ਜਨਤਕ ਖਰੀਦ ਨੂੰ ਆਕਰਸ਼ਕ ਬਣਾਉਣ ਦਾ ਸਾਰਥਕ ਯਤਨ ਹੈ ‘ਜੀ.ਈ.ਐੱਮ.’

Tuesday, May 20, 2025 - 04:24 PM (IST)

ਜਨਤਕ ਖਰੀਦ ਨੂੰ ਆਕਰਸ਼ਕ ਬਣਾਉਣ ਦਾ ਸਾਰਥਕ ਯਤਨ ਹੈ ‘ਜੀ.ਈ.ਐੱਮ.’

ਜਨਤਕ ਖਰੀਦ ਦੇ ਲਈ ਪਾਰਦਰਸ਼ੀ, ਸਮਾਵੇਸ਼ੀ ਅਤੇ ਕੁਸ਼ਲ ਮੰਚ ਪ੍ਰਦਾਨ ਕਰਨ ਦੇ ਲਈ ਇੱਕ ਮੋਹਰੀ ਉਪਾਅ ਦੇ ਰੂਪ ਵਿੱਚ, ਗਵਰਨਮੈਂਟ ਈ-ਮਾਰਕਿਟਪਲੇਸ (ਜੀ.ਈ.ਐੱਮ.) ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਉਭਰਿਆ ਹੈ। ਇਹ ਪਲੈਟਫਾਰਮ 1.6 ਲੱਖ ਤੋਂ ਵੱਧ ਸਰਕਾਰੀ ਖਰੀਦਦਾਰਾਂ ਨੂੰ 23 ਲੱਖ ਵਿਕ੍ਰੇਤਾਵਾਂ ਅਤੇ ਸਰਵਿਸ ਪ੍ਰੋਵਾਈਡਰਸ ਨਾਲ ਜੋੜਦਾ ਹੈ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ‘ਵਿਕਸਿਤ ਭਾਰਤ 2047’ ਦੇ ਦ੍ਰਿਸ਼ਟੀਕੋਣ ਦਾ ਇੱਕ ਪ੍ਰਮੁੱਖ ਵਾਹਕ ਬਣ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ ਦੁਆਰਾ ਇਸ ਪਰਿਵਰਤਨਕਾਰੀ ਡਿਜੀਟਲ ਪਹਿਲ ਨੂੰ ਸ਼ੁਰੂ ਕੀਤੇ ਜਾਣ ਦੇ ਬਾਅਦ ਤੋਂ ਨੌ ਵਰ੍ਹਿਆਂ ਦੌਰਾਨ, ਜੀ.ਈ.ਐੱਮ. ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਅਤੇ ਸਟਾਰਟਅੱਪਸ, ਐੱਮ.ਐੱਸ.ਐੱਮ.ਈ., ਮਹਿਲਾਵਾਂ ਅਤੇ ਛੋਟੇ ਸ਼ਹਿਰਾਂ ਦੇ ਬਿਜ਼ਨਸਾਂ ਨੂੰ ਵਪਾਰਕ ਅਵਸਰ ਪ੍ਰਦਾਨ ਕਰਕੇ ਸਰਕਾਰ ਦੁਆਰਾ ਵਸਤੂਆਂ ਅਤੇ ਸੇਵਾਵਾਂ ਦੀ ਖਰੀਦ ਦੇ ਤਰੀਕੇ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਦਿੱਤਾ ਹੈ।

ਉਪਯੋਗਕਰਤਾਵਾਂ ਦੇ ਅਨੁਕੂਲ ਮੰਨਿਆ ਜਾਣ ਵਾਲਾ ਇਹ ਪਲੈਟਫਾਰਮ ਇੱਕ ਅਜਿਹਾ ਸੱਚਾ ਰਤਨ ਹੈ, ਜਿਸ ਨੇ ਬਦਨਾਮ ਡਾਇਰੈਕਟੋਰੇਟ ਜਨਰਲ ਆਫ ਸਪਲਾਇਜ਼ ਐਂਡ ਡਿਸਪੋਜ਼ਲਸ ਦੀ ਥਾਂ ਲੈ ਲਈ ਹੈ। ਇਸ ਡਾਇਰੈਕਟੋਰੇਟ ਜਨਰਲ ਦੀ ਅਪਾਰਦਰਸ਼ੀ ਅਤੇ ਗੈਰ-ਮੁਕਾਬਲਾਤਮਕ ਪ੍ਰਣਾਲੀਆਂ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਲੋਕਾਂ ਨੂੰ ਅਨੁਚਿਤ ਲਾਭ ਪ੍ਰਦਾਨ ਕਰਦੀਆਂ ਸਨ। ਇਸ ਲਈ ਇਹ ਉਚਿਤ ਹੀ ਹੈ ਕਿ ਵਣਜ ਅਤੇ ਉਦਯੋਗ ਮੰਤਰਾਲੇ ਦਾ ਨਵਾਂ ਦਫਤਰ, ਵਣਿਜਯ ਭਵਨ, ਉਸ ਭੂਮੀ ‘ਤੇ ਬਣਾਇਆ ਗਿਆ ਹੈ ਜਿਸ ‘ਤੇ ਕਦੇ ਇਹ ਪੁਰਾਣੀ ਸੰਸਥਾ ਸਥਿਤ ਸੀ।

ਸ਼ਾਨਦਾਰ ਪ੍ਰਗਤੀ- ਵਰ੍ਹੇ 2016 ਵਿੱਚ ਸਥਾਪਨਾ ਦੇ ਬਾਅਦ ਤੋਂ, ਜੀ.ਈ.ਐੱਮ. ਪੋਰਟਲ ‘ਤੇ 13.4 ਲੱਖ ਕਰੋੜ ਰੁਪਏ ਤੋਂ ਵੱਧ ਦੇ ਆਰਡਰ ਦਾ ਲੈਣ-ਦੇਣ ਕੀਤਾ ਗਿਆ ਹੈ। ਵਰ੍ਹੇ 2024-25 ਦੌਰਾਨ, ਇਸ ਪਲੈਟਫਾਰਮ ‘ਤੇ ਜਨਤਕ ਖਰੀਦ ਵਧ ਕੇ ਰਿਕਾਰਡ 5.43 ਲੱਖ ਕਰੋੜ ਰੁਪਏ ਦੀ ਹੋ ਗਈ। ਜੀ.ਈ.ਐੱਮ. ਦੀ ਟੀਚਾ ਵਰਤਮਾਨ ਵਿੱਤ ਵਰ੍ਹੇ ਵਿੱਚ ਆਪਣੇ ਸਲਾਨਾ ਕਾਰੋਬਾਰ ਨੂੰ ਵਧਾ ਕੇ 7 ਲੱਖ ਕਰੋੜ ਰੁਪਏ ਕਰਨਾ ਹੈ। ਜੀ.ਈ.ਐੱਮ. ਬਿਨਾ ਸ਼ੱਕ ਜਨਤਕ ਖਰੀਦ ਨਾਲ ਜੁੜੇ ਲੈਂਡਸਕੇਪ ਵਿੱਚ ਇੱਕ ਅਸਾਧਾਰਣ ਤਕਨੀਕ ਉਪਾਅ ਦੇ ਰੂਪ ਵਿੱਚ ਉਭਰਿਆ ਹੈ।

ਕਾਰੋਬਾਰ ਦੇ ਆਕਾਰ ਦੀ ਦ੍ਰਿਸ਼ਟੀ ਨਾਲ, ਜੀ.ਈ.ਐੱਮ. ਨੇੜਲੇ ਭਵਿੱਖ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਜਨਤਕ ਖਰੀਦ ਪੋਰਟਲ ਬਣ ਜਾਵੇਗਾ ਅਤੇ ਦੱਖਣ ਕੋਰੀਆ ਦੇ ਕੋਨੇਪਸ ਜਿਹੀਆਂ ਵੱਡੇ ਪੱਧਰ ‘ਤੇ ਸਥਾਪਿਤ ਸੰਸਥਾਵਾਂ ਨੂੰ ਪਿੱਛੇ ਛੱਡ ਦੇਵੇਗਾ। ਜੀ.ਈ.ਐੱਮ. ਨੇ ਇਮਾਨਦਾਰੀ ਨਾਲ ਬਿਜ਼ਨਸ ਕਰਨ ਲਈ ਵਪਾਰਾਂ ਨੂੰ ਵਿਆਪਕ ਅਵਸਰ ਪ੍ਰਦਾਨ ਕੀਤੇ ਹਨ, ਨੌਕਰੀਆਂ ਸਿਰਜੀਆਂ ਹਨ ਅਤੇ ਭਾਰਤ ਦੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕੀਤਾ ਹੈ।

ਨਿਆਂ ਸੰਗਤ ਵਿਕਾਸ ਦਾ ਵਾਹਕ- ਜੀ.ਈ.ਐੱਮ. ਪ੍ਰਧਾਨ ਮੰਤਰੀ ਮੋਦੀ ਦੇ ‘ਸਬਕਾ ਸਾਥ, ਸਬਕਾ ਵਿਕਾਸ’ ਮਿਸ਼ਨ ਦੇ ਅਨੁਰੂਪ ਨਿਆਂਸੰਗਤ ਵਿਕਾਸ ਦੇ ਇੱਕ ਮਹੱਤਵਪੂਰਨ ਵਾਹਕ ਦੇ ਰੂਪ ਵਿੱਚ ਕੰਮ ਕਰਦਾ ਹੈ। ਇਹ ਸਟਾਰਟਅੱਪਸ, ਛੋਟੇ ਵਪਾਰਾਂ ਅਤੇ ਮਹਿਲਾਵਾਂ ਦੀ ਅਗਵਾਈ ਵਾਲੇ ਉੱਦਮਾਂ ਨੂੰ ਬਿਨਾ ਕਿਸੇ ਵਿਚੌਲਿਆਂ ਦੇ ਸਰਕਾਰੀ ਖਰੀਦਦਾਰਾਂ ਦੇ ਸਾਹਮਣੇ ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਅਸਾਨ ਰਸਤਾ ਪ੍ਰਦਾਨ ਕਰਦਾ ਹੈ। ਪ੍ਰਵੇਸ਼ ਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਕੇ, ਇਹ ਪਲੈਟਫਾਰਮ ਛੋਟੇ ਘਰੇਲੂ ਵਪਾਰਾਂ ਨੂੰ ਈ-ਟੈਂਡਰ ਵਿੱਚ ਹਿੱਸਾ ਲੈਣ ਅਤੇ ਆਪਣੇ ਵਪਾਰਾਂ ਦਾ ਵਿਸਤਾਰ ਕਰਨ ਦਾ ਅਧਿਕਾਰ ਦਿੰਦਾ ਹੈ।

ਸਮਾਵੇਸ਼ਿਤਾ ਦੇ ਸਿਧਾਂਤ ਤੋਂ ਪ੍ਰੇਰਿਤ, ਜੀ.ਈ.ਐੱਮ. ਨੇ ਛੋਟੇ ਬਿਜ਼ਨਸਾਂ ਦੇ ਵਿਕਾਸ ਨੂੰ ਸਮਰਥਨ ਦੇਣ ਦੇ ਉਦੇਸ਼ ਨਾਲ ਵੱਖ-ਵੱਖ ਰਣਨੀਤਕ ਪਹਿਲਕਦਮੀਆਂ ਦਾ ਸਮਾਵੇਸ਼ ਕੀਤਾ ਹੈ। ਇਨ੍ਹਾਂ ਵਿੱਚ ਸਰਕਾਰੀ ਖਰੀਦਦਾਰਾਂ ਨੂੰ ਮਾਈਕ੍ਰੋ ਅਤੇ ਛੋਟੇ ਉੱਦਮਾਂ (ਐੱਮ.ਐੱਸ.ਈ.) ਅਤੇ ਮਹਿਲਾਵਾਂ ਦੀ ਅਗਵਾਈ ਵਾਲੇ ਵਪਾਰਾਂ ਦੁਆਰਾ ਪੇਸ਼ ਕੀਤੇ ਜਾਣ ਵਾਲੇ ਉਤਪਾਦਾਂ ਅਤੇ ਸੇਵਾਵਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦੀ ਚੋਣ ਕਰਨ ਵਿੱਚ ਮਦਦ ਕਰਨ ਵਾਲੀਆਂ ਪ੍ਰਣਾਲੀਆਂ ਸ਼ਾਮਲ ਹਨ।

ਅਪ੍ਰੈਲ 2025 ਤੱਕ 30,000 ਤੋਂ ਵੱਧ ਸਟਾਰਟਅੱਪਸ ਨੇ ਜੀ.ਈ.ਐੱਮ .ਦੇ ਜ਼ਰੀਏ 38,500 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ। ਇਸ ਦੇ ਇਲਾਵਾ, 1.81 ਲੱਖ ਉਦਯਮ-ਵੈਰੀਫਾਇਡ ਮਹਿਲਾ ਉੱਦਮੀਆਂ ਨੇ ਜੀ.ਈ.ਐੱਮ. ਪੋਰਟਲ ’ਤੇ ਲਗਭਗ 50,000 ਕਰੋੜ ਰੁਪਏ ਦੇ ਆਰਡਰ ਹਾਸਲ ਕੀਤੇ ਹਨ।

ਵੱਡੀ ਬੱਚਤ- ਇਨ੍ਹਾਂ ਬਦਲਾਵਾਂ ਨਾਲ ਕੁਝ ਖਾਸ ਆਕਾਰ ਦੇ ਆਰਡਰਾਂ ਦੇ ਲਈ 33 ਫੀਸਦੀ ਤੋਂ ਲੈ ਕੇ 96 ਫੀਸਦੀ ਤੱਕ ਦੀ ਬੱਚਤ ਹੋਈ ਹੈ। ਇਹ ਜ਼ਿਕਰਯੋਗ ਕਮੀ ਦੇਸ਼ ਦੇ ਆਮ ਨਾਗਰਿਕਾਂ ਦੇ ਹਿਤ ਵਿੱਚ ਈਜ਼ ਆਫ ਡੂਇੰਗ ਬਿਜ਼ਨਸ ਅਤੇ ਈਜ਼ ਆਫ ਲਿਵਿੰਗ ਨੂੰ ਵਧਾਉਣ ਦੇ ਮੋਦੀ ਸਰਕਾਰ ਦੇ ਮਿਸ਼ਨ ਦੇ ਅਨੁਰੂਪ ਇੱਕ ਸੁਵਾਗਤ ਯੋਗ ਬਦਲਾਅ ਹੈ।

ਵਿਸ਼ਵ ਬੈਂਕ ਦੁਆਰਾ ਕੀਤੇ ਗਏ ਇੱਕ ਸੁਤੰਤਰ ਮੁਲਾਂਕਣ ਤੋਂ ਇਹ ਪਤਾ ਚੱਲਿਆ ਹੈ ਕਿ ਜੀ.ਈ.ਐੱਮ. ’ਤੇ ਖਰੀਦਦਾਰ ਔਸਤ ਕੀਮਤ ’ਤੇ ਲਗਭਗ 9.75 ਫੀਸਦੀ ਦੀ ਬੱਚਤ ਕਰਦੇ ਹਨ। ਇਸ ਨਾਲ ਟੈਕਸਪੇਅਰਜ਼ ਦੇ ਪੈਸੇ ਦਾ ਉਪਯੋਗ ਕਰਕੇ ਕੀਤੀ ਜਾਣ ਵਾਲੀ ਜਨਤਕ ਖਰੀਦ ਵਿੱਚ ਅਨੁਮਾਨਿਤ ਤੌਰ ’ਤੇ 1,15,000 ਕਰੋੜ ਰੁਪਏ ਦੀ ਭਾਰੀ ਬੱਚਤ ਹੋਈ ਹੈ। ਜੀ.ਈ.ਐੱਮ. ’ਤੇ ਖਰੀਦ ਨੇ ਸਰਕਾਰੀ ਕੰਪਨੀ ਐੱਨ.ਟੀ.ਪੀ.ਸੀ. ਨੂੰ 20,000 ਕਰੋੜ ਰੁਪਏ ਦੇ ਕੰਟ੍ਰੈਕਟ ਵਿੱਚ ਰਿਵਰਸ ਨਿਲਾਮੀ ਦਾ ਉਪਯੋਗ ਕਰਕੇ 2,000 ਕਰੋੜ ਰੁਪਏ ਬਚਾਉਣ ਵਿੱਚ ਮਦਦ ਕੀਤੀ। ਜੀ.ਈ.ਐੱਮ. ਨੇ ਰੱਖਿਆ ਉਪਕਰਣਾਂ, ਟੀਕਿਆਂ, ਡ੍ਰੋਨ ਅਤੇ ਬੀਮਾ ਜਿਹੀਆਂ ਸੇਵਾਵਾਂ ਦੀ ਪਾਰਦਰਸ਼ੀ ਅਤੇ ਕਿਫਾਇਤੀ ਖਰੀਦ ਵਿੱਚ ਵੀ ਮਦਦ ਕੀਤੀ ਹੈ।

ਛੋਟੇ ਉੱਦਮਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦੇ ਹੋਏ, ਜੀ.ਈ.ਐੱਮ. ਨੇ ਹਾਲ ਹੀ ਵਿੱਚ ਆਪਣੇ ਲੈਣ-ਦੇਣ ਦੇ ਚਾਰਜ ਵਿੱਚ ਜ਼ਿਕਰਯੋਗ ਕਮੀ ਕੀਤੀ ਹੈ। 10 ਲੱਖ ਰੁਪਏ ਤੋਂ ਵੱਧ ਦੇ ਆਰਡਰ ’ਤੇ 0.30 ਫੀਸਦੀ ਦੇ ਘੱਟ ਲੈਣ-ਦੇਣ ’ਤੇ ਚਾਰਜ ਲਗੇਗਾ, ਜਦਕਿ 10 ਕਰੋੜ ਰੁਪਏ ਤੋਂ ਵੱਧ ਦੇ ਆਰਡਰ ’ਤੇ 3 ਲੱਖ ਰੁਪਏ ਦਾ ਸੀਮਿਤ ਚਾਰਜ ਲਗੇਗਾ- ਜੋ ਕਿ ਪਹਿਲਾਂ ਦੇ 72.50 ਲੱਖ ਰੁਪਏ ਦੇ ਚਾਰਜ ਤੋਂ ਬਹੁਤ ਘੱਟ ਹੈ।

ਟੈਕਨੋਲੋਜੀ ਏ.ਆਈ., ਇੱਕ ਠੋਸ ਟੈਕਨੋਲੋਜੀਕਲ ਇਨਫ੍ਰਾਸਟ੍ਰਕਚਰ ਨਾਲ ਲੈਸ, ਇਹ ਪਲੈਟਫਾਰਮ ਵੱਖ-ਵੱਖ ਤਕਨੀਕੀ ਉਪਾਵਾਂ ਦਾ ਉਪਯੋਗ ਕਰਕੇ ਵਪਾਰ ਕਰਨ ਦੇ ਨਵੇਂ ਅਤੇ ਆਸਾਨ ਤਰੀਕੇ ਪੇਸ਼ ਕਰਦੇ ਹੋਏ ਲਗਾਤਾਰ ਵਿਕਸਿਤ ਹੁੰਦਾ ਜਾ ਰਿਹਾ ਹੈ। ਜੀ.ਈ.ਐੱਮ. ਨੇ “ਜੀ.ਈ.ਐੱਮ. ਏ.ਆਈ” ਨਾਮਕ ਇੱਕ ਏਆਈ-ਸੰਚਾਲਿਤ ਚੈਟਬੌਟ ਦਾ ਸਮਾਵੇਸ਼ ਕੀਤਾ ਹੈ – ਇਹ ਸੰਵਾਦਾਤਮਕ ਵਿਸ਼ਲੇਸ਼ਣ ਅਤੇ ਬਿਜ਼ਨਸ ਇੰਟੈਲੀਜੈਂਸ ਵਿੱਚ ਇੱਕ ਟ੍ਰੇਂਡ ਉਪਕਰਣ ਹੈ।

ਇਹ ਸਮਾਰਟ ਚੈਟਬੌਟ ਅੱਠ ਸਥਾਨਕ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਜੀ.ਈ.ਐੱਮ. ਪੋਰਟਲ ’ਤੇ ਵਪਾਰ ਕਰਨ ਵਿੱਚ ਅਸਾਨੀ ਨੂੰ ਹੋਰ ਵਧਾਉਣ ਦੇ ਲਈ ਵੌਇਸ ਕਮਾਂਡ ਕਾਰਜਸਮਰੱਥਾ ਸਹਿਤ ਨਵੀਨਤਮ ਤਕਨੀਕਾਂ ਨਾਲ ਲੈਸ ਹੈ।

ਜੀ.ਈ.ਐੱਮ. ਪੋਰਟਲ ਭਾਰਤ ਦੇ ਆਰਥਿਕ ਵਿਕਾਸ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਪ੍ਰਗਤੀ ਸਬੰਧੀ ਉਦੇਸ਼ਾਂ ਨੂੰ ਅੱਗੇ ਵਧਾਉਣ ਵਾਲੇ ਇੱਕ ਮਹੱਤਵਪੂਰਨ ਵਾਹਕ ਦੇ ਰੂਪ ਵਿੱਚ ਸਰਗਰਮ ਹੈ। ਇਹ ਸਮਾਜ ਦੇ ਹਾਸ਼ੀਏ ’ਤੇ ਪਏ ਵਰਗਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਦਾ ਉੱਥਾਨ ਕਰਨ ਅਤੇ ਉੱਦਮਸ਼ੀਲਤਾ ਨੂੰ ਹੁਲਾਰਾ ਦੇਣ ਦੇ ਲਈ ਹਮੇਸ਼ਾ ਹੋਰ ਯਤਨ ਕਰੇਗਾ।

–ਪੀਯੂਸ਼ ਗੋਇਲ


author

Harpreet SIngh

Content Editor

Related News