CBSE 12th Result : ਸ਼ੁਭਮ ਮਿੱਤਲ ਨੇ 98 ਫ਼ੀਸਦੀ ਨੰਬਰ ਪ੍ਰਾਪਤ ਕਰ ਜ਼ਿਲ੍ਹੇ ''ਚ ਹਾਸਲ ਕੀਤਾ ਪਹਿਲਾ ਸਥਾਨ

05/12/2023 6:10:14 PM

ਬੁਢਲਾਡਾ (ਬਾਂਸਲ) : ਸੀ. ਬੀ. ਐੱਸ. ਈ. ਵੱਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ 'ਚ ਸਥਾਨਕ ਮੰਨੂ ਵਾਟਿਕਾ ਸਕੂਲ ਦੇ ਕਾਮਰਸ ਦੇ ਵਿਦਿਆਰਥੀ ਨੇ 98 ਫ਼ੀਸਦੀ ਨੰਬਰ ਪ੍ਰਾਪਤ ਕਰਕੇ ਜ਼ਿਲ੍ਹੇ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਸੰਬੰਧੀ ਸਕੂਲ ਪ੍ਰਬੰਧਕ ਚੇਅਰਮੈਨ ਭਾਰਤ ਭੂਸ਼ਨ ਸ਼ਰਾਫ ਨੇ ਦੱਸਿਆ ਕਿ 12ਵੀਂ ਜਮਾਤ ਦਾ ਕਾਮਰਸ 'ਚੋਂ 98 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲਾ ਸੁਭਮ ਮਿੱਤਲ ਸ਼ਹਿਰ ਦੇ ਨਾਮਵਰ ਚਾਰਟਡ ਅਕਾਊਂਟ ਰਾਜ ਕੁਮਾਰ ਮਿੱਤਲ ਦਾ ਪੁੱਤਰ ਹੈ, ਜੋ ਆਪਣੇ ਪਿਤਾ ਦੇ ਵਾਂਗ ਭਵਿੱਖ ਵਿੱਚ ਸੀ. ਏ.  ਬਣ ਕੇ ਇਕਨੋਮਕਿਸ ਤੇ ਮਾਹਿਰਤਾ ਹਾਸਲ ਕਰਦਿਆਂ ਪੀ. ਐੱਚ. ਡੀ. ਡਿਗਰੀ ਕਰਨਾ ਚਾਹੁੰਦਾ ਹੈ। ਉਸ ਦਾ ਸੁਫ਼ਨਾ ਦੇਸ਼ ਦੇ ਡਾ. ਮਨਮੋਹਨ ਸਿੰਘ ਦੀ ਤਰ੍ਹਾਂ ਆਰਥਿਕਤਾ ਤੇ ਮਾਹਿਰਤਾ ਹਾਸਲ ਕਰਨਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਦੀ ਆਰਥਿਕ ਨੀਤੀਆਂ ਤੋਂ ਵੀ ਪ੍ਰਭਾਵਿਤ ਹੈ। ਇਸ ਮੌਕੇ ਸ਼ੁਭਮ ਮਿੱਤਲ ਅਤੇ ਪਰਿਵਾਰ ਨੇ ਸਕੂਲ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਾਮਰਸ ਦੇ ਅਧਿਆਪਕ ਪ੍ਰਮੋਦ ਗੋਇਲ ਵਿਸ਼ੇਸ਼ ਧੰਨਵਾਦ ਕਰਦਾ ਹੈ ਜਿਨ੍ਹਾਂ ਦੀ ਮਿਹਨਤ ਸਦਕਾ ਉਸ ਨੇ ਇਸ ਮੁਕਾਮ ਨੂੰ ਹਾਸਲ ਕੀਤਾ ਹੈ।

ਇਹ ਵੀ ਪੜ੍ਹੋ- ਸੁੱਖਾਂ ਸੁੱਖ ਕੇ ਮੰਗੇ ਪੁੱਤ ਦੀ ਹੋਈ ਦਰਦਨਾਕ ਮੌਤ, ਲੁਧਿਆਣਾ 'ਚ 6 ਸਾਲਾ ਵਿਵਾਨ ਨੂੰ ਟਰੱਕ ਨੇ ਦਰੜਿਆ

ਸਕੂਲ ਪ੍ਰਿੰਸੀਪਲ ਕਲਪਨਾ ਨੇ ਦੱਸਿਆ ਕਿ ਇਨ੍ਹਾਂ ਨਤੀਜਿਆ ਵਿੱਚ ਕਾਮਰਸ 'ਚ ਸ਼ੁਭਮ ਮਿੱਤਲ 98, ਈਸ਼ੀਤਾ ਬਾਂਸਲ 97.8, ਪ੍ਰਦੀਪ ਕੌਰ 96.6, ਅਰੂਪਮ ਗਰਗ 96, ਮਨਿੰਦਰ ਕੌਰ 95.2, ਈਸ਼ਾਨ ਗਰਗ 94.4, ਮਾਨਵ ਕਾਠ 92.8, ਸੰਦਲੀ 92.2, ਜਸਨਦੀਪ ਸਿੰਘ 92, ਗੁਰਅਸ਼ੀਸ ਕੌਰ 91.6, ਤਰਿਸ਼ਾ 91.6, ਕਰਿਸ਼ਾ 90.6, ਰੋਸ਼ਨੀ ਰਾਣੀ 90.6, ਊਦੈ ਸੰਧੂ 90.6, ਜਗਦੀਸ਼ ਸ਼ਰਮਾਂ 90.2, ਇਸੇ ਤਰ੍ਹਾਂ ਨਾਨ ਮੈਡੀਕਲ ਚੋ ਮਾਨਵ ਗਰਗ 94.2, ਈਸ਼ੀਕਾ 93.4, ਜੈਸਮੀਨ ਕੌਰ 90.2, ਇਸੇ ਤਰ੍ਹਾਂ ਮੈਡੀਕਲ ਚੋ ਮਾਨਸੀ 95.6, ਵਾਨੀ ਗਰਗ 94, ਆਸ਼ੀਕਾ 92.6, ਅਦਿਤਆ ਗਰਗ 90.2  ਅਤੇ ਆਰਟਸ ਚੋ ਨਵਜੋਤ ਕੌਰ 97.6, ਪਰਮਪਾਲ ਸਿੰਘ 93.2, ਨਵਨੂਰ ਕੌਰ 93, ਗੁਰਵਿੰਦਰ ਕੌਰ 92.6, ਪਰਵਿੰਦਰ ਕੌਰ 92.2, ਗਗਨਦੀਪ ਕੌਰ 92, ਅਨਮੋਲਦੀਪ ਸਿੰਘ 91.4, ਨਾਜੂ ਮਿੱਤਲ 90 ਪ੍ਰਤੀਸ਼ਤ ਅੰਕ ਪ੍ਰਾਪਤ ਕਰਦਿਆਂ 30 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ।

ਇਹ ਵੀ ਪੜ੍ਹੋ- ਸਾਲੇ ਦੀ ਬਰਾਤੇ ਆਏ ਜੀਜਿਆਂ ਦੀ ਬੇਰਹਿਮੀ ਨਾਲ ਕੁੱਟਮਾਰ, ਹੈਰਾਨ ਕਰ ਦੇਣ ਵਾਲਾ ਹੈ ਮਾਮਲਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News