਮ ’ਚ ਬੋਲਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਜੀ-20 ਦੀ ਭਾਰਤ ਦੀ ਪ੍ਰਧਾਨਗੀ ਨੂੰ ‘ਜਨਤਾ ਦੀ ਪ੍ਰਧਾਨਗੀ’ ਕਰਾਰ ਦਿੱਤਾ।
ਐੱਸ. ਜੈਸ਼ੰਕਰ (ਕੇਂਦਰੀ ਵਿਦੇਸ਼ ਮੰਤਰੀ)
ਵਿਸ਼ਵ ਕਲਿਆਣ ਲਈ ਜੀ-20
ਭਾਰਤ ਇਕ ਗਿਆਨ ਸੱਭਿਅਤਾ ਦੇ ਤੌਰ ’ਤੇ ਆਪਣੇ ਡੀ.ਐੱਨ.ਏ. ’ਚ ਪ੍ਰਤਿਭਾ ਦਾ ਇਕ ਸੁਭਾਵਿਕ ਭੰਡਾਰ ਰੱਖਦਾ ਹੈ। ਆਪਣੇ ਪੂਰੇ ਇਤਿਹਾਸ ’ਚ, ਭਾਰਤ ਨੇ ਗਣਿਤ, ਖਗੋਲ ਵਿਗਿਆਨ , ਮੈਡੀਕਲ, ਦਰਸ਼ਨ ਅਤੇ ਸਾਹਿਤ ਸਮੇਤ ਗਿਆਨ ਦੇ ਵੱਖ-ਵੱਖ ਖੇਤਰਾਂ ’ਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਵਿਸ਼ਵ ਪੱਧਰੀ ਭਲਾਈ ਲਈ ਜੀ-20 : ਭਾਰਤ ਦੀ ਜੀ-20 ਪ੍ਰਧਾਨਗੀ ਦੌਰਾਨ ਭਾਵੇਂ ਉਹ ਕਾਰਜਕਾਰੀ ਸਮੂਹ ’ਚ ਹੋਵੇ ਜਾਂ ਮੰਤਰੀ ਪੱਧਰੀ ਸਭਾ ’ਚ-ਸਾਰੇ ਚਰਚਿਆਂ ’ਚ ਵਿਸ਼ਵ ਕਲਿਆਣ ਸੰਯੋਜਕ ਰਿਹਾ ਹੈ। ਵਸੂਧੈਵ ਕੁਟੁੰਬਕਮ ਦੀਆਂ ਸਾਡੀਆਂ ਪੁਰਾਤਨ ਕੀਮਤਾਂ ’ਚ ਨਿਹਿਤ ਜੀ-20 ਦਾ ਵਿਸ਼ਾ ‘ਇਕ ਪ੍ਰਿਥਵੀ-ਇਕ ਪਰਿਵਾਰ-ਇਕ ਭਵਿੱਖ’ ਇਸ ਗੱਲ ਦੀ ਨਿਸ਼ਾਨਦੇਹੀ ਕਰਦਾ ਹੈ ਕਿ ਭਾਰਤ ਦੀ ਤਰੱਕੀ ਅਤੇ ਵਿਕਾਸ ਨਾ ਸਿਰਫ ਆਪਣੇ ਲੋਕਾਂ ਲਈ ਹੈ ਸਗੋਂ ਵਿਸ਼ਵ ਭਲਾਈ ਲਈ ਹੈ। ਜਿਸ ਨੂੰ ਅਸੀਂ ‘ਵਿਸ਼ਵ ਭਲਾਈ’ ਕਹਿੰਦੇ ਹਾਂ-ਪੂਰੇ ਵਿਸ਼ਵ ਦੀ ਭਲਾਈ।
ਭਾਰਤ ਦੀ ਅਰਥਵਿਵਸਥਾ ’ਚ ਵਿਸ਼ਵ ਪੱਧਰੀ ਵਿਕਾਸ : ਵਿਸ਼ਵ ਨੇ ਭਾਰਤ ਦੀ ਅਰਥਵਿਵਸਥਾ ਦੀ ਸਹਿਜ ਸ਼ਕਤੀ ਅਤੇ ਲਚਕੀਲੇਪਨ ਨੂੰ ਪਛਾਣਿਆ ਹੈ। ਕੌਮਾਂਤਰੀ ਮੁਦਰਾ ਕੋਸ਼ ਨੇ ਭਾਰਤ ਨੂੰ ਵਿਸ਼ਵ ਅਰਥਵਿਵਸਥਾ ’ਚ ‘ਰੋਸ਼ਨ ਸਥਾਨ’ ਦੇ ਤੌਰ ’ਤੇ ਦਰਸਾਇਆ ਹੈ। ਭਾਰਤ ਦੇ ਮੈਕ੍ਰੋ- ਇਕਨਾਮਿਕ ਦਾ ਆਧਾਰ ਕਾਫੀ ਮਜ਼ਬੂਤ ਹੈ।
ਵਿਸ਼ਵ ਪੱਧਰੀ ਚੁਣੌਤੀਆਂ ਦੇ ਬਾਵਜੂਦ ਭਾਰਤ ਦੁਨੀਆ ਦੀਆਂ ਸਭ ਤੋਂ ਤੇ਼ਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ ’ਚੋਂ ਇਕ ਹੈ। ਭਾਰਤ ਹੁਣ ਘੱਟ ਸਮੇਂ ’ਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਸਮਰੱਥਾ ਨਾਲ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ।
ਸਿੱਖਿਆ ਦੀ ਜਨਨੀ : ਗਿਆਨ ਅਤੇ ਹੁਨਰ ਰਾਹੀਂ ਮਨੁੱਖੀ ਪੂੰਜੀ ਜੁਟਾਉਣਾ ਭਾਰਤ ਦੀ ਸਮਰੱਥਾ ਨੂੰ ਸਾਕਾਰ ਕਰਨ ਦੀ ਕੁੰਜੀ ਹੈ। ਸਿੱਖਿਆ ‘ਜਨਨੀ’ ਹੈ ਜੋ ਵਿਕਾਸ ਦੀ ਗਤੀ ਨੂੰ ਚਲਾਵੇਗੀ ਅਤੇ ਬਣਾਈ ਰੱਖੇਗੀ। ਸਿੱਖਿਆ ਉਹ ਮਾਤ-ਸ਼ਕਤੀ ਹੈ ਜੋ ਨਾਗਰਿਕਾਂ ਨੂੰ ਮਜ਼ਬੂਤ ਬਣਾਏਗੀ।
ਨਵੀਂ ਸਿੱਖਿਆ ਨੀਤੀ (ਐੱਨ. ਈ. ਪੀ.) ਮਾਤ ਦਸਤਾਵੇ਼ਜ਼ : ਭਾਰਤ ’ਚ ਸਿੱਖਿਆ ਨੂੰ ਸੰਮਲਿਤ ਅਤੇ ਸੰਪੂਰਨ, ਨਿਹਿਤ, ਭਵਿੱਖਮੁਖੀ, ਪ੍ਰਗਤੀਸ਼ੀਲ ਅਤੇ ਮੋਹਰੀ ਬਣਾਉਣ ਲਈ ਇਕ ਵਿਆਪਕ ਰਾਸ਼ਟਰੀ ਸਿੱਖਿਆ ਨੀਤੀ-2020 ਤਿਆਰ ਕੀਤੀ ਹੈ। ਮਜ਼ਬੂਤ ਵਿਚਾਰਕ ਸਮਝ ਅਤੇ ਸਪੱਸ਼ਟਤਾ ਯਕੀਨੀ ਬਣਾਉਣ ਲਈ ਮਾਤਭਾਸ਼ਾ ’ਚ ਸਿੱਖਣ ਨੂੰ ਐੱਨ. ਈ. ਪੀ. ’ਚ ਪਹਿਲ ਿਦੱਤੀ ਗਈ ਹੈ। ਮਾਤਭਾਸ਼ਾ ’ਚ ਸਿੱਖਿਆ ਸੰਪਰਕ ਭਾਸ਼ਾਵਾਂ ਨੂੰ ਬਦਲੇਗੀ ਨਹੀਂ ਸਗੋਂ ਉਨ੍ਹਾਂ ਦੀ ਪੂਰਕ ਬਣੇਗੀ। ਇਹ ਗਿਆਨ ਦੇ ਲਿਹਾਜ਼ ਨਾਲ ਘੱਟ ਸੰਪੰਨ ਵਿਦਿਆਰਥੀਆਂ ਸਮੇਤ, ਸਾਰੇ ਵਿਦਿਆਰਥੀਆਂ ਦੇ ਸਿੱਖਿਆ ਮਾਹਿਰਾਂ ਨੂੰ ਸੁਚਾਰੂ ਅਤੇ ਸੌਖੇ ਬਣਾਏਗੀ।
ਖੋਜ ਨੂੰ ਉਤਸ਼ਾਹਿਤ ਕਰਨ ਲਈ ਉਦਯੋਗ-ਅਕਾਦਮਿਕ ਸਹਿਯੋਗ ਐੱਨ.ਈ.ਪੀ. ਦਾ ਇਕ ਹੋਰ ਤਰਜੀਹ ਵਾਲਾ ਖੇਤਰ ਹੈ। ਰਾਸ਼ਟਰੀ ਖੋਜ-ਫਾਊਂਡੇਸ਼ਨ ਦੀ ਸਥਾਪਨਾ ਸਿੱਖਿਆ ਸੰਸਥਾਵਾਂ ’ਚ ਖੋਜ ਬੀਜ, ਵਿਕਾਸ ਅਤੇ ਸਹੂਲਤ ਪ੍ਰਦਾਨ ਕਰਨ ਲਈ ਕੀਤੀ ਜਾ ਰਹੀ ਹੈ। ਫੋਕਸ ਭਾਰਤ ਨੂੰ ਖੋਜ ਅਤੇ ਵਿਕਾਸ ਕੇਂਦਰ ਬਣਾਉਣ ’ਤੇ ਹੈ। ਸਰਕਾਰ ਨਾ ਸਿਰਫ ਕਾਰੋਬਾਰ ਦੀ ਪਹੁੰਚ ਯੋਗਤਾ ਸਗੋਂ ਖੋਜ ਦੀ ਪਹੁੰਚ ਯੋਗਤਾ ਯਕੀਨੀ ਬਣਾਉਣ ਲਈ ਠੋਸ ਯਤਨ ਕਰ ਰਹੀ ਹੈ।
ਇਸ ਦੇ ਇਲਾਵਾ ਭਾਰਤ ਦੀ ਸੰਯੁਕਤ ਰਾਜ ਅਮਰੀਕਾ, ਆਸਟ੍ਰੇਲੀਆ, ਜਾਪਾਨ ਤੇ ਯੂਰਪ ਦੇ ਪ੍ਰਮੁੱਖ ਦੇਸ਼ਾਂ ਨਾਲ ਸਿੱਖਿਆ ਸਾਂਝੇਦਾਰੀ ਹੈ, ਜਿੱਥੇ ਭਾਰਤ ਦੇ ਪ੍ਰਤਿਭਾ ਪੂਲ ਨੂੰ ਮਾਨਤਾ ਿਦੱਤੀ ਜਾਂਦੀ ਹੈ। ਮਹੱਤਵਪੂਰਨ ਅਤੇ ਉਭਰਦੀਆਂ ਤਕਨਾਲੋਜੀਆਂ ’ਤੇ ਪਹਿਲ (ਆਈ. ਸੀ. ਈ. ਟੀ.) ਅਤੇ ਕਵਾਡ ਫੈਲੋਸ਼ਿਪ ਦੇ ਅਧੀਨ ਉੱਚ-ਤਕਨਾਲੋਜੀ ਖੇਤਰਾਂ ’ਚ ਸਹਿਯੋਗ ਨੂੰ ਹੁਲਾਰਾ ਦਿੱਤਾ ਜਾਂਦਾ ਹੈ।
ਹੁਨਰ ਅਤੇ ਉੱਦਮਤਾ : ਭਾਰਤ ’ਚ 18 ਤੋਂ 35 ਸਾਲ ਦੀ ਉਮਰ ਦੇ 600 ਮਿਲੀਅਨ ਤੋਂ ਵੱਧ ਲੋਕ ਹਨ ਜਿਸ ’ਚ 65 ਫੀਸਦੀ 35 ਸਾਲ ਤੋਂ ਘੱਟ ਉਮਰ ਦੇ ਹਨ। ਬਹੁ-ਵਿਸ਼ਿਆਂ ਅਤੇ ਬਹੁ-ਹੁਨਰ, ਗੰਭੀਰ ਤੌਰ ’ਤੇ ਸੋਚਣ ਵਾਲੇ, ਨੌਜਵਾਨ ਅਤੇ ਭਵਿੱਖ ਲਈ ਤਿਆਰ ਕਾਰਜਬਲ ਨਾਲ ਆਬਾਦੀ ਦੇ ਲਾਭ-ਅੰਸ਼ ਦੀ ਵਰਤੋਂ ਕਰਨਾ ਤਰਜੀਹ ਹੈ।
ਭਾਰਤ ਤੀਜੇ ਸਭ ਤੋਂ ਵੱਡੇ ਸਟਾਰਟ-ਅਪ ਈਕੋਸਿਸਟਮ ਅਤੇ 100 ਤੋਂ ਵੱਧ ਯੂਨੀਕਾਰਨ ਨਾਲ ਹੁਨਰ ਅਤੇ ਉੱਦਮਤਾ ’ਚ ਇਕ ਪਥ-ਪ੍ਰਵਰਤਕ ਦ੍ਰਿਸ਼ ਦੇਖ ਰਿਹਾ ਹੈ। ਭਾਰਤ ਦੇ ਨਵਾਚਾਰ ਅਤੇ ਸਟਾਰਟ-ਅਪ ਨਾ ਸਿਰਫ ਮੈਟ੍ਰੋ ਸ਼ਹਿਰ ਸਗੋਂ ਟੀਅਰ 2 ਟੀਅਰ 3 ਸ਼ਹਿਰਾਂ ਅਤੇ ਕਸਬਿਆਂ ਵੱਲੋਂ ਸੰਚਾਲਿਤ ਕੀਤੇ ਜਾ ਰਹੇ ਹਨ।
ਸਕੂਲ ’ਚ ਹੁਨਰ : ਹੁਨਰ ਨੂੰ ਜਮਾਤ 6 ਤੋਂ ਸਕੂਲੀ ਸਿੱਖਿਆ ’ਚ ਏਕੀਕ੍ਰਿਤ ਕੀਤਾ ਗਿਆ ਹੈ। ਇਹ ਹੁਣ ਕ੍ਰੈਡਿਟ ਫ੍ਰੇਮਵਰਕ ਦਾ ਅਨਿੱਖੜਵਾਂ ਅੰਗ ਹੈ। ਸਿੰਗਾਪੁਰ ਦਾ ਹੁਨਰ ਢਾਂਚਾ ਤਕਨੀਕ-ਸੰਚਾਲਿਤ ਉਦਯੋਗਿਕ ਵਾਤਾਵਰਣ ’ਚ ਬਣਾਈ ਰੱਖਣ ਲਈ ਸਕੂਲੀ ਪੱਧਰ ’ਤੇ ਹੀ ਇਕ ਹੁਨਰ ਕਾਰਜਬਲ ਬਣਾਉਣ ਦੇ ਅਨੁਕਰਣੀ ਹੈ।
ਧਰਮਿੰਦਰ ਪ੍ਰਧਾਨ
ਗਲੋਬਲ ਸਾਊਥ ਦੀ ਆਵਾਜ਼ ਭਾਰਤ
ਜੀ-20 ਦੇ ਮੈਂਬਰ ਦੇਸ਼ਾਂ ਦੇ ਆਗੂ ਜਦ ਇਸ ਮਹੀਨੇ ਦੀ 9 ਅਤੇ 10 ਤਰੀਕ ਨੂੰ ਮਿਲਣਗੇ ਤਾਂ ਉਨ੍ਹਾਂ ਦੀ ਪ੍ਰਮੁੱਖ ਚਿੰਤਾ ਪੌਣ-ਪਾਣੀ ਤਬਦੀਲੀ ਨਾਲ ਨਜਿੱਠਣ ਲਈ ਊਰਜਾ ਤਬਦੀਲੀ ’ਚ ਤੇਜ਼ੀ ਲਿਆਉਣ ਦੀ ਹੋਵੇਗੀ। ਪੌਣ-ਪਾਣੀ ਤਬਦੀਲੀ ਤੋਂ ਪੈਦਾ ਤਤਕਾਲੀ ਖਤਰੇ ਦੇ ਨਾਲ ਹੀ ਨਾਲ ਕਾਰਬਨ ਡਾਈਆਕਸਾਈਡ ਦੇ ਨਿਕਾਸ ’ਤੇ ਰੋਕ ਲਾਉਣ ਲਈ ਤੇਜ਼ ਰਫਤਾਰ ਨਾਲ ਜੀਵਾਸ਼ਮ ਈਂਧਣ ਨਾਲ ਗੈਰ-ਜੀਵਾਸ਼ਮ ਈਂਧਣ ਦਾ ਰੁਖ ਕਰਨ ਦੀ ਤਤਕਾਲ ਲੋੜ ਅਤੇ ਵਿਸ਼ਵ ਪੱਧਰੀ ਤਾਪਮਾਨ ’ਚ ਵਾਧੇ ਨੂੰ ਪੂਰਵ ਉਦਯੋਗੀਕਰਨ ਪੱਧਰ ਤੋਂ 1.5 ਡਿਗਰੀ ਤਕ ਸੀਮਤ ਕਰਨ ਦੇ ਯਤਨ ਨੂੰ ਸਰਬਸੰਮਤੀ ਨਾਲ ਸਵੀਕਾਰ ਕੀਤਾ ਗਿਆ ਹੈ।
ਭਾਰਤ ਦੁਨੀਆ ’ਚ ਸਭ ਤੋਂ ਘੱਟ ਪ੍ਰਤੀ ਵਿਅਕਤੀ ਨਿਕਾਸ ਵਾਲੇ ਦੇਸ਼ਾਂ ’ਚੋਂ ਇਕ ਹੈ। ਸਾਡਾ ਪ੍ਰਤੀ ਵਿਅਕਤੀ ਨਿਕਾਸ 2.40 ਟੀ. ਸੀ. ਓ-2-ਈ (ਟਨ ਕਾਰਬਨ ਡਾਈਆਕਸਾਈਡ ਸਮਤੋਲ) ਹੈ, ਜਦ ਕਿ ਵਿਸ਼ਵ ਪੱਧਰੀ ਔਸਤ 6.3 ਟੀ. ਸੀ. ਓ.-2-ਈ ਹੈ। ਕਾਰਬਨ ਡਾਈਆਕਸਾਈਡ ਭਾਰ ’ਚ ਸਾਡਾ ਯੋਗਦਾਨ ਸਿਰਫ 4 ਫੀਸਦੀ ਹੈ ਜਦਕਿ ਅਸੀਂ ਦੁਨੀਆ ਦੀ ਆਬਾਦੀ ਦਾ 17 ਫੀਸਦੀ ਹਿੱਸਾ ਹਾਂ। ਅਸੀਂ ਇਕੋ ਇਕ ਪ੍ਰਮੁੱਖ ਅਰਥਵਿਵਸਥਾ ਹਾਂ ਜਿਸ ਦੀਆਂ ਊਰਜਾ ਤਬਦੀਲੀ ਸਰਗਰਮੀਆਂ ਤਾਪਮਾਨ ’ਚ 2 ਡਿਗਰੀ ਤੋਂ ਘੱਟ ਵਾਧੇ ਦੇ ਅਨੁਸਾਰ ਹਨ।
ਸੀ. ਓ. ਪੀ. 21 ਪੈਰਿਸ ’ਚ, ਅਸੀਂ ਸਾਲ 2030 ਤਕ 40 ਫੀਸਦੀ ਗੈਰ-ਜੀਵਾਸ਼ਮ ਬਿਜਲੀ ਉਤਪਾਦਨ ਸਮਰੱਥਾ ਹਾਸਲ ਕਰਨ ਦਾ ਸੰਕਲਪ ਕੀਤਾ ਸੀ, ਇਸ ਟੀਚੇ ਨੂੰ ਅਸੀਂ 9 ਸਾਲ ਪਹਿਲੇ 2021 ’ਚ ਹੀ ਹਾਸਲ ਕਰ ਲਿਆ। ਸਾਡੀ ਗੈਰ-ਜੀਵਾਸ਼ਮ ਉਤਪਾਦਨ ਸਮਰੱਥਾ 187 ਗੀਗਾਵਾਟ ਹੈ ਅਤੇ 103 ਗੀਗਾਵਾਟ ਨਿਰਮਾਣ ਅਧੀਨ ਹੈ। ਗਲਾਸਗੋ ’ਚ ਸੀ. ਓ. ਪੀ. 26 ’ਚ, ਅਸੀਂ 2030 ਤਕ 50 ਫੀਸਦੀ ਗੈਰ-ਜੀਵਾਸ਼ਮ ਬਿਜਲੀ ਉਤਪਾਦਕ ਤਕ ਪਹੁੰਚਣ ਦੀ ਪ੍ਰਤੀਬੱਧਤਾ ਜਤਾਈ ਹੈ।
ਊਰਜਾ ਮੁਹਾਰਤ ਨਾਲ ਸਬੰਧਤ ਕਦਮ ਉਠਾਉਣ ਦੀ ਦਿਸ਼ਾ ’ਚ ਅਸੀਂ ਮੋਹਰੀ ਹਾਂ। ਸਾਡੇ ਉਦਯੋਗ-ਕੇਂਦ੍ਰਿਤ ਪ੍ਰਦਰਸ਼ਨ, ਪ੍ਰਾਪਤੀ ਅਤੇ ਵਪਾਰ (ਪੀ. ਏ. ਟੀ.) ਪ੍ਰੋਗਰਾਮ ਰਾਹੀਂ ਅਸੀਂ ਕਾਰਬਨ ਡਾਈਆਕਸਾਈਡ ਨਿਕਾਸ ’ਚ ਸਾਲਾਨਾ 106 ਮਿਲੀਅਨ ਟਨ ਦੀ ਕਮੀ ਕੀਤੀ ਹੈ। ਯੰਤਰਾਂ ’ਤੇ ਸਟਾਰ ਲੇਬਲਿੰਗ ਨਾਲ ਸਬੰਧਤ ਸਾਡੇ ਪ੍ਰੋਗਰਾਮ ਤੋਂ ਕਾਰਬਨ ਨਿਕਾਸ ’ਚ ਸਾਲਾਨਾ 57 ਮਿਲੀਅਨ ਟਨ, ਜਦਕਿ ਸਾਡੇ ਐੱਲ. ਈ. ਡੀ. ਪ੍ਰੋਗਰਾਮ ਤੋਂ ਹਰ ਸਾਲ 106 ਮਿਲੀਅਨ ਟਨ ਦੀ ਕਮੀ ਆਈ ਹੈ।
ਪਿਛਲੇ 9 ਸਾਲਾਂ ’ਚ, ਅਸੀਂ ਆਪਣੀ ਬਿਜਲੀ ਉਤਪਾਦਨ ਸਮਰੱਥਾ ’ਚ 190 ਗੀਗਾਵਾਟ ਦਾ ਵਾਧਾ ਕੀਤਾ ਹੈ ਅਤੇ 1,97,000 ਸਰਕਟ ਕਿਲੋਮੀਟਰ ਟ੍ਰਾਂਸਮਿਸ਼ਨ ਲਾਈਨਾਂ ਸਥਾਪਤ ਕਰ ਕੇ ਦੁਨੀਆ ਦਾ ਸਭ ਤੋਂ ਵੱਡਾ ਏਕੀਕ੍ਰਿਤ ਗ੍ਰਿਡ ਬਣਾਇਆ ਹੈ। ਅਸੀਂ ਬਹੁਤ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਊਰਜਾ ਤਬਦੀਲੀ ਦੇ ਸਬੰਧ ’ਚ ਦੁਨੀਆ ਦੇ ਸਾਹਮਣੇ ਕਈ ਚੁਣੌਤੀਆਂ ਹਨ। 24 ਘੰਟੇ ਨਵਿਆਉਣਯੋਗ ਊਰਜਾ ਹਾਸਲ ਕਰਨ ਲਈ ਭੰਡਾਰਨ ਬੇਹੱਦ ਮਹੱਤਵਪੂਰਨ ਹੈ। ਅੱਜ ਵਿਸ਼ਵ ’ਚ ਬੈਟਰੀ ਭੰਡਾਰਨ ਨਿਰਮਾਣ ਸਮਰੱਥਾ ਸਿਰਫ 1163 ਜੀ.ਡਬਲਿਊ.ਐੱਚ ਹੈ। ਭੰਡਾਰਨ ਦੀ ਲਾਗਤ ਵਰਤਮਾਨ ’ਚ ਬਹੁਤ ਵੱਧ ਹੈ।
ਪ੍ਰਮਾਣੂ ਊਰਜਾ ਲਗਾਤਾਰ, ਸਵੱਛ ਬਿਜਲੀ ਉਤਪਾਦਨ ਪ੍ਰਦਾਨ ਕਰਦੀ ਹੈ। ਹਾਲਾਂਕਿ ਸਾਨੂੰ ਛੱਡ ਕੇ ਵਧੇਰੇ ਵਿਕਾਸਸ਼ੀਲ ਦੇਸ਼ਾਂ ਕੋਲ ਮਹੱਤਵਪੂਰਨ ਪ੍ਰਮਾਣੂ ਸਮਰੱਥਾਵਾਂ ਦੀ ਘਾਟ ਹੈ। ਛੋਟੇ ਮਾਡਿਊਲ ਰਿਐਕਟਰ ਇਸ ਦਿਸ਼ਾ ’ਚ ਹੱਲ ਹੋ ਸਕਦੇ ਹਨ ਪਰ ਇਹ ਅਜੇ ਤੱਕ ਵਿਕਾਸ ਦੇ ਪੜਾਅ ’ਚ ਹੈ।
ਦੂਜਾ ਹੱਲ, ਕਾਰਬਨ ਕੈਪਚਰ, ਯੂਟੀਲਾਈਜ਼ੇਸਨ ਐਂਡ ਸਟੋਰੇਜ (ਸੀ. ਸੀ. ਯੂ. ਐੱਸ) ਹੈ ਪਰ ਇਹ ਵੀ ਸ਼ੁਰੂਆਤੀ ਪੜਾਵਾਂ ’ਚ ਹੈ। ਪ੍ਰਾਪਤੀ ਦਾ ਸਵਾਲ ਲਾਗਤ ਦੇ ਸਵਾਲ ਵਾਂਗ ਹੀ ਕਾਇਮ ਹੈ।
ਇਕ ਹੋਰ ਚੁਣੌਤੀ ਸਪਲਾਈ ਲੜੀਆਂ ’ਚ ਵਿਭਿੰਨਤਾ ਲਿਆਉਣ ਦੀ ਹੈ। ਵਰਤਮਾਨ ’ਚ, ਸੌਰ ਸੇਲ ਅਤੇ ਮਾਡਿਊਲ ਨਿਰਮਾਣ ਸਮਰੱਥਾ ਦਾ ਇਕ ਮਹੱਤਵਪੂਰਨ ਹਿੱਸਾ ਇਕ ਹੀ ਦੇਸ਼ ਤਕ ਕੇਂਦ੍ਰਿਤ ਹੈ। ਅਸੀਂ ਵੱਡੇ ਪੱਧਰ ’ਤੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਇਕ ਉਤਪਾਦਨ ਲਿੰਕਡ ਉਤਸ਼ਾਹ ਯੋਜਨਾ (ਪੀ. ਐੱਲ. ਆਈ.) ਦੀ ਸਥਾਪਨਾ ਕੀਤੀ ਅਤੇ 2026 ਤਕ 100 ਗੀਗਾਵਾਟ ਨਿਰਮਾਣ ਸਮਰੱਥਾ ਹਾਸਲ ਕਰਨ ਦੀ ਰਾਹ ’ਤੇ ਹੈ।
ਉਪਰੋਕਤ ਮੁੱਦੇ ਊਰਜਾ ਤਬਦੀਲੀ ਦੇ ਰਾਹ ’ਚ ਆਉਣ ਵਾਲੇ ਅੜਿੱਕਿਆਂ ਦੀ ਨਿਸ਼ਾਨਦੇਹੀ ਕਰਦੇ ਹਨ, ਜਿਨ੍ਹਾਂ ਨੂੰ ਮੇਰੀ ਪ੍ਰਧਾਨਗੀ ’ਚ ਗੋਆ ’ਚ ਹੋਈ ਜੀ-20 ਊਰਜਾ ਮੰਤਰੀ ਦੀ ਬੈਠਕ ਦੌਰਾਨ ਹੱਲ ਕੀਤਾ ਗਿਆ। ਪਿਛਲੇ ਕਿਸੇ ਵੀ ਜੀ-20 ਬੈਠਕ ਦੀ ਤੁਲਨਾ ’ਚ ਵੱਧ ਮੁੱਦਿਆਂ ’ਤੇ ਸਹਿਮਤੀ ਹੋਣ ਕਾਰਨ ਇਹ ਇਕ ਮਹੱਤਵਪੂਰਨ ਪ੍ਰਾਪਤੀ ਰਹੀ। ਅਸੀਂ ਊਰਜਾ ਤਬਦੀਲੀ ਦਾ ਰੁਖ ਕਰਦੇ ਹੋਏ ਊਰਜਾ ਪਹੁੰਚ ਦੇ ਸਭ ਤੋਂ ਵੱਧ ਮਹੱਤਵ ਨੂੰ ਸਵੀਕਾਰ ਕੀਤਾ। ਅਸੀਂ ਇਸ ਗੱਲ ਨੂੰ ਸਵੀਕਾਰ ਕਰਦੇ ਹਾਂ ਕਿ ਜਦੋਂ ਤਕ ਵਿਸ਼ਵ ਪੱਧਰ ’ਤੇ 773 ਮਿਲੀਅਨ ਲੋਕ ਊਰਜਾ ਤਕ ਪਹੁੰਚ ਤੋਂ ਵਾਂਝੇ ਹਨ, ਉਦੋਂ ਤਕ ਊਰਜਾ ਤਬਦੀਲੀ ਨੂੰ ਪੂਰਨ ਨਹੀਂ ਮੰਨਿਆ ਜਾ ਸਕਦਾ।
ਸਾਰੇ ਮੰਤਰੀਆਂ ਨੇ ਊਰਜਾ ਮੁਹਾਰਤ ਸੁਧਾਰ ਦੀ ਵਿਸ਼ਵ ਪੱਧਰੀ ਦਰ ਨੂੰ ਦੁਗਣਾ ਕਰਨ ਲਈ ਇਕ ਰੋਡਮੈਪ ਤਿਆਰ ਕਰਨ ’ਤੇ ਪ੍ਰਤੀਬੱਧਤਾ ਪ੍ਰਗਟਾਈ ਅਤੇ ਭਾਰਤ ਦੀ ਪ੍ਰਧਾਨਗੀ ਅਧੀਨ ਤਿਆਰ ਕੀਤਾ ਗਿਆ। 2030 ਤਕ ਊਰਜਾ ਦਕਸ਼ਿਤਾ ਸੁਧਾਰ ਦੀ ਵਿਸ਼ਵ ਪੱਧਰੀ ਦਰ ਨੂੰ ਦੁੱਗਣਾ ਕਰਨ ਸਬੰਧੀ ਸਵੈ-ਇੱਛੁਕ ਕਾਰਜ ਯੋਜਨਾ ਨੂੰ ਸਵੀਕਾਰ ਕੀਤਾ।
ਭਾਰਤ ਊਰਜਾ ਤਬਦੀਲੀ ਦੇ ਖੇਤਰ ’ਚ ਮੋਹਰੀ ਅਤੇ ਗਲੋਬਲ ਸਾਊਥ ਦੀ ਆਵਾਜ਼ ਬਣ ਕੇ ਉਭਰਿਆ ਹੈ।