ਬਿਹਾਰ ’ਚ ਸੱਤਾ ਲਈ ਕਾਂਗਰਸ ਨੇ ਕੀਤਾ ਭ੍ਰਿਸ਼ਟਾਚਾਰ ਨਾਲ ਸਮਝੌਤਾ
Tuesday, Oct 28, 2025 - 03:57 PM (IST)
ਸੱਤਾ ਦੀ ਖਾਤਿਰ ਕਾਂਗਰਸ ਨੇ ਹਰ ਵਾਰ ਸਮਝੌਤਾ ਕੀਤਾ ਹੈ। ਬੇਸ਼ੱਕ ਸੱਤਾ ਉਸ ਦੇ ਹੱਥ ਲੱਗੇ ਜਾਂ ਨਾ। ਕਾਂਗਰਸ ਨੇ ਇਸ ਵਾਰ ਬਿਹਾਰ ਦੀਆਂ ਚੋਣਾਂ ’ਚ ਇਸੀ ਦਾ ਮੁੜ ਦੁਹਰਾਅ ਕੀਤਾ ਹੈ। ਬਿਹਾਰ ’ਚ ਸੱਤਾ ਦੇ ਲਈ ਕਾਂਗਰਸ ਨੇ ਭ੍ਰਿਸ਼ਟਾਚਾਰ ਅਤੇ ਅਪਰਾਧਕਿ ਇਤਿਹਾਸ ਦੇ ਲਈ ਬਦਨਾਮ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ (ਰਾਜਦ) ਨਾਲ ਹੱਥ ਮਿਲਾ ਲਿਆ। ਦੋਵਾਂ ਦਲਾਂ ’ਚ ਪਹਿਲਾਂ ਸੀਟਾਂ ਦੀ ਵੰਡ ਨੂੰ ਲੈ ਕੇ ਮਾਰਾਮਾਰੀ ਚੱਲਦੀ ਰਹੀ। ਇਸ ਲਈ ਕੁਲ 243 ਵਿਧਾਨ ਸਭਾ ਸੀਟਾਂ ’ਚੋਂ ਕਾਂਗਰਸ ਦੇ ਹਿੱਸੇ ’ਚ 61, ਰਾਜਦ ਨੂੰ 143, ਵੀ. ਆਈ. ਪੀ. (ਵਿਕਾਸਸ਼ੀਲ ਇਨਸਾਨ ਪਾਰਟੀ) ਨੂੰ 9 ਅਤੇ ਖੱਬੇ-ਪੱਖੀ ਦਲਾਂ ਨੂੰ 30 ਸੀਟਾਂ ਮਿਲੀਆਂ ਹਨ।
ਕੁਝ ਸੀਟਾਂ ਹੋਰ ਖੇਤਰੀ ਦਲਾਂ ਨੂੰ ਮਿਲੀਆਂ ਹਨ। ਰਾਜਦ ਦੇ ਦਬਾਅ ’ਚ ਆ ਕੇ ਕਾਂਗਰਸ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਦੇ ਤੌਰ ’ਤੇ ਲਾਲੂ ਯਾਦਵ ਦੇ ਪੁੱਤਰ ਤੇਜਸਵੀ ਯਾਦਵ ਦਾ ਨਾਂ ਐਲਾਨ ਕਰਨਾ ਪਿਆ। ਇਹ ਜਾਣਦੇ ਹੋਏ ਵੀ ਕਿ ਲਾਲੂ ਯਾਦਵ ਅਤੇ ਉਸ ਦੇ ਪਰਵਿਾਰ ਦੇ ਮੈਂਬਰਾਂ ਦਾ ਘਪਲਿਆਂ ’ਚ ਹੱਥ ਰਿਹਾ ਹੈ, ਕਾਂਗਰਸ ਸੱਤਾ ਦੀ ਖਾਤਿਰ ਇਸ ਦੀ ਅਣਦੇਖੀ ਕਰ ਗਈ। ਹੁਣ ਇਸ ਮੁੱਦੇ ’ਤੇ ਇਸ ਮਹਾਗੱਠਜੋੜ ਨੂੰ ਭਾਜਪਾ ਅਤੇ ਨਿਤੀਸ਼ ਨੇ ਘੇਰ ਿਲਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਚੋਣ ਸਭਾ ’ਚ ਕਿਹਾ ਕਿ ਬਿਹਾਰ ’ਚ ‘ਜੰਗਲਰਾਜ’ ਨੂੰ ਲੋਕ ਅਗਲੇ 100 ਸਾਲਾਂ ਤੱਕ ਨਹੀਂ ਭੁੱਲਣਗੇ, ਭਾਵੇਂ ਵਿਰੋਧੀ ਆਪਣੇ ਆਪੋਜ਼ੀਸ਼ਨ ਨੂੰ ਛੁਪਾਉਣ ਦੀ ਕਿੰਨੀ ਵੀ ਕੋਸ਼ਿਸ਼ ਕਰ ਲੈਣ। ਇਹ ਚੋਣਾਂ ਬਿਹਾਰ ਦੇ ਇਤਿਹਾਸ ’ਚ ਇਕ ਨਵਾਂ ਅਧਿਆਇ ਲਿਖਣ ਵਾਲੀਆਂ ਹਨ, ਨੌਜਵਾਨ ਮਹੱਤਵਪੂਰਨ ਭੂਮਕਿਾ ਨਿਭਾਉਣਗੇ।
ਪ੍ਰਧਾਨ ਮੰਤਰੀ ਮੋਦੀ ਨੇ ਭਾਜਪਾ ਵਰਕਰਾਂ ਨੂੰ ਕਿਹਾ ਕਿ ਉਹ ਯਕੀਨੀ ਕਰਨ ਕਿ ਬਜ਼ੁਰਗ ਲੋਕ ਬਿਹਾਰ ’ਚ ‘ਜੰਗਲਰਾਜ’ ਦੇ ਦੌਰਾਨ ਹੋਏ ਅੱਤਿਆਚਾਰਾਂ ਦੇ ਬਾਰੇ ਨੌਜਵਾਨਾਂ ਨੂੰ ਦੱਸਣ। ਮੋਦੀ ਨੇ ਕਿਹਾ ਕਿ ਜਨਤਾ ਦੀ ਵੋਟ ਦੀ ਤਾਕਤ ਨੂੰ ਬਿਹਾਰ ਦੇ ਭਰਾਵਾਂ ਅਤੇ ਭੈਣਾਂ ਤੋਂ ਬਿਹਤਰ ਕੋਈ ਨਹੀਂ ਸਮਝਦਾ।
ਲਾਲੂ ਯਾਦਵ ਦੇ ਬਿਹਾਰ ਦੇ ਕਾਰਜਕਾਲ ਦੇ ਦੌਰਾਨ ਅਦਾਲਤ ਨੇ ਮੌਖਕਿ ਟਿੱਪਣੀ ਕੀਤੀ ਸੀ। ਅਦਾਲਤ ਨੇ ਕਿਹਾ ਸੀ ਕਿ ਬਿਹਾਰ ’ਚ ਸੂਬਾ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਜੰਗਲਰਾਜ ਕਾਇਮ ਹੈ, ਇੱਥੇ ਮੁੱਠੀ ਭਰ ਭ੍ਰਿਸ਼ਟ ਨੌਕਰਸ਼ਾਹ ਪ੍ਰਸ਼ਾਸਨ ਚਲਾ ਰਹੇ ਹਨ। ਲਾਲੂ ਯਾਦਵ ਅਤੇ ਉਨ੍ਹਾਂ ਦੇ ਪਰਵਿਾਰ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਅਜੇ ਤੱਕ ਨਹੀਂ ਰੁਕ ਰਹੇ ਹਨ। ਦਿੱਲੀ ਦੀ ਰਾਊਜ਼ ਐਵੀਨਿਊ ਕੋਰਟ ਨੇ ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਅਤੇ ਬੇਟੇ ਤੇਜਸਵੀ ਯਾਦਵ ਦੇ ਖਿਲਾਫ ਆਈ. ਆਰ. ਸੀ. ਟੀ. ਸੀ. ਹੋਟਲ ਘਪਲਿਆਂ ’ਚ ਦੋਸ਼ ਤੈਅ ਕਰ ਦਿੱਤੇ।
ਲਾਲੂ-ਰਾਬੜੀ ਆਪਣੇ 15 ਸਾਲ ਦੇ ਰਾਜ ’ਚ ਬਿਹਾਰ ’ਚ ਜਿਸ ਅੰਨ੍ਹੇ ਦੌਰ ਦੀ ਕਹਾਣੀ ਲਿਖ ਗਏ, ਉਸ ਦੀਆਂ ਨਿਸ਼ਾਨੀਆਂ ਅੱਜ ਵੀ ਜ਼ਿੰਦਾ ਹਨ। ਉਸ ਕਾਲੇ ਦੌਰ ’ਚ ਲਾਲੂ ਪ੍ਰਸਾਦ ਯਾਦਵ ਅਤੇ ਬਾਅਦ ’ਚ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਦੀ ਸਰਕਾਰ ਅਜਿਹੀ ਰਾਜਨੀਤੀ ਦਾ ਗੜ੍ਹ ਬਣ ਗਈ, ਜਿਸ ’ਚ ਸਮਾਜਕਿ ਨਿਆਂ ਦੇ ਨਾਮ ’ਤੇ ਪ੍ਰਸ਼ਾਸਨਕਿ ਅਰਾਜਕਤਾ, ਆਰਥਕਿ ਠਹਿਰਾਅ ਅਤੇ ਸੰਸਥਾਗਤ ਪਤਨ ਨੇ ਸਥਾਈ ਤੌਰ ’ਤੇ ਆਪਣੀਆਂ ਜੜ੍ਹਾਂ ਜਮ੍ਹਾ ਲਈਆਂ।
ਇਸ ਦੌਰਾਨ ਬਿਹਾਰ ਵਕਿਾਸ ਦੀ ਦੌੜ ’ਚ ਮੀਲਾਂ ਪਿੱਛੇ ਛੁਟ ਗਿਆ। ਲਾਲੂ ਪ੍ਰਸਾਦ ਯਾਦਵ ਦੇ ਸ਼ਾਸਨਕਾਲ ’ਚ ਬਿਹਾਰ ਦੀ ਲੋਕਸੇਵਾ ਭਰਤੀ ਪ੍ਰਣਾਲੀ ਨੂੰ ਲੈ ਕੇ ਕਈ ਵਵਿਾਦ ਅਤੇ ਬੇਨਿਯਮੀਆਂ ਸਾਹਮਣੇ ਆਈਆਂ ਸਨ। ਬੀ. ਪੀ. ਐੱਸ. ਸੀ. ਦੇ 2-2 ਚੇਅਰਮੈਨ ਨੂੰ ਜੇਲ ਜਾਣਾ ਪਿਆ ਸੀ। ਮੁੱਖ ਮੰਤਰੀ ਰਹਿੰਦਿਆਂ ਜਨਵਰੀ 1997 ’ਚ ਲਾਲੂ ਪ੍ਰਸਾਦ ਨੇ ਜਿਸ ਡਾ. ਲਕਸ਼ਮੀ ਰਾਏ ਨੂੰ ਬਿਹਾਰ ਲੋਕ ਸਭਾ ਕਮਿਸ਼ਨ ਦਾ ਪ੍ਰਧਾਨ ਬਣਾਇਆ ਸੀ, ਉਨ੍ਹਾਂ ਨੂੰ ਅਹੁਦੇ ’ਤੇ ਰਹਿੰਦੇ ਹੋਏ ਭ੍ਰਿਸ਼ਟਾਚਾਰ ਦੇ ਦੋਸ਼ ’ਚ ਜੇਲ ਜਾਣਾ ਪਿਆ ਸੀ।
ਲਾਲੂ-ਰਾਬੜੀ ਦੇ ਸ਼ਾਸਨਕਾਲ ’ਚ ਸਕੂਲਾਂ ’ਚ ਪੜ੍ਹਾਈ ਲਿਖਾਈ ਦਾ ਪੱਧਰ ਕਾਫੀ ਡਿੱਗ ਗਿਆ। ਯੂਨੀਵਰਸਿਟੀਆਂ ’ਚ ਵਿਦਿਆਰਥੀ ਰਾਜਨੀਤੀ ’ਤੇ ਬਹੁਬਲੀਆਂ ਦਾ ਕਬਜ਼ਾ ਹੋ ਗਿਆ। ਹਾਲਾਤ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਸਕੂਲਾਂ ’ਚ ‘ਭੂਤੀਆ ਅਧਿਆਪਕ’ ਸਨ, ਜਿਨ੍ਹਾਂ ਦਾ ਕੰਮ ਸਿਰਫ ਸੈਲਰੀ ਲੈਣਾ ਸੀ। 1995 ’ਚ ਢਾਈ-ਢਾਈ ਲੱਖ ਰੁਪਏ ’ਚ ਬੀ. ਐੱਡ ਦੀਆਂ ਿਡਗਰੀਆਂ ਵੰਡਣ ਦੇ ਦੋਸ਼ ਲੱਗੇ ਸਨ। ਸਾਲ 1996 ’ਚ ਇੰਜੀਨੀਅਰਿੰਗ ਇੰਟ੍ਰੈਂਸ ਟੈਸਟ ਹੋਇਆ ਸੀ। ਇਸ ’ਚ 245 ਵਿਦਿਆਰਥੀਆਂ ਦੀ ਕਾਪੀ ਦੀ ਕੋਡਿੰਗ ਹੀ ਬਦਲ ਦਿੱਤੀ ਸੀ। ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਲਾਲੂ ਐਂਡ ਪਾਰਟੀ ਹੁਣ ਕ੍ਰੈਡਿਟ ਲੁੱਟਣ ’ਚ ਜੁਟੇ ਹਨ ਪਰ ਲਾਲੂ ਰਾਜ ਦਾ ਇਕ ਉਹ ਦੌਰ ਵੀ ਸੀ ਜਦੋਂ ਸਿਹਤ ਵਵਿਸਥਾ ਵਰਗੇ ਜਨਕਲਿਆਣ ਨਾਲ ਜੁੜੀਆਂ ਜ਼ਿੰਮੇਦਾਰੀਆਂ ਨੂੰ ਕੋਈ ਦੇਖਣ ਵਾਲਾ ਨਹੀਂ ਸੀ।
ਲੋਕ ਇਲਾਜ ਦੇ ਲਈ ਭਟਕ ਰਹੇ ਸਨ। ਬਿਹਾਰ ਦੇ 60 ਫੀਸਦੀ ਮੁਢਲੇ ਸਿਹਤ ਕੇਂਦਰ ਜਾਂ ਤਾਂ ਬੰਦ ਸਨ ਜਾਂ ਉਨ੍ਹਾਂ ’ਚ ਡਾਕਟਰ ਨਹੀਂ ਸਨ। ਲਾਲੂ ਸ਼ਾਸਨ ’ਚ ਬਿਹਾਰ ਦੀ ਅਰਥਵਵਿਸਥਾ ਪੂਰੀ ਤਰ੍ਹਾਂ ਨਾਲ ਵਗਿੜ ਗਈ। ਪਹਿਲੇ ਇੱਥੇ ਜੋ ਛੋਟੇ-ਮੋਟੇ ਕਾਰਖਾਨੇ ਸਨ ਉਹ ਵੀ ਬੰਦ ਹੋ ਗਏ। ਬਜਿਲੀ ਵਿਵਸਥਾ ਚਰਮਰਾ ਗਈ। ਸੜਕਾਂ ਟੋਇਆਂ ’ਚ ਤਬਦੀਲ ਹੋ ਚੁੱਕੀਆਂ ਸਨ।
1990 ਦੇ ਦਹਾਕੇ ’ਚ ਜਦੋਂ ਬਿਹਾਰ ਦੇ ਮੁੱਖ ਮੰਤਰੀ ਦੇ ਤੌਰ ’ਤੇ ਲਾਲੂ ਯਾਦਵ ਦਾ ਸ਼ਾਸਨ ਸ਼ੁਰੂ ਹੋਇਆ ਤਾਂ ਇਸ ਦੇ ਬਾਅਦ ਤੋਂ ਹੀ ਅਪਰਾਧੀਆਂ ਦੀ ਰਾਜਨੀਤਕਿ ਪਨਾਹ ਵਧਣ ਲੱਗੀ। ਜਵਿੇਂ ਸ਼ਹਾਬੂਦੀਨ, ਮੁੰਨਾ ਸ਼ੁਕਲਾ, ਆਨੰਦ ਮੋਹਨ ਅਤੇ ਤਸਲੀਮੁਦੀਨ। ਲਾਲੂ ਪ੍ਰਸਾਦ ਯਾਦਵ ਅਤੇ ਰਾਬੜੀ ਦੇਵੀ ਦੇ ਰਾਜ ਦੌਰਾਨ ਬਿਹਾਰ ’ਚ ਹੋਏ ਕੁੱਲ 118 ਕਤਲਾਂ ਨੂੰ ਅੱਜ ਤੱਕ ਰਾਜ ਦੇ ਲੋਕ ਨਹੀਂ ਭੁੱਲੇ ਹਨ। ਲਾਲੂ ਪ੍ਰਸਾਦ ਯਾਦਵ ਅਤੇ ਰਾਬੜੀ ਦੇਵੀ ਦੇ ਸ਼ਾਸਨਕਾਲ ਦੌਰਾਨ 5243 ਲੋਕ ਫਿਰੌਤੀ ਦੇ ਲਈ ਅਗਵਾ ਹੋਏ ਜਦਕਿ 12 ਹਜ਼ਾਰ ਤੋਂ ਵੱਧ ਜਬਰ-ਜ਼ਨਾਹ ਦੀਆਂ ਘਟਨਾਵਾਂ ਹੋਈਆਂ।
130 ਦੰਗੇ ਹੋਏ ਅਤੇ ਇਨ੍ਹਾਂ ਦੰਗਿਆਂ ’ਚ 26 ਹਜ਼ਾਰ ਲੋਕਾਂ ਦੀ ਮੌਤ ਹੋਈ। ਜੰਗਲਰਾਜ ਦੇ ਦੌਰ ’ਚ ਬਿਹਾਰ ’ਚ ਸੈਂਕੜੇ ਡਾਕਟਰਾਂ ਅਤੇ ਵਪਾਰੀਆਂ ਦੇ ਅਗਵਾ ਹੋਏ। ਆਮ ਲੋਕ ਦਹਿਸ਼ਤ ’ਚ ਜਿਊਂਦੇ ਰਹੇ ਜਦਕਿ ਲਾਲੂ ਯਾਦਵ ਦੀ ਸਰਕਾਰ ਅਤੇ ਪ੍ਰਸ਼ਾਸਨ ਅੱਖਾਂ ਬੰਦ ਕਰੀ ਬੈਠੀ ਸੀ। ਇਹ ਉਹ ਦੌਰ ਸੀ ਜਦੋਂ ਬਿਹਾਰ ’ਚ ਅਗਵਾ ਦੀਆਂ ਘਟਨਾਵਾਂ ਇਕ ਉਦਯੋਗ ਬਣ ਗਿਆ ਸੀ।
ਲਾਲੂ ਯਾਦਵ ਦਾ ਦੌਰ ਦਰਅਸਲ ਕਾਲੇ ਰਾਜ ਦਾ ਸਮਾਂ ਸੀ ਜਦੋਂ ਫਿਰੌਤੀ, ਗੁੰਡਾਗਰਦੀ ਅਤੇ ਬਦਮਾਸ਼ੀ ਸਿਖਰਾਂ ’ਤੇ ਸੀ। ਲਾਲੂ ਯਾਦਵ ਅਤੇ ਉਨ੍ਹਾਂ ਦੇ ਪਰਵਿਾਰ ਦੇ ਕਾਲੇ ਕਾਰਨਾਮਿਆਂ ਦੀ ਲੰਬੀ ਲਿਸਟ ਹੈ। ਹੈਰਾਨੀ ਇਹ ਹੈ ਕਿ ਕਾਂਗਰਸ ਨੇ ਕਦੇ ਵੀ ਇਨ੍ਹਾਂ ’ਤੇ ਅਫਸੋਸ ਤੱਕ ਜ਼ਾਹਿਰ ਨਹੀਂ ਕੀਤਾ ਸਗੋਂ ਸੱਤਾ ਦੇ ਲਈ ਗੱਠਜੋੜ ਤੱਕ ਕਰ ਿਲਆ। ਕਾਂਗਰਸ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਰਾਜਦ ਦਾ ਪ੍ਰਭਾਵ ਬਿਹਾਰ-ਝਾਰਖੰਡ ਤੱਕ ਸੀਮਿਤ ਹੈ ਜਦਕਿ ਕਾਂਗਰਸ ਰਾਸ਼ਟਰੀ ਪਾਰਟੀ ਹੈ।
ਕਾਂਗਰਸ ਦੀ ਹਰ ਹਰਕਤ ’ਤੇ ਪੂਰੇ ਦੇਸ਼ ਦੀਆਂ ਨਗਿਾਹਾਂ ਰਹਿੰਦੀਆਂ ਹਨ। ਕਾਂਗਰਸ ਖੁਦ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਘਿਰੀ ਹੋਈ ਅਤੇ ਦੂਜੇ ਪਾਸੇ ਰਾਜਦ ਦੇ ਭ੍ਰਿਸ਼ਟ ਕਾਰਨਾਮਿਆਂ ਦੇ ਬਾਵਜੂਦ ਉਸ ਨਾਲ ਗੱਠਜੋੜ ਕਰ ਲਿਆ। ਇਸ ਨਾਲ ਭਾਜਪਾ ਨੂੰ ਫਿਰ ਤੋਂ ਕਾਂਗਰਸ ’ਤੇ ਹਮਲਾਵਰ ਹੋਣ ਦਾ ਮੌਕਾ ਮਿਲ ਗਿਆ। ਲੱਗਦਾ ਇਹੀ ਹੈ ਕਿ ਕਾਂਗਰਸ ਅਜੇ ਤੱਕ ਦੇਸ਼ ਦੇ ਵੋਟਰਾਂ ਦੀ ਨਬਜ਼ ਨਹੀਂ ਪਛਾਣਦੀ ਹੈ। ਜੇਕਰ ਅਜਿਹਾ ਹੁੰਦਾ ਤਾਂ ਸੱਤਾ ਦੇ ਲਈ ਰਾਜਦ ਨਾਲ ਕਦੇ ਹੱਥ ਨਹੀਂ ਮਿਲਾਉਂਦੀ।
–ਯੋਗੇਂਦਰ ਯੋਗੀ
