ਸੰਨ 1885, ਕਾਂਗਰਸ ਦਾ ਜਨਮ, ਕਾਰਨ ਅਤੇ ਜਨਮਦਾਤਾ

09/04/2020 3:43:10 AM

ਮਾਸਟਰ ਮੋਹਨ ਲਾਲ

ਕਾਂਗਰਸ ਜਿਸ ਦੇ ਪਿੱਛੇ ਉਸ ਦਾ 135 ਸਾਲ ਦਾ ਇਤਿਹਾਸ ਖੜ੍ਹਾ ਹੈ, ਅੱਜ ਅਵਸਾਦਗ੍ਰਸਤ ਕਿਉਂ ਹੈ? ਕਾਂਗਰਸ ਅਜਿਹਾ ਤਾਂ ਨਹੀਂ ਸੋਚਦੀ ਕਿ ਉਸ ਦੀ ਵਾਗਡੋਰ ਇਕ ਵਿਦੇਸ਼ੀ ਮਹਿਲਾ ਦੇ ਹੱਥ ਹੈ? ਕਾਂਗਰਸ ਦੇ ਨੇਤਾ ਅਜਿਹਾ ਵਿਚਾਰ ਤਾਂ ਨਹੀਂ ਬਣਾ ਬੈਠੇ ਕਿ ਸੋਨੀਆ, ਰਾਹੁਲ ਅਤੇ ਪ੍ਰਿਯੰਕਾ ਹੀ ਕਾਂਗਰਸ ਹੈ ਤਾਂ ਅਸੀਂ ਕਿਥੇ ਹਾਂ? ਸ਼ਾਇਦ ਇਹ ਡਰ ਕਾਂਗਰਸ ਨੂੰ ਨਾ ਸਤਾਉਂਦਾ ਹੋਵੇ ਕਿ ਇਸ ਵਿਸ਼ਾਲਕਾਯ ਭਾਜਪਾ ਦੀ ਸੱਤਾ ਤਾਂ ਹੁਣ ਕੇਂਦਰ ਤੋਂ ਜਾਏਗੀ ਹੀ ਨਹੀਂ? ਭਾਜਪਾ ਦੇ 15 ਕਰੋੜ ਮੈਂਬਰ, 18 ਸੂਬਿਅਾਂ ’ਚ ਮੁੱਖ ਮੰਤਰੀ, ਰਾਸ਼ਟਰਪਤੀ ਉਨ੍ਹਾਂ ਦਾ, ਉਪ-ਰਾਸ਼ਟਰਪਤੀ ਉਨ੍ਹਾਂ ਦਾ, ਪ੍ਰਧਾਨ ਮੰਤਰੀ ਉਨ੍ਹਾਂ ਦਾ, ਸਾਡੇ ਕੋਲ ਕੀ ਹੈ? ਲੈ-ਦੇ ਕੇ ਚਾਰ-ਪੰਜ ਸੂਬੇ ਜਾਂ ਪੰਜਾਹ-ਇਕ ਲੋਕ ਸਭਾ ਮੈਂਬਰ? ਅਸੀਂ ਤਾਂ ਸਾਰੀ ਉਮਰ ਰਾਜ ਕਰਨ ਦੀ ਕੁੰਡਲੀ ਬਣਾਈ ਸੀ। ਇਹ ਸਾਰਾ ਦ੍ਰਿਸ਼ ਦੇਖ ਕੇ ਕਾਂਗਰਸ ਵਿਚਲਿਤ ਕਿਉਂ ਹੈ?

ਸੋਚੋ ਤਾਂ ਸਹੀ 1885 ’ਚ ਜਦੋਂ ਏ. ਓ. ਹਿਊਮ ਨੇ ਕਾਂਗਰਸ ਦੀ ਸਥਾਪਨਾ ਕੀਤੀ ਸੀ ਤਾਂ ਉਨ੍ਹਾਂ ਨੇ ਕਲਪਨਾ ਕੀਤੀ ਸੀ ਕਿ ਕਾਂਗਰਸ ਆਏਗੀ, ਅੰਗਰੇਜ਼ਾਂ ਦੇ ਵਿਰੁੱਧ ਆਜ਼ਾਦੀ ਦੀ ਲੜਾਈ ਲੜੇਗੀ, ਭਾਰਤ ਨੂੰ ਆਜ਼ਾਦ ਕਰਵਾਏਗੀ, ਦੇਸ਼ ’ਤੇ ਰਾਜ ਕਰੇਗੀ, ਸੁਖ ਭੋਗ ਕਰੇਗੀ? ਅਤੇ ਕੀ ਮੌਜੂਦਾ ਸਮੇਂ ’ਚ ਇੰਝ ਅਵਸਾਦਗ੍ਰਸਤ ਹੋ ਜਾਵੇਗੀ? ਯਕੀਨਨ ਨਹੀਂ। ਉਨ੍ਹਾਂ ਨੇ ਤਾਂ ਕਾਂਗਰਸ ਇਸ ਲਈ ਬਣਾਈ ਸੀ ਕਿ ਸਮੁੱਚੇ, ਜਦ ਤੱਕ ਸੂਰਜ-ਚੰਦ ਰਹੇਗਾ ਭਾਰਤ ਵਰਸ਼ ’ਚ ਅੰਗਰੇਜ਼ਾਂ ਦਾ ਰਾਜ ਰਹੇਗਾ। ਕਾਂਗਰਸ ਦੇ ਇਸ ਜਨਮਦਾਤਾ ਦੀ ਸੋਚ ਇਹ ਸੀ ਕਿ ਭਾਰਤ ’ਤੇ ਅੰਗਰੇਜ਼ ਸਿਰਫ ਸਿਆਸੀ ਜੇਤੂ ਬਣ ਕੇ ਨਾ ਰਹੇ ਸਗੋਂ ਉਨ੍ਹਾਂ ਦੇ ਧਾਰਮਿਕ, ਅਧਿਆਤਮਿਕ, ਸੱਭਿਆਚਾਰਕ ਅਤੇ ਨੈਤਿਕ ਕਦਰਾਂ-ਕੀਮਤਾਂ ’ਤੇ ਵੀ ਅੰਗਰੇਜ਼ਾਂ ਦਾ ਰਾਜ ਹੋ ਜਾਵੇ।

ਏ. ਓ. ਹਿਊਮ ਪਹਿਲਾਂ ਵੀ ਅੰਗਰੇਜ਼ ਸੀ, ਆਖਰੀ ਸਮੇਂ ’ਚ ਵੀ ਅੰਗਰੇਜ਼ੀ ਸੋਚ ਦਾ ਮਾਲਕ ਸੀ। ਉਸ ਦਾ ਸਾਰਾ ਜ਼ੋਰ ਇਸ ਗੱਲ ’ਤੇ ਸੀ ਕਿ ਮੈਂ ਭਾਰਤ ’ਚ ਇਕ ਅਜਿਹਾ ਸੰਗਠਨ ਖੜ੍ਹਾ ਕਰ ਦੇਵਾਂ ਜੋ ਸਾਰੀ ਉਮਰ ਅੰਗਰੇਜ਼ ਪ੍ਰਸਤ ਬਣਿਆ ਰਹੇ। ਜੇਕਰ ਮੈਂ ਗਲਤ ਨਹੀਂ ਤਾਂ ਆਓ ਕਾਂਗਰਸ ਦੇ ਜਨਮਦਾਤਾ ਏ. ਓ. ਹਿਊਮ ਦਾ ਪਿਛੋਕੜ ਜਾਣ ਲਈਏ।

ਏ. ਓ. ਹਿਊਮ ਦਾ ਪੂਰਾ ਨਾਂ ਸੀ ਐਲਨ ਆਕਟੋਨੀਅਮ ਹਿਊਮ ਸੀ। ਉਸ ਦਾ ਜਨਮ ਹੋਇਆ 2 ਜੂਨ 1829 ਨੂੰ। ਉਹ ਬ੍ਰਿਟਿਸ਼ ਪਾਰਲੀਮੈਂਟ ਦੇ ਮੈਂਬਰ ਜੋਸੇਫ ਹਿਊਮ ਦਾ ਪੁੱਤਰ ਸੀ। 20 ਸਾਲ ’ਚ ਉਸ ਨੂੰ ਬੰਗਾਲ ਸਿਵਲ ਸਰਵਿਸ ’ਚ ਨੌਕਰੀ ਮਿਲੀ। ਉਹ 1849 ਤੋਂ 1894 ਤੱਕ ਭਾਰਤ ’ਚ ਰਿਹਾ। 26 ਸਾਲ ਦੀ ਉਮਰ ’ਚ ਯੂ. ਪੀ. ਦੇ ਇਟਾਵਾ ਜ਼ਿਲੇ ਦਾ ਡਿਪਟੀ ਕਮਿਸ਼ਨਰ ਬਣਿਆ। 1857 ਦੇ ਮਹਾਨ ਆਜ਼ਾਦੀ ਸੰਗਰਾਮ ਦੇ ਸਮੇਂ ਉਹ ਇਟਾਵਾ ਦਾ ਡੀ. ਸੀ. ਸੀ। 10 ਮਈ 1857 ਨੂੰ ਮੇਰਠ ’ਚ ਕ੍ਰਾਂਤੀ ਹੋਈ। ਇਸ ਕ੍ਰਾਂਤੀ ਨਾਲ ਡੀ. ਸੀ. ਏ. ਓ. ਹਿਊਮ ਪ੍ਰੇਸ਼ਾਨ, ਭੈਅਭੀਤ ਹੋ ਗਿਆ। ਉਸ ਨੇ ਕੁਝ ਕ੍ਰਾਂਤੀਕਾਰੀਅਾਂ ਨੂੰ ਫੜਿਅਾ ਅਤੇ ਮਾਰ ਦਿੱਤਾ। 18-29 ਮਈ ਨੂੰ ਜਦੋਂ ਕ੍ਰਾਂਤੀਕਾਰੀਅਾਂ ਨੇ ਡੀ. ਸੀ. ਦੇ ਆਤਮਸਮਰਪਣ ਦੇ ਹੁਕਮ ਨੂੰ ਨਾ ਮੰਨਦੇ ਹੋਏ ਇਕ ਮੰਦਿਰ ’ਚ ਮੋਰਚਾਬੰਦੀ ਕਰ ਲਈ ਤਾਂ ਏ. ਓ. ਹਿਊਮ ਆਪਣੇ ਸਹਾਇਕ ਡੇਨੀਅਲ ਨੂੰ ਲੈ ਕੇ ਆਗਰਾ ਭੱਜ ਗਿਆ।

6 ਮਹੀਨਿਅਾਂ ਬਾਅਦ ਮੁੜ ਇਟਾਵਾ ਆ ਗਿਆ। 7 ਫਰਵਰੀ 1858 ਨੂੰ ਸੁਤੰਤਰਤਾ ਸੈਨਾਨੀਅਾਂ ਨੂੰ ਜ਼ਾਲਮਾਨਾ ਢੰਗ ਨਾਲ ਏ. ਓ. ਹਿਊਮ ਨੇ ਕਤਲ ਕਰ ਦਿੱਤਾ। 131 ਸੁਤੰਤਰਤਾ ਸੈਨਾਨੀਅਾਂ ਨੂੰ ਮਾਰਨ ਤੋਂ ਬਾਅਦ ਉਨ੍ਹਾਂ ਦੇ ਘੋੜੇ, ਤੋਪਾਂ, ਗੋਲਾ-ਬਾਰੂਦ, ਹਥਿਆਰ ਖੋਹ ਕੇ ਸਰਕਾਰੀ ਕਬਜ਼ੇ ’ਚ ਲੈ ਲਏ।

ਏ. ਓ. ਹਿਊਮ ਨੇ ਇਸ ਮਹਾਨ ਸੁਤੰਤਰਤਾ ਸੰਗਰਾਮ ਨੂੰ ਸਿਰਫ ‘ਸਿਪਾਹੀ-ਬਗਾਵਤ’ ਕਿਹਾ। ਇਨ੍ਹਾਂ ਕਾਰਨਾਮਿਅਾਂ ਦੇ ਕਾਰਨ 1860 ’ਚ ਉਨ੍ਹਾਂ ਨੂੰ ‘ਕੰਪੇਨੀਅਨ ਆਫ ਦਿ ਬਾਥ’ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 1870 ’ਚ ਉਸ ਨੂੰ ਉੱਤਰ-ਪੱਛਮ ਸੂਬੇ ਦਾ ‘ਕਸਟਮ ਕਮਿਸ਼ਨਰ’ ਬਣਾਇਆ ਗਿਆ। 1870 ਤੋਂ 1879 ਦੇ ਦਰਮਿਆਨ ਉਨ੍ਹਾਂ ਨੂੰ ਤਰੱਕੀ ਦੇ ਕੇ ਖੇਤੀਬਾੜੀ, ਮਾਲੀਆ ਅਤੇ ਵਣਜ ਵਿਭਾਗ ਦਾ ਪ੍ਰਿੰਸੀਪਲ ਸੈਕ੍ਰੇਟਰੀ ਬਣਾ ਦਿੱਤਾ। ਇਕ ਸਰਕਾਰੀ ਅਧਿਕਾਰੀ ਨਾਲ ਹੋਏ ਟਕਰਾਅ ਦੇ ਕਾਰਨ ਉਸ ਨੂੰ ਹਟਾ ਦਿੱਤਾ ਗਿਆ। 1882 ’ਚ ਉਸ ਨੂੰ ਸੇਵਾਮੁਕਤ ਕਰ ਦਿੱਤਾ। 31 ਜੁਲਾਈ 1912 ਨੂੰ ਉਸ ਦੀ ਮੌਤ ਹੋ ਗਈ। 1894 ’ਚ ਏ. ਓ. ਹਿਊਮ ਇੰਗਲੈਂਡ ਵਾਪਸ ਚਲਾ ਗਿਆ ਸੀ ਅਤੇ ਉਥੇ ਉਸ ਨੇ ਅੰਤਿਮ ਸਾਹਾਂ ਲਈਅਾਂ। 1912 ’ਚ ਬਾਂਕੀਪੁਰ ਕਾਂਗਰਸ ਇਜਲਾਸ ’ਚ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ। ਬਸ ਇਕ ਉਦਾਹਰਣ ਦੇ ਕੇ ਮੈਂ ਕਾਂਗਰਸ ਜਨਮਦਾਤਾ ਏ. ਓ. ਹਿਊਮ ਤੋਂ ਕਿਨਾਰਾ ਕਰਦਾ ਹੋਇਆ ਅੱਜ ਕਾਂਗਰਸ ਦੀ ਮੌਜੂਦਾ ਮਨੋਦਸ਼ਾ ’ਤੇ ਵਾਰਤਾਲਾਪ ਕਰਾਂਗਾ।

1 ਮਾਰਚ 1883 ਨੂੰ ਕਲਕੱਤਾ ਯੂਨੀਵਰਸਿਟੀ ਦੇ ਗ੍ਰੈਜੂਏਟਾਂ ਨੂੰ ਉਸ ਨੇ ਇਕ ਖੁੱਲ੍ਹਾ ਪੱਤਰ ਲਿਖਿਆ ਕਿ ‘ਮੈਨੂੰ 50 ਗ੍ਰੈਜੂਏਟ ਅੰਗਰੇਜ਼ਾਂ ਦੇ ਭਵਿੱਖ ਲਈ ਚਾਹੀਦੇ ਹਨ ਜੋ ਮਾਨਸਿਕ ਤੌਰ ’ਤੇ ਅੰਗਰੇਜ਼ਾਂ ਦਾ ਬੀਜ ਬੀਜਦੇ ਜਾਣ।’

ਏ. ਓ. ਹਿਊਮ ਨੇ 1884 ’ਚ ਪਹਿਲਾਂ ‘ਅੰਤਰੰਗ ਮੰਡਲ’ ਅਤੇ ਫਿਰ ‘ਸਾਡੀ ਪਾਰਟੀ’ ਨਾਂ ਦੀਅਾਂ ਸੰਸਥਾਵਾਂ ਬਣਾਈਅਾਂ। ਇਨ੍ਹਾਂ ਦਾ ਮੈਨੀਫੈਸਟੋ ਕੀ ਸੀ? ਅੰਗਰੇਜ਼ੀ ਭਾਸ਼ਾ ਦੀ ਨਿਪੁੰਨਤਾ ਅਤੇ ‘ਬ੍ਰਿਟਿਸ਼-ਕ੍ਰਾਊਨ’ ਦੇ ਪ੍ਰਤੀ ਸੱਚੀ 28 ਦਸੰਬਰ, 1885 ਨੂੰ ਹਿਊਮ ਨੇ ਪੂਨਾ ’ਚ ਰਾਸ਼ਟਰੀ ਕਾਂਗਰਸ ਦਾ ਇਜਲਾਸ ਸੱਦਿਆ। ਇਹ ਇਜਲਾਸ ਬੰਬਈ ਦੇ ਗੋਕੁਲਦਾਸ ਤੇਜਪਾਲ ਸੰਸਕ੍ਰਿਤ ਕਾਲਜ ਦੀ ਇਮਾਰਤ ’ਚ ਰੱਖਿਆ ਗਿਆ। ਇਸ ’ਚ ਸਰ ਵੇਡਰਬਰਨ, ਜਸਟਿਸ ਜਾਰਡਾਈਨ, ਕਰਨਲ ਫਿਲਿਪ, ਪ੍ਰੋਫੈਸਰ ਬਰਡਸਵਰਥ ਅਤੇ ਬੰਬਈ ਦੀਅਾਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਹਿੱਸਾ ਲਿਆ। 28 ਸਰਕਾਰੀ ਅਧਿਕਾਰੀ ਵੀ ਸਨ ਅਤੇ ਕੁਲ ਪ੍ਰਤੀਨਿਧੀਅਾਂ ਦੀ ਗਿਣਤੀ ਸੀ 72। ਇਜਲਾਸ ਦੀ ਸਮਾਪਤੀ ਏ. ਓ. ਹਿਊਮ ਨੇ ਕੀਤੀ। ਉਸ ਨੇ ਪ੍ਰਤੀਨਿਧੀਅਾਂ ਤੋਂ 27 ਵਾਰ ਮਹਾਰਾਣੀ ਵਿਕਟੋਰੀਆ ਦੀ ਜੈ ਦੇ ਨਾਅਰੇ ਲਗਵਾਏ। ਖੁਦ ਕਿਹਾ ਕਿ ਉਹ ਮਹਾਰਾਣੀ ਦੇ ਬੂਟਾਂ ਦੇ ਤਸਮਿਅਾਂ ਦੇ ਬਰਾਬਰ ਵੀ ਨਹੀਂ। ਕਾਂਗਰਸ ਦੇ ਇਸੇ ਜਨਮਦਾਤਾ ਨੂੰ ਭਾਰਤ ’ਚ ਉੱਭਰਦੇ ਰਾਸ਼ਟਰਵਾਦ, ਧਾਰਮਿਕ ਨੇਤਾਵਾਂ ਅਤੇ ਗੁਰੂਅਾਂ ਦੇ ਅੰਦੋਲਨਾਂ ਤੋਂ ਬੇਚੈਨੀ ਸੀ। ਇਸੇ ਬੇਚੈਨੀ ’ਚ ਏ. ਓ. ਹਿਊਮ ਨੂੰ ਬ੍ਰਿਟਿਸ਼ ਸ਼ਾਸਨ ਦੇ ਤਖਤ ਦੇ ਹਿੱਲਣ ਦਾ ਡਰ ਲੱਗਾ ਰਹਿੰਦਾ, ਇਸ ਲਈ ਅੰਗਰੇਜ਼ਾਂ ਦੀ ਵਫਾਦਾਰੀ ਲਈ ਉਸ ਨੇ ਇੰਡੀਅਨ-ਨੈਸ਼ਨਲ ਕਾਂਗਰਸ ਦੀ ਸਥਾਪਨਾ ਕੀਤੀ। ਪਾਠਕ ਮੇਰਾ ਪ੍ਰਗਟਾਵਾ ਜ਼ਰੂਰ ਸਮਝ ਗਏ ਹੋਣਗੇ।

ਕਾਂਗਰਸ ਦੇ ਮੌਜੂਦਾ ਨੇਤਾਵਾਂ ਦੇ ਦਿਲਾਂ ’ਚੋਂ ਏ. ਓ. ਹਿਊਮ ਦਾ ਭੂਤ ਨਿਕਲ ਹੀ ਨਹੀਂ ਰਿਹਾ। ਆਜ਼ਾਦ ਸੋਚ, ਜੋ ਕਿਸੇ ਸੰਗਠਨ ਜਾਂ ਸਿਆਸੀ ਪਾਰਟੀ ’ਚ ਸੰਕਟ ਦੇ ਸਮੇਂ ਪੈਦਾ ਹੋਣੀ ਚਾਹੀਦੀ ਹੈ, ਨਹੀਂ ਪੈਦਾ ਹੋ ਰਹੀ। ਗਾਂਧੀ ਪਰਿਵਾਰ ਪ੍ਰਤੀ ਉਨ੍ਹਾਂ ਦੀ ਵਫਾਦਾਰੀ ਨਿਕਲ ਹੀ ਨਹੀਂ ਰਹੀ। ਸੋਨੀਆ ਗਾਂਧੀ ਦੀ ਜੈ, ਰਾਹੁਲ ਗਾਂਧੀ ਜ਼ਿੰਦਾਬਾਦ, ਪ੍ਰਿਯੰਕਾ ਗਾਂਧੀ ਚਿੰਗਾਰੀ ਹੈ। ਆਦਿ-ਆਦਿ ਨਾਅਰਿਅਾਂ ਤੋਂ ਕਾਂਗਰਸ ਬਾਹਰ ਹੀ ਨਹੀਂ ਆ ਰਹੀ। ਇਹ ਅੰਨ੍ਹੀ ਭਗਤੀ ਹੈ। ਪਾਰਟੀ ਚਲਾਉਣ ਦੀ ਸੋਚ ਨਹੀਂ।

ਏ. ਓ. ਹਿਊਮ ਦੀ ਵਫਾਦਾਰੀ ਕਾਂਗਰਸ ਨੇਤਾ ਨਾ ਦਿਖਾਉਣ, ਸਗੋਂ ਕੋਈ ਨਵੀਂ ਇੰਦਰਾ ਗਾਂਧੀ ਲੱਭਣ। ਅਜਿਹੀਅਾਂ ਨੇਤਰੀਅਾਂ-ਨੇਤਾ ਲੱਭੋ ਜੋ ਇਸ ਸੰਕਟ ਤੋਂ ਕਾਂਗਰਸ ਨੂੰ ਉਭਾਰ ਸਕਣ। ਸੋਨੀਆ ਗਾਂਧੀ ਇਕ ਭੱਦਰ ਮਹਿਲਾ ਹੈ, ਰਾਹੁਲ ਗਾਂਧੀ ਜੱਚ ਨਹੀਂ ਰਹੇ ਅਤੇ ਪ੍ਰਿਯੰਕਾ ਗਾਂਧੀ ਅਜੇ ਸਿਆਸਤ ’ਚ ਅਪਰਿਪੱਕ ਹੈ। ਬੇਮੇਲ, ਬੇਜੋੜ ਸਿਆਸਤ ਕਿਉਂ? ਜ਼ੋਰ-ਜ਼ਬਰਦਸਤੀ ਵੀ ਕਿਉਂ? ਕਾਂਗਰਸ ਦਾ ਮੁਕਾਬਲਾ ਨਰਿੰਦਰ ਮੋਦੀ ਨਾਲ ਹੈ-ਨਰਿੰਦਰ ਮੋਦੀ ਨਾਲ? ਮੈਂ ਤਾਂ ਕਾਂਗਰਸ ਦੇ ਉਨ੍ਹਾਂ ਨੇਤਾਵਾਂ ਦੀ ਹਿੰਮਤ ਦੀ ਦਾਦ ਦਿੰਦਾ ਹਾਂ ਜਿਨ੍ਹਾਂ ਨੇ ਹਾਲ ਹੀ ’ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪਾਰਟੀ ਨੂੰ ਪਟੜੀ ’ਤੇ ਲਿਆਉਣ ਲਈ ਪੱਤਰ ਲਿਖਿਆ। ਪੱਤਰ ਦਾ ਸੇਕ ਵੀ ਸੋਨੀਆ ਗਾਂਧੀ ਦੇ ਵਫਾਦਾਰਾਂ ਨੂੰ ਚੰਗਾ ਨਹੀਂ ਲੱਗ ਰਿਹਾ ਹੈ ਤਾਂ ਪਾਰਟੀ ਭਾਜਪਾ ਨਾਲ ਕਿਵੇਂ ਲੜੇਗੀ। ਕਾਂਗਰਸ ਨੂੰ ਬੇਨਤੀ ਹੈ ਕਿ ਆਪਣੇ ਜਨਮਦਾਤਾ ਦੀ ਸੋਚ ਤਿਆਗੇ। ਇਹ ਹਿਊਮ ਦੀ ਸੋਚ ਕਾਂਗਰਸੀ ਆਗੂ ਆਪਣੇ ਹਿੱਤ ਲਈ ਨਹੀਂ, ਇਕ ਪ੍ਰਬੁੱਧ ਵਿਰੋਧੀ ਧਿਰ ਲਈ ਤਿਆਗੇ। ਭਾਰਤ ਦਾ ਲੋਕਤੰਤਰ ਕਾਂਗਰਸ ਤੋਂ ਮੰਗ ਕਰਦਾ ਹੈ ਕਿ ਅਾਪਣਾ ਮਜ਼ਬੂਤ ਨੇਤਾ ਲੱਭੇ। ਇਹ 2020 ਹੈ, 1885 ਨਹੀਂ। ਅੰਗਰੇਜ਼ੀ ਹਕੂਮਤ ਨਹੀਂ, ਆਪਣਾ ਰਾਜ ਹੈ। ਸਰਕਾਰ ਵੀ ਆਪਣੀ, ਵਿਰੋਧੀ ਧਿਰ ਵੀ ਆਪਣੀ ਪਰ ਕਾਂਗਰਸ ਲੁੜਕਦੀ ਕਿਉਂ ਜਾ ਰਹੀ ਹੈ? ਕਾਂਗਰਸ ਆਪਣੇ ਪੈਰਾਂ ਨੂੰ ਲੱਭੇ। ਗਾਂਧੀ-ਪਰਿਵਾਰ ਤਾਂ ਆਸ਼ੀਰਵਾਦ ਲਈ ਹਮੇਸ਼ਾ ਰਹੇਗਾ ਹੀ। ਕਾਂਗਰਸ ਸੰਭਲੇ, ਨਹੀਂ ਤਾਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਝਟਕੇ ਉਸ ਦੇ ਦੂਸਰੇ ਸੂਬਿਅਾਂ ’ਚ ਲੱਗਣ ਵਾਲੇ ਹਨ।


Bharat Thapa

Content Editor

Related News