ਨੌਜਵਾਨ ਐੱਨ. ਆਰ. ਸੀ. ਕੋਲ ਰਜਿਸਟ੍ਰੇਸ਼ਨ ਦਰਜ ਕਰਵਾਉਣ : ਚਹਿਲ
Tuesday, Feb 11, 2020 - 06:53 PM (IST)

ਮਾਨਸਾ (ਮਿੱਤਲ) : ਯੂਥ ਕਾਂਗਰਸ ਜ਼ਿਲਾ ਮਾਨਸਾ ਦੇ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਦੀ ਅਗਵਾਈ ਵਿਚ ਪਿੰਡ ਫਫੜੇ ਭਾਈਕੇ ਅਤੇ ਬੱਪੀਆਣਾ ਵਿਖੇ ਐੱਨ.ਆਰ.ਸੀ ਦੇ ਤਹਿਤ ਘਰ-ਘਰ ਦੌਰਾ ਕਰਕੇ ਨੌਜਵਾਨਾਂ ਦੇ ਵਿਚਾਰ ਜਾਣ ਕੇ ਅੰਕੜਾ ਇੱਕਠਾ ਕੀਤਾ ਗਿਆ। ਇਸ ਮੌਕੇ ਚਹਿਲ ਨੇ ਕਿਹਾ ਕਿ ਨੌਜਵਾਨ ਯੂਥ ਕਾਂਗਰਸ ਵੱਲੋਂ ਬਣਾਈ ਐੱਨ.ਆਰ.ਸੀ ਕੋਲ ਆਪਣੀ ਰਜਿਸਟ੍ਰੇਸ਼ਨ ਦਰਜ ਕਰਵਾਉਣ ਲਈ ਮਿਸਡ ਕਾਲ ਕਰਨ ਤਾਂ ਜੋ ਯੂਥ ਕਾਂਗਰਸ ਵੱਲੋਂ ਐੱਨ.ਆਰ.ਸੀ ਦੀ ਰਜਿਸਟ੍ਰੇਸ਼ਨ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਬੇਰੁਜ਼ਗਾਰੀ ਸਿਖਰਾਂ 'ਤੇ ਹੈ ਅਤੇ ਕੇਂਦਰ ਸਰਕਾਰ ਵੱਲੋਂ ਕਰੋੜਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਕੀਤੇ ਗਏ ਸਨ।
ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਦੱਸੇ ਅੱਜ ਕਿਸੇ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਅਤੇ ਕਿੰਨਿਆਂ ਨੂੰ ਦੇਣ ਦੀ ਤਜਵੀਜ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਯੂਥ ਕਾਂਗਰਸ ਦੇ ਐੱਨ.ਆਰ.ਸੀ ਦੇ ਅੰਕੜੇ ਵਿਚ ਸ਼ਾਮਿਲ ਹੋਣਗੇ ਤਾਂ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਸਰਕਾਰ ਆਉਣ 'ਤੇ ਪਹਿਲ ਦੇ ਅਧਾਰ 'ਤੇ ਰੁਜ਼ਗਾਰ ਦਿੱਤਾ ਜਾਵੇਗਾ। ਇਸ ਮੌਕੇ ਸਰਪੰਚ ਕੁਲਦੀਪ ਸਿੰਘ ਬੱਪੀਆਣਾ, ਇਕਬਾਲ ਸਿੰਘ ਫਫੜੇ, ਕਾਲਾ ਰੋੜੀ ਤੋਂ ਇਲਾਵਾ ਯੂਥ ਵਰਕਰ ਮੌਜੂਦ ਸਨ।