ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਡਰਾਈਵਰਾਂ ਨੇ ਰੂਟ ਹੀ ਬਦਲ ਛੱਡੇ ਤਾਂ ਕਈਆਂ ਨੇ...

Tuesday, Jun 24, 2025 - 11:25 AM (IST)

ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਡਰਾਈਵਰਾਂ ਨੇ ਰੂਟ ਹੀ ਬਦਲ ਛੱਡੇ ਤਾਂ ਕਈਆਂ ਨੇ...

ਬਠਿੰਡਾ (ਵਿਜੇ ਵਰਮਾ) : ਬਠਿੰਡਾ ਟ੍ਰੈਫਿਕ ਪੁਲਸ ਨੇ ਸ਼ਹਿਰ 'ਚ ਸੜਕਾਂ ਨੂੰ ਸੁਰੱਖਿਅਤ ਬਣਾਉਣ ਤੇ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਤਿਆਰੀ ਕਰ ਲਈ ਹੈ। ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਸਿੱਧੂ ਦੀ ਅਗਵਾਈ ਹੇਠ ਹਾਲ ਹੀ 'ਚ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਫਿੱਟਨੈੱਸ ਅਤੇ ਡਰਾਈਵਿੰਗ ਲਾਇਸੈਂਸ ਤੋਂ ਬਿਨਾਂ ਚੱਲ ਰਹੇ ਦਰਜਨਾਂ ਆਟੋ ਅਤੇ ਈ-ਰਿਕਸ਼ਾ ਜ਼ਬਤ ਕੀਤੇ ਗਏ। ਇਸ ਤੋਂ ਇਲਾਵਾ ਨਿਯਮਾਂ ਦੀ ਉਲੰਘਣਾ ਦੇ ਹੋਰ ਮਾਮਲਿਆਂ 'ਚ 100 ਤੋਂ ਵੱਧ ਆਟੋ, ਈ-ਰਿਕਸ਼ਾ, ਟਰੈਕਟਰ ਅਤੇ ਛੋਟਾ ਹਾਥੀ ਵਰਗੇ ਹਲਕੇ ਵਾਹਨਾਂ ਦੇ ਚਲਾਨ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਐੱਸ. ਐੱਸ. ਪੀ. ਬਠਿੰਡਾ ਅਵਨੀਤ ਕੌਂਡਲ ਦੇ ਨਿਰਦੇਸ਼ਾਂ 'ਤੇ ਸ਼ੁਰੂ ਕੀਤੀ ਗਈ ਹੈ, ਜੋ ਲਗਾਤਾਰ ਜਾਰੀ ਰਹੇਗੀ। ਟ੍ਰੈਫਿਕ ਇੰਚਾਰਜ ਸਿੱਧੂ ਨੇ ਸਪੱਸ਼ਟ ਕੀਤਾ ਕਿ ਸੜਕ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਚੌਕੰਨੇ ਰਹਿਣ ਦੀ ਸਲਾਹ! ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ...

ਉਨ੍ਹਾਂ ਕਿਹਾ ਕਿ ਹੁਣ ਕੋਈ ਵੀ ਆਟੋ ਚਾਲਕ ਵਰਦੀ ਤੋਂ ਬਿਨਾਂ ਗੱਡੀ ਨਹੀਂ ਚਲਾ ਸਕੇਗਾ ਅਤੇ ਸਿਰਫ਼ ਤਿੰਨ ਸਵਾਰੀਆਂ ਤੱਕ ਹੀ ਚੱਲਣ ਦੀ ਇਜਾਜ਼ਤ ਹੋਵੇਗੀ। ਓਵਰਲੋਡਿੰਗ ਲਈ ਚਲਾਨ ਤੈਅ ਕੀਤਾ ਜਾਂਦਾ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਵਾਹਨ ਜ਼ਬਤ ਕੀਤੇ ਜਾਣਗੇ। ਭਾਰੀ ਜੁਰਮਾਨਾ ਭਰਨ ਤੋਂ ਬਾਅਦ ਹੀ ਵਾਹਨ ਛੱਡਿਆ ਜਾਵੇਗਾ ਇਸ ਅਚਾਨਕ ਕਾਰਵਾਈ ਨੇ ਸ਼ਹਿਰ ਦੇ ਆਟੋ ਚਾਲਕਾਂ 'ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਕਈ ਡਰਾਈਵਰਾਂ ਨੇ ਆਪਣੇ ਰੂਟ ਬਦਲ ਲਏ ਹਨ, ਜਦੋਂ ਕਿ ਕੁੱਝ ਨੇ ਸਾਵਧਾਨੀ ਵਜੋਂ ਆਪਣੇ ਵਾਹਨ ਘਰ 'ਚ ਖੜ੍ਹੇ ਕਰ ਦਿੱਤੇ ਹਨ। ਸ਼ਿਕਾਇਤਾਂ ਮਿਲਣ ’ਤੇ ਪਰਮਿਟ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਕਈ ਆਟੋ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਕੋਲ ਫਿੱਟਨੈੱਸ ਸਰਟੀਫਿਕੇਟ ਅਤੇ ਡਰਾਈਵਿੰਗ ਲਾਇਸੈਂਸ ਵੀ ਨਹੀਂ ਸੀ। ਪੁਲਸ ਸੂਤਰਾਂ ਅਨੁਸਾਰ ਪਿਛਲੇ ਇਕ ਹਫ਼ਤੇ 'ਚ 500 ਤੋਂ ਵੱਧ ਡਰਾਈਵਰਾਂ ਦੇ ਚਲਾਨ ਜਾਰੀ ਕੀਤੇ ਗਏ ਹਨ, ਜਦੋਂ ਕਿ 150 ਤੋਂ ਵੱਧ ਆਟੋ ਜ਼ਬਤ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਤੋਂ ਸ਼ਰਮਨਾਕ ਘਟਨਾ, ਮਹਿਲਾ ਮੁਲਾਜ਼ਮਾਂ ਸਾਹਮਣੇ ਹੀ ਬੰਦਿਆਂ ਨੇ ਕੱਪੜੇ ਉਤਾਰ ਕੇ...

ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾਵੇਗੀ। ਓਵਰਲੋਡਿੰਗ ਤੇ ਗੈਰ-ਕਾਨੂੰਨੀ ਸੀਟਾਂ ਸਭ ਤੋਂ ਵੱਡੀ ਸਮੱਸਿਆ ਬਣ ਗਈਆਂ। ਸ਼ਹਿਰ 'ਚ ਲੰਬੇ ਸਮੇਂ ਤੋਂ ਇਹ ਇੱਕ ਆਮ ਵਰਤਾਰਾ ਬਣ ਗਿਆ ਸੀ ਕਿ ਤਿੰਨਸੀਟਰ ਆਟੋ ਵਿਚ 6 ਤੋਂ 7 ਯਾਤਰੀਆਂ ਨੂੰ ਭਰਿਆ ਜਾਂਦਾ ਸੀ। ਇਸ ਨਾਲ ਯਾਤਰੀਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ, ਉੱਥੇ ਹੀ ਹਾਦਸਿਆਂ ਦਾ ਖ਼ਤਰਾ ਵੀ ਕਈ ਗੁਣਾ ਵੱਧ ਗਿਆ ਸੀ। ਪੁਲਸ ਨੇ ਕਿਹਾ ਕਿ ਕਈ ਆਟੋ 'ਚ ਗੈਰ-ਕਾਨੂੰਨੀ ਤੌਰ 'ਤੇ ਵਾਧੂ ਸੀਟਾਂ ਜੋੜੀਆਂ ਗਈਆਂ ਸਨ, ਜੋ ਕਿ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਹੁਣ ਅਜਿਹੇ ਮਾਮਲਿਆਂ 'ਚ ਸਿੱਧੀ ਕਾਰਵਾਈ ਕੀਤੀ ਜਾ ਰਹੀ ਹੈ। ਆਵਾਜਾਈ ਸੁਧਾਰ ਦੀ ਦਿਸ਼ਾ ਇਹ ਮੁਹਿੰਮ ਸਿਰਫ਼ ਇੱਕ ਨਹੀਂ ਹੈ। ਪੁਲਸ ਨੇ ਆਮ ਨਾਗਰਿਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਜਿਹੇ ਵਾਹਨਾਂ ਬਾਰੇ ਤੁਰੰਤ ਪੁਲਸ ਨੂੰ ਸ਼ਿਕਾਇਤ ਕਰਨ ਦੀ ਅਪੀਲ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News