''ਸੱਚ ਦੀ ਨਿਰੰਤਰ ਖੋਜ ਦਾ ਨਾਂ ਹੀ ਹਿੰਦੂਤਵ''

Thursday, Jul 04, 2024 - 06:23 PM (IST)

''ਸੱਚ ਦੀ ਨਿਰੰਤਰ ਖੋਜ ਦਾ ਨਾਂ ਹੀ ਹਿੰਦੂਤਵ''

ਭਾਰਤ ਦੇ ਲੋਕ ਸਤਯਮੇਵ ਜਯਤੇ ਦੇ ਅਟਲ ਭਰੋਸੇ ਨਾਲ ਵਿਸ਼ਵ ਗੁਰੂ ਦੇ ਸਿੰਘਾਸਨ ’ਤੇ ਭਾਰਤ ਮਾਤਾ ਨੂੰ ਬਿਠਾ ਕੇ ਪੁਰਾਤਨ ਵੈਭਵ ਵੱਲ ਲਗਾਤਾਰ ਵਧ ਰਹੇ ਹਨ। ਸਾਡੇ ਪੂਰਵਜਾਂ ਦੇ ਮਨੁੱਖੀ ਜੀਵਨ ਅਤੇ ਬ੍ਰਹਿਮੰਡ ਬਾਰੇ ਸੱਚ ਨੂੰ ਸਮਝਣ ਦੇ ਯਤਨ ਲਈ ਕੀਤੇ ਤਪ ਤੋਂ ਪ੍ਰਾਪਤ ਗਿਆਨ ਦੇ ਪ੍ਰਕਾਸ਼ ਨਾਲ ਇਸ ਪੂਜਨੀਕ ਧਰਤੀ ’ਚ ਸਮਾਜ ਅਤੇ ਜੀਵਨ ਪ੍ਰਣਾਲੀ ਦਾ ਵਿਕਾਸ ਹੋਇਆ, ਜਿਸ ਨੂੰ ਹਿੰਦੂ ਸੱਭਿਆਚਾਰ ਕਹਿੰਦੇ ਹਨ। ਹਿੰਦੂਤਵ ਦਾ ਸ੍ਰਿਸ਼ਟੀ ਦੇ ਸਬੰਧ ’ਚ ਵਿਸ਼ਵ ਪੱਧਰੀ ਨਜ਼ਰੀਆ ਗੀਤਾ ਦੇ ਦੂਜੇ ਅਧਿਆਏ ’ਚ ਨਾਰਾਇਣ ਵੱਲੋਂ ਅਰਜੁਨ ਨੂੰ ਦਿੱਤੇ ਸਨਾਤਨ ਗਿਆਨ ‘‘ਸਰਵ ਖਲੁ ਇਦਂ ਬ੍ਰਹਮ’’ ਤੋਂ ਸਪੱਸ਼ਟ ਹੁੰਦਾ ਹੈ। ਇਸ ਵਿਗਿਆਨਕ ਸੱਚ ਦਾ ਅਹਿਸਾਸ ਅਤੇ ਖੋਜ ਸਾਡੇ ਪੂਰਵਜਾਂ ਨੇ ਹੀ ਕੀਤੀ ਹੈ। ਸਨਾਤਨ ਸੱਚ ‘‘ਇਕ ਹੀ ਚੇਤਨਾ ਨਾਲ ਇਸ ਵਿਸ਼ਵ ਬ੍ਰਹਿਮੰਡ ਦੀ ਉਤਪਤੀ ਹੋਈ ਹੈ’’ ਨਾਲ ਹੀ ਸਾਡਾ ਇਹ ਜੀਵਨ ਨਜ਼ਰੀਆ ਵਿਕਸਿਤ ਹੋਇਆ ਹੈ। ਹਿੰਦੂ ਜੀਵਨ ਨਜ਼ਰੀਏ ਨੂੰ ਸੰਖੇਪ ’ਚ ਪਰਿਭਾਸ਼ਿਤ ਕਰਨਾ ਹੋਵੇ ਤਾਂ ਇਹ ਏਕਾਤਮ ਜੀਵਨ ਨਜ਼ਰੀਆ ਹੈ।

ਇਸੇ ਕਾਰਨ ਹਿੰਦੂ ਮਾਨਸ ਦੀ ਸੁਭਾਵਿਕ ਕਾਮਨਾ ‘‘ਸਰਬੱਤ ਦਾ ਭਲਾ’’, ‘‘ਸਰਵੇ ਭਵੰਤੁ ਸੁਖਿਨ’’, ‘‘ਭਵਤੂ ਮੰਗਲਮ’’, ‘‘ਵਿਸ਼ਵ ਦਾ ਕਲਿਆਣ ਹੋਵੇ’’ ਇਨ੍ਹਾਂ ਸ਼ਬਦਾਂ ’ਚ ਪ੍ਰਗਟ ਹੁੰਦੀ ਹੈ। ਵਸੁਧੈਵ ਕੁਟੁੰਬਕਮ ਦੀ ਭਾਵਨਾ ਹਿੰਦੂ ਜੀਵਨ ਨਜ਼ਰੀਏ ਨੂੰ ਹੋਰ ਜ਼ਿਆਦਾ ਪਰਿਭਾਸ਼ਿਤ ਕਰਦੀ ਹੈ। ਕੁਦਰਤ ਨੂੰ ਮਾਤਾ ਦੇ ਰੂਪ ’ਚ ਭਾਵ ‘ਮਾਤ੍ਰਤਵ’ ਦਾ ਭਾਵ, ਮਾਲਕ ਦਾ ਨਹੀਂ, ਹਿੰਦੂ ਜੀਵਨ ਨਜ਼ਰੀਏ ਦੀ ਵਿਸ਼ੇਸ਼ਤਾ ਹੈ। ਇਸ ਨਾਲ ਸਾਰਿਆਂ ’ਚ ਸ਼ੋਸ਼ਣ ਦੀ ਜਗਾ ਦੋਹਨ ਦੀ ਦ੍ਰਿਸ਼ਟੀ ਵਿਕਸਿਤ ਹੁੰਦੀ ਹੈ ਭਾਵ ਮਾਂ ਦਾ ਦੁੱਧ ਪੀਣ ਦਾ ਅਧਿਕਾਰ ਸਾਰਿਆਂ ਨੂੰ ਪਰ ਮਾਂ ਦਾ ਖੂਨ ਪੀਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ। ਜਲ, ਹਵਾ, ਧਰਤੀ, ਬਨਸਪਤੀ, ਫਲ-ਫੁੱਲ ਆਦਿ ’ਤੇ ਸਾਰਿਆਂ ਦਾ ਬਰਾਬਰ ਅਧਿਕਾਰ ਹੈ ਪਰ ਜਿੰਨਾ ਜ਼ਰੂਰੀ ਹੋਵੇ ਓਨੀ ਹੀ ਵਰਤੋਂ ਕਰਨੀ ਤਾਂ ਕਿ ਧੀਰਜ, ਸਾਦਗੀ ਅਤੇ ਤਿਆਗਪੂਰਵਕ ਖਪਤ ਜੀਵਨ ਦੀਆਂ ਕਦਰਾਂ-ਕੀਮਤਾਂ ਬਣੇ।

ਮਨੁੱਖ ਦੇ ਸਬੰਧ ’ਚ ਹਿੰਦੂਤਵ ਦਾ ਸੰਸਾਰਕ ਨਜ਼ਰੀਆ ਇਹੀ ਹੈ ਕਿ ਮਨੁੱਖ ਸਿਰਫ ਭੌਤਿਕ ਪ੍ਰਾਣੀ ਨਹੀਂ ਸਗੋਂ ਭਗਵਾਨ ਦਾ ਅੰਸ਼ ਹੋਣ ਦੇ ਕਾਰਨ ਅੰਮ੍ਰਿਤ ਪੁੱਤਰ ਹੈ। ਚਾਰ ਤੱਤਾਂ, ਸਰੀਰ, ਮਨ, ਬੁੱਧੀ ਤੇ ਆਤਮਾ ਦੇ ਸੁਮੇਲ ਨਾਲ ਵਿਅਕਤੀ ਬਣਦਾ ਹੈ। ਇਸ ਤਰ੍ਹਾਂ ਵਿਅਕਤੀ ਕਦੀ ਵੀ ਇਕੱਲਾ ਨਹੀਂ ਹੈ, ਉਹ ‘ਵਿਅਸ਼ਟੀ, ਸਮਿਸ਼ਟੀ, ਸ੍ਰਿਸ਼ਟੀ ਤੇ ਪਰਮੇਸ਼ਟੀ’ ਇਨ੍ਹਾਂ ਸਾਰਿਆਂ ਦੇ ਹੱਲ ’ਚ ਹੀ ਸੱਚਾ ਸੁੱਖ ਪ੍ਰਾਪਤ ਕਰ ਸਕਦਾ ਹੈ। ਆਤਮਾ ਦੀ ਅਮਰਤਾ ਅਤੇ ਪੁਨਰਜਨਮ ਹਿੰਦੂ ਜੀਵਨ ਪ੍ਰਣਾਲੀ ਦਾ ਅਸਲ ਸੱਚ ਹੈ। ਪੱਛਮੀ ਜੀਵਨ ਪ੍ਰਣਾਲੀ ਵਾਂਗ ਪੰਜ ਇੰਦਰੀਆਂ ਤੋਂ ਪ੍ਰਾਪਤ ਸੁੱਖ ਹਿੰਦੂ ਜੀਵਨ ਪ੍ਰਣਾਲੀ ਦਾ ਮਕਸਦ ਨਹੀਂ ਹੈ। ਸਾਡੀ ਸਨਾਤਨ ਜੀਵਨ ਪ੍ਰਣਾਲੀ ’ਚ ਚਿਰੰਤਨ ਸੁੱਖ (ਮੋਕਸ਼) ਦੀ ਪ੍ਰਾਪਤੀ ਹੀ ਮਨੁੱਖੀ ਜੀਵਨ ਦਾ ਟੀਚਾ ਹੈ। ਵਿਅਕਤੀ ਦੇ ਪੂਰਨ ਵਿਕਾਸ ਲਈ ਚਾਰ ਪੁਰਸ਼ਾਰਥ ‘‘ਧਰਮ, ਅਰਥ, ਕਾਮ, ਮੋਕਸ਼’’ ਹੀ ਆਧਾਰ ਹਨ। ਮਨੁੱਖ ਜੇ ਕੋਸ਼ਿਸ਼ ਕਰੇ ਤਾਂ ਸਰੀਰ, ਮਨ, ਬੁੱਧੀ ਤੋਂ ਪਰ੍ਹੇ ਹੋ ਕੇ ਪਰਮ ਤੱਤ ਦਾ ਅਹਿਸਾਸ ਕਰ ਸਕਦਾ ਹੈ।

ਪਰਮ ਪੂਜਨੀਕ ਡਾ. ਹੇਡਗੇਵਾਰ ਜੀ ਦੇ ਸ਼ਬਦਾਂ ’ਚ ‘‘ਅਸੀਂ ਨਵਾਂ ਕੁਝ ਨਹੀਂ ਕਰਨਾ ਹੈ। ਸਾਡੇ ਪੂਰਵਜਾਂ ਨੇ ਜਿਸ ਤਰ੍ਹਾਂ ਸਮਾਜ ਅਤੇ ਸੱਭਿਆਚਾਰ ਦੀ ਸੇਵਾ ਕੀਤੀ, ਜੋ ਟੀਚੇ ਆਪਣੇ ਸਾਹਮਣੇ ਰੱਖੇ ਤੇ ਉਨ੍ਹਾਂ ਦੀ ਪ੍ਰਾਪਤੀ ਲਈ ਦਿਨ-ਰਾਤ ਯਤਨ ਕੀਤੇ, ਉਨ੍ਹਾਂ ਹੀ ਟੀਚਿਆਂ ਨੂੰ ਉਸੇ ਤਰ੍ਹਾਂ ਅਸੀਂ ਵੀ ਸਿੱਧ ਕਰਨਾ ਹੈ। ਉਨ੍ਹਾਂ ਦਾ ਅਧੂਰਾ ਰਿਹਾ ਕਾਰਜ ਪੂਰਾ ਕਰ ਕੇ ਰਾਸ਼ਟਰ ਸੇਵਾ ਕਰਨੀ ਹੈ।’’

ਮਹਾਤਮਾ ਗਾਂਧੀ ਦੇ ਸ਼ਬਦਾਂ ’ਚ ‘ਸੱਚ ਦੀ ਨਿਰੰਤਰ ਖੋਜ ਦਾ ਨਾਂ ਹੀ ਹਿੰਦੂਤਵ ਹੈ’। ਪਰਮ ਪੂਜਨੀਕ ਸਰ ਸੰਘਚਾਲਕ ਮੋਹਨ ਭਾਗਵਤ ਜੀ ਦੇ ਸ਼ਬਦਾਂ ’ਚ ‘‘ਯੋਜਨਾਪੂਰਵਕ ਭਗਵਾਨ ਨੇ ਸਾਨੂੰ ਹਿੰਦੂ ਬਣਾਇਆ, ਹਿੰਦੂਤਵ ਦੀ ਦੇਖਭਾਲ ਕਰਨ ਲਈ ਪਰ ਇਹ ਕਿਸੇ ਦਾ ਠੇਕਾ ਵੀ ਨਹੀਂ ਹੈ।’

ਹਿੰਦੂ ਧਰਮ ਗਿਆਨ, ਵਿਗਿਆਨ, ਸਥਾਈ, ਅਸਥਾਈ ਆਦਿ ਸਮੁੱਚੇ ਭੌਤਿਕ ਅਤੇ ਗੈਰ-ਭੌਤਿਕ ਬੰਧਨਾਂ ਅਤੇ ਹੱਦਾਂ ਤੋਂ ਮੁਕਤ ਹੈ। ਇਹ ਇਕ ਜੀਵਨਸ਼ੈਲੀ ਹੈ ਜਿਸ ਨੂੰ ਧਾਰਨ ਕਰਨ ਵਾਲਾ ਵਿਸ਼ਵ ਭਾਈਚਾਰੇ ਦੀ ਭਾਵਨਾ ਨਾਲ ਭਰਪੂਰ ਰਹਿੰਦਾ ਹੈ। ਰਾਹੁਲ ਗਾਂਧੀ ਨੇ ਸੋਮਵਾਰ ਨੂੰ ਲੋਕ ਸਭਾ ’ਚ ਕਿਹਾ ‘‘ਜੋ ਲੋਕ ਆਪਣੇ ਆਪ ਨੂੰ ਹਿੰਦੂ ਕਹਿੰਦੇ ਹਨ ਉਹ 24 ਘੰਟੇ ਹਿੰਸਾ, ਹਿੰਸਾ, ਹਿੰਸਾ, ਨਫਰਤ, ਨਫਰਤ, ਨਫਰਤ, ਝੂਠ, ਝੂਠ, ਝੂਠ ਫੈਲਾਉਂਦੇ ਹਨ।’’ ਉਨ੍ਹਾਂ ਨੇ ਇਹ ਵੀ ਕਿਹਾ, ‘‘ਭਾਜਪਾ, ਨਰਿੰਦਰ ਮੋਦੀ ਜੀ ਤੇ ਆਰ. ਐੱਸ. ਐੱਸ. ਪੂਰਾ ਹਿੰਦੂ ਸਮਾਜ ਨਹੀਂ ਹੈ।’’

ਉਨ੍ਹਾਂ ਨੂੰ ਹਿੰਦੂ ਧਰਮ ਦੇ ਬਾਰੇ ’ਚ ਗਿਆਨ ਹੀ ਨਹੀਂ ਹੈ। ਕਦੀ ਵੀ ਇਕ ਵਿਅਕਤੀ ਹਿੰਦੂ ਧਰਮ ਨਹੀਂ ਹੋ ਸਕਦਾ। ਹਿੰਦੂਤਵ ਇਕ ਜੀਵਨਸ਼ੈਲੀ ਹੈ ਜਿਸ ਨੂੰ ਧਾਰਨ ਕਰਨ ਵਾਲਾ ਵਿਸ਼ਵ ਭਾਈਚਾਰੇ ਦੀ ਭਾਵਨਾ ਨਾਲ ਭਰਪੂਰ ਰਹਿੰਦਾ ਹੈ। ਹਿੰਦੂ ਧਰਮ ਸਨਾਤਨ ਹੈ ਤੇ ਸਮੁੰਦਰ ਵਾਂਗ ਸ਼ਾਂਤ ਹੈ। ਹਿੰਦੂ ਜੇ ਹਿੰਸਾ ਕਰਨ ਵਾਲਾ ਹੁੰਦਾ ਤਾਂ ਅਮਰਨਾਥ ਯਾਤਰਾ ’ਚ ਹਜ਼ਾਰਾਂ ਦੀ ਗਿਣਤੀ ’ਚ ਸੁਰੱਖਿਆ ਲਈ ਜਵਾਨ ਨਾ ਤਾਇਨਾਤ ਹੁੰਦੇ।

ਉਨ੍ਹਾਂ ਵੱਲੋਂ ਭਗਵਾਨ ਸ਼ਿਵ ਦੀ ਤਸਵੀਰ ਸਦਨ ’ਚ ਲਹਿਰਾਈ ਗਈ। ਰਾਹੁਲ ਜੀ ਭਗਵਾਨ ਸ਼ਿਵ ਅਭੈ ਦਾਨ ਹੀ ਨਹੀਂ ਦਿੰਦੇ ਸਗੋਂ ਰੌਦਰ ਰੂਪ ਧਾਰਨ ਕਰ ਕੇ ਤਾਂਡਵ ਵੀ ਕਰਦੇ ਹਨ। ਆਧੁਨਿਕ ਦੁਨੀਆ ਦੀਆਂ ਮਨੁੱਖੀ ਮਰਿਆਦਾਵਾਂ ਦੀ ਬੁਨਿਆਦ ਹਿੰਦੂ ਧਰਮ ਤੋਂ ਹੀ ਸਿਰਜਿਤ ਹੁੰਦੀ ਹੈ। ਰਾਹੁਲ ਗਾਂਧੀ ਦੀਆਂ ਗੱਲਾਂ ਤੋਂ ਸਾਫ ਲੱਗਦਾ ਹੈ ਕਿ ਉਨ੍ਹਾਂ ਦੀ ਜੀਵਨਸ਼ੈਲੀ ਹਿੰਦੂ ਨਾ ਹੋ ਕੇ ਯਕੀਨਨ ਹੀ ਪੱਛਮੀ ਜੀਵਨਸ਼ੈਲੀ ਤੋਂ ਪ੍ਰਭਾਵਿਤ ਹੈ।

ਰਾਹੁਲ ਗਾਂਧੀ ਦੀ ਸ਼ੁਰੂਆਤੀ ਸਿੱਖਿਆ ਪੱਛਮੀ ਢੰਗ ਦੇ ਐਡਮਾਂਡ ਰਾਈਸ ਵੱਲੋਂ ਸਥਾਪਿਤ ਸੈਂਟ ਕੋਲੰਬਾ ਸਕੂਲ ਦਿੱਲੀ ’ਚ ਹੋਈ। ਉਸ ਦੇ ਬਾਅਦ 1981-1983 ਤੱਕ ਦੇਹਰਾਦੂਨ ’ਚ ਬ੍ਰਿਟਿਸ਼ ਮਾਡਲ ਸਕੂਲ ’ਤੇ ਆਧਾਰਿਤ ਅਤੇ ਬੰਗਾਲ ਦੇ ਵਕੀਲ ਸਤੀਸ਼ ਰੰਜਨ ਦਾਸ ਵੱਲੋਂ 1935 ’ਚ ਸਥਾਪਿਤ ਸਕੂਲ ’ਚ ਹੋਈ। ਉਸ ਤੋਂ ਬਾਅਦ ਦਾਦੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਦੇ ਪਿਤਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸਿਆਸਤ ’ਚ ਆਏ ਅਤੇ ਸੁਰੱਖਿਆ ਕਾਰਨਾਂ ਕਾਰਨ ਉਨ੍ਹਾਂ ਨੂੰ ਫਲੋਰਿਡਾ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੱਕ ਘਰ ’ਚ ਹੀ ਰਹਿ ਕੇ ਪੜ੍ਹਾਈ ਕਰਨੀ ਪਈ।

ਬਿਨਾਂ ਸ਼ੱਕ ਉਨ੍ਹਾਂ ਦੇ ਪਰਿਵਾਰ ਦੀ ਹੱਤਿਆ ਦੇ ਕਾਰਨ ਉਨ੍ਹਾਂ ਨੇ ਬਹੁਤ ਮੁਸ਼ਕਲ ਹਾਲਾਤ ’ਚ ਸਿੱਖਿਆ ਪੂਰੀ ਕੀਤੀ ਹੋਵੇਗੀ ਪਰ ਬਦਕਿਸਮਤੀ ਨਾਲ ਉਨ੍ਹਾਂ ਦੇ ਵਿਚਾਰਾਂ ਤੋਂ ਯਕੀਨਨ ਹੀ ਭਾਰਤੀ ਕਦਰਾਂ-ਕੀਮਤਾਂ ਨਾਲ ਪੂਰੀ ਤਰ੍ਹਾਂ ਜੁੜ ਪਾਉਣ ਦੀ ਕਮੀ ਸਾਫ ਝਲਕਦੀ ਹੈ।

ਇਕ ਵਾਰ ਉਨ੍ਹਾਂ ਨੇ ਵਿੱਦਿਆ ਭਾਰਤੀ ਦੇ ਸਕੂਲਾਂ ਤੋਂ ਅੱਤਵਾਦੀ ਪੈਦਾ ਹੋਣ ਸਬੰਧੀ ਬਿਆਨ ਵੀ ਿਦੱਤਾ ਸੀ। ਉਨ੍ਹਾਂ ਨੂੰ ਕਿਸੇ ਭਾਰਤੀ ਪ੍ਰਣਾਲੀ ਦੇ ਸਿੱਖਿਆ ਸੰਸਥਾਨ ਤੋਂ ਪੜ੍ਹਾਈ ਦਾ ਤਜਰਬਾ ਨਾ ਹੋਣ ਦੇ ਕਾਰਨ ਉਨ੍ਹਾਂ ਨੂੰ ਪਾਕਿਸਤਾਨ ਦੇ ਮਦਰੱਸਿਆਂ ਅਤੇ ਵਿੱਦਿਆ ਭਾਰਤੀ ਦੇ ਵਿੱਦਿਆ ਮੰਦਰਾਂ ਦਾ ਫਰਕ ਪਤਾ ਨਹੀਂ ਲੱਗਾ ਹੋਵੇਗਾ। ਫਿਰ ਮੰਦਰ ’ਚ ਲੜਕੀ ਨਾਲ ਛੇੜਛਾੜ ਕੀਤੇ ਜਾਣ ਸਬੰਧੀ ਬਿਆਨ ਵੀ ਅਜੇ ਲੋਕ ਭੁੱਲੇ ਨਹੀਂ ਹਨ ਕਿ ਹਿੰਦੂ ਧਰਮ ਸਬੰਧੀ ਨਵਾਂ ਬਿਆਨ ਸਾਹਮਣੇ ਆਇਆ ਹੈ। ਇਸ ਤਰੀਕੇ ਦਾ ਰਵੱਈਆ ਉਨ੍ਹਾਂ ਨੂੰ ਗੈਰ-ਜ਼ਿੰਮੇਵਾਰ ਸਿਆਸਤਦਾਨ ਦੇ ਰੂਪ ’ਚ ਸਥਾਪਿਤ ਕਰ ਰਿਹਾ ਹੈ।

ਸੁਖਦੇਵ ਵਸ਼ਿਸ਼ਠ


author

Rakesh

Content Editor

Related News