ਨਗਰ ਕੌਂਸਲ ਵੱਲੋਂ 25 ਕਨਾਲ 19 ਮਰਲੇ ''ਤੇ ਲਿਆ ਜਾਣਾ ਸੀ ਕਬਜ਼ਾ, ਮੌਕੇ ''ਤੇ ਅਧਿਕਾਰੀ ਨਹੀਂ ਪਹੁੰਚੇ
Tuesday, Dec 30, 2025 - 06:08 PM (IST)
ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਅੰਦਰ 25 ਕਨਾਲ 19 ਮਰਲੇ ਜੁਮਲਾ ਮੁਸਤਰਕਾ ਮਾਲਕਾਨ ਨਗਰ ਕੌਂਸਲ ਕਸਟੋਡੀਅਨ ਅਧੀਨ ਕਬਜ਼ਾ ਲੈਣ ਲਈ ਸ਼ੁਰੂ ਕੀਤੀ ਪ੍ਰੀਕਿਰਿਆ ਅਧੀਨ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਜ਼ਮੀਨ ਵਾਲੀ ਜਗ੍ਹਾ ਨੇੜੇ ਧਰਨਾ ਦੇ ਕੇ ਕਾਸ਼ਤਕਾਰ ਕਿਸਾਨ ਦੇ ਹੱਕ ਵਿਚ ਹਾਂ ਦਾ ਨਾਅਰਾ ਮਾਰਦਿਆਂ ਕਿਹਾ ਕਿ ਕਿਸੇ ਵੀ ਕੀਮਤ 'ਤੇ ਇਸ ਜ਼ਮੀਨ 'ਤੇ ਕੌਂਸਲ ਦਾ ਕਬਜ਼ਾ ਨਹੀਂ ਹੋਣ ਦੇਣਗੇ। ਨਗਰ ਕੌਂਸਲ ਦੇ ਅਧਿਕਾਰੀਆਂ ਮੁਤਾਬਿਕ ਉਪਰੋਕਤ ਜ਼ਮੀਨ ਨਗਰ ਕੋਂਸਲ ਦੀ ਕਸਟੋਡੀਅਨ ਹੈ ਅਤੇ 2021 ਵਿਚ ਉਪਰੋਕਤ ਜ਼ਮੀਨ 'ਤੇ ਸਟੇਅ ਖਤਮ ਹੋ ਗਿਆ ਹੈ। ਜਿਸ ਤਹਿਤ ਇਸ 'ਤੇ ਕਬਜ਼ਾਕਾਰੀ ਦਾ ਕੋਈ ਹੱਕ ਨਹੀਂ ਹੈ, ਅਧਿਕਾਰੀਆਂ ਦੀਆਂ ਹਦਾਇਤਾ ਅਨੁਸਾਰ ਹੁਣ ਇਸ ਜ਼ਮੀਨ ਦੀ ਨਗਰ ਕੌਂਸਲ ਕਸਟੋਡੀਅਨ ਹੈ। ਦੂਸਰੇ ਪਾਸੇ ਉਪਰੋਕਤ ਜ਼ਮੀਨ ਨੂੰ ਲੈ ਕੇ ਸ਼ਹਿਰ ਅੰਦਰ ਅਫਵਾਹਾ ਹਨ ਕਿ ਨਗਰ ਕੌਂਸਲ ਇਸ ਜਗ੍ਹਾ 'ਤੇ ਕਬਜ਼ਾ ਲੈ ਕੇ ਕੂੜੇ ਦਾ ਡੰਪ ਬਨਾਉਣਾ ਚਾਹੁੰਦੀ ਹੈ।
ਇਸ ਨੂੰ ਲੈ ਕੇ ਉਪਰੋਕਤ ਜ਼ਮੀਨ ਦੇ ਨਜ਼ਦੀਕ ਮਾਤਾ ਬੀਬੋ ਸਤੀ ਦਾ ਮੰਦਰ ਤੋਂ ਇਲਾਵਾ ਕਾਲੀ ਮਾਤਾ ਦਾ ਮੰਦਰ ਵੀ ਮੌਜੂਦ ਹੈ ਪਰ ਅੱਜ ਦੇਰ ਸ਼ਾਮ ਤੱਕ ਉਪਰੋਕਤ ਜ਼ਮੀਨ ਦੇ ਕਬਜ਼ੇ ਸੰਬੰਧੀ ਕੋਈ ਵੀ ਨਗਰ ਕੌਂਸਲ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ ਅਤੇ ਇਹ ਮਾਮਲਾ ਡਿਪਟੀ ਕਮਿਸ਼ਨਰ ਮਾਨਸਾ ਦੇ ਧਿਆਨ ਵਿਚ ਆਉਣ ਤੋਂ ਬਾਅਦ ਉਨ੍ਹਾਂ ਦਸਤਾਵੇਜ਼ ਸਮੇਤ ਪੂਰੀ ਜਾਣਕਾਰੀ ਪੇਸ਼ ਕਰਨ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ।
