‘ਦੇਸ਼ ’ਚ ਧੜੱਲੇ ਨਾਲ ਚੱਲ ਰਹੀਆਂ’ ‘ਨਾਜਾਇਜ਼ ਸ਼ਰਾਬ ਬਣਾਉਣ ਦੀਆਂ ਫੈਕਟਰੀਆਂ’

Saturday, May 31, 2025 - 07:16 AM (IST)

‘ਦੇਸ਼ ’ਚ ਧੜੱਲੇ ਨਾਲ ਚੱਲ ਰਹੀਆਂ’ ‘ਨਾਜਾਇਜ਼ ਸ਼ਰਾਬ ਬਣਾਉਣ ਦੀਆਂ ਫੈਕਟਰੀਆਂ’

ਦੇਸ਼ ’ਚ ਹਾਨੀਕਾਰਕ ਕੈਮੀਕਲ ਮਿਲਾ ਕੇ ਬਣੀ ਸਸਤੀ, ਮਿਲਾਵਟੀ ਸ਼ਰਾਬ ਪੀ ਕੇ ਵੱਡੀ ਗਿਣਤੀ ’ਚ ਲੋਕਾਂ ਦੀਆਂ ਮੌਤਾਂ ਦੇ ਬਾਵਜੂਦ ਮੌਤ ਦੇ ਵਪਾਰੀਆਂ ਵਲੋਂ ਨਾਜਾਇਜ਼ ਸ਼ਰਾਬ ਬਣਾਉਣ ਅਤੇ ਵੇਚਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਅਤੇ ਨਾਜਾਇਜ਼ ਸ਼ਰਾਬ ਫੈਕਟਰੀਆਂ ਧੜੱਲੇ ਨਾਲ ਚੱਲ ਰਹੀਆਂ ਹਨ।

ਪਿਛਲੇ 108 ਦਿਨਾਂ ’ਚ ਫੜੀਆਂ ਗਈਆਂ ਅਜਿਹੀਆਂ ਨਾਜਾਇਜ਼ ਸ਼ਰਾਬ ਫੈਕਟਰੀਆਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 11 ਫਰਵਰੀ ਨੂੰ ‘ਨਾਗੌਰ’ (ਰਾਜਸਥਾਨ) ਿਜ਼ਲੇ ’ਚ ‘ਜਾਯਲ’ ਦੇ ‘ਰੋਹਿਣਾ’ ਪਿੰਡ ’ਚ ਇਕ ਖੇਤ ’ਚ ਨਾਜਾਇਜ਼ ਸ਼ਰਾਬ ਬਣਾਉਣ ਵਾਲੀ ਫੈਕਟਰੀ ’ਤੇ ਛਾਪਾ ਮਾਰ ਕੇ ਪੁਲਸ ਨੇ 539 ਪੇਟੀਆਂ ਨਾਜਾਇਜ਼ ਸ਼ਰਾਬ ਤੋਂ ਇਲਾਵਾ 7 ਡਰੰਮਾਂ ’ਚ ਭਰੀ ਹੋਈ 1300 ਲੀਟਰ ਸਪਿਰਟ, ਵੱਖਰੇ-ਵੱਖਰੇ ਕੱਚੇ ਮਾਲ ਨਾਲ ਭਰੇ ਦੋ ਦਰਜਨ ਤੋਂ ਵੱਧ ਡਰੰਮ, ਲੇਬਲ, ਢੱਕਣ ਅਤੇ ਪੈਕਿੰਗ ਸਮੱਗਰੀ ਦੇ ਨਾਲ 5 ਲੋਕਾਂ ਨੂੰ ਗ੍ਰਿਫਤਾਰ ਕੀਤਾ।

* 22 ਫਰਵਰੀ ਨੂੰ ‘ਕੁਚਾਮਨ ਸਿਟੀ’ (ਰਾਜਸਥਾਨ) ਦੇ ‘ਚਿਤਾਵਾ’ ਥਾਣੇ ਅਧੀਨ ਪੁਲਸ ਨੇ ਨਕਲੀ ਵਿਦੇਸ਼ੀ ਸ਼ਰਾਬ ਬਣਾਉਣ ਵਾਲੀ ਫੈਕਟਰੀ ’ਤੇ ਛਾਪਾ ਮਾਰ ਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉੱਥੋਂ ਹਜ਼ਾਰਾਂ ਖਾਲੀ ਬੋਤਲਾਂ, ਸਪਿਰਟ ਨਾਲ ਭਰਿਆ ਹੋਇਆ ਇਕ ਡਰੰਮ, ਪਲਾਸਟਿਕ ਦੇ ਖਾਲੀ 13,600 ਪਊਏ ਅਤੇ ਵੱਡੀ ਮਾਤਰਾ ’ਚ ਵੱਖ-ਵੱਖ ਬ੍ਰਾਂਡਜ਼ ਦੀ ਨਕਲੀ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ।

* 7 ਮਾਰਚ ਨੂੰ ‘ਮੇਰਠ’ (ਉੱਤਰ ਪ੍ਰਦੇਸ਼) ’ਚ ਪੁਲਸ ਨੇ ਨਾਜਾਇਜ਼ ਸ਼ਰਾਬ ਦੀ ਫੈਕਟਰੀ ’ਤੇ ਛਾਪਾ ਮਾਰ ਕੇ ਬ੍ਰਾਂਡਿਡ ਸ਼ਰਾਬ ਦੀਆਂ ਬੋਤਲਾਂ ’ਚ ਭਰੀ ਜਾ ਰਹੀ ਨਕਲੀ ਸ਼ਰਾਬ ਦੀ ਖੇਪ ਬਰਾਮਦ ਕਰ ਕੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ।

* 10 ਮਾਰਚ ਨੂੰ ਦਿੱਲੀ ਪੁਲਸ ਨੇ ‘ਗੋਕਲਪੁਰੀ’ ਇਲਾਕੇ ’ਚ ਨਕਲੀ ਸ਼ਰਾਬ ਬਣਾਉਣ ਵਾਲੀ ਇਕ ਫੈਕਟਰੀ ਦਾ ਭਾਂਡਾ ਭੰਨ ਕੇ ਉੱਥੋਂ ਇਕ ਔਰਤ ਸਮੇਤ ਤਿੰਨ ਲੋਕਾਂ ਨੇ ਗ੍ਰਿਫਤਾਰ ਕੀਤਾ। ਫੈਕਟਰੀ ਤੋਂ ਵੱਡੀ ਮਾਤਰਾ ’ਚ ‘ਬਾਰ ਕੋਡ’ ਵਾਲੀਆਂ ਬੋਤਲਾਂ, ਢੱਕਣ, ਖੁਸ਼ਬੂ ਦੇ ਇਲਾਵਾ ਦੇਸੀ ਸ਼ਰਾਬ ਦੀਆਂ 242 ਪੇਟੀਆਂ, 1885 ਲੀਟਰ ਸਪਿਰਟ ਅਤੇ ਕੈਮੀਕਲ ਸਮੇਤ ਕਈ ਟਨ ਕੱਚਾ ਮਾਲ ਬਰਾਮਦ ਕੀਤਾ ਗਿਆ।

* 25 ਮਾਰਚ ਨੂੰ ‘ਰਾਂਚੀ’ (ਝਾਰਖੰਡ) ’ਚ ਨਾਜਾਇਜ਼ ਸ਼ਰਾਬ ਦੀ ਿਮੰਨੀ ਫੈਕਟਰੀ ਫੜੀ ਗਈ। ਇਸ ਸਿਲਸਿਲੇ ’ਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉੱਥੋਂ 50 ਲੱਖ ਰੁਪਏ ਮੁੱਲ ਦੀ ਨਕਲੀ ਸ਼ਰਾਬ ਤੋਂ ਇਲਾਵਾ ਸ਼ਰਾਬ ਪੈਕ ਕਰਨ ਵਾਲੀ ਮਸ਼ੀਨ, ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੀਆਂ ਬੋਤਲਾਂ, ਲੇਬਲ ਅਤੇ ਢੱਕਣ ਆਦਿ ਜ਼ਬਤ ਕੀਤੇ ਗਏ।

* 1 ਮਈ ਨੂੰ ‘ਸ਼ਹਿਜ਼ਾਦਪੁਰ’ (ਹਰਿਆਣਾ) ਪੁਲਸ ਨੇ ਨਕਲੀ ਦੇਸੀ ਸ਼ਰਾਬ ਦੀ ਫੈਕਟਰੀ ਦਾ ਭਾਂਡਾ ਭੰਨ ਕੇ ਦੇਸੀ ਸ਼ਰਾਬ ਦੇ ਵੱਖ-ਵੱਖ ਬ੍ਰਾਂਡ ਦੀਆਂ ਸੈਂਕੜੇ ਪੇਟੀਆਂ ਬਰਾਮਦ ਕਰਨ ਤੋਂ ਇਲਾਵਾ ਸ਼ਰਾਬ ਬਣਾਉਣ ਦੀਆਂ ਮਸ਼ੀਨਾਂ, ਕੈਮੀਕਲ, ਖਾਲੀ ਬੋਤਲਾਂ ਅਤੇ ਢੱਕਣ ਬਰਾਮਦ ਕੀਤੇ। ਇਸ ਸਿਲਸਿਲੇ ’ਚ ਪੁਲਸ ਵਲੋਂ ਹੁਣ ਤੱਕ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

* 18 ਮਈ ਨੂੰ ‘ਜਾਮਨਗਰ’ (ਗੁਜਰਾਤ) ’ਚ ਹਾਨੀਕਾਰਕ ਕੈਮੀਕਲ ਮਿਲਾ ਕੇ ਨਾਜਾਇਜ਼ ਅੰਗਰੇਜ਼ੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਫੜ ਕੇ ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉੱਥੋਂ 15 ਲੱਖ ਰੁਪਏ ਦਾ ਸਾਮਾਨ ਬਰਾਮਦ ਕੀਤਾ।

* 27 ਮਈ ਨੂੰ ‘ਜਗਰਾਓਂ’ ਦੇ ‘ਸਿੱਧਵਾਂ ਬੇਟ’ ਖੇਤਰ ਦੇ ਪਿੰਡ ‘ਪਰਜੀਆਂ ਬਿਹਾਰੀਪੁਰ’ ’ਚ ਪੁਲਸ ਨੇ ਇਕ ਘਰ ’ਚ ਚੱਲ ਰਹੀ ਨਾਜਾਇਜ਼ ਫੈਕਟਰੀ ਦਾ ਭਾਂਡਾ ਭੰਨ ਕੇ 3 ਹਜ਼ਾਰ ਲੀਟਰ ਲਾਹਣ ਅਤੇ 15 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ।

* ਇਸ ਤਰ੍ਹਾਂ ਦੇ ਹਾਲਾਤ ਦੇ ਵਿਚਾਲੇ ਲੋੜ ਇਸ ਗੱਲ ਦੀ ਹੈ ਕਿ ਜ਼ਹਿਰੀਲੀ ਸ਼ਰਾਬ ਬਣਾਉਣ ਅਤੇ ਵੇਚਣ ਵਾਲੇ ਵਪਾਰੀਆਂ ’ਤੇ ਨਕੇਲ ਕੱਸਣ ਲਈ ਸਖਤ ਤੋਂ ਸਖਤ ਸਜ਼ਾ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਦੂਜਿਆਂ ਨੂੰ ਵੀ ਨਸੀਹਤ ਮਿਲੇ।

ਨਾਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ’ਚ ਵਾਧੇ ਦਾ ਇਕ ਕਾਰਨ ਪੁਲਸ ਵਲੋਂ ਅਜਿਹੇ ਮਾਮਲਿਆਂ ਦੀ ਅਦਾਲਤ ’ਚ ਸਹੀ ਅਤੇ ਮਜ਼ਬੂਤ ਢੰਗ ਨਾਲ ਪੈਰਵੀ ਨਾ ਕਰਨਾ ਵੀ ਹੈ। ਰਾਜਪੁਰਾ ’ਚ 2020 ’ਚ ਫੜੀ ਗਈ ਨਕਲੀ ਸ਼ਰਾਬ ਦੀ ਫੈਕਟਰੀ ਦੇ ਮਾਮਲੇ ’ਚ ਸਾਰੇ ਮੁਲਜ਼ਮ ਜੁਲਾਈ 2024 ’ਚ ਸਬੂਤਾਂ ਦੀ ਘਾਟ ’ਚ ਬਰੀ ਹੋ ਗਏ।

ਜੇਕਰ ਇਸ ਤਰ੍ਹਾਂ ਦੇ ਮਾਮਲੇ ’ਚ ਪੁਲਸ ਢੰਗ ਨਾਲ ਪੈਰਵੀ ਕਰੇ ਅਤੇ ਅਜਿਹੇ ਮਾਮਲਿਆਂ ’ਚ ਵਧੇਰੇ ਚੌਕਸੀ ਨਾਲ ਕੰਮ ਲਵੇ ਤਾਂ ਨਾਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ’ਤੇ ਕਿਸੇ ਹੱਦ ਤੱਕ ਰੋਕ ਲੱਗ ਸਕਦੀ ਹੈ।

–ਵਿਜੇ ਕੁਮਾਰ
 


author

Sandeep Kumar

Content Editor

Related News