ਲੰਘਣ ਨੂੰ ਰਾਹ ਨਾ ਮਿਲਣ ''ਤੇ ਜਿਮ ਮਾਲਕ ਨੇ ਭਰੇ ਬਾਜ਼ਾਰ ''ਚ ਕੀਤੀ ਮਜ਼ਦੂਰ ਦੀ ਕੁੱਟਮਾਰ
Friday, Sep 30, 2022 - 05:55 PM (IST)

ਬਰੇਟਾ (ਬਾਂਸਲ) : ਸਥਾਨਕ ਸ਼ਹਿਰ ਅੰਦਰ ਇੱਕ ਜਿਮ ਮਾਲਕ ਵੱਲੋਂ ਸਾਈਕਲ ਸਵਾਰ ਤੋਂ ਰਸਤਾ ਮੰਗਣ ਦੀ ਆੜ ਵਿੱਚ ਸ਼ਰੇਆਮ ਥੱਪੜ ਮਾਰ ਕੇ ਕੁੱਟਮਾਰ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਮਾਮਲੇ 'ਚ ਪੀੜਤ ਵਿਅਕਤੀ ਨੇ ਪੁਲਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ISI ਦੇ ਝਾਂਸੇ ’ਚ ਇੰਝ ਆ ਰਹੇ ਨੇ ਸਰਹੱਦੀ ਪਿੰਡਾਂ ਦੇ ਨੌਜਵਾਨ, ਹੋ ਰਿਹੈ ਅੱਤਵਾਦੀ ਮਾਡਿਊਲ ਤਿਆਰ
ਉਕਤ ਮਜ਼ਦੂਰ ਨੇ ਦੱਸਿਆ ਕਿ ਉਹ ਸਾਈਕਲ 'ਤੇ ਆਪਣੇ ਕੰਮ 'ਤੇ ਜਾ ਰਿਹਾ ਸੀ ਤਾਂ ਪਿੱਛੋ ਜਿਮ ਦਾ ਮਾਲਕ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਲਈ ਜਾ ਰਿਹਾ ਸੀ ਤਾਂ ਉਸਨੇ ਪਿੱਛੋ ਆ ਕੇ ਰਾਹ ਦੇਣ ਲਈ ਕਿਹਾ ਅਤੇ ਇਸ ਦੌਰਾਨ ਮੈਨੂੰ ਗਾਲਾਂ ਕੱਢਣ ਲੱਗ ਗਿਆ। ਜਿਸ ਤੋਂ ਬਾਅਦ ਜਿਮ ਮਾਲਕ ਨੇ ਬਾਜ਼ਾਰ 'ਚ ਆ ਕੇ ਮੈਨੂੰ ਰਾਹ 'ਚ ਹੀ ਰੋਕ ਲਿਆ ਅਤੇ ਬਿਨਾਂ ਕਿਸੇ ਕਾਰਨ ਹੀ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਕਤ ਜਿਮ ਮਾਲਕ ਨੇ ਭਰੇ ਬਾਜ਼ਾਰ 'ਚ ਸ਼ਰੇਆਮ ਮਜ਼ਦੂਰ ਨਾਲ ਗੁੰਡਾਗਰਦੀ ਕੀਤੀ, ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ। ਉਨ੍ਹਾਂ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਮੰਗ ਕਰਦਿਆਂ ਜਿਮ ਮਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।