‘ਸੁਆਰਥ ’ਚ ਅੰਨ੍ਹੇ ਹੋ ਕੇ ਲੋਕ’ ਆਪਣਿਆਂ ਦੇ ਹੀ ਕਰ ਰਹੇ ਨੇ ਕਤਲ!

Friday, Sep 25, 2026 - 04:48 AM (IST)

‘ਸੁਆਰਥ ’ਚ ਅੰਨ੍ਹੇ ਹੋ ਕੇ ਲੋਕ’ ਆਪਣਿਆਂ ਦੇ ਹੀ ਕਰ ਰਹੇ ਨੇ ਕਤਲ!

ਅੱਜ ਦੇ ਭੌਤਿਕਵਾਦੀ ਯੁੱਗ ’ਚ ਲੋਕਾਂ ’ਚ ਵਧ ਰਿਹਾ ਲਾਸਚ, ਗੁੱਸਾ, ਸੁਆਰਥ, ਸ਼ੱਕ, ਘਰੇਲੂ ਕਲੇਸ਼ ਆਦਿ ਖ਼ੂਨ ਦੇ ਰਿਸ਼ਤਿਆਂ ’ਤੇ ਭਾਰੂ ਪੈਣ ਲੱਗੇ ਹਨ, ਜਿਨ੍ਹਾਂ ਕਾਰਨ ਲੋਕ ਕਿਸ ਤਰ੍ਹਾਂ ਰਿਸ਼ਤਿਆਂ ਦਾ ਖ਼ੂਨ ਕਰ ਰਹੇ ਹਨ, ਇਹ ਹੇਠਾਂ ਦਰਜ ਪਿਛਲੇ 5 ਮਹੀਨਿਆਂ ਦੀਆਂ ਘਟਨਾਵਾਂ ਤੋਂ ਸਪੱਸ਼ਟ ਹੈ :

*14 ਅਪ੍ਰੈਲ ਨੂੰ ‘ਵਿਜੇਪੁਰਾ’ (ਕਰਨਾਟਕ) ’ਚ ਇਕ ਵਿਅਕਤੀ ਨੇ ਆਪਣੇ 6 ਸਾਲ ਦੇ ਪੁੱਤਰ ਨੂੰ ‘ਨਦੀ’ ’ਚ ਸੁੱਟ ਕੇ ਮਾਰ ਦਿੱਤਾ। ਪਿੰਡ ਵਾਲਿਆਂ ਵੱਲੋਂ ਬੱਚੇ ਦੀ ਸ਼ਕਲ ਪਿਓ ਨਾਲ ਨਾ ਮਿਲਣ ਦਾ ਮਜ਼ਾਕ ਉਡਾਉਣ (ਨਾਜਾਇਜ਼ ਔਲਾਦ ਹੋਣ ਦੇ ਸ਼ੱਕ) ਦੇ ਕਾਰਨ ਗੁੱਸੇ ’ਚ ਅੰਨ੍ਹਾ ਹੋ ਕੇ ਆਪਣੇ ਹੀ ਪੁੱਤਰ ਦੀ ਜਾਨ ਲੈ ਲਈ।

* 30 ਅਗਸਤ ਨੂੰ ‘ਜਲਾਲਾਬਾਦ’ (ਪੰਜਾਬ) ਦੇ ‘ਤਾਰੇਵਾਲਾ ਪਿੰਡ’ ’ਚ ਇਕ ਨੌਜਵਾਨ ‘ਗੁਰਬਾਜ਼ ਸਿੰਘ’ ਨੂੰ ਆਪਸੀ ਵਿਵਾਦ ਕਾਰਨ ਆਪਣੇ ਪਿਤਾ ‘ਮੁਖਤਿਆਰ ਸਿੰਘ’ ਦਾ ਕਤਲ ਕਰ ਦੇਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ।

* 6 ਸਤੰਬਰ ਨੂੰ ‘ਜਗਰਾਓਂ’ (ਪੰਜਾਬ) ਦੇ ਪਿੰਡ ‘ਅਮਰਗੜ੍ਹ ਕਲੇਰ’ ’ਚ ‘ਗੁਰਕੀਰਤ ਸਿੰਘ’ ਨਾਂ ਦੇ ਨੌਜਵਾਨ ਨੇ ਜਾਇਦਾਦ ਲਈ ਆਪਣੀ ਨਾਨੀ ‘ਮਨਜੀਤ ਕੌਰ’ ਨੂੰ ਮਾਰ ਦਿੱਤਾ। ਗੁਰਕੀਰਤ ਦੇ ਮਾਤਾ-ਪਿਤਾ ਦੀ ਉਸ ਦੇ ਬਚਪਨ ’ਚ ਹੀ ਮੌਤ ਤੋਂ ਬਾਅਦ ‘ਮਨਜੀਤ ਕੌਰ’ ਨੇ ਗੁਰਕੀਰਤ ਨੂੰ ਆਪਣੇ ਕੋਲ ਹੀ ਰੱਖ ਲਿਆ ਸੀ।

* 10 ਸਤੰਬਰ ਨੂੰ ‘ਬਿਲਾਸਪੁਰ’ (ਛੱਤੀਸਗੜ੍ਹ) ’ਚ ‘ਨਿਤਿਨ’ ਨਾਂ ਦੇ ਨੌਜਵਾਨ ਨੇ ਆਪਣੀ ਭਾਬੀ ‘ਅੰਕਿਤਾ’ ਨਾਲ ਕਿਸੇ ਗੱਲ ਤੋਂ ਹੋਏ ਵਿਵਾਦ ਦੇ ਕਾਰਨ ਆਪਣੀ 2 ਸਾਲਾ ਭਤੀਜੀ ਨੂੰ ਬਲਦੇ ਹੋਏ ਲੱਕੜਾਂ ਦੇ ਚੁੱਲ੍ਹੇ ’ਚ ਬਿਠਾ ਕੇ ਸਾੜ ਦਿੱਤਾ।

* 14 ਸਤੰਬਰ ਨੂੰ ‘ਮਹੋਬਾ’ (ਉੱਤਰ ਪ੍ਰਦੇਸ਼) ਦੇ ‘ਰੰਗੈਲੀਆ ਬੁਰਜ’ ਪਿੰਡ ’ਚ ਇਕ ਵਿਅਕਤੀ ਨੇ ਆਪਣੇ ਖਾਣੇ ’ਚ ਜ਼ਹਿਰ ਮਿਲਾਉਣ ਦੇ ਸ਼ੱਕ ’ਚ ਆਪਣੀ ਪਤਨੀ ਦੀ ਛਾਤੀ ’ਚ ਤ੍ਰਿਸ਼ੂਲ ਖੋਭ ਕੇ ਉਸ ਨੂੰ ਮਾਰ ਦਿੱਤਾ।

* 16 ਸਤੰਬਰ ਨੂੰ ‘ਬਲੀਆ’ (ਉੱਤਰ ਪ੍ਰਦੇਸ਼) ਦੇ ‘ਰਸੜਾ’ ਥਾਣਾ ਖੇਤਰ ’ਚ ‘ਰਾਮਚੇਤ ਗੁਪਤਾ’ ਨਾਂ ਦੇ ਵਿਅਕਤੀ ਨੇ ਆਪਣੀ ਬੀਮਾਰ ਪਤਨੀ ‘ਮਾਨਤੀ ਦੇਵੀ’ ਅਤੇ ਅੰਨੀ ਧੀ ‘ਗੌਰੀ’ ਨੂੰ ਕੁਝ ਪਿੰਡ ਵਾਸੀਆਂ ਨਾਲ ਮਿਲ ਕੇ ਮਾਰ ਦਿੱਤਾ।

* 18 ਸਤੰਬਰ ਨੂੰ ‘ਦੇਹਗਾਮ’ (ਗੁਜਰਾਤ) ’ਚ ‘ਆਸ਼ੀਸ਼’ ਨਾਂ ਦੇ ਵਿਅਕਤੀ ਨੇ ਘਰੇਲੂ ਕਲੇਸ਼ ਤੋਂ ਬਾਅਦ ਆਪਣੇ ਮਹਿਜ਼ 3 ਮਹੀਨੇ ਦੇ ਪੁੱਤਰ ਨੂੰ ਖੂਹ ’ਚ ਸੁੱਟ ਦਿੱਤਾ। ਬੱਚੇ ਦੀ ਮਾਂ ਦੀ ਸ਼ਿਕਾਇਤ ’ਤੇ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

* 19 ਸਤੰਬਰ ਨੂੰ ‘ਦਿੱਲੀ’ ਦੇ ਤਿਗੜੀ ਇਲਾਕੇ ’ਚ ਸਬਜ਼ੀ ਬਣਾਉਣ ਨੂੰ ਲੈ ਕੇ ਹੋਏ ਵਿਵਾਦ ’ਚ ‘ਕਮਲੇਸ਼’ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ‘ਪੂਨਮ’ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

* 19 ਸਤੰਬਰ ਨੂੰ ਹੀ ‘ਦਮੋਹ’ (ਮੱਧ ਪ੍ਰਦੇਸ਼) ਦੇ ‘ਕਬੀਰਪੁਰ’ ਪਿੰਡ ’ਚ ‘ਦਵਾਰਕਾ ਪਟੇਲ’ ਨਾਂ ਦੇ ਵਿਅਕਤੀ ਨੇ ਪਰਿਵਾਰ ’ਚ ਲੰਮੇ ਸਮੇਂ ਤੋਂ ਚੱਲ ਰਹੇ ਘਰੇਲੂ ਕਲੇਸ਼ ਦੇ ਕਾਰਨ ਆਪਣੀ ਪਤਨੀ ‘ਖੇਮਾਬਾਈ’ (25) ਅਤੇ 3 ਮਾਸੂਮ ਬੱਚਿਆਂ—ਧੀ ‘ਉਰਮਿਲਾ’ (7) ਅਤੇ 2 ਪੁੱਤਰਾਂ ‘ਉਮੇਸ਼’ (4) ਤੇ ‘ਰਾਜਾ’ (1) ਨੂੰ ਕੁਹਾੜੀ ਨਾਲ ਵੱਢ ਦਿੱਤਾ।

* 20 ਸਤੰਬਰ ਨੂੰ ‘ਦੱਖਣੀ ਕੰਨੜ’ (ਕਰਨਾਟਕ) ’ਚ ਫੋਨ ’ਤੇ ਆਪਣੇ ਪਤੀ ਨਾਲ ਗੱਲਬਾਤ ਦੌਰਾਨ ਹੋਏ ਝਗੜੇ ਕਾਰਨ ਆਪਣੇ ਸਾਢੇ ਤਿੰਨ ਸਾਲ ਦੇ ਪੁੱਤਰ ਅਤੇ ਆਪਣੀ ਨਣਦ ਦੇ ਤਿੰਨ ਸਾਲਾ ਪੁੱਤਰ ਨੂੰ ਖੂਹ ’ਚ ਸੁੱਟ ਕੇ ਮਾਰ ਦੇਣ ਦੇ ਦੋਸ਼ ’ਚ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ।

* 21 ਸਤੰਬਰ ਨੂੰ ‘ਦੇਹਰਾਦੂਨ’ (ਉੱਤਰਾਖੰਡ) ਦੇ ‘ਸੁਭਾਸ਼ ਨਗਰ’ ਇਲਾਕੇ ’ਚ ‘ਧੀਰਜ’ ਨਾਂ ਦੇ ਵਿਅਕਤੀ ਨੇ ਪਰਿਵਾਰਕ ਵਿਵਾਦ ਕਾਰਨ ਆਪਣੀ ਪਤਨੀ ‘ਕਾਜਲ’ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

* 22 ਸਤੰਬਰ ਨੂੰ ‘ਆਜ਼ਮਗੜ੍ਹ’ (ਉੱਤਰ ਪ੍ਰਦੇਸ਼) ਦੇ ‘ਸ਼ੰਭੂਪੁਰ’ ’ਚ ਨਾਂਹ ਕਰਨ ਦੇ ਬਾਵਜੂਦ ਘਰ ’ਚ ਧਾਰਮਿਕ ਪ੍ਰੋਗਰਾਮ ਕਰਵਾਉਣ ’ਤੇ ਹੋਏ ਵਿਵਾਦ ’ਚ ‘ਅਰਵਿੰਦ ਸਿੰਘ’ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ, ਪੁੱਤਰ ਅਤੇ 2 ਪੁਜਾਰੀਆਂ ਦਾ ਕਤਲ ਕਰ ਦਿੱਤਾ।

* ਅਤੇ ਹੁਣ 23 ਸਤੰਬਰ ਨੂੰ ‘ਪਟਨਾ’ (ਬਿਹਾਰ) ਦੇ ‘ਦਾਨਾਪੁਰ’ ’ਚ ‘ਓਮ ਚੰਦਰ’ ਨਾਂ ਦੇ ਸਿਪਾਹੀ ਨੇ ਕਿਸੇ ਵਿਵਾਦ ਕਾਰਨ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਆਪਣੀ ਭੈਣ ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦ ਵੀ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ।

ਉਕਤ ਘਟਨਾਵਾਂ ਲੋਕਾਂ ’ਚ ਆ ਰਹੇ ਨੈਤਿਕ ਨਿਘਾਰ ਦੀਆਂ ਸ਼ਰਮਨਾਕ ਉਦਾਹਰਣਾਂ ਹਨ ਜੋ ਭਾਰਤ ਦੀ ਪ੍ਰਾਚੀਨ ਉੱਚ ਸੰਸਕ੍ਰਿਤੀ ਨਾਲ ਬਿਲਕੁਲ ਮੇਲ ਨਹੀਂ ਖਾਂਦੀਆਂ। ਇਸ ਲਈ ਅਜਿਹੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਲੋੜ ਹੈ ਤਾਂ ਜੋ ਉਨ੍ਹਾਂ ਦਾ ਅੰਜਾਮ ਦੇਖ ਕੇ ਦੂਜੇ ਲੋਕਾਂ ਨੂੰ ਵੀ ਨਸੀਹਤ ਮਿਲੇ ਅਤੇ ਉਹ ਅਜਿਹੇ ਅਣਮਨੁੱਖੀ ਕਾਰੇ ਕਰਨ ਤੋਂ ਸੰਕੋਚ ਕਰਨ।

—ਵਿਜੇ ਕੁਮਾਰ


author

Sandeep Kumar

Content Editor

Related News